ਆਤਮਵਿਸ਼ਵਾਸ ਲਈ ਆਤਮਿਕ ਚਿੰਤਨ ਜ਼ਰੂਰੀ

Saint Dr MSG

ਆਤਮਵਿਸ਼ਵਾਸ ਲਈ ਆਤਮਿਕ ਚਿੰਤਨ ਜ਼ਰੂਰੀ

(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਦੇ ਹਨ ਕਿ ਜੇਕਰ ਇਸ ਕਲਿਯੁਗੀ ਸੰਸਾਰ ’ਚ ਜੀਵ ਸੁੱਖ-ਸ਼ਾਂਤੀ ਪ੍ਰਾਪਤ ਕਰਨਾ ਚਾਹੁੰਦਾ ਹੈ ਤਾਂ ਉਸ ਲਈ ਇਨਸਾਨ ਦੇ ਅੰਦਰ ਆਤਮ ਵਿਸ਼ਵਾਸ ਹੋਣਾ ਜ਼ਰੂਰੀ ਹੈ ਜਿਸ ਇਨਸਾਨ ’ਚ ਆਤਮ-ਵਿਸ਼ਵਾਸ ਹੁੰਦਾ ਹੈ, ਉਹੀ ਬੁਲੰਦੀਆਂ ਨੂੰ ਛੂਹ ਸਕਦਾ ਹੈ ਤੇ ਇਹ ਆਤਮ ਵਿਸ਼ਵਾਸ ਕਿਸੇ ਪੈਸੇੇ, ਕੱਪੜੇ-ਲੱਤੇ, ਮਾਂ-ਬਾਪ ਜਾਂ ਟੀਚਰ-ਮਾਸਟਰ, ਲੈਕਚਰਾਰ ਦੀ ਸਿੱਖਿਆ ਤੋਂ ਪ੍ਰਾਪਤ ਨਹੀਂ ਹੋ ਸਕਦਾ ਇਸ ਆਤਮਬਲ ਨੂੰ ਪ੍ਰਾਪਤ ਕਰਨ ਲਈ ਆਤਮਿਕ ਚਿੰਤਨ ਜ਼ਰੂਰੀ ਹੈ ਤੇ ਇਹ ਆਤਮਿਕ ਚਿੰਤਨ ਸਿਰਫ਼ ਉਸ ਅੱਲ੍ਹਾ, ਵਾਹਿਗੁਰੂ, ਮਾਲਕ ਦੀ ਭਗਤੀ ਇਬਾਦਤ ਨਾਲ ਹੋ ਸਕਦਾ ਹੈ।

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਜੋ ਇਨਸਾਨ ਮਾਲਕ ਦਾ ਨਾਮ ਜਪਦੇ ਹਨ, ਉਹੀ ਆਤਮਬਲ ਨੂੰ ਪ੍ਰਾਪਤ ਕਰ ਸਕਦੇ ਹਨ ਆਤਮਿਕ ਚਿੰਤਨ ਸਿਰਫ਼ ਸਿਮਰਨ ਰਾਹੀਂ ਹੀ ਸੰਭਵ ਹੈ, ਸਿਮਰਨ ਕਰਨ ਨਾਲ ਹੀ ਆਤਮਬਲ ’ਚ ਵਾਧਾ ਹੋ ਸਕਦਾ ਹੈ ਤੇ ਜਦੋਂ ਜੀਵ ’ਚ ਆਤਮਬਲ ਆ ਜਾਂਦਾ ਹੈ ਤਾਂ ਉਸ ਦੀ ਸ਼ਹਿਣਸ਼ਕਤੀ ਆਪਣੇ-ਆਪ ਹੀ ਵਧ ਜਾਂਦੀ ਹੈ ਆਤਮਬਲ ਨਾਲ ਜੀਵ ਦਾ ਮਨ ਫਜ਼ੂਲ ਦੀਆਂ ਗੱਲਾਂ ’ਚ ਆਉਣਾ ਬੰਦ ਕਰ ਦਿੰਦਾ ਹੈ ਤੇ ਆਤਮਾ ਦਾ ਮਾਲਕ ਨਾਲ ਪ੍ਰੇਮ ਵਧਣ ਲੱਗਦਾ ਹੈ ਜਿਉ-ਜਿਉ ਇਨਸਾਨ ਸਿਮਰਨ ਕਰਦਾ ਜਾਂਦਾ ਹੈ ਆਤਮਾ ਨੂੰ ਖ਼ੁਰਾਕ ਮਿਲਦੀ ਜਾਂਦੀ ਹੈ ਤੇ ਉਹ ਹੋਰ ਜ਼ਿਆਦਾ ਬਲਵਾਨ ਹੁੰਦੀ ਜਾਂਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ