Singeetam Srinivasa Rao: ਨਹੀਂ ਰਹੇ ਦਿੱਗਜ਼ ਫਿਲਮ ਨਿਰਮਾਤਾ ਸਿੰਗੀਥਮ ਸ਼੍ਰੀਨਿਵਾਸ ਰਾਓ

ਨਹੀਂ ਰਹੇ ਦਿੱਗਜ਼ ਫਿਲਮ ਨਿਰਮਾਤਾ ਸਿੰਗੀਥਮ ਸ਼੍ਰੀਨਿਵਾਸ ਰਾਓ

Khushdeep Singh Picture
Published On

ਮੁੰਬਈ (ਸੱਚ ਕਹੂੰ ਨਿਊਜ਼/ਹਿੰ.ਸ.)। ਭਾਰਤੀ ਫਿਲਮ ਨਿਰਮਾਤਾ ਸਿੰਗੀਥਮ ਸ਼੍ਰੀਨਿਵਾਸ ਰਾਓ ਦਾ ਸ਼ਨਿੱਚਰਵਾਰ ਰਾਤ ਨੂੰ 94 ਸਾਲ ਦੀ ਉਮਰ ’ਚ ਚੇਨਈ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਨੇ ਉਮਰ ਨਾਲ ਸਬੰਧਤ ਬਿਮਾਰੀਆਂ ਕਾਰਨ ਹਸਪਤਾਲ ’ਚ ਆਖਰੀ ਸਾਹ ਲਿਆ। ਫਿਲਮ ਇੰਡਸਟਰੀ ਨਿਰਦੇਸ਼ਕ ਦੇ ਦੇਹਾਂਤ ’ਤੇ ਸੋਗ ਮਨਾ ਰਹੀ ਹੈ, ਜਿਨ੍ਹਾਂ ਨੇ ‘ਪੁਸ਼ਪਕ ਵਿਮਾਨਮ’ ਤੇ ‘ਆਦਿਤਿਆ 369’ ਵਰਗੀਆਂ ਪ੍ਰਯੋਗਾਤਮਕ ਤੇ ਯਾਦਗਾਰੀ ਫਿਲਮਾਂ ਰਾਹੀਂ ਸਿਨੇਮਾ ਨੂੰ ਨਵੀਂ ਦਿਸ਼ਾ ਦਿੱਤੀ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਤੋਂ ਬਾਅਦ, ਫਿਲਮੀ ਹਸਤੀਆਂ ਤੇ ਪ੍ਰਸ਼ੰਸਕਾਂ ਨੇ ਸੋਸ਼ਲ ਮੀਡੀਆ ’ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਸਿੰਗੀਥਮ ਸ਼੍ਰੀਨਿਵਾਸ ਰਾਓ ਸਿਨੇਮਾ ਵਿੱਚ ਅਮੀਰ ਵਿਰਾਸਤ ਛੱਡ ਗਏ ਹਨ। ਉਨ੍ਹਾਂ ਨੇ 1972 ’ਚ ‘ਨੀਥੀ ਨਿਜਾਇਤੀ’ ਨਾਲ ਨਿਰਦੇਸ਼ਨ ਵਜੋਂ ਆਪਣੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਬਾਅਦ ’ਚ ‘ਦਿਕਤਰਾ ਪਾਰਵਤੀ’ ‘ਮਯੂਰੀ’ ‘ਪੁਸ਼ਪਕ ਵਿਮਾਨਮ’ ‘ਆਦਿਤਿਆ 369’ ‘ਭੈਰਵ ਦੀਪਮ’ ਤੇ ‘ਸਨ ਆਫ ਅਲਾਦੀਨ’ ਵਰਗੀਆਂ ਫਿਲਮਾਂ ਦਾ ਨਿਰਦੇਸ਼ਨ ਕੀਤਾ।

ਆਪਣੇ ਵਿਭਿੰਨ ਵਿਸ਼ਿਆਂ ਅਤੇ ਪ੍ਰਯੋਗਾਂ ਲਈ ਜਾਣੇ ਜਾਂਦੇ, ਰਾਓ ਨੇ ਆਪਣੇ ਲੰਬੇ ਕਰੀਅਰ ਦੌਰਾਨ ਤੇਲਗੂ ਤੇ ਭਾਰਤੀ ਸਿਨੇਮਾ ਵਿੱਚ ਆਪਣੀ ਵੱਖਰੀ ਪਛਾਣ ਬਣਾਈ। ਉਨ੍ਹਾਂ ਦੀ ਆਖਰੀ ਫਿਲਮ, ‘ਸਿੰਗ ਗੀਥਮ’ ਇਸ ਸਾਲ ਰਿਲੀਜ਼ ਹੋਈ ਸੀ। ਉਨ੍ਹਾਂ ਦੇ ਦੇਹਾਂਤ ’ਤੇ ਜੂਨੀਅਰ ਐਨਟੀਆਰ, ਵਿਸ਼ਨੂੰ ਮਾਂਚੂ, ਵੈਂਕਟੇਸ਼ ਦੱਗੂਬਾਤੀ, ਪਵਨ ਕਲਿਆਣ ਅਤੇ ਚਿਰੰਜੀਵੀ ਸਮੇਤ ਕਈ ਅਦਾਕਾਰਾਂ ਨੇ ਸੋਗ ਪ੍ਰਗਟ ਕੀਤਾ। ਜੂਨੀਅਰ ਐਨਟੀਆਰ ਨੇ ਉਨ੍ਹਾਂ ਨੂੰ ਅਗਾਂਹਵਧੂ ਸੋਚ ਵਾਲਾ ਫਿਲਮ ਨਿਰਮਾਤਾ ਕਿਹਾ, ਜਦੋਂ ਕਿ ਵਿਸ਼ਨੂੰ ਮਾਂਚੂ ਨੇ ਕਿਹਾ ਕਿ ਉਨ੍ਹਾਂ ਦੇ ਸਿਨੇਮਾ ਨੇ ਉਨ੍ਹਾਂ ਨੂੰ ਫਿਲਮਾਂ ਦੇ ਜਾਦੂ ਨੂੰ ਪਿਆਰ ਕਰਨਾ ਸਿਖਾਇਆ। ਵੈਂਕਟੇਸ਼ ਨੇ ਇਸਨੂੰ ਤੇਲਗੂ ਸਿਨੇਮਾ ਦੇ ਇੱਕ ਮਹੱਤਵਪੂਰਨ ਅਧਿਆਇ ਦਾ ਅੰਤ ਕਿਹਾ। Singeetam Srinivasa Rao Death

ਇਹ ਵੀ ਪੜ੍ਹੋ : IND vs WI: ਵਿਸ਼ਵ ਕੱਪ ਤੋਂ ਪਹਿਲਾਂ ਗਿੱਲ ਨੇ ਸਪੱਸ਼ਟ ਕੀਤੀ ਟੀਮ ਇੰਡੀਆ ਦੀ ਯੋਜਨਾ, ਰੋਹਿਤ ਤੇ ਵਿਰਾਟ ਬਾਰੇ ਕਹੀ ਵੱਡੀ ਗੱਲ

About The Author

Related Posts