ਬੀਸੀਸੀਆਈ ਨੇ ਇੰਗਲੈਂਡ ’ਚ ਦੋ ਵਾਧੂ ਟੀ-20 ਮੈਚ ਖੇਡਣ ਦੇ ਮਤੇ ਦੀ ਪੁਸ਼ਟੀ ਕੀਤੀ

 ਅਗਲੇ ਸਾਲ ਜੁਲਾਈ ’ਚ ਇੰਗਲੈਂਡ ਦੌਰੇ ਦੌਰਾਨ ਦੋ ਵਾਧੂ ਟੀ-20 ਮੈਚ ਖੇਡਣ ਦੀ ਪੇਸ਼ਕਸ਼

(ੲੈਜੰਸੀ) ਨਵੀਂ ਦਿੱਲੀ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਇੰਗਲੈਂਡ ਐਂਡ ਵੇਲਸ ਿਕਟ ਬੋਰਡ (ਈਸੀਬੀ) ਨੂੰ ਅਗਲੇ ਸਾਲ ਇੰਗਲੈਂਡ ਦੌਰੇ ’ਤੇ ਭਾਰਤੀ ਕ੍ਰਿਕਟ ਟੀਮ ਦੇ ਦੋ ਵਾਧੂ ਟੀ-20 ਮੈਓ ਖੇਡਦ ਲਈ ਇੱਕ ਮਤਾ ਦੇਣ ਦੀ ਪੁਸ਼ਟੀ ਕੀਤੀ ਹੈ। ਬੀਸੀਸੀਆਈ ਨੇ ਕਿਹਾ ਕਿ ਦੋਵਾਂ ਧਿਰਾਂ ਨੂੰ ਮੈਨਚੇਸਟਰ ਟੈਸਟ ਦੇ ਰੱਦ ਹੋਣ ਤੋਂ ਬਾਅਦ ਪੈਦਾ ਅੜਿੱਕੇ ’ਤੇ ਇੱਕ ਮਿੱਤਰਤਾਪੂਰਨ ਹੱਲ ਲਈ ਸਮਝੌਤੇ ਦਾ ਫੈਸਲਾ ਕਰਨਾ ਚਾਹੀਦਾ ਹੈ ।

ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਸੈਮਵਾਰ ਨੂੰ ਇਸ ਸਬੰਧੀ ਕਿਹਾ ਕਿ ਭਾਰਤ ਇੰਗਲੈਂਡ ਦੇ ਨਾਲ ਦੋ ਵਾਧੂ ਟੀ-20 ਮੁਕਾਬਲੇ ਖੇਡਣ ਲਈ ਸਹਿਮਤ ਹੈ ਤਾਂ ਕਿ ਈਸੀਬੀ ਮੈਨਚੇਸਟਰ ਟੈਸਟ ਦੇ ਰੱਦ ਹੋਣ ਨਾਲ ਹੋਏ ਨੁਕਸਾਨ ਨੂੰ ਇਸ ਸ਼ਰਤ ਨਾਲ ਵਸੂਲ ਕਰ ਸਕੇ ਕਿ ਮੁੜ ਨੁਕਸਾਨ ਦੀ ਪੂਰਤੀ ਦੀ ਮੰਗ ਨਾ ਹੋਵੇ ਸ਼ਾਹ ਨੇ ਇੱਕ ਬਿਆਨ ’ਚ ਕਿਹਾ, ਇਹ ਸਹੀ ਹੈ ਕਿ ਅਸੀਂ ਅਗਲੇ ਸਾਲ ਜੁਲਾਈ ’ਚ ਇੰਗਲੈਂਡ ਦੌਰੇ ਦੌਰਾਨ ਦੋ ਵਾਧੂ ਟੀ-20 ਮੈਚ ਖੇਡਣ ਦੀ ਪੇਸ਼ਕਸ਼ ਦੀ ਹੈ ਤਿੰਨ ਟੀ-20 ਦੇ ਬਜਾਇ ਅਸੀਂ ਪੰਜ ਟੀ-20 ਖੇਡਣ ਲਈ ਤਿਆਰ ਹਨ ਬਦਲਵੇ ਤੌਰ ’ਤੇ ਅਸੀਂ ਇੱਕ ਟੈਸਟ ਵੀ ਖੇਡਣ ਦੇ ਚਾਹਵਾਨ ਹੋਵਾਂਗੇ ਇਹ ਈਸੀਬੀ ’ਤੇ ਨਿਰਭਰ ਕਰਦਾ ਹੈ ਕਿ ਉਹ ਇਨ੍ਹਾਂ ’ਚੋਂ ਕਿਸੇ ਪ੍ਰਸਤਾਵ ਨੂੰ ਚੁਣਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ