ਵਿਅਕਤੀ ਦਾ ਜੀਵਨ ਹੀ ਰਾਸ਼ਟਰ ਦਾ ਨਿਰਮਾਣ

ਵਿਅਕਤੀ ਦਾ ਜੀਵਨ ਹੀ ਰਾਸ਼ਟਰ ਦਾ ਨਿਰਮਾਣ

ਕੋਰੋਨਾ ਮਹਾਂਮਾਰੀ ਨੇ ਸਾਡੇ ਜਿਉਣ ਦੇ ਤੌਰ-ਤਰੀਕੇ ਨੂੰ ਖਰਾਬ ਕਰ ਦਿੱਤਾ ਹੈ ਸਾਡੇ ਦੁਆਰਾ ਇਹ ਕਾਮਨਾ ਕਰਨਾ ਅਸੁਭਾਵਿਕ ਨਹੀਂ ਸੀ ਕਿ ਸਾਡੇ ਨਸ਼ਟ ਹੋ ਗਏ ਆਦਰਸ਼ ਅਤੇ ਸੰਤੁਲਿਤ ਜੀਵਨ ਦੇ ਮਾਣ ਨੂੰ ਅਸੀਂ ਫਿਰ ਤੋਂ ਹਾਸਲ ਕਰਾਂਗੇ ਅਤੇ ਫਿਰ ਇੱਕ ਵਾਰ ਸਾਡੀ ਜੀਵਨਸ਼ੈਲੀ ਵਿਚ ਪੂਰਨ ਭਾਰਤੀਅਤਾ ਦਾ ਤਾਲਮੇਲ ਅਤੇ ਸੰਤੁਲਨ ਸਥਾਪਿਤ ਹੋਵੇਗਾ ਪਰ ਕੋਰੋਨਾ ਦੇ ਔਖੇ ਸੱਤ ਮਹੀਨਿਆਂ ਦੇ ਬੀਤਣ ‘ਤੇ ਹਾਲਾਤ ਦਾ ਜਾਇਜ਼ਾ ਲਈਏ, ਤਾਂ ਸਾਡੇ ਸਮਾਜਿਕ, ਪਰਿਵਾਰਕ ਅਤੇ ਵਿਅਕਤੀਗਤ ਜੀਵਨ ਵਿਚ ਜੀਵਨ-ਮੁੱਲਾਂ ਅਤੇ ਕਾਰਜ ਸਮਰੱਥਾਵਾਂ ਟੁੱਟਦੀਆਂ ਨਜ਼ਰ ਆਉਂਦੀਆਂ ਹਨ ਹਰ ਵਿਅਕਤੀ ਜੀਵਨ ਨੂੰ ਖੁਸ਼ਹਾਲ ਬਣਾਉਣਾ ਚਾਹੁੰਦਾ ਹੈ, ਪਰ ਖੁਸ਼ਹਾਲੀ ਉਸ ਦਿਨ ਖ਼ਤਮ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਸ ਦਿਨ ਅਸੀਂ ਆਪਣੀਆਂ ਕਮੀਆਂ ‘ਤੇ ਧਿਆਨ ਦੇਣਾ ਬੰਦ ਕਰ ਦਿੰਦੇ ਹਾਂ ਇਹ ਸਥਿਤੀ ਆਦਮੀ ਤੋਂ ਅਜਿਹੇ ਕੰਮ ਕਰਵਾਉਂਦੀ ਹੈ, ਜੋ ਅੱਗੇ ਚੱਲ ਕੇ ਉਸੇ ਲਈ ਨੁਕਸਾਨਦੇਹ ਸਿੱਧ ਹੁੰਦੇ ਹਨ ਰਹਿੰਦੀ-ਖੂੰਹਦੀ ਕਸਰ ਪੂਰੀ ਕਰ ਦਿੰਦੀ ਹੈ

ਸਾਡੀ ਮਾੜੀ ਜੀਵਨਸ਼ੈਲੀ ਅਸੰਤੁਲਿਤ ਜੀਵਨ ਹੈ ਤਾਂ ਆਦਮੀ ਸਕਾਰਾਤਮਿਕ ਚਿੰਤਨ ਕਰ ਨਹੀਂ ਸਕਦਾ ਜੀਵਨ ਦੇ ਉਦੇਸ਼ ‘ਤੇ ਵਿਚਾਰ ਕਰਾਂਗੇ ਤਾਂ ਇੱਕ ਨਵੀਂ ਸੱਚਾਈ ਸਾਹਮਣੇ ਆਏਗੀ ਅਤੇ ਜੀਵਨ ਦੀ ਸ਼ੈਲੀ ਦਾ ਸਵਾਲ ਵੀ ਸਾਹਮਣੇ ਆਏਗਾ ਅਸੀਂ ਮਨੁੱਖ ਜੀਵਨ ਦੀ ਕੀਮਤ ਅਤੇ ਉਸ ਦੇ ਅਰਥ ਨੂੰ ਸਮਝੀਏ ਇਹ ਸਿਰਫ਼ ਪਦਾਰਥ ਭੋਗ ਅਤੇ ਸੁਵਿਧਾ ਭੋਗ ਲਈ ਨਹੀਂ ਬਲਕਿ ਕਰਮ ਕਰਦੇ ਰਹਿਣ ਲਈ ਹੈ ਮਨੁੱਖਾ ਜਨਮ ਤਾਂ ਕਿਤੇ ਮਹਾਨ ਉਦੇਸ਼ਾਂ ਲਈ ਹੋਇਆ ਹੈ ਅਸੀਂ ਆਪਣੀ ਕੀਮਤ ਕਦੇ ਘੱਟ ਨਾ ਹੋਣ ਦੇਈਏ ਯਤਨ ਇਹੀ ਰਹੇ ਕਿ ਕੀਮਤ ਵਧਦੀ ਜਾਵੇ ਪਰ ਇਹ ਗੱਲ ਸਦਾ ਧਿਆਨ ਵਿਚ ਰਹੇ ਕਿ ਕੀਮਤ ਜੁੜੀ ਹੋਈ ਹੈ

ਜੀਵਨ-ਮੁੱਲਾਂ ਨਾਲ ਚੰਗੀ ਸੋਚ ਅਤੇ ਚੰਗੇ ਉਦੇਸ਼ ਦੇ ਨਾਲ ਹਾਇਮੈਨ ਰਿਕਓਵਰ ਨੇ ਕਿਹਾ ਕਿ ਚੰਗੇ ਵਿਚਾਰਾਂ ਨੂੰ ਸਹਿਜ਼ੇ ਹੀ ਨਹੀਂ ਅਪਣਾਇਆ ਜਾਂਦਾ ਹੈ ਉਨ੍ਹਾਂ ਨੂੰ ਪਰਾਕ੍ਰਮਯੁਕਤ ਹੌਂਸਲੇ ਦੇ ਨਾਲ ਵਿਵਹਾਰ ਵਿਚ ਲਿਆਂਦਾ ਜਾਣਾ ਚਾਹੀਦਾ ਹੈ ਇੰਟਰਨੈੱਟ ਅਤੇ ਛੋਟੇ ਪਰਦੇ ਦੀ ਹਨ੍ਹੇਰੀ ਨੇ ਸਮੁੱਚੀ ਦੁਨੀਆਂ ਨੂੰ ਇੱਕ ਪਰਿਵਾਰ ਤਾਂ ਬਣਾ ਦਿੱਤਾ ਹੈ, ਪਰ ਇਸ ਸੰਸਕ੍ਰਿਤੀ ਨੇ ਭਾਵਨਾ ਦਾ ਰਿਸ਼ਤਾ, ਖੂਨ ਦਾ ਰਿਸ਼ਤਾ ਜਾਂ ਪਰਿਵਾਰਕ ਸਬੰਧ ਵਰਗਾ ਕੁਝ ਦਿਸਦਾ ਹੀ ਨਹੀਂ ਹੈ ਇਹੀ ਨਹੀਂ ਇਸ ਜੀਵਨਸ਼ੈਲੀ ਨਾਲ ਆਲਸ ਅਤੇ ਉਦਾਸੀਨਤਾ ਵੀ ਪਸਰ ਰਹੀ ਹੈ ਸਾਰੇ ਆਪਣੇ ਸਵਾਰਥਾਂ ਦੇ ਦੀਵਿਆਂ ਵਿਚ ਤੇਲ ਪਾਉਣ ਵਿਚ ਲੱਗੇ ਹਨ ਸੌੜੀ ਸੋਚ ਦੇ ਹਨ੍ਹੇਰੇ ਗਲਿਆਰਿਆਂ ਵਿਚ ਮੂਧੇ ਮੂੰਹ ਪਏ ਸੰਬੰਧ ਅਤੇ ਮਨੁੱਖੀ ਰਿਸ਼ਤੇ ਸਹਿਕ ਰਹੇ ਹਨ

ਬੇਸ਼ੱਕ ਹੀ ਸਾਡੇ ਦੇਸ਼ ਦੀਆਂ ਸੱਭਿਆਚਾਰਕ ਪਰੰਪਰਾਵਾਂ ਅਤੇ ਆਦਰਸ਼ ਜੀਵਨ-ਮੁੱਲ ਖੁਸ਼ਹਾਲ ਅਤੇ ਮਜ਼ਬੂਤ ਰਹੇ ਹਨ ਪਰ ਕੋਰੋਨਾ ਮਹਾਂਮਾਰੀ ਦੀ ਕਰੋਪੀ ਦੀਆਂ ਹਵਾਵਾਂ ਨੇ ਸਾਡੇ ਲੋਕਾਂ ਵਿਚ ਭਾਵੀ ਜੀਵਨ ਦੇ ਸੰਦਰਭ ਵਿਚ ਭੈਅ ਅਤੇ ਸੰਸਿਆਂ ਦਾ ਧੁੰਦਲਾਪਣ ਖਿਲਾਰ ਕੇ ਸਾਡੇ ਰਹਿਣ-ਸਹਿਣ ਅਤੇ ਅਚਾਰ-ਵਿਹਾਰ ਨੂੰ ਅਸੰਤੁਲਿਤ ਕੀਤਾ ਹੈ, ਅਤੇ ਇਸ ਨਾਲ ਸਾਡੇ ਸਾਂਝੇ ਪਰਿਵਾਰ, ਆਦਰਸ਼ ਜੀਵਨਸ਼ੈਲੀ ਅਤੇ ਪ੍ਰੇਰਕ ਸੰਸਕ੍ਰਿਤੀ ਦੀ ਪਰੰਪਰਾ ਗੁਆਚ ਰਹੀ ਹੈ

ਅਜਿਹੇ ਪਰਿਵਾਰ ਲੱਭਣ ‘ਤੇ ਵੀ ਮੁਸ਼ਕਲ ਨਾਲ ਮਿਲਦੇ ਹਨ, ਜੋ ਸ਼ਾਂਤੀ ਅਤੇ ਸੰਤੋਖ ਨਾਲ ਅਨੰਦਮਈ ਜੀਵਨ ਜਿਉਂਦੇ ਹਨ ਜੀਵਨ ਸਾਡਾ ਅਸੰਲੁਲਿਤ ਅਤੇ ਕਮੀਆਂ ਭਰਪੂਰ ਬਣਿਆ ਹੋਇਆ ਹੈ ਸ਼ਾਂਤੀ, ਸੰਤੋਖ਼ ਅਤੇ ਤ੍ਰਿਪਤੀ ਦਾ ਇੱਕ ਹੀ ਸਾਧਨ ਹੈ ਅਤੇ ਉਹ ਹੈ ਯੋਗ ਸ੍ਰੀ ਕ੍ਰਿਸ਼ਨ ਅਰਜੁਨ ਨੂੰ ਇਸ ਲਈ ਕਹਿ ਗਏ ਹਨ ਕਿ ਹੁਣ ਤੁਸੀਂ ਤ੍ਰਿਪਤ ਹੋ ਕੇ ਯੋਗੀ ਬਣ ਜਾਓ ਤ੍ਰਿਪਤ ਹੋਣ ਤੋਂ ਬਾਅਦ ਨਾ ਮੋਹ ਰਹੇਗਾ, ਨਾ ਇੱਛਾ ਬਾਕੀ ਰਹੇਗੀ ਇਸੇ ਤ੍ਰਿਪਤੀ ਵਿਚ ਜੀਵਨ ਦੀ ਖੁਸ਼ਹਾਲੀ ਦਾ ਸਰੋਤ ਲੁਕਿਆ ਹੈ, ਇਸ ਲਈ ਰੋਜ਼ਾਨਾ ਜੀਵਨ ਵਿਚ ਯੋਗ ਨੂੰ ਸ਼ਾਮਲ ਕਰਨਾ ਜ਼ਰੂਰੀ ਹੈ ਵਿਅਕਤੀ ਦਾ ਜੀਵਨ ਹੀ ਰਾਸ਼ਟਰ ਦਾ ਨਿਰਮਾਣ ਹੈ ਇਸ ਲਈ ਯਤਨ ਇੱਥੋਂ ਹੀ ਸ਼ੁਰੂ ਹੋਣਾ ਚਾਹੀਦਾ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.