UPI MDR: ਤਿਉਹਾਰਾਂ ਨੂੰ ਧਿਆਨ ’ਚ ਰੱਖਦਿਆਂ UPI ਬਦਲਾਅ ਟਲਿਆ, ਹੁਣ ਦੀਵਾਲੀ ਤੋਂ ਬਾਅਦ ’ਚ ਹੋਵੇਗਾ ਇਹ ਬਦਲਾਅ

ਐੱਨਪੀਸੀਆਈ ਨੇ ਕੀਤਾ ਐਲਾਨ

Ravinder Sharma Picture
Published On

ਨਵੀਂ ਦਿੱਲੀ (ਏਜੰਸੀ)। ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ਼ ਇੰਡੀਆ (ਐੱਨਪੀਸੀਆਈ) ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਤਜਵੀਜ਼ਤ ਯੂਪੀਆਈ ਐੱਮਡੀਆਰ (ਵਪਾਰੀ ਛੋਟ ਦਰ) ਫਰੇਮਵਰਕ ਦੀਵਾਲੀ ਤੋਂ ਬਾਅਦ ਲਾਗੂ ਕੀਤਾ ਜਾਵੇਗਾ। ਹਾਲਾਂਕਿ, ਇਸ ਦੀ ਮਿਤੀ ਦਾ ਐਲਾਨ ਅਜੇ ਬਾਕੀ ਹੈ। ਐੱਨਪੀਸੀਆਈ ਵੱਲੋਂ ਜਾਰੀ ਇੱਕ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਯੂਪੀਆਈ ਅਤੇ ਸੇਵਾਵਾਂ ਸਟੀਅਰਿੰਗ ਕਿਮਟੀ ਨੇ ਅੱਜ ਫੈਸਲਾ ਕੀਤਾ ਹੈ ਕਿ ਤਿਉਹਾਰਾਂ ਦੇ ਸੀਜ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਚੋਣਵੇਂ ਵਿਅਕਤੀ-ਤੋਂ-ਵਪਾਰੀ (ਪੀ2ਐੱਮ) ਯੂਪੀਆਈ ਲੈਣ-ਦੇਣ ’ਤੇ ਐੱਮਡੀਆਰ ਦੀਵਾਲੀ ਤੋਂ ਤੁਰੰਤ ਬਾਅਦ ਲਾਗੂ ਕੀਤਾ ਜਾਵੇਗਾ।

ਮਿਤੀ ਦਾ ਐਲਾਨ ਵੱਖਰੇ ਤੌਰ ’ਤੇ ਕੀਤਾ ਜਾਵੇਗਾ। ਇਹ ਫੈਸਲਾ ਵਪਾਰੀ ਸੰਗਠਨਾਂ, ਫਿਨਟੈੱਕਸ ਅਤੇ ਭੁਗਤਾਨ ਕੰਪਨੀਆਂ ਵੱਲੋਂ ਐੱਨਪੀਸੀਆਈ ਨੂੰ ਯੂਪੀਆਈ ਫਰੇਮਵਰਕ ਦੀ ਲਾਗੂ ਕਰਨ ਦੀ ਮਿਤੀ ਵਧਾਉਣ ਦੀ ਬੇਨਤੀ ਕਰਨ ਤੋਂ ਬਾਅਦ ਆਇਆ ਹੈ, ਜਿਸ ਨਾਲ ਤਿਉਹਾਰਾਂ ਦੇ ਸੀਜ਼ਨ ਦੌਰਾਨ ਉੱਚ ਵਿਕਰੀ ’ਤੇ ਇਸਦੇ ਪ੍ਰਭਾਵ ਬਾਰੇ ਚਿੰਤਾਵਾਂ ਪੈਦਾ ਹੋਈਆਂ ਸਨ। ਪਿਛਲੇ ਮਹੀਨੇ, ਯੂਪੀਆਈ ਸਟੀਅਰਿੰਗ ਕਿਮਟੀ ਨੇ 2,000 ਰੁਪਏ ਤੋਂ ਵੱਧ ਲੈਣ-ਦੇਣ ਲਈ ਯੂਪੀਆਈ ਐੱਮਡੀਆਰ ਨੂੰ 0.4 ਫੀਸਦੀ, ਜਾਂ 40 ਅਧਾਰ ਅੰਕ ਤੈਅ ਕੀਤਾ ਸੀ।

About The Author

Related Posts