IND vs WI: ਵਿਸ਼ਵ ਕੱਪ ਤੋਂ ਪਹਿਲਾਂ ਗਿੱਲ ਨੇ ਸਪੱਸ਼ਟ ਕੀਤੀ ਟੀਮ ਇੰਡੀਆ ਦੀ ਯੋਜਨਾ, ਰੋਹਿਤ ਤੇ ਵਿਰਾਟ ਬਾਰੇ ਕਹੀ ਵੱਡੀ ਗੱਲ

ਭਾਰਤੀ ਟੀਮ ਨੇ ਵੈਸਟਇੰਡੀਜ਼ ਖਿਲਾਫ਼ ਸੀਰੀਜ਼ 2-1 ਨਾਲ ਜਿੱਤੀ

Khushdeep Singh Picture
Published On

ਸਪੋਰਟਸ ਡੈਸਕ। ਭਾਰਤੀ ਟੀਮ ਨੇ ਵੈਸਟਇੰਡੀਜ਼ ਖਿਲਾਫ਼ 3 ਮੈਚਾਂ ਦੀ ਇੱਕਰੋਜ਼ਾ ਲੜੀ 2-1 ਨਾਲ ਆਪਣੇ ਨਾਂਅ ਕਰ ਲਈ ਹੈ। ਸੀਰੀਜ਼ ਦਾ ਆਖਰੀ ਮੁਕਾਬਲਾ ਨਿਊ ਚੰਡੀਗੜ੍ਹ ਵਿਖੇ ਖੇਡਿਆ ਗਿਆ। ਜਿਸ ਵਿੱਚ ਵੈਸਟਇੰਡੀਜ਼ ਨੇ ਆਖਰੀ ਮੁਕਾਬਲਾ ਜਿੱਤ ਲਿਆ, ਪਰ ਸੀਰੀਜ਼ ਭਾਰਤ ਨੇ ਆਪਣੇ ਨਾਂਅ ਕਰ ਲਈ। ਇਸ ਤੋਂ ਬਾਅਦ ਭਾਰਤੀ ਕਪਤਾਨ ਸ਼ੁਭਮਨ ਗਿੱਲ ਨੇ ਪ੍ਰੈਸ ਕਾਨਫਰੰਸ ਦੌਰਾਨ ਵਨਡੇ ਵਿਸ਼ਵ ਕੱਪ ਦੀਆਂ ਤਿਆਰੀਆਂ ਬਾਰੇ ਚਰਚਾ ਕੀਤੀ। ਵੈਸਟਇੰਡੀਜ਼ ਖਿਲਾਫ ਤੀਜਾ ਵਨਡੇ ਹਾਰਨ ਤੋਂ ਬਾਅਦ, ਉਨ੍ਹਾਂ ਕਿਹਾ, ‘ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਚੰਗੀ ਫਾਰਮ ’ਚ ਹਨ। ਉਨ੍ਹਾਂ ਦੇ ਬਦਲ ਨਾਲ ਪ੍ਰਯੋਗ ਕਰਨ ਦਾ ਸਮਾਂ ਨਹੀਂ ਹੈ।’ ਗਿੱਲ ਨੇ ਵਨਡੇ ਵਿਸ਼ਵ ਕੱਪ ਤੋਂ ਪਹਿਲਾਂ ਫੀਲਡਿੰਗ ਤੇ ਡੈਥ-ਓਵਰ ਗੇਂਦਬਾਜ਼ੀ ਵਿੱਚ ਸੁਧਾਰ ਦੀ ਜ਼ਰੂਰਤ ’ਤੇ ਵੀ ਜ਼ੋਰ ਦਿੱਤਾ। ਸ਼ਨਿੱਚਰਵਾਰ ਨੂੰ ਕੇਐਲ ਰਾਹੁਲ ਦੇ ਸੈਂਕੜੇ ਦੇ ਬਾਵਜੂਦ, ਭਾਰਤ ਚੰਡੀਗੜ੍ਹ ’ਚ 5 ਵਿਕਟਾਂ ਨਾਲ ਹਾਰ ਗਿਆ। ਹਾਲਾਂਕਿ, ਭਾਰਤ ਨੇ ਲੜੀ 2-1 ਨਾਲ ਜਿੱਤ ਲਈ। IND vs WI

ਗਿੱਲ ਨੇ ਕੋਹਲੀ ਤੇ ਰੋਹਿਤ ਦੀ ਫਾਰਮ ’ਤੇ ਭਰੋਸਾ ਜਤਾਇਆ, ਰਾਹੁਲ ਦੀ ਕੀਤੀ ਪ੍ਰਸ਼ੰਸਾ

ਗਿੱਲ ਨੇ ਕਿਹਾ ਕਿ ਰੋਹਿਤ ਤੇ ਵਿਰਾਟ ਦੋਵੇਂ ਚੰਗੀ ਬੱਲੇਬਾਜ਼ੀ ਕਰ ਰਹੇ ਹਨ। ਉਨ੍ਹਾਂ ਨੇ ਕੇਐਲ ਰਾਹੁਲ ਦੇ ਯੋਗਦਾਨ ਦੀ ਵੀ ਪ੍ਰਸ਼ੰਸਾ ਕੀਤੀ। ਗਿੱਲ ਨੇ ਕਿਹਾ, ‘ਉਹ ਦੋਵੇਂ ਬਹੁਤ ਵਧੀਆ ਬੱਲੇਬਾਜ਼ੀ ਕਰ ਰਹੇ ਹਨ। ਰੋਹਿਤ ਭਰਾ ਨੇ ਪਿਛਲੀਆਂ ਚਾਰ ਪਾਰੀਆਂ ’ਚ ਆਪਣਾ ਤੀਜਾ ਸੈਂਕੜਾ ਲਾਇਆ ਹੈ। ਉਹ ਬਹੁਤ ਵਧੀਆ ਬੱਲੇਬਾਜ਼ੀ ਕਰ ਰਹੇ ਹਨ। ਵਿਰਾਟ ਭਰਾ ਵੀ ਚੰਗੀ ਫਾਰਮ ’ਚ ਹੈ।’ ਜਦੋਂ ਵੀ ਕੇਐਲ ਰਾਹੁਲ ਨੂੰ ਮੌਕਾ ਮਿਲਿਆ ਹੈ, ਉਨ੍ਹਾਂ ਨੇ ਟੀਮ ਲਈ ਚੰਗਾ ਕੰਮ ਕੀਤਾ ਹੈ ਤੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਹੈ। IND vs WI

ਇਹ ਵੀ ਪੜ੍ਹੋ : IND vs PAK: ਭਾਰਤ ਨੇ ਲਗਾਤਾਰ ਦੂਜੀ ਵਾਰ ਜਿੱਤਿਆ ਏਸ਼ੀਆਈ ਕ੍ਰਿਕੇਟ ਦਾ ਗੋਲਡ, ਫਾਈਨਲ ’ਚ ਪਾਕਿਸਤਾਨ ਨੂੰ ਹਰਾਇਆ

ਰੋਹਿਤ-ਵਿਰਾਟ ਨੂੰ ਆਰਾਮ ਦੇਣ ਦਾ ਸਮਾਂ ਨਹੀਂ | IND vs WI

ਕੋਹਲੀ ਤੇ ਰੋਹਿਤ ਨੂੰ ਕੁਝ ਵਨਡੇ ਮੈਚਾਂ ਲਈ ਆਰਾਮ ਦੇਣ ਤੇ ਨਵੇਂ ਖਿਡਾਰੀਆਂ ਨੂੰ ਮੌਕੇ ਦੇਣ ਦੇ ਸੰਬੰਧ ਵਿੱਚ, ਗਿੱਲ ਨੇ ਕਿਹਾ ਕਿ ਇਸ ਸਮੇਂ ਪ੍ਰਯੋਗ ਕਰਨ ਲਈ ਬਹੁਤਾ ਸਮਾਂ ਨਹੀਂ ਹੈ। ਉਸਨੇ ਕਿਹਾ, ‘ਈਮਾਨਦਾਰੀ ਨਾਲ, ਪ੍ਰਯੋਗ ਕਰਨ ਲਈ ਬਹੁਤਾ ਸਮਾਂ ਨਹੀਂ ਹੈ। ਉਮੀਦ ਹੈ ਕਿ ਸਾਡੇ ਸਾਰੇ ਉਪਲਬਧ ਖਿਡਾਰੀ ਅਗਲੀ ਲੜੀ ਤੋਂ ਖੇਡਣਗੇ। ਵਿਸ਼ਵ ਕੱਪ ’ਚ ਅਸੀਂ ਜਿਸ ਸੰਯੋਜਨ ਦੀ ਵਰਤੋਂ ਕਰਨਾ ਚਾਹੁੰਦੇ ਹਾਂ ਉਸ ਨਾਲ ਖੇਡਣਾ ਸ਼ੁਰੂ ਕਰਨਾ ਮਹੱਤਵਪੂਰਨ ਹੈ।’

ਵਿਸ਼ਵ ਕੱਪ ਤੋਂ ਪਹਿਲਾਂ ਫੀਲਡਿੰਗ ’ਚ ਸੁਧਾਰ ਦੀ ਜ਼ਰੂਰਤ, 6-7 ਕੈਚ ਛੱਡੇ

ਗਿੱਲ ਨੇ ਕਿਹਾ, ‘ਸਾਡੀ ਫੀਲਡਿੰਗ ਬਹੁਤ ਬਿਹਤਰ ਹੋ ਸਕਦੀ ਹੈ। ਅਸੀਂ ਪੂਰੀ ਲੜੀ ਦੌਰਾਨ 6-7 ਕੈਚ ਛੱਡੇ। ਇਹ ਵਿਸ਼ਵ ਕੱਪ ਤੋਂ ਪਹਿਲਾਂ ਇੱਕ ਚੰਗਾ ਸੰਕੇਤ ਨਹੀਂ ਹੈ। ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਫੀਲਡਿੰਗ ਉੱਚ ਪੱਧਰੀ ਹੋਵੇ।’ ਗਿੱਲ ਨੇ ਲੜੀ ’ਚ ਭਾਰਤ ਦੀ ਫੀਲਡਿੰਗ ਬਾਰੇ ਚਿੰਤਾ ਪ੍ਰਗਟ ਕੀਤੀ। ਉਸਨੇ ਕਿਹਾ ਕਿ ਟੀਮ ਨੇ ਲਗਭਗ 6-7 ਕੈਚ ਛੱਡੇ। IND vs WI

ਡੈਥ ਓਵਰਾਂ ’ਚ ਅਟੈਕ ਕਰੀਏ ਜਾਂ ਡਿਫੈਂਡ, ਅਜੇ ਰਣਨੀਤੀ ਸਪਸ਼ਟ ਨਹੀਂ

ਗਿੱਲ ਨੇ ਡੈਥ ਗੇਂਦਬਾਜ਼ੀ ’ਚ ਸੁਧਾਰ ਦੀ ਜ਼ਰੂਰਤ ਨੂੰ ਵੀ ਉਜਾਗਰ ਕੀਤਾ। ਉਸਨੇ ਕਿਹਾ ਕਿ ਵਿਰੋਧੀ ਟੀਮ ਦੇ ਪੰਜ ਜਾਂ ਛੇ ਵਿਕਟਾਂ ਗੁਆਉਣ ਤੋਂ ਬਾਅਦ ਫੀਲਡ ਸੈਟਿੰਗ ਬਾਰੇ ਭੰਬਲਭੂਸਾ ਹੈ। ਉਸਨੇ ਕਿਹਾ, ‘ਕਈ ਵਾਰ ਸਾਨੂੰ ਇਹ ਸਪੱਸ਼ਟ ਨਹੀਂ ਹੁੰਦਾ ਕਿ ਸਾਨੂੰ ਅਟੈਕ ਕਰਨਾ ਚਾਹੀਦਾ ਹੈ ਜਾਂ ਬਚਾਅ ਕਰਨਾ ਚਾਹੀਦਾ ਹੈ, ਖਾਸ ਕਰਕੇ ਡੈਥ ਓਵਰਾਂ ’ਚ। ਜੇਕਰ ਵਿਰੋਧੀ ਟੀਮ ਨੇ ਪੰਜ ਜਾਂ ਛੇ ਵਿਕਟਾਂ ਗੁਆ ਦਿੱਤੀਆਂ ਹਨ, ਤਾਂ ਤੁਸੀਂ ਇਸ ਬਾਰੇ ਅਨਿਸ਼ਚਿਤ ਹੋ ਕਿ ਕਿਹੜਾ ਫੀਲਡ ਸੈੱਟ ਕਰਨਾ ਹੈ। ਕੀ ਅਸੀਂ ਡੈਥ ਗੇਂਦਬਾਜ਼ੀ ਬਹੁਤ ਜਲਦੀ ਸ਼ੁਰੂ ਕਰ ਰਹੇ ਹਾਂ ਜਾਂ ਅਸੀਂ ਅਜੇ ਵੀ ਵਿਚਕਾਰਲੇ ਓਵਰਾਂ ਵਾਂਗ ਗੇਂਦਬਾਜ਼ੀ ਕਰ ਰਹੇ ਹਾਂ?’

ਹੌਲੀ ਓਵਰ ਰੇਟ ਕਾਰਨ ਆਖਰੀ ਓਵਰਾਂ ’ਚ ਸਿਰਫ਼ ਚਾਰ ਫੀਲਡਰਾਂ ਬਾਹਰ ਰੱਖ ਸਕੇ | IND vs WI

ਤੀਜੇ ਵਨਡੇ ’ਚ, ਭਾਰਤ ਨੇ 351 ਦੌੜਾਂ ਬਣਾਈਆਂ। ਗਿੱਲ ਦੇ ਅਨੁਸਾਰ, ਟੀਮ ਮੈਚ ਦੇ ਕੰਟਰੋਲ ਵਿੱਚ ਸੀ, ਪਰ ਹੌਲੀ ਓਵਰ ਰੇਟ ਨੇ ਸਥਿਤੀ ਬਦਲ ਦਿੱਤੀ। ਭਾਰਤ 46ਵੇਂ ਓਵਰ ਤੋਂ ਬਾਅਦ ਨਿਰਧਾਰਤ ਸਮੇਂ ਤੋਂ ਚਾਰ ਓਵਰ ਪਿੱਛੇ ਸੀ। ਇਸ ਨਾਲ ਭਾਰਤ ਨੂੰ ਆਖਰੀ ਗੇਂਦਾਂ ’ਚ ਪੰਜ ਦੀ ਬਜਾਏ ਸਿਰਫ਼ ਚਾਰ ਫੀਲਡਰਾਂ ਨੂੰ ਸੀਮਾ ਤੋਂ ਬਾਹਰ ਰੱਖਣ ਦੀ ਇਜਾਜ਼ਤ ਮਿਲੀ। ਗਿੱਲ ਨੇ ਕਿਹਾ, ‘ਮੈਨੂੰ ਲੱਗਦਾ ਹੈ ਕਿ ਮੈਚ ਸਾਡੇ ਕੰਟਰੋਲ ਵਿੱਚ ਸੀ। ਪਰ ਅਸੀਂ ਚਾਰ ਓਵਰ ਪਿੱਛੇ ਸੀ, ਅਤੇ ਉਨ੍ਹਾਂ ਨੇ ਆਖਰੀ ਓਵਰ ’ਚ ਇਸਦਾ ਫਾਇਦਾ ਉਠਾ ਕੇ ਮੈਚ ਸਾਡੇ ਤੋਂ ਖੋਹ ਲਿਆ। ਜੇਕਰ ਅਸੀਂ ਆਪਣੇ ਓਵਰ ਪੂਰੇ ਕਰ ਲਏ ਹੁੰਦੇ, ਤਾਂ ਮੈਚ ਆਖਰੀ ਓਵਰ ਤੱਕ ਜਾ ਸਕਦਾ ਸੀ।

ਬੁਮਰਾਹ ਤੇ ਹਾਰਦਿਕ ਨਹੀਂ ਸਨ, ਨਵੇਂ ਗੇਂਦਬਾਜ਼ਾਂ ਨੂੰ ਮਿਲਿਆ ਮੌਕਾ

ਭਾਰਤ ਦਾ ਪਸੰਦੀਦਾ ਗੇਂਦਬਾਜ਼ੀ ਅਟੈਕ ਇਸ ਲੜੀ ’ਚ ਉਪਲਬਧ ਨਹੀਂ ਸੀ। ਜਸਪ੍ਰੀਤ ਬੁਮਰਾਹ ਏਸ਼ੀਅਨ ਖੇਡਾਂ ’ਚ ਸਨ, ਜਦੋਂ ਕਿ ਹਾਰਦਿਕ ਪੰਡਯਾ ਜ਼ਖਮੀ ਸਨ। ਮੁਹੰਮਦ ਸਿਰਾਜ ਨੇ ਤਿੰਨ ਮੈਚਾਂ ’ਚੋਂ ਸਿਰਫ਼ ਇੱਕ ਹੀ ਖੇਡਿਆ। ਅੰਸ਼ੁਲ ਕੰਬੋਜ, ਗੁਰਨੂਰ ਬਰਾੜ ਤੇ ਨਮਨ ਧੀਰ, ਜਿਨ੍ਹਾਂ ਨੇ ਨਿਊ ਚੰਡੀਗੜ੍ਹ ’ਚ ਆਪਣਾ ਡੈਬਿਊ ਕੀਤਾ, ਨੇ ਆਖਰੀ 10 ਓਵਰ ਗੇਂਦਬਾਜ਼ੀ ਕੀਤੀ। ਗੁਹਾਟੀ ’ਚ ਆਪਣਾ ਡੈਬਿਊ ਕਰਨ ਵਾਲੇ ਔਕੀਬ ਨਬੀ ਨੇ ਵੀ ਪਾਰੀ ਦੇ ਆਖਰੀ ਹਿੱਸੇ ’ਚ ਗੇਂਦਬਾਜ਼ੀ ਕੀਤੀ।

ਸ਼ੁਭਮਨ ਗਿੱਲ ਬਣੇ ‘ਪਲੇਆਰ ਆਫ ਦਾ ਸੀਰੀਜ਼’, ਬਣਾਈਆਂ 334 ਦੌੜਾਂ

ਗਿੱਲ ਨੂੰ ਪਲੇਅਰ ਆਫ਼ ਦ ਸੀਰੀਜ਼ ਚੁਣਿਆ ਗਿਆ। ਉਸਨੇ ਇਸ ਸੀਰੀਜ਼ ’ਚ 334 ਦੌੜਾਂ ਬਣਾਈਆਂ। ਗੁਹਾਟੀ ’ਚ 406 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਉਨ੍ਹਾਂ ਨੇ ਡਬਲ ਸੈਂਕੜਾ ਵੀ ਜੜਿਆ ਸੀ। ਉਹ ਤੀਜੇ ਮੈਚ ਦੇ ਸ਼ੁਰੂ ’ਚ ਹੀ ਆਊਟ ਹੋ ਗਏ ਸਨ।

ਹੋਪ ਨੇ ਖੇਡੀ ਨਾਬਾਦ 162 ਦੌੜਾਂ ਦੀ ਪਾਰੀ, ਵੈਸਟਇੰਡੀਜ਼ ਜਿੱਤਿਆ

ਸ਼ਾਈ ਹੋਪ ਨੇ 143 ਗੇਂਦਾਂ ’ਤੇ ਅਜੇਤੂ 162 ਦੌੜਾਂ ਬਣਾਈਆਂ। ਇਹ ਲੜੀ ’ਚ ਉਸਦਾ ਲਗਾਤਾਰ ਦੂਜਾ ਸੈਂਕੜਾ ਸੀ। ਉਸਦੀ ਪਾਰੀ ਨੇ ਵੈਸਟ ਇੰਡੀਜ਼ ਨੂੰ 48.2 ਓਵਰਾਂ ਵਿੱਚ 352 ਦੌੜਾਂ ਦੇ ਟੀਚੇ ਨੂੰ ਹਾਸਲ ਕਰਨ ’ਚ ਸਹਾਇਤਾ ਕੀਤੀ। ਹੋਪ ਨੇ ਐਮਐਸ ਧੋਨੀ ਦੀ ਸਲਾਹ ਨੂੰ ਆਪਣੀ ਬੱਲੇਬਾਜ਼ੀ ਲਈ ਮਹੱਤਵਪੂਰਨ ਦੱਸਿਆ। ਉਸਨੇ ਕਿਹਾ ਕਿ ਧੋਨੀ ਨੇ ਉਸਨੂੰ ਨਤੀਜੇ ਦੀ ਬਜਾਏ ਪ੍ਰਕਿਰਿਆ ’ਤੇ ਧਿਆਨ ਕੇਂਦਰਿਤ ਕਰਨ ਤੇ ਇਹ ਸਮਝਣ ਦੀ ਸਲਾਹ ਦਿੱਤੀ ਕਿ ਇੱਕ ਬੱਲੇਬਾਜ਼ ਕੋਲ ਉਸ ਦੇ ਸੋਚਣ ਨਾਲੋਂ ਵੱਧ ਸਮਾਂ ਹੁੰਦਾ ਹੈ। ਭਾਰਤ ਦਾ ਅਗਲਾ ਇੱਕ ਰੋਜ਼ਾ ਅਸਾਈਨਮੈਂਟ ਨਿਊਜ਼ੀਲੈਂਡ ਖਿਲਾਫ ਹੈ। ਵਿਸ਼ਵ ਕੱਪ ਦੀ ਤਿਆਰੀ ’ਚ, ਟੀਮ ਹੁਣ ਆਪਣੇ ਮੁੱਖ ਸੰਯੋਜਨ ’ਤੇ ਧਿਆਨ ਕੇਂਦਰਿਤ ਕਰੇਗੀ।

About The Author

Related Posts