ਅੰਧਵਿਸ਼ਵਾਸ ਦੀ ਮਾਰ

killing, Superstition

ਇੱਕ ਪਾਸੇ ਦੇਸ਼ ਚੰਨ ‘ਤੇ ਪਹੁੰਚਣ ਲਈ ਸੈਟੇਲਾਈਟ ਛੱਡਣ ਲਈ ਤਿਆਰ ਹੈ, ਦੂਜੇ-ਪਾਸੇ ਅੰਧਵਿਸ਼ਵਾਸ ਦੀ ਜਕੜ ਵੀ ਕਾਇਮ ਹੈ ਖਾਸ ਕਰਕੇ ਗਰੀਬ ਪ੍ਰਾਂਤਾਂ ਤੇ ਪੱਛੜੇ ਹੋਏ ਖੇਤਰ ਇਸ ਬੁਰਾਈ ਦੀ ਮਾਰ ਹੇਠ ਜ਼ਿਆਦਾ ਹਨ ਝਾਰਖੰਡ ‘ਚ ਬਜ਼ੁਰਗਾਂ ਸਮੇਤ ਚਾਰ ਜਣਿਆਂ ਨੂੰ ਭੂਤ-ਪ੍ਰੇਤ ਕਹਿ ਕੇ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਇਹ ਕੰਮ ਕਿਸੇ ਇੱਕ ਵਿਅਕਤੀ ਨੇ ਕੀਤਾ ਹੋਵੇ ਤਾਂ ਹੋਰ ਗੱਲ ਹੈ, ਕਤਲ ਕਰਨ ਵਾਲੀ ਪੂਰੀ ਭੀੜ ਸੀ ਇਹ ਮੰਨੋ ਕਿ ਪੂਰੇ ਦਾ ਪੂਰਾ ਪਿੰਡ ਅੰਧਵਿਸ਼ਵਾਸ ਦੀ ਜਕੜ ਹੇਠ ਸੀ ਇਹ ਹਾਲ ਕਿਸੇ ਇੱਕ ਪਿੰਡ ਦਾ ਨਹੀਂ ਸਗੋਂ ਝਾਰਖੰਡ ਸਮੇਤ ਕਈ ਸੂਬਿਆਂ ਦੇ ਪੱਛੜੇ ਖੇਤਰਾਂ ਦਾ ਹੈ ਅਜਿਹੀਆਂ ਘਟਨਾਵਾਂ ਹੀ ਪਿਛਲੇ ਸਾਲਾਂ ‘ਚ ਗੁੱਤ ਕੱਟਣ ਦੇ ਨਾਂਅ ‘ਤੇ ਵੀ ਚਰਚਾ ‘ਚ ਆਈਆਂ ਸਨ ਇਹ ਵੀ ਕੌੜੀ ਸੱਚਾਈ ਹੈ ਕਿ ਹਰ ਸਾਲ 50-100 ਜਾਨਾਂ ਅੰਧਵਿਸ਼ਵਾਸਾਂ ਕਾਰਨ ਹੀ ਜਾਂਦੀਆਂ ਹਨ, ਜਿੱਥੇ ਚੰਗੇ ਭਲੇ ਬੰਦੇ ਨੂੰ ‘ਭੂਤ-ਭੂਤ’ ਕਹਿ ਕੇ ਮਾਰ-ਮੁਕਾ ਦਿੱਤਾ ਜਾਂਦਾ ਹੈ ਧਰਮ ਤੇ ਵਿਗਿਆਨ ਦੋਵੇਂ ਅੰਧਵਿਸ਼ਵਾਸ ਦੇ ਵਿਰੁੱਧ ਹਨ ਗਿਆਨ ਵਿਗਿਆਨ ਦੇ ਪ੍ਰਚਾਰ ਨਾਲ ਅੰਧਵਿਸ਼ਵਾਸਾਂ ਨੂੰ ਰੋਕਿਆ ਜਾ ਸਕਦਾ ਹੈ ਇਹਨਾਂ ਮਾਮਲਿਆਂ ਦਾ ਸਰਕਾਰੀ ਤੇ ਸਿਆਸੀ ਪੱਧਰ ‘ਤੇ ਕੋਈ ਬਹੁਤਾ ਨੋਟਿਸ ਨਹੀਂ ਲਿਆ ਜਾਂਦਾ ਦਰਅਸਲ ਪੱਛੜਿਆਪਣ ਤਾਂ ਇੱਕ ਵੋਟਾਂ ਦੀ ਫ਼ਸਲ ਹੈ ਜਿਸ ਨੂੰ ਚੋਣਾਂ ਸਮੇਂ ਵੱਢਿਆ ਜਾਂਦਾ ਹੈ ਅਸੀਂ ‘ਵੱਡੇ ਲੋਕਤੰਤਰ’ ਤੇ ‘ਕਾਮਯਾਬ ਲੋਕਤੰਤਰ’ ਦੇ ਦਾਅਵੇ ਕਰਦੇ ਹਾਂ ਇਹਨਾਂ ਦਾਅਵਿਆਂ ਦਾ ਆਧਾਰ ਇਹ ਹੈ ਕਿ ਇਸ ਵਾਰ ਲੋਕ ਸਭਾ ਚੋਣਾਂ ‘ਚ ਉੱਥੇ ਵੀ ਪੋਲਿੰਗ ਸਟੇਸ਼ਨ ਬਣਾਇਆ ਗਿਆ ਜਿੱਥੇ ਸਿਰਫ਼ ਇੱਕ ਹੀ ਵੋਟਰ ਸੀ ਲੋਕਤੰਤਰ ਦੀ ਕਾਮਯਾਬੀ ਸਿਰਫ਼ ਵੋਟਾਂ ਦੀ ਕਾਮਯਾਬੀ ਤੱਕ ਸੀਮਤ ਨਹੀਂ ਹੋਣੀ ਚਾਹੀਦੀ, ਸਗੋਂ ਲੋਕਾਂ ਦੀ ਭਲਾਈ ਨਾਲ ਹੋਣੀ ਹੈ ਵੋਟਰ ਨੂੰ ਆਪਣੇ ਰਹਿਣ-ਸਹਿਣ ਦਾ ਗਿਆਨ ਹੋਣਾ ਵੀ ਜ਼ਰੂਰੀ ਹੈ  ਇਸ ਵਿੱਚ ਸਰਕਾਰ ਦੀ ਵੀ ਪੁਰੀ ਜਿੰਮੇਵਾਰੀ ਬਣਦੀ ਹੈ  ਅਨਪੜ੍ਹ ਤੇ ਅੰਧਵਿਸ਼ਵਾਸਾਂ ‘ਚ ਫਸੇ ਹੋਏ ਲੋਕ ਕਾਮਯਾਬ ਲੋਕਤੰਤਰ ਦੀ ਨਿਸ਼ਾਨੀ ਨਹੀਂ ਬਣ ਸਕੇ  ਸ਼ਹਿਰੀ ਖੇਤਰਾਂ ਨੇ ਤਾਂ ਸ਼ਮਸ਼ਾਨਘਾਟਾਂ ਨੂੰ ਸਜਾ ਕੇ ਸੈਰਗਾਹ ਬਣਾ ਦਿੱਤਾ ਹੈ, ਪਰ ਪੱਛੜੇ ਖੇਤਰਾਂ ‘ਚ ਸ਼ਮਸ਼ਾਨਘਾਟਾਂ ਦਾ ਭੈਅ ਬਣਿਆ ਹੋਇਆ ਹੈ ਕਿ ਮਰੇ ਹੋਏ ਕਦੇ ਵੀ ਉੱਠ ਕੇ ਰਾਹ ਲੰਘਦੇ ਦਾ ਪਿੱਛਾ ਕਰ ਸਕਦੇ ਹਨ ਆਧੁਨਿਕਤਾ ਵੱਲ ਵਧ ਰਹੇ ਭਾਰਤ ਦੇ ਆਗੂਆਂ ਨੂੰ ਪੱਛੜੇ ਖੇਤਰਾਂ ਦੀ ਸਾਰ ਜ਼ਰੂਰ ਲੈਣੀ ਚਾਹੀਦੀ ਹੈ ਇਹਨਾਂ ਦੇ ਸੁਧਾਰ ਲਈ ਕੋਈ ਠੋਸ ਨੀਤੀ ਘੜੀ ਜਾਵੇ ਦੁਨੀਆ ਦੇ ਵਿਕਸਿਤ ਮੁਲਕਾਂ ਨੂੰ ਇੰਜੀਨੀਅਰ ਤੇ ਡਾਕਟਰ ਦੇਣ ਵਾਲੇ ਮੁਲਕ ਦੇ ਆਪਣੇ ਲੋਕ ਵਹਿਮਾਂ-ਭਰਮਾਂ ਨਾਲ ਨਹੀਂ ਮਰਨੇ ਚਾਹੀਦੇ ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।