ਇਮਰਾਨ ਦੀ ਅਮਰੀਕੀ ਯਾਤਰਾ ਦੇ ਮਾਇਨੇ

Significance, Imran, USTravel

ਡਾ. ਐਨਕੇ. ਸੋਮਾਨੀ

ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਦੇ ਇਸਲਾਮਾਬਾਦ ਦੌਰੇ ਦੇ ਲਗਭਗ ਦਸ ਮਹੀਨਿਆਂ ਬਾਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਮਰੀਕਾ ਦੀ ਯਾਤਰਾ ‘ਤੇ ਜਾ ਰਹੇ ਹਨ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਯਾਤਰਾ ਹੈ ਇਸ ਦੌਰਾਨ ਉਹ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮਿਲਣਗੇ ਹਾਲਾਂਕਿ ਇਮਰਾਨ ਦੇ ਅਮਰੀਕੀ ਦੌਰੇ ਦੀ ਕੋਈ ਵਿਸਥਾਰਿਤ ਜਾਣਕੀ ਹਾਲੇ ਤੱਕ ਜਨਤਕ ਨਹੀਂ ਹੋਈ ਹੈ, ਫਿਰ ਵੀ ਇਹ ਮੰਨਿਆ ਜਾ ਰਿਹਾ ਹੈ ਕਿ ਇਸ ਮੁਲਾਕਾਤ ਦੇ ਦੌਰਾਨ ਦੋਵਾਂ ਆਗੂਆਂ ਵਿਚਾਲੇ ਅੱਤਵਾਦ, ਰੱਖਿਆ, ਊਰਜਾ ਅਤੇ ਵਪਾਰ ਵਰਗੇ ਮੁੱਦਿਆਂ ‘ਤੇ ਚਰਚਾ ਹੋ ਸਕਦੀ ਹੈ ਕਿਆਸ ਇਸ ਗੱਲ ਦੇ ਵੀ ਹਨ ਕਿ ਦੋਵੇਂ ਆਗੂ ਸਮਾਨ ਖੇਤਰੀ ਹਿੱਤਾਂ ਨਾਲ ਜੁੜੇ ਮਸਲਿਆਂ ‘ਤੇ ਵੀ ਗੱਲਬਾਤ ਕਰ ਸਕਦੇ ਹਨ ਪਹਿਲਾਂ ਇਮਰਾਨ ਜੂਨ ਮਹੀਨੇ ਵਿਚ ਅਮਰੀਕਾ ਜਾਣ ਵਾਲੇ ਸਨ ਪਰ ਸਰਕਾਰ ਦੇ ਬਜਟ ਅਤੇ ਹੋਰ ਘਰੇਲੂ ਮਸਲਿਆਂ ਵਿਚ ਉਲਝੇ ਹੋਣ ਕਾਰਨ ਇਸਨੂੰ ਅੱਗੇ ਲਈ ਟਾਲ਼ ਦਿੱਤਾ ਗਿਆ।

ਦੇਖਿਆ ਜਾਵੇ ਤਾਂ ਇਮਰਾਨ ਖਾਨ ਅਜਿਹੀ ਮੁਸ਼ਕਲ ਸਥਿਤੀ ਵਿਚ ਅਮਰੀਕਾ ਜਾ ਰਹੇ ਹਨ ਜਦੋਂ ਕਿ ਇਸ ਸਮੇਂ ਨਾ ਸਿਰਫ਼ ਪਾਕਿਸਤਾਨ ਦੇ ਅੰਦਰੂਨੀ ਹਾਲਾਤ ਸਗੋਂ ਪਾਕਿ-ਅਮਰੀਕਾ ਸਬੰਧ ਬਹੁਤ ਜ਼ਿਆਦਾ ਚੰਗੀ ਸਥਿਤੀ ਵਿਚ ਨਹੀਂ ਹਨ ਟਰੰਪ ਦੇ ਸੱਤਾ ਵਿਚ ਆਉਣ ਦੇ ਬਾਅਦ  ਤੋਂ ਦੋਵਾਂ ਦੇਸ਼ਾਂ ਦੇ ਸਬੰਧਾਂ ਵਿਚ ਬਦਲਾਅ ਆਇਆ ਹੈ ਅਮਰੀਕਾ ਪਾਕਿਸਤਾਨ ‘ਤੇ ਅੱਤਵਾਦ ਕੇ ਖਿਲਾਫ਼ ਕਦਮ ਚੁੱਕਣ ਲਈ ਲਗਾਤਾਰ ਦਬਾਅ ਪਾਉਂਦਾ ਰਿਹਾ ਹੈ ਇਹੀ ਨਹੀਂ ਟਰੰਪ ਨੇ ਪਾਕਿਸਤਾਨ ਨੂੰ ਅੱਤਵਾਦ ਦੇ ਖਿਲਾਫ਼ ਸਾਂਝੀ ਲੜਾਈ ਵਿਚ ਦਿੱਤੀ ਜਾਣ ਵਾਲੀ ਅੱਸੀ ਕਰੋੜ ਡਾਲਰ ਦੀ ਆਰਥਿਕ ਮੱਦਦ ਅਤੇ ਫੌਜੀ ਸਮੱਗਰੀ ਦੇਣ ‘ਤੇ ਵੀ ਰੋਕ ਲਾ ਦਿੱਤੀ ਸੀ ਪਿਛਲੇ ਸਾਲ ਮਈ ਮਹੀਨੇ ਵਿਚ ਵੀ ਉਨ੍ਹਾਂ ਨੇ ਪਾਕਿਸਤਾਨ ਦੇ ਖਿਲਾਫ਼ ਟਵੀਟ ਕਰਕੇ ਉਸਨੂੰ ਦੁਸ਼ਮਣਾਂ ਦਾ ਘਰ ਕਿਹਾ ਸੀ।

ਦੂਜੇ ਪਾਸੇ ਪੀਐਮ ਬਣਨ ਤੋਂ ਬਾਅਦ ਇਮਰਾਨ ਲਗਾਤਾਰ ਇਸ ਦਿਸ਼ਾ ਵਿਚ ਯਤਨ ਕਰਦੇ ਰਹੇ ਹਨ ਕਿ ਕਿਸੇ ਨਾ ਕਿਸੇ ਤਰ੍ਹਾਂ ਟਰੰਪ ਨਾਲ ਮੁਲਾਕਾਤ ਕਰਕੇ ਪਾਕਿ ਅਮਰੀਕੀ ਸਬੰਧਾਂ ਨੂੰ ਮੁੜ ਪਟੜੀ ‘ਤੇ ਲਿਆਂਦਾ ਜਾਵੇ ਪਰ ਵਾਈਟ ਹਾਊਸ ਵੱਲੋਂ ਇਸਨੂੰ ਲਗਾਤਾਰ ਟਾਲ਼ਿਆ ਜਾਂਦਾ ਰਿਹਾ ਹੈ ਅਜਿਹੇ ਵਿਚ ਹੁਣ ਸਵਾਲ ਇਹ ਉੱਠ ਰਿਹਾ ਹੈ ਕਿ ਟਰੰਪ ਇਮਰਾਨ ਨੂੰ ਮਿਲਣ ਨੂੰ ਕਿਉਂ ਰਾਜ਼ੀ ਹੋ ਗਏ ਹਨ ਇਮਰਾਨ ਨੇ ਸੱਤਾ ਵਿਚ ਆਉਣ ਤੋਂ ਬਾਅਦ ਅੱਤਵਾਦ ਦੇ ਖਿਲਾਫ਼ ਅਜਿਹੇ ਕਿਹੜੇ ਕਦਮ ਚੁੱਕੇ ਹਨ ਕਿ ਅਮਰੀਕਾ ਪਾਕਿਸਤਾਨ ਨਾਲ ਗੱਲਬਾਤ ਨੂੰ ਤਿਆਰ ਹੋ ਗਿਆ ਹੈ ਕੀ ਇਸ ਮੁਲਾਕਾਤ  ਵਿਚ ਅਮਰੀਕਾ ਦੇ ਅਫ਼ਗਾਨਿਸਤਾਨ ਤੋਂ ਘਰ ਵਾਪਸੀ ਦੀ ਜ਼ਲਦਬਾਜ਼ੀ ਤਾਂ ਨਹੀਂ ਲੁਕੀ ਹੋਈ ਹੈ ।

ਅਫ਼ਗਾਨਿਸਤਾਨ ਵਿਚ ਹੁਣ ਜੋ ਸਥਿਤੀਆਂ ਬਣ ਰਹੀਆਂ ਹਨ ਉਸਨੂੰ ਦੇਖਦੇ ਹੋਏ ਤਾਂ ਅਜਿਹੀ ਹੀ ਲੱਗ ਰਿਹਾ ਹੈ ਸਾਲ 2001 ਵਿਚ ਅਮਰੀਕਾ ਨੇ ਅਫ਼ਗਾਨਿਸਤਾਨ ਵਿਚ ਅੱਤਵਾਦ ‘ਤੇ ਯੁੱਧ ਸ਼ੁਰੂ ਕਰਨ ਲਈ ਫੌਜ ਭੇਜੀ ਸੀ ਉਸ ਸਮੇਂ ਤੱਤਕਾਲੀ ਰਾਸ਼ਟਰਪਤੀ ਜਾਰਜ ਡਬਲਯੂ ਬੁਸ਼ ਨੇ ਕਿਹਾ ਸੀ ਕਿ ਇਹ ਯੁੱਧ ਉਦੋਂ ਤੱਕ ਖ਼ਤਮ ਨਹੀਂ ਹੋਵੇਗਾ ਜਦੋਂ ਤੱਕ ਕਿ ਸੰਸਾਰਿਕ ਪਹੁੰਚ ਰੱਖਣ ਵਾਲੇ ਹਰ ਅੱਤਵਾਦੀ ਸਮੂਹ ਨੂੰ ਖ਼ਤਮ ਨਹੀਂ ਕਰ ਦਿੱਤਾ ਜਾਂਦਾ ਹੈ ਇਨ੍ਹਾਂ ਅਠਾਰਾਂ ਸਾਲਾਂ ਵਿਚ ਅਮਰੀਕਾ ਨੇ ਨਾ ਸਿਰਫ਼ ਅਫ਼ਗਾਨਿਸਤਾਨ ਵਿਚ ਦੋ ਖ਼ਰਬ ਡਾਲਰ ਗਵਾਏ ਹਨ, ਸਗੋਂ ਉਸਦੇ ਕਈ ਹਜ਼ਾਰ ਫੌਜੀ ਵੀ ਸ਼ਹੀਦ ਹੋਏ ਹਨ ਅਜਿਹੀ ਸਥਿਤੀ ਵਿਚ ਵਚਨਬੱਧਤਾਵਾਂ ਨੂੰ ਤੋੜਨ ਵਾਲੇ ਟਰੰਪ ਤਾਲਿਬਾਨ ਨਾਲ ਸ਼ਾਂਤੀ ਸਮਝੌਤੇ ਨੂੰ ਲੈ ਕੇ ਕਾਹਲੇ ਨਜ਼ਰ ਆਏ ਪਿਛਲੇ ਦਿਨੀਂ ਉਨ੍ਹਾਂ ਅਫ਼ਗਾਨਿਸਤਾਨ ਵਿਚ ਤੈਨਾਤ 14000 ਅਮਰੀਕੀ ਫੌਜੀਆਂ ‘ਚੋਂ ਲਗਭਗ ਅੱਧਿਆਂ ਨੂੰ ਵਾਪਸ ਸੱਦਣ ਦਾ ਐਲਾਨ ਕੀਤਾ ਸੀ ਟਰੰਪ ਜਾਣਦੇ ਹਨ ਕਿ ਪਾਕਿਸਤਾਨ ਤਾਲਿਬਾਨ ਆਗੂਆਂ ਦੀ ਰਗ-ਰਗ ਤੋਂ ਵਾਕਿਫ਼ ਹੈ, ਅਜਿਹੇ ਵਿਚ ਉਹ ਚਾਹੁਣਗੇ ਕਿ ਇਮਰਾਨ ਦੀ ਸਰਕਾਰ ਸ਼ਾਂਤੀ ਸਮਝੌਤੇ ਦੇ ਰਸਤੇ ਵਿਚ ਆਉਣ ਵਾਲੀਆਂ ਰੁਕਾਵਟਾਂ ਨੂੰ ਦੂਰ ਕਰਨ ਵਿਚ ਤਾਲਿਬਾਨੀ ਆਗੂਆਂ ਦਾ ਸਹਿਯੋਗ ਲਵੇ ਅਮਰੀਕੀ ਦੌਰੇ ਤੋਂ ਠੀਕ ਇੱਕ ਮਹੀਨਾਂ ਪਹਿਲਾਂ ਟਰੰਪ ਨੇ ਇਮਰਾਨ ਨੂੰ ਚਿੱਠੀ ਲਿਖ ਕੇ ਅਫ਼ਗਾਨ ਯੁੱਧ ਨੂੰ ਸਮਾਪਤ ਕਰਨ ਅਤੇ ਤਾਲਿਬਾਨ ਨੂੰ ਸਮਝੌਤੇ ਦੀ ਗੱਲਬਾਤ ਦੇ ਮੇਜ ਤੱਕ ਲਿਆਉਣ ਵਿਚ ਸਹਿਯੋਗ ਕਰਨ ਨੂੰ ਕਿਹਾ ਸੱਚ ਤਾਂ ਇਹ ਹੈ ਕਿ ਅਫ਼ਗਾਨਿਸਤਾਨ ਵਿਚ ਸ਼ਾਂਤੀ ਗੱਲਬਾਤ ਦਾ ਕਾਊਂਟਡਾਊਨ ਸ਼ੁਰੂ ਹੁੰਦਿਆਂ ਹੀ ਟਰੰਪ ਪ੍ਰਸ਼ਾਸਨ ਲਈ ਪਾਕਿਸਤਾਨ ਦਾ ਮਹੱਤਵ ਵਧ ਗਿਆ ਹੈ।

ਆਪਣੇ ਫੌਜੀਆਂ ਦੀ ਵਾਪਸੀ ਤੋਂ ਪਹਿਲਾਂ ਅਮਰੀਕਾ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਦੀ ਸੁਰੱਖਿਆ ਦੀ ਗਾਰੰਟੀ ਚਾਹੁੰਦਾ ਹੈ ਅਮਰੀਕਾ ਜਾਣਦਾ ਹੈ ਕਿ ਪਾਕਿਸਤਾਨ ਦੇ ਸਹਿਯੋਗ ਤੋਂ ਬਿਨਾ ਅਮਰੀਕਾ ਅਫ਼ਗਾਨਿਸਤਾਨ ਵਿਚ ਆਪਣੇ ਫੌਜੀ ਬਲਾਂ ਦੀ ਵਾਪਸੀ ਨਹੀਂ ਕਰ ਸਕਦਾ ਹੈ ਟਰੰਪ ਦੀ ਦੱਖਣੀ ਏਸ਼ੀਆਈ ਨੀਤੀ ਵੀ ਕਿਤੇ ਨਾ ਕਿਤੇ ਅਮਰੀਕੀ ਹਿੱਤਾਂ ਨੂੰ ਹਾਸਲ ਕਰਨ ਵਿਚ ਪਾਕਿਸਤਾਨ ਨੂੰ ਇੱਕ ਅਹਿਮ ਸਹਿਯੋਗੀ ਮੰਨਦੀ ਹੈ ਅਲਕਾਇਦਾ ਅਤੇ ਆਈਐਸਆਈਐਸ ਨਾਲ ਨਜਿੱਠਣ ਵਿਚ ਅਤੇ ਖੇਤਰੀ ਸਥਿਰਤਾ ਨੂੰ ਵਧਾਉਣ ਵਿਚ ਪਾਕਿਸਤਾਨ ਅਹਿਮ ਸਹਿਯੋਗੀ ਹੈ ਹੁਣ ਜਿੰਨ੍ਹਾਂ ਹਾਲਾਤਾਂ ਵਿਚ ਅਮਰੀਕਾ ਆਪਣੇ ਫੌਜੀਆਂ ਨੂੰ ਅਫ਼ਗਾਨਿਸਤਾਨ ਤੋਂ ਵਾਪਸ ਸੱਦ ਰਿਹਾ ਹੈ, ਉਸ ਵਿਚ ਕੁਝ ਸਵਾਲ ਉੱਠ ਰਹੇ ਹਨ ਪਹਿਲਾ ਤਾਂ ਇਹ ਕਿ ਅਫ਼ਗਾਨਿਸਤਾਨ ਵਿਚ ਅਮਰੀਕਾ ਦੀ ਸੀਮਤ ਭੂਮਿਕਾ ਤੋਂ ਬਾਅਦ ਕੀ ਸਾਲ 2001 ਵਿਚ ਪਿੱਛੇ ਹਟਣ ਵਾਲਾ ਤਾਲਿਬਾਨ ਅਫ਼ਗਾਨਿਸਤਾਨ ਵਿਚ ਇੱਕ ਮਜ਼ਬੂਤ ਸਥਿਤੀ ਵਿਚ ਉੱਭਰ ਕੇ ਸਾਹਮਣੇ ਨਹੀਂ ਆਵੇਗਾ ਕਿਉਂਕਿ ਤਾਲਿਬਾਨ ਦੇ ਖਿਲਾਫ਼ ਅਮਰੀਕਾ ਦੇ ਠੋਸ ਹਵਾਈ ਹਮਲਿਆਂ ਦੇ ਬਾਵਜ਼ੂਦ ਅੱਜ ਵੀ ਅਫ਼ਗਾਨਿਸਤਾਨ ਦੇ ਇੱਕ ਵੱਡੇ ਹਿੱਸੇ ‘ਤੇ ਤਾਲਿਬਾਨ ਦਾ ਕਬਜ਼ਾ ਹੈ ਦੂਜੇ ਪਾਸੇ ਇਮਰਾਨ ਵੀ ਇਸ ਗੱਲ ਨੂੰ ਬਾਖੂਬੀ ਜਾਣਦੇ ਹੋਣਗੇ ਕਿ ਪਾਕਿਸਤਾਲ ਦੇ ਨਾਲ ਅਮਰੀਕਾ ਦਾ ਰਿਸ਼ਤਾ ਸਿਰਫ਼ ਤੱਤਕਾਲੀ ਹਾਲਾਤਾਂ ਨਾਲ ਬਣਿਆ ਰਣਨੀਤਿਕ ਰਿਸ਼ਤਾ ਹੀ ਹੈ ਇਸ ਲਈ ਕਿਉਂ ਨਾ ਹਾਲਾਤਾਂ ਦਾ ਫਾਇਦਾ ਚੁੱਕਿਆ ਜਾਵੇ ਸੰਭਾਵਨਾ ਇਸ ਗੱਲ ਦੀ ਵੀ ਹੈ ਕਿ ਟਰੰਪ-ਇਮਰਾਨ ਗੱਲਬਾਤ ਦੇ ਦੌਰਾਨ ਪਾਕਿ ਦੇ ਕਬਜ਼ੇ ਵਾਲੇ ਕਸ਼ਮੀਰ ਦਾ ਮੁੱਦਾ ਵੀ ਉੱਠ ਸਕਦਾ ਹੈ।

ਪਾਕਿਸਤਾਨ ਹਮੇਸ਼ਾ ਤੋਂ ਇਹ ਕਹਿੰਦਾ ਆ ਰਿਹਾ ਹੈ ਕਿ ਕਸ਼ਮੀਰ ਮੁੱਦੇ ਨੂੰ ਹੱਲ ਕਰਨ ਵਿਚ ਅਮਰੀਕਾ ਭਾਰਤ-ਪਾਕਿਸਤਾਨ ਵਿਚ ਵਿਚੋਲਗੀ ਕਰੇ ਜੇਕਰ ਇਮਰਾਨ ਕਸ਼ਮੀਰ ਦਾ ਮੁੱਦਾ ਚੁੱਕਦੇ ਵੀ ਹਨ ਤਾਂ ਭਾਰਤ ਲਈ ਕੋਈ ਬਹੁਤ ਵੱਡੀ ਚਿੰਤਾ ਵਾਲੀ ਗੱਲ ਨਹੀਂ ਹੈ ਕਿਉਂਕਿ ਭਾਰਤ ਨੇ ਕਸ਼ਮੀਰ ਮਸਲੇ ‘ਤੇ ਕਿਸੇ ਤੀਸਰੇ ਪੱਖਕਾਰ ਦੀ ਭੂਮਿਕਾ ਦੇ ਸਵਾਲ ‘ਤੇ ਹਮੇਸ਼ਾ ਕਰੜਾ ਇਤਰਾਜ਼ ਪ੍ਰਗਟ ਕੀਤਾ ਹੈ ਟਰੰਪ ਵੀ ਇਸ ਗੱਲ ਨੂੰ ਜਾਣਦੇ ਹਨ ਦੂਜਾ, ਭਾਰਤ ਅਤੇ ਅਮਰੀਕਾ ਵਿਚ ਜਿਸ ਤਰ੍ਹਾਂ ਦੇ ਵਪਾਰਕ ਅਤੇ ਜੰਗੀ ਸਬੰਧ ਹਨ ਉਸਨੂੰ ਦੇਖਦੇ ਹੋਏ ਇਸ ਗੱਲ ਦੀ ਸੰਭਾਵਨਾ ਘੱਟ ਹੀ ਹੈ ਕਿ ਅਮਰੀਕਾ ਕਸ਼ਮੀਰ ਮਾਮਲੇ ਵਿਚ ਕਿਸੇ ਤਰ੍ਹਾਂ ਦੀ ਕੋਈ ਟਿੱਪਣੀ ਕਰੇਗਾ ਹਾਂ ਇਮਰਾਨ ਦੇ ਅਮਰੀਕੀ ਦੌਰੇ ਨਾਲ ਅਫ਼ਗਾਨਿਸਤਾਨ ਵਿਚ ਭਾਰਤ ਦੀ ਭੂਮਿਕਾ ‘ਤੇ ਜ਼ਰੂਰ ਸਵਾਲ ਖੜ੍ਹੇ ਹੋ ਗਏ ਹਨ ਹੁਣ ਭਾਰਤ ਨੂੰ ਇਹ ਤੈਅ ਕਰਨਾ ਹੋਵੇਗਾ ਕਿ ਅਮਰੀਕੀ ਫੌਜੀਆਂ ਦੀ ਵਾਪਸੀ ਤੋਂ ਬਾਅਦ ਉਹ ਕਿਸ ਤਰ੍ਹਾਂ ਦੀ ਭੂਮਿਕਾ ਅਫ਼ਗਾਨਿਸਤਾਨ ਵਿਚ ਨਿਭਾ ਸਕਦਾ ਹੈ ।

ਸਾਲ 2001 ਵਿਚ ਜਦੋਂ ਅਫ਼ਗਾਨਿਸਤਾਨ ਵਿਚ ਤਾਲਿਬਾਨ ਦੀ ਸਰਕਾਰ ਦਾ ਪਤਨ ਹੋਇਆ ਉਦੋਂ ਭਾਰਤ ਨੇ ਅਫ਼ਗਾਨਿਸਤਾਨ ਦੇ ਮੁੜ-ਨਿਰਮਾਣ ਵਿਚ ਸਹਿਯੋਗ ਦੀ ਨਵੇਂ ਸਿਰੇ ਤੋਂ ਸ਼ੁਰੂਆਤ ਕੀਤੀ ਹੁਣ ਤੱਕ ਭਾਰਤ ਅਫ਼ਗਾਨਿਸਤਾਨ ਵਿਚ 2 ਬਿਲੀਅਨ ਅਮਰੀਕੀ ਡਾਲਰ (139 ਅਰਬ ਰੁਪਏ) ਦਾ ਨਿਵੇਸ਼ ਕਰ ਚੁੱਕਾ ਹੈ ਅਤੇ ਭਾਰਤ ਇੱਕੇ ਸ਼ਾਂਤੀ, ਸਥਿਰਤਾ ਅਤੇ ਤਰੱਕੀ ਲਈ ਵਚਨਬੱਧ ਹੈ ਤਾਲਿਬਾਨ ਦੇ ਮਜ਼ਬੂਤ ਹੋਣ ਨਾਲ ਇਸ ਉਪ ਮਹਾਂਦੀਪ ‘ਤੇ ਸਭ ਤੋਂ ਜ਼ਿਆਦਾ ਨਕਾਰਾਤਮਿਕ ਅਸਰ ਭਾਰਤ ‘ਤੇ ਪੈ ਸਕਦਾ ਹੈ ਕੁੱਲ ਮਿਲਾ ਕੇ ਇਮਰਾਨ ਦੀ ਵਾਸ਼ਿੰਗਟਨ ਯਾਤਰਾ ਨਾਲ ਪਾਕਿਸਤਾਨ ਨੂੰ ਕੋਈ ਬਹੁਤ ਵੱਡਾ ਫਾਇਦਾ ਹੋਣ ਵਾਲਾ ਹੈ, ਇਸਦੀ ਉਮੀਦ ਘੱਟ ਹੀ ਹੈ ਫਿਰ ਵੀ ਜੇਕਰ ਉਹ ਅਮਰੀਕਾ ਨੂੰ ਆਰਥਿਕ ਸਹਿਯੋਗ ਅਤੇ ਪਾਕਿਸਤਾਨ ਵਿਚ ਨਿਵੇਸ਼ ਲਈ ਰਾਜ਼ੀ ਕਰ ਲੈਂਦੇ ਹਨ, ਤਾਂ ਉਨ੍ਹਾਂ ਦੀ ਤਿੰਨ ਰੋਜ਼ਾ ਯਾਤਰਾ ਦਾ ਇੱਕ ਸੁਖ਼ਦ ਅੰਤ ਹੋਵੇਗਾ ਨਹੀਂ ਤਾਂ ਟਰੰਪ ਦੇ ਉੱਤਰ ਕੋਰੀਆ ਦੌਰੇ ਵਾਂਗ ਇਮਰਾਨ ਦਾ ਵੀ ਇਹ ਦੌਰਾ ਸਿਰਫ਼ ਰਾਜਨੀਤਿਕ ਸਟੰਟ ਬਣ ਕੇ ਰਹਿ ਜਾਵੇਗਾ ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।