WTC 25 : ਅਸਟਰੇਲੀਆ ਦੀ ਜਿੱਤ ਨਾਲ ਭਾਰਤੀ ਟੀਮ ਨੂੰ ਫਾਇਦਾ, Point Table ’ਤੇ ਇਸ ਨੰਬਰ ’ਤੇ ਪਹੁੰਚਿਆ, ਵੇਖੋ

WTC 25

ਜਿੱਤ ਅਸਟਰੇਲੀਆ ਦੀ, ਦਬਦਬਾ ਭਾਰਤ ਦਾ… | WTC 25

  • ਅਸਟਰੇਲੀਆ ਦੀ ਜਿੱਤ ਨਾਲ ਭਾਰਤੀ ਟੀਮ ਬਣੀ ਨੰਬਰ-1 | WTC 25

ਸਪੋਰਟਸ ਡੈਸਕ। ਅਸਟਰੇਲੀਆ ਨੇ ਪਹਿਲੇ ਟੈਸਟ ਮੈਚ ’ਚ ਨਿਊਜੀਲੈਂਡ ਨੂੰ 172 ਦੌੜਾਂ ਨਾਲ ਹਰਾਇਆ ਦਿੱਤਾ ਹੈ। ਅਸਟਰੇਲੀਆਈ ਟੀਮ ਦੀ ਇਸ ਜਿੱਤ ਨਾਲ ਟੀਮ ਇੰਡੀਆ ਨੂੰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੀ ਅੰਕ ਸੂਚੀ ’ਚ ਵੱਡਾ ਫਾਇਦਾ ਹੋਇਆ ਹੈ। ਅਸਟਰੇਲੀਆ ਦੀ ਨਿਊਜੀਲੈਂਡ ਖਿਲਾਫ ਜਿੱਤ ਤੋਂ ਬਾਅਦ ਟੀਮ ਇੰਡੀਆ ਟੇਬਲ ’ਚ ਨੰਬਰ-1 ’ਤੇ ਪਹੁੰਚ ਗਈ ਹੈ। ਭਾਰਤੀ ਟੀਮ ਇਨ੍ਹੀਂ ਦਿਨੀਂ ਇੰਗਲੈਂਡ ਖਿਲਾਫ ਪੰਜ ਟੈਸਟ ਮੈਚਾਂ ਦੀ ਸੀਰੀਜ਼ ਖੇਡ ਰਹੀ ਹੈ। ਜਿਸ ਦੇ 4 ਮੈਚ ਹੋ ਚੁੱਕੇ ਹਨ ਤੇ ਇੱਕ ਮੈਚ ਬਾਕੀ ਹੈ। ਉਹ 7 ਮਾਰਚ ਤੋਂ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ’ਚ ਖੇਡਿਆ ਜਾਵੇਗਾ। (WTC 25)

ਯੂਕ੍ਰੇਨ ਦੇ ਓਡੇਸਾ ’ਚ ਡਰੋਨ ਹਮਲੇ ’ਚ 8 ਜਣਿਆਂ ਦੀ ਮੌਤ

ਟੀਮ ਇੰਡੀਆ ਨੇ ਇੰਗਲੈਂਡ ਖਿਲਾਫ 7 ਮਾਰਚ ਤੋਂ ਧਰਮਸ਼ਾਲਾ ’ਚ ਲੜੀ ਦਾ ਪੰਜਵਾਂ ਤੇ ਆਖਰੀ ਮੈਚ ਖੇਡਣਾ ਹੈ ਪਰ ਇਸ ਤੋਂ ਪਹਿਲਾਂ ਰੋਹਿਤ ਬ੍ਰਿਗੇਡ ਨੂੰ ਨੰਬਰ ਇੱਕ ਦਾ ਸਥਾਨ ਮਿਲਿਆ ਹੈ। ਨਿਊਜੀਲੈਂਡ ਨੂੰ ਹਰਾਉਣ ਵਾਲੀ ਅਸਟਰੇਲੀਆਈ ਟੀਮ 59.09 ਦੀ ਜਿੱਤ ਪ੍ਰਤੀਸ਼ਤਤਾ ਨਾਲ ਤੀਜੇ ਸਥਾਨ ’ਤੇ ਪਹੁੰਚ ਗਈ ਹੈ, ਜਦਕਿ ਅਸਟਰੇਲੀਆ ਤੋਂ ਹਾਰਨ ਵਾਲੀ ਨਿਊਜੀਲੈਂਡ ਦੀ ਟੀਮ 60.00 ਦੀ ਜਿੱਤ ਪ੍ਰਤੀਸ਼ਤਤਾ ਨਾਲ ਦੂਜੇ ਸਥਾਨ ’ਤੇ ਹੈ। ਉਥੇ ਹੀ ਟੀਮ ਇੰਡੀਆ 64.58 ਜਿੱਤ ਫੀਸਦੀ ਦੇ ਨਾਲ ਪਹਿਲੇ ਨੰਬਰ ’ਤੇ ਪਹੁੰਚ ਗਈ ਹੈ।

ਭਾਰਤ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ 2023-25 ਦੇ ਚੱਕਰ ’ਚ ਹੁਣ ਤੱਕ 8 ਟੈਸਟ ਮੈਚ ਖੇਡੇ ਗਏ ਹਨ, ਜਿਸ ’ਚ ਉਨ੍ਹਾਂ ਨੇ 5 ਜਿੱਤੇ ਹਨ, 2 ਹਾਰੇ ਹਨ ਤੇ ਇੱਕ ਮੈਚ ਡਰਾਅ ’ਤੇ ਸਮਾਪਤ ਹੋਇਆ ਹੈ। ਜਦੋਂ ਕਿ ਦੂਜੇ ਨੰਬਰ ’ਤੇ ਰਹੀ ਨਿਊਜੀਲੈਂਡ ਨੇ 5 ਮੈਚ ਖੇਡੇ ਹਨ, ਜਿਸ ’ਚ ਉਸ ਨੇ 3 ਟੈਸਟ ਮੈਚ ਜਿੱਤੇ ਹਨ ਤੇ 2 ਹਾਰੇ ਹਨ। ਅੱਗੇ ਵਧਦੇ ਹੋਏ, ਤੀਜੇ ਨੰਬਰ ’ਤੇ ਕਾਬਜ ਅਸਟਰੇਲੀਆਈ ਟੀਮ ਨੇ 11 ਮੈਚ ਖੇਡੇ ਹਨ, ਜਿਨ੍ਹਾਂ ’ਚ ਉਸ ਨੇ 7 ਜਿੱਤੇ, 3 ਹਾਰੇ ਤੇ ਇੱਕ ਮੈਚ ਡਰਾਅ ’ਤੇ ਸਮਾਪਤ ਹੋਇਆ ਹੈ। ਸੂਚੀ ’ਚ ਅੱਗੇ ਵਧਦੇ ਹੋਏ ਬੰਗਲਾਦੇਸ਼ੀ ਟੀਮ 50.00 ਫੀਸਦੀ ਜਿੱਤ ਨਾਲ ਚੌਥੇ ਤੇ ਪਾਕਿਸਤਾਨੀ ਟੀਮ 36.66 ਫੀਸਦੀ ਜਿੱਤ ਨਾਲ ਪੰਜਵੇਂ ਸਥਾਨ ’ਤੇ ਹੈ। (WTC 25)

ਭਾਰਤੀ ਟੀਮ ਦੀ ਇੰਗਲੈਂਡ ਖਿਲਾਫ ਜਿੱਤ ਦੀ ਹੈਟ੍ਰਿਕ | WTC 25

ਤੁਹਾਨੂੰ ਦੱਸ ਦੇਈਏ ਕਿ ਇੰਗਲੈਂਡ ਖਿਲਾਫ ਖੇਡੀ ਜਾ ਰਹੀ ਪੰਜ ਮੈਚਾਂ ਦੀ ਟੈਸਟ ਸੀਰੀਜ ’ਚ ਟੀਮ ਇੰਡੀਆ ਨੇ ਲਗਾਤਾਰ ਤਿੰਨ ਮੈਚ ਜਿੱਤੇ ਹਨ, ਜਿਸ ਨਾਲ ਟੀਮ ਕੋਲ 3-1 ਦੀ ਬੜ੍ਹਤ ਹੈ। ਹੁਣ ਦੋਵਾਂ ਟੀਮਾਂ ਵਿਚਕਾਰ ਸੀਰੀਜ ਦਾ ਪੰਜਵਾਂ ਤੇ ਆਖਰੀ ਟੈਸਟ ਮੈਚ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ’ਚ ਖੇਡਿਆ ਜਾਵੇਗਾ। ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਟੀਮ ਇੰਡੀਆ ਸੀਰੀਜ ਦਾ ਪਹਿਲਾ ਮੈਚ ਹਾਰ ਗਈ ਸੀ। ਉਹ ਮੈਚ ਹੈਦਰਾਬਾਦ ’ਚ ਖੇਡਿਆ ਗਿਆ ਸੀ, ਜਿਸ ਵਿੱਚ ਭਾਰਤੀ ਟੀਮ ਨੂੰ 28 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪਰ ਬਾਅਦ ’ਚ ਭਾਰਤੀ ਟੀਮ ਨੇ ਵਾਪਸੀ ਕੀਤੀ ਤੇ ਅਗਲੇ ਤਿੰਨੇ ਮੈਚ ਆਪਣੇ ਨਾਂਅ ਕਰ ਲਏ। ਹੁਣ ਭਾਰਤੀ ਟੀਮ ਦੀਆਂ ਨਿਗਾਹਾਂ ਪੰਜਵਾਂ ਤੇ ਆਖਿਰੀ ਮੈਚ ਜਿੱਤ ਕੇ ਲੜੀ 4-1 ਨਾਲ ਜਿੱਤਣ ’ਤੇ ਹੈ। ਜੇਕਰ ਉਹ ਇਸ ਤਰ੍ਹਾਂ ਜਿੱਤਦੀ ਹੈ ਤਾਂ ਭਾਰਤੀ ਟੀਮ ਦਾ ਅੰਕੜਾ ਹਾਰ ਤੇ ਜਿੱਤ ਨਾਲ ਬਰਾਬਰ ਹੋ ਜਾਵੇਗਾ। (WTC 25)