Maharashtra ਦੇ ਮੰਤਰੀ ਮੰਡਲ ਦਾ ਵਿਸਤਾਰ

Cabinet

ਅਜੀਤ ਪਵਾਰ ਨੇ ਦੂਜੀ ਵਾਰ ਉੱਪ ਮੁੱਖ ਮੰਤਰੀ ਦੀ ਚੁੱਕੀ ਸਹੁੰ

ਮੁੰਬਈ। ਮਹਾਰਾਸ਼ਟਰ ‘ਚ ਮੁੱਖ ਮੰਤਰੀ ਊਧਵ ਠਾਕਰੇ ਦੀ ਸਰਕਾਰ ਬਣਨ ਤੋਂ 32 ਦਿਨਾਂ ਬਾਅਦ ਸੋਮਵਾਰ ਨੂੰ ਮੰਤਰੀ ਮੰਡਲ ਦਾ ਵਿਸਥਾਰ ਹੋਇਆ। ਕੁੱਲ 36 ਨਵੇਂ ਮੰਤਰੀਆਂ ਨੇ ਸਹੁੰ ਚੁੱਕੀ ਹੈ। ਇਨ੍ਹਾਂ ‘ਚੋਂ ਐਨਸੀਪੀ ਦੇ 14, ਕਾਂਗਰਸ ਦੇ 10 ਅਤੇ ਸ਼ਿਵ ਸੈਨਾ ਦੇ 9 ਮੰਤਰੀਆਂ ਨੇ ਸਹੁੰ ਚੁੱਕੀ ਹੈ। 3 ਹੋਰ ਵਿਧਾਇਕਾਂ ਨੂੰ ਵੀ ਮੰਤਰੀ ਬਣਾਇਆ ਗਿਆ ਹੈ। 36 ਨਵੇਂ ਮੰਤਰੀਆਂ ‘ਚੋਂ 26 ਕੈਬਨਿਟ ਅਤੇ 10 ਰਾਜ ਮੰਤਰੀ ਹਨ। ਅਜੀਤ ਪਵਾਰ ਨੇ 37 ਦਿਨਾਂ ਵਿਚ ਦੂਜੀ ਵਾਰ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਸਾਬਕਾ ਸੀਐਮ ਅਸ਼ੋਕ ਚੌਹਾਨ ਕੈਬਨਿਟ ਮੰਤਰੀ ਬਣੇ।

ਊਧਵ ਠਾਕਰੇ ਦੇ ਬੇਟੇ ਆਦਿੱਤਿਆ, ਸਾਬਕਾ ਮੁੱਖ ਮੰਤਰੀ ਵਿਲਾਸ ਰਾਓ ਦੇਸ਼ਮੁਖ ਦੇ ਬੇਟੇ ਅਮਿਤ ਅਤੇ ਮਰਹੂਮ ਭਾਜਪਾ ਨੇਤਾ ਗੋਪੀਨਾਥ ਮੁੰਡੇ ਦੇ ਭਤੀਜੇ ਨੂੰ ਵੀ ਕੈਬਨਿਟ ਮੰਤਰੀ ਬਣਾਇਆ ਗਿਆ। ਰਾਜਪਾਲ ਭਗਤ ਸਿੰਘ ਕੋਸ਼ਿਆਰੀ ਉਸ ਸਮੇਂ ਨਾਰਾਜ਼ ਸਨ ਜਦੋਂ ਕਾਂਗਰਸ ਦੇ ਵਿਧਾਇਕ ਕੇ.ਸੀ. ਪਦਵੀ ਨੇ ਸਹੁੰ ਤੋਂ ਇਲਾਵਾ ਹੋਰ ਸ਼ਬਦ ਕਹੇ ਅਤੇ ਉਨ੍ਹਾਂ ਨੂੰ ਫਿਰ ਸਹੁੰ ਚੁਕਾਈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Cabinet of Maharashtra