ਬਾਰਡਰ ਪੱਟੀ ਦਾ ਇਹ ਪਿੰਡ ਬਣ ਗਿਆ ਛਾਉਣੀ, ਜਾਣੋ ਕੀ ਹੈ ਮਾਮਲਾ?

Village

ਗੁਰੂਹਰਸਹਾਏ ਦੇ ਬਾਰਡਰ ਪੱਟੀ ਦੇ ਪਿੰਡ ‘ਚ ਨਜਾਇਜ਼ ਕਬਜ਼ੇ ਹਟਾਉਣ ਲਈ ਪਹੁੰਚਿਆ ਪੁਲਿਸ ਤੇ ਸਿਵਲ ਪ੍ਰਸ਼ਾਸਨ | Village

ਗੁਰੂਹਰਸਹਾਏ (ਵਿਜੈ ਹਾਂਡਾ)। ਹਲਕਾ ਗੁਰੂਹਰਸਹਾਏ ਦੇ ਬਾਰਡਰ ਪੱਟੀ ਦੇ ਪਿੰਡ ਮੇਘਾ ਰਾਏ ਹਿਠਾੜ (Village) ਵਿਖੇ ਫਿਰਨੀ ਵਿਵਾਦ ਲਗਾਤਾਰ ਚਰਚਾ ਦਾ ਵਿਸਾ ਬਣਿਆਂ ਹੋਇਆਂ ਹੈ। ਮਾਨਯੋਗ ਹਾਈਕੋਰਟ ਦੇ ਹੁਕਮਾਂ ਤਹਿਤ ਇਸ ਫਿਰਨੀ ਤੋਂ ਨਜਾਇਜ਼ ਕਬਜ਼ੇ ਹਟਾਉਣ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਂ ਰਹੀਂ ਹੈ ਪਰ ਬੀਤੇ ਦਿਨੀਂ ਕਬਜ਼ੇ ਹਟਾਉਣ ਮੌਕੇ ਪਿੰਡ ਵਾਸੀਆਂ ਵਲੋਂ ਮੰਗ ਕੀਤੀ ਗਈ ਸੀ ਕਿ ਕਬਜ਼ੇ ਹਟਾਉਣ ਤੋਂ ਪਹਿਲਾਂ ਦੁਬਾਰਾ ਨਿਸ਼ਾਨਦੇਹੀ ਕੀਤੀ ਜਾਵੇ।

ਇਹ ਵੀ ਪੜ੍ਹੋ : ਨਹਿਰ ’ਚ ਆਇਆ ਕੈਮੀਕਲ ਵਾਲਾ ਪਾਣੀ, ਕਈ ਪਸ਼ੂ ਝੁਲਸੇ, ਮਾਮਲਾ ਦਰਜ਼

ਜਿਸ ‘ਤੇ ਸਿਵਲ ਪ੍ਰਸ਼ਾਸਨ ਵਲੋਂ ਦੁਬਾਰਾ ਨਿਸ਼ਾਨਦੇਹੀ ਕਰਨ ਦਾ ਫੈਸਲਾ ਕੀਤਾ ਗਿਆ ਸੀ ਤੇ ਅੱਜ ਸੁਬਹ ਤੋਂ ਹੀ ਪੁਲਿਸ ਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਵਲੋਂ ਪਿੰਡ ਮੇਘਾ ਰਾਏ ਹਿਠਾੜ ਵਿਖੇ ਪਹੁੰਚ ਕੇ ਪਿੰਡ ਦੀ ਨਿਸ਼ਾਨਦੇਹੀ ਕੀਤੀ ਗਈ ਤੇ ਪਿੰਡ ਨੂੰ ਪੁਲਿਸ ਛਾਉਣੀ ਵਿੱਚ ਤਬਦੀਲੀ ਕੀਤਾ ਗਿਆ ਸੀ ਤਾਂ ਜੋਂ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਜਿੱਠਿਆ ਜਾ ਸਕੇ । ਇਸ ਮੌਕੇ ਨਾਇਬ ਤਹਿਸੀਲਦਾਰ ਬਲਵਿੰਦਰ ਸਿੰਘ,ਉੱਪ ਮੰਡਲ ਡੀਐੱਸਪੀ ਯਾਦਵਿੰਦਰ ਸਿੰਘ ਬਾਜਵਾ, ਬੀਡੀਪੀਓ ਪ੍ਰਤਾਪ ਸਿੰਘ, ਥਾਣਾ ਮੁਖੀ ਜਸਵਿੰਦਰ ਸਿੰਘ ਬਰਾੜ ਸਮੇਤ ਵੱਡੀ ਗਿਣਤੀ ਵਿੱਚ ਪੁਲਿਸ ਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਮੌਜੂਦ ਸਨ।