ਅਧਿਆਪਕਾਂ ਨੇ ਦੱਸਿਆ ਇੰਝ ਕਰੋ ਨਵੋਦਿਆ ਪੇਪਰ ਦੀ ਤਿਆਰੀ…

ਉਹਨਾਂ ਕਿਹਾ ਕਿ ਅੱਜ ਦੇ ਇਸ ਪੇਪਰ ਤਿਆਰੀ ਸੈਸਨ ਦੌਰਾਨ ਵਿਦਿਆਰਥੀਆਂ ਨੂੰ ਸਮਾ ਪ੍ਰਬੰਧਨ,ਸਰਲ ਤੋਂ ਕਠਿਨ ਵੱਲ , ਪ੍ਰੀਖਿਆ ਦੌਰਾਨ ਪੂਰੀ ਤਰ੍ਹਾਂ ਇਕਾਗਰਤਾ ਬਣਾਈ ਰੱਖਣ ਸਮੇਤ ਹੋਰ ਜਰੂਰੀ ਨੁਕਤਿਆਂ ਨੂੰ ਬਾਰੀਕੀ ਨਾਲ ਸਮਝਾਇਆ ਗਿਆ। ਵਿਦਿਆਰਥੀਆਂ ਨੂੰ ਨਵੋਦਿਆ ਵਿਦਿਆਲਿਆ ਵਿਚ ਮਿਲਦੀਆਂ ਸਹੂਲਤਾਂ ਅਤੇ ਸਿੱਖਿਆ ਬਾਰੇ ਵੀ ਜਾਣਕਾਰੀ ਦਿੱਤੀ ਗਈ।ਇਸ ਮੌਕੇ ਤੇ ਵਿਦਿਆਰਥੀਆਂ ਲਈ ਰਿਫਰੈਸਮੈਂਟ ਦਾ ਪ੍ਰਬੰਧ ਕੀਤਾ ਗਿਆ ਸੀ।

How to Prepare Navodaya Exames

ਜਲਾਲਾਬਾਦ (ਰਜਨੀਸ਼ ਰਵੀ)। ਬੀਪੀਈਓ ਜਲਾਲਾਬਾਦ 1 ਜਸਪਾਲ ਸਿੰਘ ਦੀ ਅਗਵਾਈ ਵਿੱਚ ਅਧਿਆਪਕਾਂ ਦੀ ਇੱਕ ਟੀਮ ਵੱਲੋਂ ਨਿਸਕਾਮ ਸੇਵਾ ਭਾਵਨਾ ਨਾਲ ਬਲਾਕ ਜਲਾਲਾਬਾਦ 1, ਜਲਾਲਾਬਾਦ 2 ਅਤੇ ਗੁਰੂ ਹਰਸਹਾਏ 3 ਬਲਾਕਾਂ ਦੇ ਨਵੋਦਿਆ ਇਮਤਿਹਾਨ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਦੀ ਇੱਕ ਰੋਜਾ ਟ੍ਰੇਨਿੰਗ ਲਗਾਈ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀਪੀਈਓ ਜਸਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਦਿਲੀ ਇੱਛਾ ਸੀ ਕੀ ਨਵੋਦਿਆ ਇਮਤਿਹਾਨ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਦੀ ਮੱਦਦ ਕੀਤੀ ਜਾਵੇ। ਇਸ ਸਬੰਧੀ ਉਹਨਾਂ ਨੇ ਆਪਣੇ ਸਾਥੀ ਅਧਿਆਪਕਾਂ ਨਾਲ ਵਿਚਾਰ ਵਟਾਂਦਰਾ ਕਰਕੇ ਸੇਵਾ ਭਾਵਨਾ ਨਾਲ ਕੰਮ ਕਰਨ ਵਾਲੇ ਅਧਿਆਪਕਾਂ ਦੀ ਇੱਕ ਟੀਮ ਤਿਆਰ ਕੀਤੀ।

ਉਨ੍ਹਾਂ ਕਿਹਾ ਕਿ ਇਸ ਟੀਮ ਵੱਲੋਂ ਬਲਾਕ ਜਲਾਲਾਬਾਦ 1, ਜਲਾਲਾਬਾਦ 2 ਅਤੇ ਬਲਾਕ ਗੁਰੂ ਹਰਸਹਾਏ 3 ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ 155 ਵਿਦਿਆਰਥੀਆਂ ਨੂੰ ਇਸ ਵੱਕਾਰੀ ਪ੍ਰੀਖਿਆਂ ਨੂੰ ਪਾਸ ਕਰਨ ਦੇ ਗੁਰ ਦੱਸੇ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸੀਐਚਟੀ ਗੁਰਦਿੱਤ ਸਿੰਘ ਨੇ ਦੱਸਿਆ ਕਿ ਬੇਸੱਕ ਵਿਦਿਆਰਥੀ ਇਸ ਪ੍ਰੀਖਿਆ ਲਈ ਵਧੀਆ ਤਿਆਰੀ ਕਰ ਲੈਂਦੇ ਹਨ ਪਰ ਪ੍ਰੀਖਿਆ ਸਮੇਂ ਉਚਿੱਤ ਵਿਧੀ ਨਾ ਅਪਣਾਉਣ ਕਾਰਨ ਸਫਲ ਹੋਣੋਂ ਰਹੇ ਜਾਦੇ ਹਨ।

ਉਹਨਾਂ ਕਿਹਾ ਕਿ ਅੱਜ ਦੇ ਇਸ ਪੇਪਰ ਤਿਆਰੀ ਸੈਸਨ ਦੌਰਾਨ ਵਿਦਿਆਰਥੀਆਂ ਨੂੰ ਸਮਾ ਪ੍ਰਬੰਧਨ,ਸਰਲ ਤੋਂ ਕਠਿਨ ਵੱਲ , ਪ੍ਰੀਖਿਆ ਦੌਰਾਨ ਪੂਰੀ ਤਰ੍ਹਾਂ ਇਕਾਗਰਤਾ ਬਣਾਈ ਰੱਖਣ ਸਮੇਤ ਹੋਰ ਜਰੂਰੀ ਨੁਕਤਿਆਂ ਨੂੰ ਬਾਰੀਕੀ ਨਾਲ ਸਮਝਾਇਆ ਗਿਆ। ਵਿਦਿਆਰਥੀਆਂ ਨੂੰ ਨਵੋਦਿਆ ਵਿਦਿਆਲਿਆ ਵਿਚ ਮਿਲਦੀਆਂ ਸਹੂਲਤਾਂ ਅਤੇ ਸਿੱਖਿਆ ਬਾਰੇ ਵੀ ਜਾਣਕਾਰੀ ਦਿੱਤੀ ਗਈ।ਇਸ ਮੌਕੇ ਤੇ ਵਿਦਿਆਰਥੀਆਂ ਲਈ ਰਿਫਰੈਸਮੈਂਟ ਦਾ ਪ੍ਰਬੰਧ ਕੀਤਾ ਗਿਆ ਸੀ।

How to Prepare Navodaya Exames

ਇਹ ਵੀ ਪੜ੍ਹੋ: ਪੰਜਾਬ ਮੌਸਮ ਵਿਭਾਗ ਵੱਲੋਂ ਮੀਂਹ ਦੀ ਫਿਰ ਚੇਤਾਵਨੀ, ਕਿਸਾਨਾਂ ਦੀ ਚਿੰਤਾ ਵਧੀ

ਇਸ ਟਰੇਨਿੰਗ ਸੈਸਨ ਦੌਰਾਨ ਬੀਪੀਈਓ ਜਸਪਾਲ ਸਿੰਘ ਦੀ ਅਗਵਾਈ ਵਿੱਚ ਸੀਐਚਟੀ ਗੁਰਦਿੱਤ ਸਿੰਘ, ਅਧਿਆਪਕ ਸੁਨੀਲ ਕੁਮਾਰ, ਸੰਜੀਵ ਕੁਮਾਰ, ਅਜੇ ਬੱਬਰ, ਅਤੇ ਬਲਕਾਰ ਸਿੰਘ ਵੱਲੋਂ ਸਲਾਘਾਯੋਗ ਸੇਵਾਵਾਂ ਨਿਭਾਈਆਂ ਗਈਆਂ। ਟੀਮ ਵੱਲੋਂ ਅਗਲੇ ਹਫਤੇ ਵਿਦਿਆਰਥੀਆਂ ਦਾ ਇੱਕ ਮੋਕ ਟੈਸਟ ਲੈਣ ਦਾ ਫੈਸਲਾ ਕੀਤਾ ਗਿਆ ਤਾ ਜੋ 29 ਅਪ੍ਰੈਲ ਨੂੰ ਹੋਣ ਵਾਲੀ ਨਵੋਦਿਆ ਦਾਖਲਾ ਪ੍ਰੀਖਿਆ ਵਿੱਚ ਇਹ ਵਿਦਿਆਰਥੀ ਪੂਰੇ ਵਿਸਵਾਸ ਨਾਲ ਪ੍ਰੀਖਿਆ ਦੇ ਸਕਣ। ਵਿਦਿਆਰਥੀਆਂ ਨੂੰ ਸੁਭ ਕਾਮਨਾਵਾਂ ਦਿੰਦਿਆਂ ਉਹਨਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਗਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ