ਆਮ ਆਦਮੀ ਪਾਰਟੀ ਵੱਲੋਂ ਮੌੜ ਮੰਡੀ ’ਚ ਵਿਕਾਸ ਰੈਲੀ ਕੱਲ੍ਹ

Aam Aadmi Party
ਬਠਿੰਡਾ : ਆਪ ਦੀ ਰੈਲੀ ਲਈ ਤਿਆਰ ਪੰਡਾਲ। ਤਸਵੀਰ : ਸੱਚ ਕਹੂੰ ਨਿਊਜ਼

ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਕਰਨਗੇ ਸੰਬੋਧਨ (Aam Aadmi Party)

(ਸੁਖਜੀਤ ਮਾਨ) ਬਠਿੰਡਾ। ਲੋਕ ਸਭਾ ਚੋਣਾਂ ਜਿਉਂ-ਜਿਉਂ ਨੇੜੇ ਆ ਰਹੀਆਂ ਹਨ ਸਿਆਸੀ ਪਾਰਟੀਆਂ ਨੇ ਆਪੋ-ਆਪਣੇ ਢੰਗ ਨਾਲ ਪ੍ਰਚਾਰ ਵਿੱਢ ਦਿੱਤਾ ਹੈ। ਇਸੇ ਤਹਿਤ ਆਮ ਆਦਮੀ ਪਾਰਟੀ ਵੱਲੋਂ ਕੱਲ੍ਹ ਐਤਵਾਰ ਨੂੰ ਜ਼ਿਲ੍ਹਾ ਬਠਿੰਡਾ ਦੇ ਮੌੜ ਮੰਡੀ ਵਿਖੇ ਵਿਕਾਸ ਰੈਲੀ ਕਰਵਾਈ ਜਾ ਰਹੀ ਹੈ। ਇਸ ਰੈਲੀ ’ਚ ਪਾਰਟੀ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ਼ਾਮਿਲ ਹੋਣਗੇ। (Aam Aadmi Party)

ਰੈਲੀ ਦੇ ਨਾਂਅ ਅਨੁਸਾਰ ਇਸ ਮੌਕੇ ਪਾਰਟੀ ਆਗੂ ਜਿੱਥੇ ਹੁਣ ਤੱਕ ਕਰਵਾਏ ਗਏ ਵਿਕਾਸ ਕਾਰਜਾਂ ਦਾ ਜ਼ਿਕਰ ਕਰਨਗੇ ਉੱਥੇ ਹੀ ਸਰਕਾਰ ਵੱਲੋਂ ਜਾਰੀ ਇਸ਼ਤਿਹਾਰ ਤੇ ਰੈਲੀ ਵਾਲੇ ਸਥਾਨ ’ਤੇ ਲੱਗੇ ਫਲੈਕਸਾਂ ’ਚ ਆਉਣ ਵਾਲੇ ਸਮੇਂ ’ਚ ਕਰਵਾਏ ਜਾਣ ਵਾਲੇ ਲਗਭਗ 1125 ਕਰੋੜ ਦੇ ਵਿਕਾਸ ਪ੍ਰਾਜੈਕਟਾਂ ਨੂੰ ਮੁੱਖ ਤੌਰ ’ਤੇ ਉਭਾਰਿਆ ਗਿਆ। (Aam Aadmi Party)

ਇਹ ਵੀ ਪਡ਼੍ਹੋ : ਇਹ ਸਿਖਲਾਈ ਲੈ ਕੇ ਕਮਾ ਸਕਦੇ ਹੋ ਲੱਖਾਂ ਰੁਪਏ, ਸਰਕਾਰ ਦੇ ਰਹੀ ਨਾਲੇ ਸਬਸਿਡੀ

ਇਸ ਰੈਲੀ ’ਚ ਭਾਰੀ ਇਕੱਠ ਕਰਨ ਲਈ ਲੋਕ ਸਭਾ ਹਲਕਾ ਬਠਿੰਡਾ ’ਚ ਪੈਂਦੇ ਵਿਧਾਨ ਸਭਾ ਹਲਕਿਆਂ ਦੇ ਵਿਧਾਇਕਾਂ ਤੋਂ ਇਲਾਵਾ ਪਾਰਟੀ ਦੇ ਹੋਰਨਾਂ ਆਗੂਆਂ ਵੱਲੋਂ ਪੂਰਾ ਜ਼ੋਰ ਲਗਇਆ ਜਾ ਰਿਹਾ ਹੈ। ਰੈਲੀ ’ਚ ਸੁਰੱਖਿਆ ਦੇ ਮੱਦੇਨਜ਼ਰ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ। ਅਜਿਹੇ ਮੌਕਿਆਂ ’ਤੇ ਕਿਧਰੇ ਕੋਈ ਸੰਘਰਸ਼ਸੀਲ ਜਥੇਬੰਦੀਆਂ ਵਿਰੋਧ ਪ੍ਰਦਰਸ਼ਨ ਨਾ ਕਰ ਦੇਣ ਇਸ ਲਈ ਸਾਦੇ ਕੱਪੜਿਆਂ ’ਚ ਵੀ ਪੁਲਿਸ ਰੈਲੀ ’ਚ ਤਾਇਨਾਤ ਰਹੇਗੀ। ਪ੍ਰਬੰਧਕਾਂ ਵੱਲੋਂ ਹਜ਼ਾਰਾਂ ਦੀ ਗਿਣਤੀ ’ਚ ਕੁਰਸੀਆਂ ਰੈਲੀ ਪੰਡਾਲ ’ਚ ਲਗਾਈਆਂ ਗਈਆਂ ਹਨ ਤਾਂ ਜੋ ਰੈਲੀ ’ਚ ਆਉਣ ਵਾਲੇ ਲੋਕਾਂ ਨੂੰ ਕੋਈ ਮੁਸ਼ਕਿਲ ਨਾ ਆਵੇ । (Aam Aadmi Party)