Punjab

National Level Competition Winner: ਡੀ.ਏ.ਵੀ. ਬਾਦਸ਼ਾਹਪੁਰ ਦੀ ਵਿਦਿਆਰਥਣ ਸਿਮਰਪ੍ਰੀਤ ਕੌਰ ਨੇ ਰਾਸ਼ਟਰੀ ਪੱਧਰ 'ਤੇ ਗੱਡੇ ਝੰਡੇ
ਸਰਕਾਰੀ ਹਾਈ ਸਮਾਰਟ ਸਕੂਲ ਮੰਗਵਾਲ ਦੇ ਬੱਚਿਆਂ ਨੂੰ ਵੰਡੀਆਂ ਮੁਫ਼ਤ ਵਰਦੀਆਂ
ਪੰਜਾਬ ਪੁਲਿਸ ਦੇ ‘ਯੁਵਾ ਸਾਂਝ ਪ੍ਰੋਗਰਾਮ’ ਨੇ 2358 ਰਾਹ ਤੋਂ ਭਟਕੇ ਨੌਜਵਾਨਾਂ ਦੀ ਆਨਲਾਈਨ ਪਹਿਚਾਣ ਕਰਕੇ ਉਨ੍ਹਾਂ ਨੂੰ ਗੈਂਗਸਟਰਾਂ ਦੇ ਪ੍ਰਭਾਵ ਹੇਠ ਆਉਣ ਤੋਂ ਬਚਾਇਆ
ਭਾਜਪਾ ਕਦੇ ਵੀ ਆਰਥਿਕ ਤਰੱਕੀ ਜਾਂ ਵਿਕਾਸ 'ਤੇ ਵੋਟਾਂ ਨਹੀਂ ਮੰਗਦੀ, ਸਿਰਫ ਧਰਮ ਅਤੇ ਜਾਤੀਗਤ ਵੰਡ, ਨਫ਼ਰਤ ਅਤੇ ਕੌਮੀ ਏਕਤਾ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਰਾਹੀਂ ਚੋਣਾਂ ਲੜਦੀ ਹੈ : ਹਰਪਾਲ ਸਿੰਘ ਚੀਮਾ
ਅੰਮ੍ਰਿਤਸਰ ਅਤੇ ਜਲੰਧਰ ਵਿੱਚ ਹੋਏ ਬੰਬ ਧਮਾਕੇ, ਪੰਜਾਬ ਵਿੱਚ ਭਾਜਪਾ ਦੀਆਂ ਚੋਣ ਤਿਆਰੀਆਂ ਦਾ ਹਿੱਸਾ : CM ਮਾਨ

Suvendu Adhikari PA Murder: ਸੁਵੇਂਦੂ ਅਧਿਕਾਰੀ ਦੇ ਪੀਏ ਦਾ ਗੋਲੀਆਂ ਮਾਰ ਕੇ ਕਤਲ, ਕੋਲਕਾਤਾ ਤੋਂ ਮੱਧਮਗ੍ਰਾਮ ਵਾਪਰ ਆਉਂਦੇ ਸਮੇਂ ਹਮਲਾ

ਹਮਲਾਵਰਾਂ ਨੇ ਸਕਾਰਪੀਓ ਰੁਕਵਾ ਕੇ 10 ਰਾਊਂਡ ਫਾਇਰ ਕੀਤੇ

Khushdeep Singh Picture
Published On

West Bengal Crime News: ਕੋਲਕਾਤਾ (ਏਜੰਸੀ)। ਭਾਜਪਾ ਨੇਤਾ ਸੁਵੇਂਦੂ ਅਧਿਕਾਰੀ ਦੇ ਨਿੱਜੀ ਸਹਾਇਕ (ਪੀਏ) ਚੰਦਰਨਾਥ ਰੱਥ (42) ਦਾ ਬੁੱਧਵਾਰ ਰਾਤ 10:30 ਵਜੇ ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਦੇ ਮੱਧਮਗ੍ਰਾਮ ’ਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਘਟਨਾ ਸਮੇਂ, ਚੰਦਰਨਾਥ ਕੋਲਕਾਤਾ ਤੋਂ ਮੱਧਮਗ੍ਰਾਮ ਸਥਿਤ ਆਪਣੇ ਘਰ ਇੱਕ ਸਕਾਰਪੀਓ ’ਚ ਵਾਪਸ ਆ ਰਹੇ ਸਨ। ਜਾਣਕਾਰੀ ਅਨੁਸਾਰ, ਉਹ ਡਰਾਈਵਰ ਤੇ ਇੱਕ ਹੋਰ ਵਿਅਕਤੀ ਦੇ ਕੋਲ ਬੈਠੇ ਸਨ। ਕੋਲਕਾਤਾ ਤੋਂ ਲਗਭਗ 20 ਕਿਲੋਮੀਟਰ ਦੂਰ, ਦੋਲਤਾਲਾ ਤੇ ਮੱਧਮਗ੍ਰਾਮ ਵਿਚਕਾਰ, ਇੱਕ ਕਾਰ ਪਿੱਛੇ ਤੋਂ ਆਈ ਤੇ ਸਕਾਰਪੀਓ ਦਾ ਰਸਤਾ ਰੋਕ ਲਿਆ।

ਹਮਲਾਵਰ ਫਿਰ ਮੋਟਰਸਾਈਕਲ ’ਤੇ ਆਇਆ ਤੇ ਸਕਾਰਪੀਓ ਦੇ ਖੱਬੇ ਪਾਸੇ ਤੋਂ ਛੇ ਤੋਂ ਦਸ ਗੋਲੀਆਂ ਚਲਾਈਆਂ। ਚੰਦਰਨਾਥ ਨੂੰ ਚਾਰ ਗੋਲੀਆਂ ਲੱਗੀਆਂ, ਜਿਨ੍ਹਾਂ ਵਿੱਚੋਂ ਦੋ ਉਸਦੀ ਛਾਤੀ ’ਚ ਤੇ ਇੱਕ ਉਸਦੇ ਪੇਟ ’ਚ ਲੱਗੀ। ਡਰਾਈਵਰ ਬੁੱਧਦੇਵ ਬੇਰਾ ਨੂੰ ਵੀ ਗੋਲੀ ਲੱਗੀ। ਘਟਨਾ ਤੋਂ ਬਾਅਦ, ਹਮਲਾਵਰ ਕਾਰ ਛੱਡ ਕੇ ਸਾਈਕਲ ’ਤੇ ਭੱਜ ਗਏ। ਜ਼ਖਮੀਆਂ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਚੰਦਰਨਾਥ ਨੂੰ ਮ੍ਰਿਤਕ ਐਲਾਨ ਦਿੱਤਾ। ਡਰਾਈਵਰ ਦੀ ਹਾਲਤ ਗੰਭੀਰ ਹੈ। ਭਾਜਪਾ ਨੇ ਤ੍ਰਿਣਮੂਲ ਕਾਂਗਰਸ (ਟੀਐਮਸੀ) ’ਤੇ ਘਟਨਾ ਨੂੰ ਅੰਜਾਮ ਦੇਣ ਦਾ ਦੋਸ਼ ਲਾਇਆ ਹੈ।

ਟੀਐਮਸੀ ਨੇ ਕੀਤੀ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ | West Bengal Crime News

ਟੀਐਮਸੀ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਕਿ ਉਸਦੀ ਪਾਰਟੀ ਦੇ ਵਰਕਰ ਸੁਵੇਂਦੂ ਦੇ ਪੀਏ ਦੇ ਕਤਲ ’ਚ ਸ਼ਾਮਲ ਸਨ ਤੇ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। West Bengal Crime News

Read Also : India Maritime Power: ਸਮੁੰਦਰ ਦੀਆਂ ਡੂੰਘਾਈਆਂ ’ਚ ਭਾਰਤ ਦੀ ਸ਼ਕਤੀ

About The Author

Related Posts