Maldives : ਮਾਲਦੀਵ ’ਚ ਚੀਨ ਦਾ ਪਰਛਾਵਾਂ

Maldives

ਮਾਲਦੀਵਜ਼ ਦੇ ਚੀਨ ਹਮਾਇਤੀ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਨੇ ਉਹੀ ਕਦਮ ਚੁੱਕਿਆ ਜਿਸ ਦਾ ਅੰਦਾਜ਼ਾ ਲਾਇਆ ਜਾ ਰਿਹਾ ਸੀ ਚੀਨ ਦਾ ਦੌਰਾ ਕਰਕੇ ਵਤਨ ਪਰਤੇ ਮੁਇਜ਼ੂ ਨੇ ਇੱਕਦਮ ਸਖ਼ਤ ਲਹਿਜੇ ’ਚ ਕਿਹਾ ਸੀ ਕਿ ਮਾਲਦੀਵ ਨੂੰ ਕੋਈ ਧਮਕਾ ਨਹੀਂ ਸਕਦਾ ਉਹਨਾਂ ਦਾ ਨਿਸ਼ਾਨਾ (ਬਿਨਾਂ ਨਾਂਅ ਦੇ) ਭਾਰਤ ਹੀ ਸੀ ਅਗਲੇ ਦਿਨ ਮੁਇਜ਼ੂ ਨੇ ਫੈਸਲਾ ਸੁਣਾ ਦਿੱਤਾ ਕਿ ਭਾਰਤ ਆਪਣੇ 88 ਫੌਜੀਆਂ ਨੂੰ ਮਾਲਦੀਵ ’ਚੋਂ ਵਾਪਸ ਬੁਲਾਵੇ ਹੁਣ ਕੋਈ ਭੁਲੇਖਾ ਨਹੀਂ ਰਹਿਣਾ ਚਾਹੀਦਾ ਕਿ ਚੀਨ ਨੇ ਆਪਣੇ ਨਿਸ਼ਾਨੇ ਮੁਤਾਬਕ ਮਾਲਦੀਵ ’ਚ ਪੈਰ ਪੂਰੀ ਤਰ੍ਹਾਂ ਜਮਾ ਲਏ ਹਨ ਮੁਇਜ਼ੂ ਨੇ ਚੋਣਾਂ ਜਿੱਤਣ ਤੋਂ ਪਹਿਲਾਂ ‘ਇੰਡੀਆ ਆਊਟ’ ਦਾ ਨਾਅਰਾ ਦਿੱਤਾ ਹੋਇਆ ਸੀ। (Maldives)

ਹੱਡ ਚੀਰਵੀਂ ਠੰਢ ਕਾਰਨ ਜਰਖੜ ਖੇਡਾਂ ਦੋ ਹਫਤਿਆਂ ਲਈ ਮੁਲਤਵੀਂ

ਵਿਰੋਧੀ ਪਾਰਟੀ ਦੀ ਸਰਕਾਰ ਨੇ ਭਾਰਤ ਨਾਲ ਚੰਗੇ ਸਬੰਧ ਬਣਾਏ ਸਨ ਤੇ ਕਈ ਮੌਕਿਆਂ ’ਤੇ ਮੁਸੀਬਤ ਵੇਲੇ ਭਾਰਤ ਨੇ ਮਾਲਦੀਵ ਦੀ ਮੱਦਦ ਕੀਤੀ ਸੀ। ਅਸਲ ’ਚ ਭਾਰਤ ਨੇ 1988 ’ਚ ਮਾਲਦੀਵ ’ਚ ਤਖਤਾਪਲਟ ਰੋਕਣ ’ਚ ਪੂਰੀ ਮੱਦਦ ਕੀਤੀ ਸੀ ਇਸੇ ਤਰ੍ਹਾਂ ਸੁਨਾਮੀ ਦੀ ਤਬਾਹੀ, ਪੀਣ ਵਾਲੇ ਪਾਣੀ ਦੇ ਸੰਕਟ ਮੌਕੇ ਤੇ ਕੋਰੋਨਾ ਕਾਲ ’ਚ ਵੀ ਇਸ ਮੁਲਕ ਦੀ ਬਾਂਹ ਫੜੀ ਸੀ ਨੇਪਾਲ ਤੋਂ ਬਾਅਦ ਚੀਨ ਨੇ ਮਾਲਦੀਵ ’ਚ ਸੰਨ੍ਹ ਲਾਈ ਹੈ ਨੇਪਾਲ ਤੇ ਭੂਟਾਨ ਵਾਂਗ ਹੀ ਮਾਲਦੀਵਜ਼ ਹੀ ਅਜਿਹਾ ਮੁਲਕ ਹੈ ਜਿੱਥੇ ਜਾਣ ਲਈ ਭਾਰਤੀਆਂ ਨੂੰ ਵੀਜ਼ੇ ਦੀ ਜ਼ਰੂਰਤ ਨਹੀਂ ਪੈਂਦੀ ਰੱਖਿਆ ਜ਼ਰੂਰਤਾਂ ਲਈ ਵੀ ਮਾਲਦੀਵ ਭਾਰਤ ਲਈ ਮਹੱਤਵਪੂਰਨ ਹੈ ਭਾਰਤ ਸਰਕਾਰ ਨੂੰ ਇਸ ਮੁਲਕ ਨਾਲ ਚੰਗੇ ਸਬੰਧ ਬਹਾਲ ਕਰਨ ਲਈ ਠੋਸ ਰਣਨੀਤੀ ਘੜਨੀ ਪਵੇਗੀ ਭਾਰਤੀ ਰਣਨੀਤੀਕਾਰਾਂ ਨੂੰ ਨਵੀਂ ਸੋਚ ਤੇ ਨਵੇਂ ਉਤਸ਼ਾਹ ਨਾਲ ਕੰਮ ਕਰਨਾ ਪਵੇਗਾ। (Maldives)