ਮੁੱਖ ਮੰਤਰੀ ਫਰਵਰੀ ’ਚ ਹਰ ਸ਼ਹਿਰ ਦਾ ਕਰਨਗੇ ਦੌਰਾ, ਮਾਡਲ ਤਿਆਰ

Chief Minister

ਜਲੰਧਰ (ਸੱਚ ਕਹੂੰ ਨਿਊਜ਼)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Chief Minister) ਨੇ ਸ਼ਹਿਰੀ ਵਿਕਾਸ ਸਬੰਧੀ ਹੁਣ ਮਾਡਲ ਤਿਆਰ ਕੀਤਾ ਹੈ। ਮੁੱਖ ਮੰਤਰੀ ਨੇ ਆਉਣ ਵਾਲੇ ਦਿਨਾਂ ’ਚ ਸਹਿਰਾਂ ’ਤੇ ਧਿਆਨ ਕੇਂਦਰਿਤ ਕਰਨ ਦਾ ਫੈਸਲਾ ਕੀਤਾ ਹੈ। ਇਸ ਤਹਿਤ ਮੁੱਖ ਮੰਤਰੀ ਸਹਿਰਾਂ ਦੇ ਵਿਕਾਸ ਮਾਡਲ ਦੀ ਚਰਚਾ ਵੱਡੇ ਮਹਾਨਗਰਾਂ ਜਲੰਧਰ, ਲੁਧਿਆਣਾ, ਅੰਮਿ੍ਰਤਸਰ ’ਚ ਜਾ ਕੇ ਖੁਦ ਕਰਨਗੇ। ਮੁੱਖ ਮੰਤਰੀ ਭਗਵੰਤ ਮਾਨ ਨੇ ਫਰਵਰੀ ਮਹੀਨੇ ਤੋਂ ਹਰ ਹਫਤੇ ਸ਼ਹਿਰਾਂ ਦਾ ਦੌਰਾ ਕਰਨ ਦਾ ਫੈਸਲਾ ਕੀਤਾ ਹੈ। ਇਸ ਤਹਿਤ ਉਹ ਹਫਤੇ ’ਚ ਘੱਟੋ-ਘੱਟ 2 ਦਿਨ ਸ਼ਹਿਰਾਂ ਦਾ ਦੌਰਾ ਕਰਨਗੇ। ਇਸ ਨਾਲ ਜਿੱਥੇ ਉਹ ਸ਼ਹਿਰੀ ਲੋਕਾਂ ਦੇ ਅੰਦਰ ਆਪਣੀ ਸਰਕਾਰ ਦਾ ਸਹਿਰਾਂ ਦੇ ਪ੍ਰਤੀ ਨਜ਼ਰ ਦਾ ਪ੍ਰਗਟਾਵਾ ਕਰਨਗੇ, ਉੱਥੇ ਹੀ ਉਨ੍ਹਾਂ ਨੂੰ ਸਹਿਰੀ ਲੋਕਾਂ ਦੇ ਨੇੜੇ ਜਾਣ ਦਾ ਮੌਕਾ ਮਿਲੇਗਾ। (Chief Minister)

ਮੁੱਖ ਮੰਤਰੀ ਭਗਵੰਤ ਮਾਨ ਦੇ ਕਰੀਬੀ ਆਗੂਆਂ ਨੇ ਦੱਸਿਆ ਕਿ ਫਿਲਹਾਲ ਮੁੱਖ ਮੰਤਰੀ ਅਗਲੇ ਇੱਕ ਹਫ਼ਤਾ ਕਾਫੀ ਰੁੱਝੇ ਰਹਿਣ ਵਾਲੇ ਹਨ। ਉਹ ਮਹਾਰਾਸ਼ਟਰ ਅਤੇ ਓਡਿਸ਼ਾ ਦੇ ਦੌਰੇ ’ਤੇ ਜਾਣਗੇ ਅਤੇ ਨਾਲ ਹੀ ਗਣਤੰਤਰ ਦਿਵਸ ਸਮਾਰੋਹ ’ਚ ਵੀ ਉਨ੍ਹਾਂ ਨੇ ਰਾਸਟਰੀ ਝੰਡਾ ਲਹਿਰਾਉਣਾ ਹੈ। ਫਰਵਰੀ ਦੇ ਸੁਰੂ ਤੋਂ ਹੀ ਮੁੱਖ ਮੰਤਰੀ ਦੀ ਸਹਿਰਾਂ ਪ੍ਰਤੀ ਨਜਰਸਾਨੀ ਸਾਹਮਣੇ ਆਉਣੀ ਸੁਰੂ ਹੋ ਜਾਵੇਗੀ। ਮੁੱਖ ਮੰਤਰੀ ਨੂੰ ਇਨ੍ਹਾਂ ਦੌਰਿਆਂ ਤੋਂ ਅਧਿਕਾਰੀਆਂ ਦੇ ਕੰਮਕਾਜ ਬਾਰੇ ਪਤਾ ਲੱਗੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ