ਸੁਨੀਲ ਜਾਖੜ ਨੇ ਵਿਖਾਏ ਬਾਗੀ ਤੇਵਰ, ਕਿਹਾ ਮੈਂ ਝੁਕਾਂਗਾ ਨਹੀਂ

Congress Party

ਮਹਿਲਾ ਕਾਂਗਰਸ ਆਗੂ ਨੂੰ ਜਿੰਮਵਾਰ ਦੱਸਿਆ

  • ਕਾਂਗਰਸ ਹਾਈਕਮਾਨ ਦੇ ਨੋਟਿਸ ਦਾ ਨਹੀਂ ਦਿੱਤਾ ਜਵਾਬ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਕਾਂਗਰਸ ’ਚ ਕਲੇਸ਼ ਮੁੱਕਣ ਦਾ ਨਾਂਅ ਨਹੀਂ ਲੈ ਰਿਹਾ ਹੈ। ਸਭ ਤੋਂ ਵੱਧ ਕਾਂਗਰਸ ਪਾਰਟੀ ਲਈ ਸਿਰਦਰਦ ਬਣੇ ਹੋਏ ਹਨ ਸੁਨੀਲ ਜਾਖੜ (Sunil Jakhar) ਤੇ ਸਿੱਧੂ। ਜਿਸ ਦਾ ਖਮਿਆਜ਼ਾ ਕਾਂਗਰਸ ਨੂੰ ਪੰਜਾਬ ਵਿਧਾਨ ਸਭਾ ਚੋਣਾਂ ’ਚ ਭੁਗਤਣਾ ਪਿਆ ਸੀ। ਇੱਕ ਵਾਰ ਫਿਰ ਕਾਂਗਰਸ ’ਚ ਸੁਨੀਲ ਜਾਖੜ ਨੂੰ ਲੈ ਕੇ ਕਲੇਸ਼ ਵੱਧ ਗਿਆ ਹੈ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ (Sunil Jakhar) ਨੇ ਸਾਫ ਕੀਤਾ ਕਿ ਉਹ ਕਾਂਗਰਸ ਹਾਈਕਮਾਨ ਅੱਗੇ ਨਹੀਂ ਝੁਕਣਗੇ। ਹਾਈਕਮਾਨ ਵੱਲੋਂ ਭੇਜੇ ਗਏ ਨੋਟਿਸ ਤੋਂ ਸੁਨੀਲ ਜਾਖੜ ਕਾਫੀ ਖਫ਼ਾ ਨਜ਼ਰ ਆਏ। ਜਾਖੜ ਵੱਲੋਂ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀ ਇੱਕ ਖਬਰ ਅਨੁਸਾਰ ਉਨ੍ਹਾਂ ਸਪੱਸ਼ਟ ਕਿਹਾ ਹੈ ਕਿ ਇੱਕ ਮਹਿਲਾ ਕਾਂਗਰਸੀ ਆਗੂ ਦੇ ਦਬਾਅ ’ਚ ਮੈਨੂੰ ਨੋਟਿਸ ਭੇਜਿਆ ਗਿਆ। ਇਸ ਲਈ ਉਨ੍ਹਾਂ ਨੇ ਅੰਬਿਕਾ ਸੋਨੀ ਨੂੰ ਜਿੰਮੇਵਾਰ ਮੰਨਿਆ ਜਾ ਰਿਹਾ ਹੈ। ਜਾਖੜ ਕਾਂਗਰਸ ਵੱਲੋਂ ਭੇਜੇ ਗਏ ਨੋਟਿਸ ਤੋਂ ਕਾਫੀ ਨਾਰਾਜ਼ ਹਨ।

ਉਨ੍ਹਾਂ ਕਿਹਾ ਕਿ ਕਾਂਗਰਸ ਹਾਈਕਮਾਨ ਨੇ ਉਨ੍ਹਾਂ ਨਾਲ ਗੱਲ ਕਰਨ ਦੀ ਬਜਾਇ ਸਿੱਧਾ ਨੋਟਿਸ ਦੇ ਦਿੱਤਾ। ਸੁਨੀਲ ਜਾਖੜ ਦੇ ਤੇਵਰ ਕੁਝ ਬਦਲੇ ਨਜ਼ਰ ਆ ਰਹੇ ਹਨ। ਜਾਖੜ ਦੇ ਰਵੱਈਏ ਨੂੰ ਵੇਖ ਕੇ ਲੱਗਦਾ ਹੈ ਕਿ ਉਹ ਕਾਂਗਰਸ ਹਾਈਕਮਾਨ ਨਾਲ ਪੰਗਾ ਲੈਣਗੇ। ਜਿਕਰਯੋਗ ਹੈ ਕਿ ਸੁਨੀਲ ਜਾਖੜ ਦੇ ਦੋਸ਼ ਲੱਗੇ ਹਨ ਕਿ ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਖਿਲਾਫ ਇਤਰਾਜਯੋਗ ਟਿੱਪਣੀ ਕੀਤੀ ਸੀ।

ਕਾਂਗਰਸ ਹਾਈਕਮਾਨ ਜਾਖੜ ਖਿਲਾਫ ਕਰ ਸਕਦੀ ਹੈ ਵੱਡੀ ਕਾਰਵਾਈ

ਕਾਂਗਰਸ ਹਾਈ ਕਮਾਨ ਵੱਲੋਂ ਭੇਜੇ ਗਏ ਨੋਟਿਸ ਦਾ ਸੁਨੀਲ ਜਾਖੜ ਨੇ ਜਵਾਬ ਨਹੀਂ ਦਿੱਤਾ। ਇੱਕ-ਦੋ ਦਿਨਾਂ ’ਚ ਕਾਂਗਰਸ ਅਨੁਸ਼ਾਸ਼ਲ ਕਮੇਟੀ ਦੀ ਮੀਟਿੰਗ ਹੋਵੇਗੀ। ਜਿਸ ’ਚ ਜਾਖੜ ਖਿਲਾਫ ਵੱਡਾ ਐਕਸ਼ਨ ਲਿਆ ਜਾ ਸਕਦਾ ਹੈ, ਹੋ ਸਕਦਾ ਹੈ ਉਨ੍ਹਾਂ ਨੂੰ ਪਾਰਟੀ ਬਾਹਰ ਦਾ ਰਸਤਾ ਵਿਖਾ ਦੇਵੇ। ਇਹ ਤਾਂ ਮੀਟਿੰਗ ਹੋਣ ਤੋਂ ਬਾਅਦ ਹੀ ਪਤਾ ਚੱਲੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ