Saint Dr MSG ਦੇ LIVE ਪਵਿੱਤਰ ਬਚਨਾਂ ਨਾਲ ਹੁੰਦੀ ਐ ਦਿਨ ਦੀ ਸ਼ੁਰੂਆਤ…

Anmol Bachan

ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਸੋਸ਼ਲ ਮੀਡੀਆ ’ਤੇ ਲਾਈਵ ਆ ਕੇ ਡੇਰਾ ਸ਼ਰਧਾਲੂਆਂ ਦੇ ਦਿਲ ’ਚ ਜੋ ਵੀ ਸਵਾਲ ਪੈਦਾ ਹੋ ਰਹੇ ਹਨ ਉਨ੍ਹਾਂ ਦਾ ਜਵਾਬ ਰੂਹਾਨੀ ਬਚਨਾਂ ਨਾਲ ਦੇ ਰਹੇ ਹਨ। ਆਪਣੇ ਸੋਹਣੇ ਸਤਿਗੁਰੂ ਜੀ ਦਾ ਦਰਸ਼-ਦੀਦਾਰ ਕਰ ਕੇ ਸਾਧ-ਸੰਗਤ ਆਪਣੇ-ਆਪਣੇ ਢੰਗ ਨਾਲ ਖੁਸ਼ੀ ਦਾ ਇਜ਼ਹਾਰ ਕਰ ਰਹੀ ਹੈ। ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਉੱਤਰਾਖੰਡ, ਰਾਜਸਥਾਨ, ਉੜੀਸ਼ਾ, ਗੁਜਰਾਤ, ਕਰਨਾਟਕ, ਪੱਛਮੀ ਬੰਗਾਲ ਆਦਿ ਸੂਬਿਆਂ ’ਚ ਸਾਧ-ਸੰਗਤ ਮਾਨਵਤਾ ਭਲਾਈ ਦੇ 152 ਕਾਰਜ ਤੇਜ਼ੀ ਨਾਲ ਕਰ ਰਹੀ ਹੈ। ਜਦੋਂ ਪੂਜਨੀਕ ਗੁਰੂ ਜੀ ਦੇ ਦਰਸ਼ਨਾਂ ਉਪਰੰਤ ਸਾਧ-ਸੰਗਤ ਢੋਲ ਦੀ ਥਾਪ ’ਤੇ ਖੁਸ਼ੀ ਦਾ ਇਜ਼ਹਾਰ ਕਰਦੀ ਹੈ। ਸਾਧ-ਸੰਗਤ ਆਪਣੇ ਸਤਿਗੁਰੂ ਦੇ ਦਰਸ਼-ਦੀਦਾਰ ਲਈ ਬੇਤਾਬ ਰਹਿੰਦੀ ਹੈ।

Saint Dr. MSG

ਜਿਵੇਂ ਹੀ ਪੂਜਨੀਕ ਗੁਰੂ ਜੀ ਦੇ ਸੋਸ਼ਲ ਮੀਡੀਆ ਅਕਾਊਂਟ ’ਤੇ ਲਾਈਵ ਆਉਣ ਦਾ ਨੋਟੀਫਿਕੇਸ਼ਨ ਆਉਂਦਾ ਹੈ ਤਾਂ ਐੱਮਐੱਸਜੀ ਦੇ ਦੀਵਾਨੇ ਝੱਟ ਹੀ ਮੋਬਾਇਲ ਦੀਆਂ ਸਕਰੀਨਾਂ ਖੋਲ੍ਹ ਕੇ ਬੈਠ ਜਾਂਦੇ ਨੇ ਆਪਣੇ-ਸਤਿਗੁਰੂ ਜੀ ਦੇ ਅਨਮੋਲ ਬਚਨਾਂ ਨੂੰ ਸਰਵਣ ਕਰਨ। ਪੂਜਨੀਕ ਗੁਰੂ ਜੀ ਦੇ ਪਵਿੱਤਰ ਬਚਨਾਂ ’ਤੇ ਅਮਲ ਕਰ ਕੇ ਲੋੜਵੰਦਾਂ ਦੀ ਮੱਦਦ ਕਰਨ ਲਈ ਤੁਰ ਪੈਂਦੇ ਨੇ ਸਤਿਗੁਰੂ ਦੇ ਪਿਆਰੇ।

ਡੇਰਾ ਸ਼ਰਧਾਲੂ ਨੇ ਖ਼ੂਨਦਾਨ ਕਰ ਕੇ ਨਿਭਾਇਆ ਇਨਸਾਨੀਅਤ ਦਾ ਫਰਜ਼

ਸੰਗਰੂਰ (ਨਰੇਸ਼ ਕੁਮਾਰ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਡੇਰਾ ਸ਼ਰਧਾਲੂ ਭੈਣ ਦੀਪਤੀ ਇੰਸਾਂ ਪਟਿਆਲਾ ਗੇਟ ਸੰਗਰੂਰ ਨੇ ਮਹਾਂ ਰਹਿਮੋਕਰਮ ਮਹੀਨੇ ਦੀ ਖੁਸ਼ੀ ’ਚ ਇੱਕ ਕੈਂਸਰ ਦੇ ਮਰੀਜ਼ ਦੀ ਇਲਾਜ ’ਚ ਮੱਦਦ ਕਰਦਿਆਂ ਮਿੱਤਲ ਹਸਪਤਾਲ ਸੰਗਰੂਰ ਪਹੁੰਚ ਕੇ ਆਪਣਾ 1 ਯੂਨਿਟ ਖੂਨਦਾਨ ਕਰਕੇ ਮਾਨਵਤਾ ਭਲਾਈ ਦਾ ਕੰਮ ਕੀਤਾ। ਭੈਣ ਦੀਪਤੀ ਇੰਸਾਂ ਅੱਜ ਤੱਕ 34 ਯੂਨਿਟ ਖੂਨਦਾਨ ਕਰ ਚੁੱਕੀ ਹੈ। ਮਰੀਜ਼ ਦੇ ਪਰਿਵਾਰ ਵੱਲੋਂ ਡੇਰਾ ਸ਼ਰਧਾਲੂ ਤੇ ਪੂਜਨੀਕ ਗੁਰੂ ਜੀ ਦਾ ਕੋਟਿਨ-ਕੋਟਿ ਧੰਨਵਾਦ ਕੀਤਾ ਗਿਆ।

ਖੂਨਦਾਨ ਕਰਕੇ ਬਚਾਈ ਜਾਨ

ਭਵਾਨੀਗੜ੍ਹ (ਵਿਜੈ ਸਿੰਗਲਾ)। ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ ’ਤੇ ਚਲਦਿਆਂ ਇੱਕ ਡੇਰਾ ਸ਼ਰਧਾਲੂ ਨੇ ਇੱਕ ਅਤਿ ਲੋੜਵੰਦ ਵਿਅਕਤੀ ਨੂੰ ਆਪਣਾ ਇੱਕ ਯੂਨਿਟ ਖੂਨਦਾਨ ਕਰਕੇ ਇਨਸਾਨੀ ਫਰਜ਼ ਨਿਭਾਇਆ। ਜਾਣਕਾਰੀ ਅਨੁਸਾਰ ਜਗਮੇਲ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਛਾਜਲੀ ਕੋਠੇ ਜੋ ਕਿ ਬਿਮਾਰ ਹੋਣ ਕਾਰਨ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਸੀ, ਡਾਕਟਰਾਂ ਵੱਲੋਂ ਖੂਨ ਦੀ ਮੰਗ ਕਰਨ ’ਤੇ ਪ੍ਰੇਮੀ ਗੁਰਪ੍ਰੀਤ ਸਿੰਘ ਇੰਸਾਂ ਉਰਫ ਲਾਲੀ ਪਿੰਡ ਸੰਗਤਪਰਾ ਛੰਨਾਂ ਬਲਾਕ ਭਵਾਨੀਗੜ੍ਹ ਨੇ ਖੁਦ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਬਲੱਡ ਬੈਂਕ ਵਿਖੇ ਜਾ ਕੇ ਇੱਕ ਯੂਨਿਟ ਖੂਨਦਾਨ ਕੀਤਾ। ਮਰੀਜ਼ ਦੇ ਪਰਿਵਾਰਕ ਮੈਂਬਰਾਂ ਵੱਲੋਂ ਖੂਨਦਾਨੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਇਸ ਦੀ ਜਾਣਕਾਰੀ ਮੱਖਣ ਇੰਸਾਂ ਪਿੰਡ ਮਾਝੀ ਸੱਚੀ ਸ਼ਿਕਸ਼ਾ ਏਜੰਸੀ ਹੋਲਡਰ ਬਲਾਕ ਨਦਾਮਪੁਰ ਵੱਲੋਂ ਦਿੱਤੀ ਗਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ