New Education : ਚੁਣੌਤੀਆਂ ਭਰੇ ਰਾਹ ’ਤੇ ਨਵੀਂ ਸਿੱਖਿਆ ਨੀਤੀ

New Education

ਨਵੀਂ ਸਿੱਖਿਆ ਨੀਤੀ (ਐਨਈਪੀ)-2020 ਲਾਗੂ ਕਰਨ ਤੋਂ ਚੌਥੇ ਸਾਲ ਦੇ ਸਫ਼ਰ ’ਤੇ ਤੇਜ਼ੀ ਨਾਲ ਅੱਗੇ ਵਧ ਰਹੀ ਹੈ ਇਹ ਕਿਸੇ ਵੱਡੇ ਸੁਫ਼ਨੇ ਦੇ ਸਾਕਾਰ ਹੋਣ ਵਾਂਗ ਹੈ ਹਾਲਾਂਕਿ, ਨਵੀਂ ਸਿੱਖਿਆ ਨੀਤੀ ਦਾ ਰਾਹ ਹਾਲੇ ਚੁਣੌਤੀਆਂ ਨਾਲ ਭਰਿਆ ਨਜ਼ਰ ਆਉਂਦਾ ਹੈ ਇਨ੍ਹਾਂ ਚੁਣੌਤੀਆਂ ’ਤੇ ਪਾਰ ਪਾਉਣ ਲਈ ਮੰਥਨ ਦੀ ਲੋੜ ਹੈ ਬਾਰ੍ਹਵੀਂ ਤੋਂ ਬਾਅਦ ਕਿਸੇ ਵਿਦਿਆਰਥੀ ਦੇ ਕਾਲਜ ਜਾਂ ਯੂਨੀਵਰਸਿਟੀ ’ਚ ਦਾਖ਼ਲ ਹੋਣ ਤੋਂ ਬਾਅਦ ਉੱਥੋਂ ਨਿੱਕਲਣ ਦੇ ਰਾਹ ਨੂੰ ਸੁਖਾਲਾ ਕੀਤਾ ਗਿਆ ਹੈ ਘੱਟ ਸਮੇਂ ’ਚ ਯੋਗਤਾ ਦੀ ਕਸੌਟੀ ’ਤੇ ਖਰਾ ਉੱਤਰਨ ਦੇ ਨਾਲ ਹੀ ਪਾਠਕ੍ਰਮ ਦੀ ਮਿਆਦ ਨੂੰ ਅਣਉਮੀਦੇ ਤੌਰ ’ਤੇ ਬਦਲਿਆ ਗਿਆ ਹੈ ਇਹ ਯਕੀਨੀ ਤੌਰ ’ਤੇ ਅਦੁੱਤੀ ਕਦਮ ਹੈ ਇੱਥੇ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਜੇਕਰ ਕਿਸੇ ਵਿਦਿਆਰਥੀ ਨੇ ਪਹਿਲਾ ਸਾਲ ਕਿਸੇ ਇੱਕ ਯੂਨੀਵਰਸਿਟੀ ਤੋਂ ਪਾਸ ਕੀਤਾ ਹੈ। (New Education)

ਪਰ ਜੇਕਰ ਪਹਿਲੇ ਸਾਲ ਤੋਂ ਬਾਅਦ ਵਿਦਿਆਰਥੀ ਉਹ ਸਬੰਧਿਤ ਸੰਸਥਾਨ ਛੱਡ ਦਿੰਦਾ ਹੈ, ਤਾਂ ਉਸ ਸੰਸਥਾਨ ’ਤੇ ਇਸ ਦਾ ਉਲਟ ਅਸਰ ਪੈ ਸਕਦਾ ਹੈ। ਇਸ ਗੱਲ ਨੂੰ ਇਸ ਤਰ੍ਹਾਂ ਵੀ ਸਮਝ ਸਕਦੇ ਹਾਂ ਕਿ ਨਵੀਂ ਸਿੱਖਿਆ ਨੀਤੀ ’ਚ ਪੇਸ਼ ਤਜਵੀਜ਼ ਤਹਿਤ ਜੇਕਰ ਕਿਸੇ ਯੂਨੀਵਰਸਿਟੀ ’ਚ 100 ਵਿਦਿਆਰਥੀਆਂ ਦੀ ਸਮਰੱਥਾ ਹੈ, ਪਰ ਪਹਿਲਾ ਸਾਲ ਪਾਸ ਕਰ ਲੈਣ ਤੋਂ ਬਾਅਦ ਹੀ ਜੇਕਰ 30 ਤੋਂ 40 ਫੀਸਦੀ ਵਿਦਿਆਰਥੀ ਸਬੰਧਿਤ ਸੰਸਥਾਨ ਨੂੰ ਛੱਡ ਦਿੰਦੇ ਹਨ, ਤਾਂ ਅਜਿਹੀ ਸਥਿਤੀ ’ਚ ਸੰਸਥਾਨ ਦੇ ਸਾਹਮਣੇ ਦੂਜੇ ਸਾਲ ’ਚ ਆਪਣੇ ਵਸੀਲਿਆਂ ਦੇ ਪ੍ਰਬੰਧਾਂ ਦੀ ਚੁਣੌਤੀ ਹੋਵੇਗੀ। ਸਿੱਖਿਆ ਤੋਂ ਲੈ ਕੇ ਵਿੱਦਿਅਕ ਮੁਲਾਜ਼ਮਾਂ ਅਤੇ ਸੰਸਥਾਨ ਦੇ ਹੋਰ ਪ੍ਰਬੰਧਾਂ ’ਤੇ ਮਾੜਾ ਅਸਰ ਪਏਗਾ ਅਕਾਦਮਿਕ ਪੱਧਰ ਵੀ ਪ੍ਰਭਾਵਿਤ ਹੋਵੇਗਾ ਸੰਸਥਾਨਾਂ ਦੀ ਇਸ ਚੁਣੌਤੀ ਦੇ ਹੱਲ ਲਈ ਮੰਥਨ ਜ਼ਰੂਰੀ ਹੈ। (New Education)

Maldives : ਮਾਲਦੀਵ ’ਚ ਚੀਨ ਦਾ ਪਰਛਾਵਾਂ

ਜ਼ਮੀਨੀ ਪੱਧਰ ’ਤੇ ਕੰਮ ਕੀਤੇ ਜਾਣ ਦੀ ਦਰਕਾਰ ਹੈ ਸਾਨੂੰ ਇਸੇ ਤਰ੍ਹਾਂ ਕਾਰਜ ਯੋਜਨਾ ਬਣਾਉਣ ਦੀ ਜ਼ਰੂਰਤ ਹੋਵੇਗੀ ਇਸ ਨਾਲ ਇਨ੍ਹਾਂ ਸੰਸਥਾਨਾਂ ’ਚ ਅਧਿਆਪਕਾਂ ਦੀ ਗਿਣਤੀ ਤੋਂ ਲੈ ਕੇ ਦੂਜੇ ਇੰਸਟੀਚਿਊਟਸ ਵਿਚਕਾਰ ਸੰਤੁਲਨ ਵਿਵਸਥਿਤ ਕੀਤਾ ਜਾ ਸਕੇ। ਚੁਣੌਤੀ ਦੇ ਹੱਲ ਦੇ ਕ੍ਰਮ ’ਚ ਪਹਿਲਾ ਹੈ ਕਿ ਪਾਠਕ੍ਰਮ ਵਿਚਕਾਰੋਂ ਸੰਸਥਾਨ ਛੱਡਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਨੂੰ ਸੀਮਿਤ ਜਾਂ ਨਿਰਧਾਰਤ ਕੀਤਾ ਜਾਵੇ ਦੂਜਾ, ਫੀਸ ਤੈਅ ਕਰਦੇ ਸਮੇਂ ਫੀਸ ਨੂੰ ਘਟਦੇ ਕ੍ਰਮ ’ਚ ਰੱਖੀਏ, ਜਿਸ ਨਾਲ ਸੰਸਥਾਨ/ਪਾਠਕ੍ਰਮ ਨੂੰ ਵਿਚਕਾਰ ਛੱਡਣ ਦੀ ਆਦਤ ਨੂੰ ਘਟਾਇਆ ਜਾ ਸਕੇ। ਇਸ ਲਈ ਇਸ ਦੇ ਸਿੱਟੇ ਵਜੋਂ ਕੁੱਲ ਦਾਖ਼ਲਾ ਅਨੁਪਾਤ ਨੂੰ 2035 ਤੱਕ ਵਰਤਮਾਨ 27 ਫੀਸਦੀ ਤੋਂ ਵਧਾ ਕੇ ਤੈਅ ਟੀਚਾ 50 ਫੀਸਦੀ ਤੱਕ ਕੀਤਾ ਜਾ ਸਕੇ। (New Education)

ਇਸ ਦੇ ਲਾਗੂ ਹੋਣ ਤੋਂ ਬਾਅਦ ਭਵਿੱਖ ਦੀਆਂ ਚੁਣੌਤੀਆਂ ’ਤੇ ਹੁਣੇ ਤੋਂ ਕਾਰਜ ਯੋਜਨਾ ਬਣਾ ਕੇ ਹੱਲ ਦਾ ਰਾਹ ਲੱਭਣਾ ਹੈ ਦੂਜੇ ਕ੍ਰਮ ’ਚ ਹੁਣ ਨਵੀਂ ਸਿੱਖਿਆ ਨੀਤੀ-2020 ’ਚ ਪੇਸ਼ ਤਜਵੀਜ਼ ਤਹਿਤ ਖੇਤਰੀ ਭਾਸ਼ਾਵਾਂ ’ਚ ਸਿੱਖਿਆ ਕਾਰਜ ਕਰਨ ਦੀ ਪੁਰਜ਼ੋਰ ਵਕਾਲਤ ਕੀਤੀ ਗਈ ਹੈ ਇਹ ਪੂਰੀ ਤਰ੍ਹਾਂ ਸਾਰਿਆਂ ਦੇ ਅਨੁਕੂਲ ਹੈ ਨਿੱਜ ਭਾਸ਼ਾ ’ਚ ਨਿਸ਼ਚਿਤ ਤੌਰ ’ਤੇ ਵਿਦਿਆਰਥੀ ਵਿਸ਼ੇ ਨੂੰ ਬਿਹਤਰ ਸਮਝ ਸਕਦਾ ਹੈ ਪਰ ਦੂਜੇ ਪੱਖ ’ਤੇ ਗੌਰ ਕਰੀਏ ਤਾਂ ਖੇਤਰੀ ਭਾਸ਼ਾ ’ਚ ਪੜ੍ਹਾਈ ਕਰਨ ਤੋਂ ਬਾਅਦ ਅੰਤਰਰਾਸ਼ਟਰੀ ਪੱਧਰ ’ਤੇ ਮੁਕਾਬਲੇਬਾਜ਼ੀ ’ਚ ਵਿਦਿਆਰਥੀਆਂ ਨੂੰ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਦੇਸ਼ ਨਾਲ ਹੀ ਵਿਦੇਸ਼ ’ਚ ਭਵਿੱਖ ਨੂੰ ਆਕਾਰ ਦੇਣ ਦੀ ਇੱਛਾ ਰੱਖਣ ਵਾਲੇ ਵਿਦਿਆਰਥੀਆਂ ਦੇ ਸਾਹਮਣੇ ਭਾਸ਼ਾ ਦੀ ਚੁਣੌਤੀ ਅੜਿੱਕਾ ਬਣ ਸਕਦੀ ਹੈ। (New Education)

ਹੱਡ ਚੀਰਵੀਂ ਠੰਢ ਕਾਰਨ ਜਰਖੜ ਖੇਡਾਂ ਦੋ ਹਫਤਿਆਂ ਲਈ ਮੁਲਤਵੀਂ

ਇੱਥੇ ਕਿਸੇ ਭਾਸ਼ਾ ’ਤੇ ਸਵਾਲੀਆ ਨਿਸ਼ਾਨ ਨਹੀਂ ਹੈ, ਪਰ ਇਸ ਬਿੰਦੂ ’ਤੇ ਵੀ ਗੌਰ ਕਰਨ ਦੀ ਲੋੜ ਹੈ, ਮੌਜੂਦਾ ਜ਼ਿਆਦਾਤਰ ਪਾਠਕ੍ਰਮ ਅੰਗਰੇਜ਼ੀ ’ਚ ਪੜ੍ਹਾਇਆ ਅਤੇ ਲਿਖਾਇਆ ਜਾ ਰਿਹਾ ਹੈ ਭਾਸ਼ਾ ਸਬੰਧੀ ਇਹ ਚੁਣੌਤੀ ਕਿਤੇ ਅੰਤਰਰਾਸ਼ਟਰੀ ਪੱਧਰ ’ਤੇ ਸਾਡੇ ਮਹੱਤਵ ਨੂੰ ਘੱਟ ਨਾ ਸਾਬਤ ਕਰ ਦੇਵੇ ਇਸ ’ਤੇ ਧਿਆਨ ਦੇਣ ਦੀ ਜ਼ਰੂਰਤ ਹੈ ਤੀਜੀ ਅਤੇ ਮਹੱਤਵਪੂਰਨ ਗੱਲ ਕਿ ਨਵੀਂ ਸਿੱਖਿਆ ਨੀਤੀ ਮੁਤਾਬਿਕ ਸਾਡੇ ਅਧਿਆਪਕਾਂ ਨੂੰ ਵੀ ਤਿਆਰ ਹੋਣਾ ਹੋਵੇਗਾ ਓਦਾਂ ਵੀ ਇੱਕ ਚੰਗਾ ਅਧਿਆਪਕ ਉਹੀ ਹੈ, ਜੋ ਪੂਰੀ ਤਿਆਰੀ ਦੇ ਨਾਲ ਆਪਣੇ ਵਿਦਿਆਰਥੀਆਂ ਦੇ ਗਿਆਨ ’ਚ ਵਾਧਾ ਕਰੇ ਜੇਕਰ ਅਸੀਂ ਅੰਕੜਿਆਂ ’ਤੇ ਗੌਰ ਕਰੀਏ, ਤਾਂ ਭਾਰਤ ’ਚ ਵਿਦਿਆਰਥੀ-ਵਿਦਿਆਰਥਣਾਂ ਦੀ ਕੁੱਲ ਗਿਣਤੀ ਲਗਭਗ 35 ਤੋਂ 40 ਕਰੋੜ ਹੋਵੇਗੀ। (New Education)

ਸਾਡੀ ਕੁੱਲ ਅਬਾਦੀ ਦਾ ਲਗਭਗ 40 ਫੀਸਦੀ ਨਵੀਂ ਸਿੱਖਿਆ ਨੀਤੀ ਨੂੰ ਜ਼ਮੀਨੀ ਪੱਧਰ’ਤੇ ਲਾਗੂ ਕਰਨ ’ਚ ਸਭ ਤੋਂ ਅਹਿਮ ਭੂਮਿਕਾ ਸਾਡੇ ਅਧਿਆਪਕਾਂ ਦੀ ਹੀ ਹੈ ਪੁਰਾਣੀ ਸਿੱਖਿਆ ਪ੍ਰਣਾਲੀ ’ਚ ਰਚੇ-ਵੱਸੇ ਅਧਿਆਪਕਾਂ ਨੂੰ ਮੌਜੂਦਾ ਢਾਂਚੇ ਅਨੁਸਾਰ ਤਿਆਰੀ ਕਰਨੀ ਹੋਵੇਗੀ ਮੁਕਾਬਲੇਬਾਜ਼ੀ ਦੇ ਯੁੱਗ ਵਿਚ ਹੁਣ ਵਿਦਿਆਰਥੀਆਂ ਦੇ ਬਿਹਤਰ ਕੱਲ੍ਹ ਦਾ ਨਿਰਮਾਣ ਕਰਨ ਲਈ ਅਧਿਆਪਕਾਂ ਨੂੰ ਵੀ ਤਿਆਰ ਹੋਣਾ ਹੋਵੇਗਾ ਸਿਖਲਾਈ ਦੇ ਆਧਾਰ ’ਤੇ ਅਧਿਆਪਕਾਂ ਨੂੰ ਨਵੀਂ ਸਿੱਖਿਆ ਨੀਤੀ ਦੇ ਸੱਚੇ ’ਚ ਖੁਦ ਨੂੰ ਢਾਲਣ ਦੀ ਜ਼ਰੂਰਤ ਹੋਵੇਗੀ, ਨਹੀਂ ਤਾਂ ਨਵੀਂ ਸਿੱਖਿਆ ਨੀਤੀ ਦੀ ਸਾਰਥਿਕਤਾ ਨੂੰ ਸਿੱਧ ਹੋਣ ’ਚ ਮੁਸ਼ਕਿਲ ਹੋ ਸਕਦੀ ਹੈ ਇਸੇ ਕ੍ਰਮ ’ਚ ਯੂਜੀਸੀ ਵੱਲੋਂ ਸਥਾਪਿਤ 111 ਮਦਨ ਮੋਹਨ ਮਾਲਵੀਯ ਅਧਿਆਪਕ ਸਿਖਲਾਈ ਕੇਂਦਰਾਂ ਦੀ ਸਥਾਪਨਾ ਇੱਕ ਮੀਲ ਦਾ ਪੱਥਰ ਸਾਬਤ ਹੋਵੇਗਾ। (New Education)

ਮਾਲ ਮੰਤਰੀ ਵੱਲੋਂ ਲੰਬਿਤ ਇੰਤਕਾਲਾਂ ਦੇ ਨਿਪਟਾਰੇ ਲਈ ਲਗਾਏ ਕੈਂਪ ਦਾ ਲਿਆ ਜਾਇਜ਼ਾ

ਇਨ੍ਹਾਂ ਦੇ ਜ਼ਰੀਏ ਅਗਲੇ 3 ਸਾਲਾਂ ’ਚ 15 ਲੱਖ ਅਧਿਆਪਕਾਂ ਨੂੰ ਟਰੇਂਡ ਕਰਨ ਦਾ ਟੀਚਾ ਤੈਅ ਕੀਤਾ ਗਿਆ ਹੈ ਚੌਥੀ ਅਤੇ ਆਖਰੀ ਗੱਲ ਇਹ ਹੈ, ਹਾਲੇ ਆਈਆਈਟੀ ਵਰਗੀ ਸੰਸਥਾ ਨੂੰ ਅਸੀਂ ਇੰਜੀਨੀਅਰਿੰਗ ਦੀ ਪੜ੍ਹਾਈ ਦੇ ਤੌਰ ’ਤੇ ਪਛਾਣਦੇ ਹਾਂ ਆਈਆਈਐਮ ਨੂੰ ਮੈਨੇਜ਼ਮੈਂਟ ਦੀ ਪੜ੍ਹਾਈ ਲਈ ਜਾਣਦੇ ਹਾਂ ਇਨ੍ਹਾਂ ਉੱਚ ਸੰਸਥਾਵਾਂ ਦੇ ਮੂਲ ਢਾਂਚੇ ਅਤੇ ਇਨ੍ਹਾਂ ਦਾ ਅਧਿਆਪਨ ਇਸੇ ਦਿਸ਼ਾ ’ਚ ਕੰਮ ਕਰਦਾ ਹੈ ਸੰਭਾਵਨਾ ਹੈ , ਹੁਣ ਅਜਿਹੇ ਪ੍ਰਸਿੱਧ ਸੰਸਥਾਨਾਂ ਨੂੰ ਬਹੁ-ਵਿਸ਼ਾ ਬਣਾਉਣ ’ਤੇ ਕਿਤੇ ਇਹ ਆਪਣੇ ਮੂਲ ਢਾਂਚੇ ਅਤੇ ਮੂਲ ਭਾਵਨਾ ਤੋਂ ਭਟਕ ਨਾ ਜਾਣ ਅਜਿਹਾ ਨਾ ਹੋਵੇ ਕਿ ਜ਼ਿਆਦਾ ਦੇ ਚੱਲਦਿਆਂ ਘੱਟੋ-ਘੱਟ ਵੀ ਅਰਜਿਤ ਹੋਣ ਤੋਂ ਰਹਿ ਜਾਵੇ ਹਾਲਾਂਕਿ, ਫਿਲਹਾਲ ਤਾਂ ਅਜਿਹਾ ਨਜ਼ਰ ਨਹੀਂ ਆਉਂਦਾ ਬਾਵਜ਼ੂਦ ਇਸ ਦੇ ਪੜ੍ਹਨ ਅਤੇ ਪੜ੍ਹਾਉਣ ਦੌਰਾਨ ਇਨ੍ਹਾਂ ਬਿੰਦੂਆਂ ਦੀ ਅਣਦੇਖੀ ਵੀ ਨਹੀਂ ਕੀਤੀ ਜਾ ਸਕਦੀ। (New Education)