ਸਾਡੇ ਰਿਸ਼ਤਿਆਂ ਦੇ ਦੁਸ਼ਮਣ ਬਣਦੇ ਮੋਬਾਇਲ ਫੋਨ

Mobile Phones

ਫੋਨ ਲੋਕਾਂ ਨੂੰ ਆਪਸ ’ਚ ਜੋੜੀ ਰੱਖਦਾ ਹੈ ਅਤੇ ਸਬੰਧ ਬਣਾਈ ਰੱਖਣ ’ਚ ਮੱਦਦ ਕਰਦਾ ਹੈ। ਪਰ ਕੁਝ ਮਾਮਲਿਆਂ ’ਚ ਉਹ ਵਿਰੋਧ ਦਾ ਕਾਰਨ ਵੀ ਬਣ ਜਾਂਦੇ ਹਨ। ਕਿਸੇ ਦੇ ਸਾਹਮਣੇ ਉਸ ਦੇ ਫੋਨ ਦੀ ਸਿਫ਼ਤ ਕਰਨਾ ਅਤੇ ਕਿਸੇ ਨੂੰ ਨੀਵਾਂ ਦਿਖਾਉਣਾ ਅੱਜ-ਕੱਲ੍ਹ ਦੀ ਇੱਕ ਵੱਡੀ ਸਮੱਸਿਆ ਬਣ ਗਈ ਹੈ। ਸੋਚੋ ਅੱਜ ਕਿਉਂ ਮੋਬਾਇਲ ਬਣ ਰਹੇ ਰਿਸ਼ਤਿਆਂ ’ਚ ਦਰਾਰ ਦੀ ਵਜ੍ਹਾ? ਕੋਈ ਮੰਨੇ ਨਾ ਮੰਨੇ, ਅਸਲ ’ਚ ਮੋਬਾਇਲ ਦੇ ਹੱਦ ਤੋਂ ਜ਼ਿਆਦਾ ਵਰਤੋਂ ਨਾਲ ਸਮਾਜਿਕ ਰਿਸ਼ਤਿਆਂ ’ਚ ਸਾਡੇ ਸਾਰਿਆਂ ਦੀਆਂ ਮੁਸ਼ਕਲਾਂ ਵਧੀਆਂ ਹਨ। ਪਹਿਲਾਂ ਦੇ ਦੌਰ ’ਚ ਜਦੋਂ ਮੋਬਾਇਲ ਨਹੀਂ ਸਨ, ਤਾਂ ਲੋਕਾਂ ਦਾ ਆਪਸ ’ਚ ਕਾਫ਼ੀ ਮਿਲਣਾ-ਜੁਲਣਾ ਹੁੰਦਾ ਸੀ। (Mobile Phones)

ਗੱਲਬਾਤ ਦਾ ਸਿਲਸਿਲਾ ਚੱਲਦਾ ਰਹਿੰਦਾ ਸੀ। ਲੋਕ ਇੱਕ ਦੂਜੇ ਦੇ ਦਰਦ ਅਤੇ ਭਾਵਨਾ ਨੂੰ ਸਮਝਦੇ ਸਨ। ਨਾਲ ਹੀ ਸਮੱਸਿਆਵਾਂ ਦੇ ਨਿਪਟਾਰੇ ਲਈ ਯਤਨ ਕਰਦੇ ਸਨ। ਹੁਣ ਮੋਬਾਇਲ ਦੇ ਆਉਣ ਤੋਂ ਬਾਅਦ ਗੱਲਾਂ ਤਾਂ ਕਾਫੀ ਹੋ ਰਹੀਆਂ ਹਨ, ਪਰ ਦਿਲਾਂ ਵਿਚਕਾਰ ਦੀਆਂ ਦੂਰੀਆਂ ਕਾਫੀ ਵਧ ਗਈਆਂ ਹਨ। ਲੋਕਾਂ ਵਿਚਕਾਰ ਸਹੀ ਗੱਲਬਾਤ ਨਹੀਂ ਹੋ ਰਹੀ। ਨਿੱਜੀ ਸਮੱਸਿਆਵਾਂ ਦਾ ਜਾਲ ਵਧ ਰਿਹਾ ਹੈ ਅਤੇ ਰਿਸ਼ਤਿਆਂ ਦੀ ਬੁਨਿਆਦ ਕਮਜ਼ੋਰ ਪੈਂਦੀ ਜਾ ਰਹੀ ਹੈ।

ਸੋਸ਼ਲ ਮੀਡੀਆ ਗਰੁੱਪ | Mobile Phones

ਅੱਜ ਦੇ ਸਮੇਂ ’ਚ ਇੱਕ ਹੀ ਘਰ ’ਚ ਰਹਿ ਰਹੇ ਲੋਕ ਇੱਕ ਦੂਜੇ ਨਾਲ ਗੱਲਬਾਤ ਕਰਨ ਲਈ ਵੀ ਸਮਾਰਟਫੋਨ ਦੀ ਵਰਤੋਂ ਕਰਨ ਲੱਗ ਪਏ ਹਨ। ਇਹੀ ਨਹੀਂ ਰੋਜ਼ਾਨਾ ਇਕੱਠੇ ਬੈਠ ਕੇ ਹੋਣ ਵਾਲੀ ਗੱਲਬਾਤ ਅਤੇ ਸੋਸ਼ਲ ਮੀਡੀਆ ਗਰੁੱਪਾਂ ’ਤੇ ਹੋਣ ਲੱਗੀ ਹੈ। ਅਜਿਹੇ ’ਚ ਇਨ੍ਹਾਂ ਆਦਤਾਂ ਦਾ ਸਿੱਧਾ ਅਸਰ ਤੁਹਾਡੇ ਰਿਸ਼ਤਿਆਂ ’ਤੇ ਪੈ ਰਿਹਾ ਹੈ। ਮੋਬਾਇਲ ਫੋਨ ਦੇ ਦੁਰਵਰਤੋਂ ਕਾਰਨ ਆਪਸੀ ਰਿਸ਼ਤਿਆਂ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਜੋ ਨਵੀਆਂ ਆਦਤਾਂ ਬਣ ਰਹੀਆਂ ਹਨ, ਉਨ੍ਹਾਂ ’ਚ ਫਬਿੰਗ ਵੀ ਸ਼ਾਮਲ ਹੈ। ਸਮਾਰਟ ਫੋਨ ’ਤੇ ਚੁੰਬੜੇ ਰਹਿਣ ਕਾਰਨ ਜਦੋਂ ਤੁਸੀਂ ਆਪਣੇ ਕਰੀਬੀ ਰਿਸ਼ਤਿਆਂ ਨੂੰ ਅਣਗੋਲਿਆਂ ਕਰਦੇ ਹੋ, ਤਾਂ ਉਸ ਨੂੰ ਫਬਿੰਗ ਕਿਹਾ ਜਾਂਦਾ ਹੈ।

ਫਬਿੰਗ ਇੱਕ ਅਜਿਹਾ ਸ਼ਬਦ ਹੈ ਜੋ ਸਮਾਰਟਫੋਨ ਦੀ ਲਤ ਨਾਲ ਜੁੜਿਆ ਹੈ। ਇਹ ਸ਼ਬਦ ਫੋਨ ਅਤੇ ਸਨਬਿੰਗ ਨਾਲ ਮਿਲ ਕੇ ਬਣਿਆ ਹੈ। ਸਨਬਿੰਗ ਦਾ ਮਤਲਬ ਹੁੰਦਾ ਹੈ ਅਨਾਦਰ ਕਰਨਾ ਜਾਂ ਫਿਰ ਅਣਦੇਖੀ ਕਰਨਾ। ਸਮਾਰਟਫੋਨ ਦੇ ਇਸਤੇਮਾਲ ਨਾਲ ਦੂਜਿਆਂ ਦੀਆਂ ਭਾਵਨਾਵਾਂ ਨੂੰ ਸਮਝਣਾ ਹੋਰ ਵੀ ਮੁਸ਼ਕਿਲ ਹੋ ਜਾਂਦਾ ਹੈ। ਜਦੋਂ ਕਿਸੇ ਦਾ ਪੂਰਾ ਧਿਆਨ ਸਮਾਰਟਫੋਨ ’ਤੇ ਹੋਵੇ ਤਾਂ ਉਸ ਦੇ ਚਿਹਰੇ ਨੂੰ ਪੜ੍ਹਨਾ ਮੁਸ਼ਕਲ ਹੈ। ਇਸ ਦਾ ਮਤਲਬ ਹੈ ਕਿ ਇਸ ਤਰ੍ਹਾਂ ਦੀਆਂ ਸਥਿਤੀਆਂ ਆਹਮੋ-ਸਾਹਮਣੇ ਦੀ ਗੱਲਬਾਤ ਨਾਲ ਕਮਜ਼ੋਰ ਹੁੰਦੀਆਂ ਹਨ। ਸਾਰਥਿਕ ਗੱਲਬਾਤ ਦੇ ਬਿਨਾਂ ਰਿਸ਼ਤੇ ਓਨੇ ਵਿਕਸਿਤ ਨਹੀਂ ਹੁੰਦੇ।

Also Read : ਮੁੱਖ ਧਾਰਾ ’ਚ ਪਰਤਣ ਭਟਕੇ ਨੌਜਵਾਨ

ਅੱਜ ਦੇ ਦੌਰ ’ਚ ਮੋਬਾਇਲ ਨਾਲ ਵਧਦਾ ਲਗਾਅ ਪਰਿਵਾਰਕ ਰਿਸ਼ਤਿਆਂ ’ਚ ਤੇੜਾਂ ਪਾ ਰਿਹਾ ਹੈ। ਪਤੀ-ਪਤਨੀ ਦੇ ਰਿਸ਼ਤਿਆਂ ’ਚ ਮੋਬਾਇਲ ਪਿਆਰ ਨਹੀਂ ਸਗੋਂ ਕਲੇਸ਼ ਪੈਦਾ ਕਰਨ ਲੱਗਿਆ ਹੈ। ਮਹਿਲਾ ਕਮਿਸ਼ਨ ਅਨੁਸਾਰ ਪਰਿਵਾਰਕ ਕਲੇਸ਼ ਦੇ ਕਰੀਬ 75 ਫੀਸਦੀ ਕਲੇਸ਼ਾਂ ਦਾ ਕਾਰਨ ਮੋਬਾਇਲ ਰਿਹਾ ਹੈ। ਮੋਬਾਇਲ ਕਾਰਨ ਪਤੀ-ਪਤਨੀ ਵਿਚਕਾਰ ਗਲਤਫਹਿਮੀ, ਗੁੱਸਾ ਗਿਲ੍ਹਾ, ਲੜਾਈ ਝਗੜਾ ਹੋਇਆ ਅਤੇ ਮਾਮਲਾ ਤਲਾਕ ਤੱਕ ਜਾ ਪਹੁੰਚਦਾ ਹੈ। ਟੈਕਨਾਲੋਜੀ ਸਾਡੇ ਜੀਵਨ ਦਾ ਅਹਿਮ ਹਿੱਸਾ ਹੈ। ਪਰ ਇਸ ਦਾ ਲਗਾਤਾਰ ਇਸਤੇਮਾਲ ਨਾ ਸਿਰਫ਼ ਤੁਹਾਡੀ ਮੈਂਟਲ ਹੈਲਥ ਨੂੰ ਵਿਗਾੜ ਰਿਹਾ ਹੈ, ਸਗੋਂ ਤੁਹਾਡੇ ਪਾਰਟਨਰ ਅਤੇ ਰਿਸ਼ਤੇਦਾਰਾਂ ਨੂੰ ਵੀ ਤੁਹਾਡੇ ਤੋਂ ਦੂਰ ਕਰ ਰਿਹਾ ਹੈ।

ਅੱਜ ਦੇ ਡਿਜ਼ੀਟਲ ਯੁੱਗ ’ਚ ਟੈਕਨਾਲੋਜੀ ਸਾਡੀ ਰੋਜ਼ਮਰ੍ਹਾ ਦੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਬਣ ਚੁੱਕੀ ਹੈ। ਇੱਥੋਂ ਤੱਕ ਕਿ ਸਾਡੇ ਸਮਾਰਟਫੋਨ ਤੋਂ ਲੈ ਕੇ ਸੋਸ਼ਲ ਮੀਡੀਆ ਅਤੇ ਵੀਡੀਓ ਕਾਲ ਤੱਕ ਆਪਣੇ ਕਰੀਬੀਆਂ ਨਾਲ ਜੁੜੇ ਰਹਿਣ ’ਤੇ ਬਾਕੀ ਭਰੋਸਾ ਕਰਨ ਲੱਗੇ ਹਨ। ਐਡਵਾਂਸ ਟੈਕਨਾਲੋਜੀ ਨੇ ਸਾਡੇ ਕਰੀਬੀਆਂ ਨਾਲ ਜੁੜਨਾ ਪਹਿਲਾਂ ਤੋਂ ਕਿਤੇ ਜ਼ਿਆਦਾ ਆਸਾਨ ਬਣਾ ਦਿੱਤਾ ਹੈ। ਮੋਬਾਇਲ ਫੋਨ ਦੇ ਆਉਣ ਨਾਲ ਜਿੱਥੇ ਜ਼ਿੰਦਗੀ ਆਸਾਨ ਹੋਈ ਹੈ, ਉਥੇ ਕੁਝ ਮਾਮਲਿਆਂ ’ਚ ਅਸੀਂ ਨੁਕਸਾਨ ਪਹੰੁਚਾਉਣ ਦਾ ਵੀ ਕੰਮ ਕੀਤਾ ਹੈ। ਦਰਅਸਲ ਪਹਿਲਾਂ ਜਿੱਥੇ ਇੱਕ ਜ਼ਰੂਰਤ ਸੀ ਉਥੇ ਹੁਣ ਇਹ ਜ਼ਰੂਰਤ ਦੇ ਨਾਲ ਆਦਤ ਬਣ ਚੁੱਕੀ ਹੈ।

Also Read : ਆਮ ਆਦਮੀ ਪਾਰਟੀ ਵੱਲੋਂ ਮੌੜ ਮੰਡੀ ’ਚ ਵਿਕਾਸ ਰੈਲੀ ਕੱਲ੍ਹ

ਅਜਿਹੀ ਆਦਤ ਜਿਸ ਦੇ ਬਿਨਾਂ ਲੋਕਾਂ ਦਾ ਇੱਕ ਪਲ ਗੁਜ਼ਾਰਨਾ ਵੀ ਮੁਸ਼ਕਲ ਹੋ ਗਿਆ ਹੈ। ਇਹ ਲਤ ਹੁਣ ਸਬੰਧਾਂ-ਰਿਸ਼ਤਿਆਂ ’ਚ ਵੀ ਦਰਾਰ ਦੀ ਵਜ੍ਹਾ ਦੀ ਬਣ ਰਹੀ ਹੈ। ਅਕਸਰ ਦੇਖਿਆ ਜਾਂਦਾ ਹੈ ਕਿ ਜ਼ਿਆਦਾਤਰ ਲੋਕ ਆਪਣੀ ਡਿਵਾਈਸ ’ਚ ਇੰਨਾ ਉਲਝੇ ਰਹਿੰੇਦੇ ਹਨ ਕਿ ਉਹ ਦੂਜਿਆਂ ਦੇ ਨਾਲ ਬਿਹਤਰੀਨ ਪਲਾਂ ਦੇ ਆਨੰਦ ਨੂੰ ਮਾਣ ਨਹੀਂ ਕਰ ਸਕਦੇ। ਅਜਿਹੇ ’ਚ ਸਥਿਤੀ ਕਦੇ ਨਾ ਕਦੇ ਐਨੀ ਵਿਗੜ ਜਾਂਦੀ ਹੈ ਕਿ ਰਿਸ਼ਤਿਆਂ ’ਚ ਇੱਕ ਦੂਜੇ ਦੇ ਵਿਚਕਾਰ ਗਲਤਫਹਿਮੀਆਂ ਪੈਦਾ ਹੋਣ ਲੱਗਦੀਆਂ ਹਨ। ਉਥੇ ਲਗਾਤਾਰ ਟੈਕਨਾਲੋਜੀ ਦਾ ਇਸਤੇਮਾਲ ਤੁਹਾਡੀ ਮੈਂਟਲ ਹੈਲਥ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ।

ਅੱਜ ਦੇ ਸਮੇਂ ’ਚ ਜਦੋਂ ਸੋਸ਼ਲ ਮੀਡੀਆ ਅਤੇ ਫੋਨ ਹੀ ਸਾਰਾ ਕੁਝ ਹੈ ਲੋਕ ਇੱਕ ਮਿੰਟ ਵੀ ਉਸ ਤੋਂ ਦੂਰ ਨਹੀਂ ਰਹਿ ਸਕਦੇ ਹਨ। ਲੋਕ ਕਿਸੇ ਨਾਲ ਮਿਲਦੇ ਸਮੇਂ ਵੀ ਫੋਨ ’ਤੇ ਦੇਖਦੇ ਰਹਿੰਦੇ ਹਨ ਜਾਂ ਸੋਸ਼ਲ ਮੀਡੀਆ ’ਤੇ ਸਕਰੋਲ ਕਰਦੇ ਰਹਿੰਦੇ ਹਨ। ਉਨ੍ਹਾਂ ਸਾਹਮਣੇ ਵਾਲੇ ਤੋਂ ਜ਼ਿਆਦਾ ਜ਼ਰੂਰੀ ਫੋਨ ’ਤੇ ਗੱਲ ਕਰਨਾ ਲੱਗਦਾ ਹੈ। ਇਸ ਵਿਹਾਰ ਨੂੰ ਬੇਇੱਜਤੀ ਦੇ ਰੂਪ ’ਚ ਦੇਖਿਆ ਜਾ ਸਕਦਾ ਹੈ। ਇਸ ਨਾਲ ਤੁਸੀਂ ਆਪਣੇ ਸਾਥੀ ਤੋਂ ਦੂਰ ਹੋ ਸਕਦੇ ਹੋ ਅਤੇ ਰਿਸ਼ਤਾ ਟੁੱਟਣ ਦੇ ਕਿਨਾਰੇ ’ਤੇ ਆ ਸਕਦਾ ਹੈ। ਇਸ ਗੱਲ ਨੂੰ ਯਕੀਨੀ ਕਰਨ ਲਈ ਕਿ ਤੁਹਾਡਾ ਰਿਸ਼ਤਾ ਪਹਿਲਾਂ ਦੀ ਤਰ੍ਹਾਂ ਬਰਕਰਾਰ ਰਹੇ, ਤੁਹਾਨੂੰ ਆਪਣੇ ਇਲੈਕਟ੍ਰਾਨਿਕ ਡਿਵਾਈਸਿਸ ਨਾ ਜਦੋਂ ਵੀ ਜ਼ਰੂਰਤ ਹੋ ਉਦੋਂ ਛੋਟੇ-ਛੋਟੇ ਬਰੇਕ ਭਾਵ ਡਿਜੀਟਲ ਡਿਟਾਕਸ ਜ਼ਰੂਰ ਕਰਨੇ ਚਾਹੀਦੇ ਹਨ।

ਐਕਸਪਰਟਸ ਮੁਤਾਬਿਕ ਇੱਕ ਡਿਜੀਟਲ ਡਿਟਾਕਸ ਨਾਲ ਤੁਹਾਡੇ ਰਿਸ਼ਤਿਆਂ ਅਤੇ ਸਿਹਤ ਦੋਵਾਂ ਸੁਧਰ ਸਕਦੇ ਹਨ। ਇਸ ਸਮੱਸਿਆ ਤੋਂ ਬਚਣ ਲਈ ਤੁਹਾਨੂੰ ਜ਼ਰੂਰੀ ਗੱਲਬਾਤ, ਘਰ ਜਾਂ ਪਰਿਵਾਰ ਦੇ ਮੈਂਬਰਾਂ ਦੌਰਾਨ ਫੋਨ ਇਸਤੇਮਾਲ ਘੱਟ ਤੋਂ ਘੱਟ ਕਰਨਾ ਚਾਹੀਦਾ ਹੈ। ਆਪਣੇ ਲੋਕਾਂ ਦੇ ਨਾਲ ਉੱਤਮ ਸਮਾਂ ਬਿਤਾਉਣ ’ਚ ਵੀ ਫੋਨ ਅੜਿੱਕਾ ਨਹੀਂ ਬਣਨਾ ਚਾਹੀਦਾ ਹੈ। ਸਮਾਰਟਫੋਨ ਦੀ ਵਰਤੋਂ ਦਾ ਸਮਾਂ ਤੈਅ ਕਰਨਾ ਅਤੇ ਆਪਣੇ ਵਰਤਮਾਨ ’ਤੇ ਜ਼ਿਆਦਾ ਧਿਆਨ ਦੇਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਤੁਹਾਡੇ ਆਸੇ-ਪਾਸੇ ਕੀ ਵਾਪਰ ਰਿਹਾ ਹੈ। ਇਸ ਦੀ ਜਾਣਕਾਰੀ ਫੋਨ ਜ਼ਰੀਏ ਨਾਲ ਹੋਣ ਦੀ ਬਜਾਇ ਤੁਹਾਨੂੰ ਸਿੱਧੇ ਹੋਣੀ ਚਾਹੀਦੀ ਹੈ।

Also Read : ਨਿਰੰਜਨ ਸਿੰਘ ਇੰਸਾਂ ਦੀ ਮ੍ਰਿਤਕ ਦੇਹ ’ਤੇ ਹੋਣਗੀਆਂ ਮੈਡੀਕਲ ਖੋਜਾਂ

ਸਮਾਰਟਫੋਨ ਦੀ ਵਰਤੋਂ ਦਾ ਸਮਾਂ ਘੱਟ ਕਰਨ ਅਤੇ ਲੋਕਾਂ ਨਾਲ ਸਿੱਧਾ ਰਾਬਤਾ ਰੱਖਣ ਦੀ ਕੋਸ਼ਿਸ਼ ਜ਼ਿਆਦਾ ਕਰਨਾ ਚਾਹੀਦਾ ਹੈ। ਅਜਿਹਾ ਕਰਨ ਨਾਲ ਤੁਸੀਂ ਦੋਵਾਂ ਚੀਜ਼ਾਂ ਨੂੰ ਮੈਨੇਜ਼ ਕਰਕੇ ਸਕੋਂਗੇ। ਸਮਾਰਟਫੋਨ ਜਾਂ ਸੋਸ਼ਲ ਮੀਡੀਆ ’ਤੇ ਬਣੇ ਦੋਸਤਾਂ ਅਤੇ ਤੁਹਾਡੇ ਆਸ-ਪਾਸ ਦੇ ਦੋਸਤਾਂ ਲਈ ਸਮਾਂ ਕੱਢਣ ’ਚ ਸੰਤੁਲਨ ਰੱਖੋ। ਲੋਕਾਂ ਨੂੰ ਇਹ ਵਿਸ਼ਵਾਸ ਦਿਵਾਉਣ ਦੀ ਕੋਸ਼ਿਸ਼ ਜ਼ਰੂਰ ਕਰੋ ਕਿ ਤੁਸੀਂ ਉਨ੍ਹਾਂ ’ਤੇ ਕਿੰਨਾ ਭਰੋਸਾ ਕਰਦੇ ਹਨ। ਸਮਾਰਟਫੋਨ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਨਾਲ ਤੁਹਾਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਤੁਹਾਡੇ ਰਿਸ਼ਤੇ ਇਸ ਤੋਂ ਵੀ ਕਿਤੇ ਜ਼ਿਆਦਾ ਜ਼ਰੂਰੀ ਅਤੇ ਜ਼ਿਆਦਾ ਮਾਇਨੇ ਰੱਖਦੇ ਹਨ।

ਰਿਸ਼ਤਿਆਂ ’ਚ ਤਣਾਅ ਜਾਂ ਦੂਰੀ ਬਣਨ ਨਾਲ ਤੁਹਾਡੀ ਜ਼ਿੰਦਗੀ ’ਤੇ ਡੂੰਘਾ ਅਸਰ ਪੈ ਸਕਦਾ ਹੈ। ਅੱਜ-ਕੱਲ੍ਹ ਮੋਬਾਇਲ ਫੋਨ ਸੜਕ ’ਤੇ ਮੌਤ ਦੀ ਪਹਿਲੀ ਵਜ੍ਹਾ ਵੀ ਬਣਦੇ ਜਾ ਰਹੇ ਹਨ। ਨਾਲ ਹੀ ਰਿਸ਼ਤਿਆਂ ਨੂੰ ਵਿਗਾੜਨ ਦੀ ਇੱਕ ਮੁੱਖ ਵਜ੍ਹਾ ਵੀ। ਇੱਕ-ਦੂਜੇ ਦੇ ਨਾਲ ਚੰਗਾ ਸਮਾਂ ਬਿਤਾਉਣ ਦੀ ਜਗ੍ਹਾ ਲੋਕ ਆਪਣੇ ਵਰਚੁਅਲ ਫ੍ਰੈਂਡਸ ਨੂੰ ਮੈਜੇਸ ਦੇਣ ’ਚ ਵਿਆਸਤ ਰਹਿੰਦੇ ਹਨ। ਬਤੌਰ ਸਮਾਜ ਵਾਸੀ ਵਜੋਂ ਅਸੀਂ ਇਸ ਮੋਬਾਇਲ ਦੀ ਵਰਤੋਂ ਨੂੰ ਸਮਝੀਏ ਅਤੇ ਸਮਾਂ ਅਤੇ ਰਿਸ਼ਤਿਆਂ ਦੀ ਕੀਮਤ ’ਤੇ ਉਸ ਦੀ ਵਿਅਰਥ ਵਰਤੋਂ ਤੋਂ ਬਚੀਏ ਤਾਂ ਕਿ ਅਸੀਂ ਅਣਜਾਣੇ ’ਚ ਸਾਡੇ ਹੱਥੋਂ ਨਿਕਲੀਆਂ ਖੁਸ਼ੀਆਂ ਨੂੰ ਰੋਕ ਸਕੀਏ।

ਪਿ੍ਰਅੰਕਾ ਸੌਰਭ
ਇਹ ਲੇਖਕ ਦੇ ਆਪਣੇ ਵਿਚਾਰ ਹਨ।