ਦੇਸ਼ ਦੀਆਂ ਤਿੰਨੇ ਫੌਜਾਂ ਦਾ ਬਣੇਗਾ ਸਾਂਝਾ ਮੁਖੀ : ਮੋਦੀ

Heads, Country,, Modi

ਜਲ ਸ਼ਕਤੀ ਮਿਸ਼ਨ ਦਾ ਐਲਾਨ | Narendra Modi

ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਅਜ਼ਾਦੀ ਦਾ ਜਸ਼ਨ ਵੀਰਵਾਰ ਨੂੰ ਦੇਸ਼-ਵਿਦੇਸ਼ ‘ਚ ਪੂਰੇ ਉਤਸ਼ਾਹ ਦੇ ਮਾਹੌਲ ‘ਚ ਮਨਾਇਆ ਗਿਆ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਇੱਥੇ ਇੰਡੀਆ ਗੇਟ ਸਥਿਤ ਕੌਮੀ ਜੰਗੀ ਯਾਦਗਾਰ ‘ਤੇ ਜਾ ਕੇ ਸ਼ਹੀਦਾਂ ਨੂੰ ਨਮਨ ਕੀਤਾ ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲੇ ਦੀ ਪ੍ਰਾਚੀਰ ਤੋਂ ਦੇਸ਼ ਨੂੰ ਸੰਬੋਧਨ ਕੀਤਾ ਤੇ ਤਿਰੰਗਾ ਲਹਿਰਾਇਆ ਉਨ੍ਹਾਂ ਇਸ ਮੌਕੇ ਦੇਸ਼ ਵਾਸੀਆਂ ਨੂੰ 73ਵੇਂ ਅਜ਼ਾਦੀ ਦਿਵਸ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ। (Narendra Modi)

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਤਿਹਾਸਕ ਲਾਲ ਕਿਲ੍ਹੇ ਦੀ ਫਸੀਲ ‘ਤੇ ਤਿਰੰਗਾ ਲਹਿਰਾਇਆ ਤੇ ਦੇਸ਼ ਨੂੰ ਸੰਬੋਧਨ ਕੀਤਾ ਮੋਦੀ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਧਾਰਾ 370 ਤੇ 35ਏ ਹਟਾਏ ਜਾਣ ਨਾਲ ਸਰਦਾਰ ਵੱਲਭ ਭਾਈ ਪਟੇਲ ਦਾ ਸੁਫ਼ਨਾ ਪੂਰਾ ਹੋਇਆ ਤੇ ਇਸ ਦੇ ਨਾਲ ਹੀ ਪੂਰੇ ਦੇਸ਼ ‘ਚ ‘ਇੱਕ ਦੇਸ਼, ਇੱਥ ਸੰਵਿਧਾਨ’ ਲਾਗੂ ਕਰ ਦਿੱਤਾ ਗਿਆ ਉਨ੍ਹਾਂ ਕਿਹਾ ਕਿ ਦੇਸ਼ ਦੀ 130 ਕਰੋੜ ਜਨਤਾ ਦੀ ਇਹ ਜ਼ਿੰਮੇਵਾਰੀ ਸੀ ਕਿ ਉਹ ਜੰਮੂ-ਕਸ਼ਮੀਰ ਦੇ ਲੋਕਾਂ ਦੇ ਸੁਫ਼ਨਿਆਂ ਨੂੰ ਪੂਰਾ ਕਰੇ ਤੇ ਅਸੀਂ ਉੱਥੋਂ ਦੀ ਜਨਤਾ ਦੀਆਂ ਉਮੀਦਾਂ ਪੂਰੀਆਂ ਕਰਨ ਦੇ ਰਸਤੇ ‘ਚ ਆ ਰਹੇ ਅੜਿੱਕਿਆਂ ਨੂੰ ਦੂਰ ਕਰ ਦਿੱਤਾ ਹੈ। (Narendra Modi)

ਸਰਦਾਰ ਪਟੇਲ ਦੇ ਸੁਫ਼ਨਿਆਂ ਨੂੰ ਪੂਰਾ ਕਰਨ ਦੀ ਦਿਸ਼ਾ ‘ਚ ਮਹੱਤਵਪੂਰਨ ਕਦਮ ਚੁੱਕਿਆ ਹੈ ਪੀਐਮ ਮੋਦੀ ਨੇ ਕਿਹਾ, ਤਿੰਨੇ ਫੌਜਾਂ ਨੂੰ ਇੱਕ ਕਮਾਨ ਦੇ ਹੇਠ ਲਿਆਉਣ ਦੀ ਦਿਸ਼ਾ ‘ਚ ਮਹੱਤਵਪੂਰਨ ਫੈਸਲਾ ਸਰਕਾਰ ਨੇ ਚੀਫ਼ ਆਫ਼ ਡਿਫੈਂਸ ਸਟਾਫ਼ ਦੀ ਨਿਯੁਕਤੀ ਕਰਨ ਦਾ ਫੈਸਲਾ ਲਿਆ ਹੈ ਪ੍ਰਧਾਨ ਮੰਤਰੀ ਨੇ ਧਰਤੀ ਹੇਠਲੇ ਪਾਣੀ ਦੀ ਕਮੀ ਦਾ ਜ਼ਿਕਰ ਕਰਦਿਆਂ ਜਲ ਸ਼ਕਤੀ ਮਿਸ਼ਨ ਸ਼ੁਰੂ ਕਰਨ ਦਾ ਐਲਾਨ ਕੀਤਾ ਇਸ ਮਿਸ਼ਨ ਦੇ ਦਰਿਆਵਾਂ ਨੂੰ ਪ੍ਰਦੂਸ਼ਣ ਰਹਿਤ ਕਰਨ, ਸਮੁੰਦਰ ਦਾ ਪਾਣੀ ਵਰਤੋਂ ਯੋਗ ਬਣਾਉਣ ਤੇ ਵਰਖਾ ਦੇ ਪਾਣੀ ਦੀ ਸੰਭਾਲ ਕਰਨ ਲਈ 3.5 ਲੱਖ ਕਰੋੜ ਖਰਚੇ ਜਾਣਗੇ। (Narendra Modi)