ਮੁੱਖ ਧਾਰਾ ’ਚ ਪਰਤਣ ਭਟਕੇ ਨੌਜਵਾਨ

Mainstream

ਪੰਜਾਬ , ਸਮੇਤ ਕਈ ਸੂਬਿਆਂ ’ਚੋਂ ਰੋਜ਼ਾਨਾ ਕੋਈ ਨਾ ਕੋਈ ਖ਼ਬਰ ਆ ਰਹੀ ਹੈ ਕਿ ਗੈਂਗਸਟਰ ਜਾਂ ਲੁੱਟ-ਖੋਹ ਦੇ ਮੁਲਜ਼ਮ ਪੁਲਿਸ ਨਾਲ ਮੁਕਾਬਲੇ ਦੌਰਾਨ ਮਾਰੇ ਗਏ। ਸਰਕਾਰਾਂ ਸਖਤੀ ਦੇ ਰਾਹ ਪਈਆਂ ਹੋਈਆਂ ਹਨ। ਪੰਜਾਬ ਦੇ ਮੁੱਖ ਮੰਤਰੀ ਨੇ ਤਾਂ ਇੱਥੋਂ ਤੱਕ ਆਖ ਦਿੱਤਾ ਹੈ ਕਿ ਇੱਕ ਚੌਂਕ ’ਚੋਂ ਲੁੱਟ-ਖੋਹ ਕਰਕੇ ਕਿਸੇ ਨੂੰ ਦੂਜੇ ਚੌਂਕ ਪਹੰੁਚਣ ਦਾ ਮੌਕਾ ਨਹੀਂ ਦਿਆਂਗੇ। ਮੁੱਖ ਮੰਤਰੀ ਦਾ ਸੰਦੇਸ਼ ਸਖਤ ਵੀ ਹੈ ਤੇ ਸਪੱਸ਼ਟ ਵੀ ਹੈ। ਅਸਲ ’ਚ ਅਮਨ-ਕਾਨੂੰਨ ਵੱਡੀ ਜ਼ਰੂਰਤ ਹੈ। ਲੁੱਟ-ਖੋਹ, ਬਦਅਮਨੀ ਦੇ ਹੁੰਦਿਆਂ ਵਿਕਾਸ ਦੇ ਕੋਈ ਮਾਅਨੇ ਨਹੀਂ ਰਹਿ ਜਾਂਦੇ। ਦਿਨ-ਦਿਹਾੜੇ ਭਰੇ ਬਜ਼ਾਰਾਂ ’ਚ ਲੁੱਟ-ਖੋਹ ਤੇ ਕਤਲ ਵੱਡੀ ਸਮੱਸਿਆ ਹਨ। (Mainstream)

ਆਮ ਆਦਮੀ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੂਬਾ ਸਰਕਾਰਾਂ ਦੀ ਹੈ। ਭਾਵੇਂ ਸਖਤੀ ਜ਼ਰੂਰੀ ਅਤੇ ਆਖਰੀ ਰਾਹ ਹੈ ਚੰਗਾ ਹੋਵੇ ਜੇਕਰ ਸਰਕਾਰ ਭਟਕੇ ਨੌਜਵਾਨਾਂ ਨੂੰ ਸੁਧਾਰਨ ਦੀ ਮੁਹਲਤ ਦੇਵੇ। ਜੇਕਰ ਇਹ ਨੌਜਵਾਨ ਅਮਨ-ਅਮਾਨ ਵਾਲੀ ਸਮਾਜਿਕ ਜ਼ਿੰਦਗੀ ਵੱਲ ਪਰਤ ਆਉਣਾ ਤਾਂ ਇਹੀ ਸਮਾਜ ਲਈ ਕੁਝ ਚੰਗਾ ਕਰ ਗੁਜ਼ਰਨਗੇ। ਦੇਸ਼ ਦਾ ਇਤਿਹਾਸ ਰਿਹਾ ਹੈ ਕਿ ਡਾਕੂ ਫੂਲਨ ਦੇਵੀ ਵੀ ਮੁੱਖ ਧਾਰਾ ’ਚ ਵਾਪਸ ਆ ਕੇ ਦੋ ਵਾਰ ਸੰਸਦ ਮੈਂਬਰ ਬਣੀ। ਡਾਕੂ ਪ੍ਰੇਮ ਸਿੰਘ ਮੱਧ ਪ੍ਰਦੇਸ਼ ਦੇ ਵਿਧਾਇਕ ਚੁਣੇ ਗਏ। (Mainstream)

Also Read : ਪੁਲਿਸ ਅਤੇ ਜੁਡੀਸ਼ੀਅਲ ਵਿਭਾਗ ’ਚ ਨੌਕਰੀਆਂ ਦਿਵਾਉਣ ਦੇ ਨਾਂਅ ’ਤੇ ਬੇਰੁਜ਼ਗਾਰਾਂ ਨਾਲ ਠੱਗੀ ਦੇ ਵੱਡੇ ਫਰਜੀਵਾੜੇ ਦਾ ਭਾਂਡ…

ਡਾਕੂ ਮੋਹਰ ਸਿੰਘ ਵੀ ਮੁੱਖ ਧਾਰਾ ’ਚ ਆਉਣ ਤੋਂ ਬਾਅਦ ਨਗਰ ਕੌਂਸਲ ਦੇ ਪ੍ਰਧਾਨ ਬਿਨਾਂ ਮੁਕਾਬਲੇ ਚੁਣੇ ਗਏ। ਸਰਕਾਰਾਂ ਇਨ੍ਹਾਂ ਨੌਜਵਾਨ ਦੇ ਮੁੱਖ ਧਾਰਾ ’ਚ ਪਰਤਣ ਲਈ ਕੋਈ ਬਦਲ ਤਿਆਰ ਕਰਨ। ਬਿਨਾਂ ਸ਼ੱਕ ਹਾਲਾਤ ਬਦਤਰ ਹਨ ਆਮ ਆਦਮੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ ਤੇ ਅਪਰਾਧਾਂ ਦਾ ਗਰਾਫ਼ ਲਗਾਤਾਰ ਉਪਰ ਵੱਲ ਜਾ ਰਿਹਾ ਹੈ।

ਜਿੱਥੋਂ ਤੱਕ ਰਾਜ ਦੀ ਨੀਤੀ ਦਾ ਸਬੰਧ ਹੈ ਉਥੇ ‘ਬਲ’ ਸ਼ਬਦ ਦੀ ਸਿਧਾਂਤਕ ਤੇ ਸੰਵਿਧਾਨਕ ਮਹੱਤਤਾ ਹੈ। ਨਾਗਰਿਕਾਂ ਦੀ ਸੁਰੱਖਿਆ ਲਈ ਸਰਕਾਰਾਂ ਬਲ ਦੀ ਵਰਤੋਂ ਕਰਦੀਆਂ ਹਨ। ਖੂਨ ਖਰਾਬਾ ਮੰਦਭਾਗਾ ਹੈ। ਇਸ ਲਈ ਚੰਗਾ ਹੈ ਕਿ ਭਟਕੇ ਨੌਜਵਾਨ ਵੀ ਹਿੰਸਾ ਦਾ ਰਾਹ ਛੱਡ ਕੇ ਆਮ ਜੀਵਨ ਜਿਉਣ ਦਾ ਰਸਤਾ ਅਪਣਾਉਣ।