ਪੁਲਿਸ ਅਤੇ ਜੁਡੀਸ਼ੀਅਲ ਵਿਭਾਗ ’ਚ ਨੌਕਰੀਆਂ ਦਿਵਾਉਣ ਦੇ ਨਾਂਅ ’ਤੇ ਬੇਰੁਜ਼ਗਾਰਾਂ ਨਾਲ ਠੱਗੀ ਦੇ ਵੱਡੇ ਫਰਜੀਵਾੜੇ ਦਾ ਭਾਂਡਾ ਫੋੜ

Fraud

ਵੱਡੀ ਗਿਣਤੀ ਵਿਚ ਅਫਸਰਾਂ ਦੀਆਂ ਮੋਹਰਾਂ, ਬੇਰੁਜ਼ਗਰਾਂ ਦੇ ਸਰਟੀਫਿਕੇਟ, ਖਾਲੀ ਅਸ਼ਟਾਮ, ਅਦਾਲਤਾਂ ਅਤੇ ਅਫਸਰਾਂ ਦੇ ਫਰਜ਼ੀ ਲੈਟਰ ਪੈਡ ਸਮੇਤ 4 ਕਾਬੂ (Fraud)

  • 100 ਅਸ਼ਟਾਮ, 23 ਮੋਹਰਾਂ, 500 ਖਾਲੀ ਫਰਜ਼ੀ ਲੈਟਰ ਪੈਡ, ਪੁਲਿਸ ਦੀ ਵਰਦੀ ਆਦਿ ਬਰਾਮਦ

(ਗੁਰਪ੍ਰੀਤ ਪੱਕਾ) ਫਰੀਦਕੋਟ। ਫਰੀਦਕੋਟ ਪੁਲਿਸ ਨੇ ਇਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਭੋਲੇ ਭਾਲੇ ਬੇਰੁਜ਼ਗਾਰ ਨੌਜਵਾਨਾਂ ਨੂੰ ਪੁਲਿਸ ਅਤੇ ਜੁਡੀਸ਼ੀਅਲ ਵਿਭਾਗਾਂ ਵਿਚ ਸਰਕਾਰੀ ਨੌਕਰੀ ਦਵਾਉਣ ਦੇ ਨਾਂਅ ’ਤੇ ਠੱਗੀ ਦਾ ਸ਼ਿਕਾਰ ਬਣਾਉਂਦਾ ਸੀ। ਪੁਲਿਸ ਨੇ ਗ੍ਰਿਫਤਾਰ ਕੀਤੇ ਲੋਕਾਂ ਤੋਂ ਵੱਖ-ਵੱਖ ਅਫਸਰਾਂ ਦੇ 500 ਖਾਲੀ ਫਰਜ਼ੀ ਲੈਟਰ ਪੈਡ, ਅਤੇ ਜੁਡੀਸ਼ੀਅਲ ਵਿਭਾਗ ਦੇ ਅਧਿਕਾਰੀਆਂ ਦੀਆਂ ਫਰਜ਼ੀ 23 ਮੋਹਰਾਂ, ਠੱਗੀ ਦਾ ਸ਼ਿਕਾਰ ਹੋਏ ਲੋਕਾਂ ਦੇ ਅਸਲ ਸਰਟੀਫਿਕੇਟ ਅਤੇ 100 ਅਸ਼ਟਾਮ ਬਰਾਮਦ ਕੀਤੇ ਹਨ। Fraud

ਵਿਸ਼ੇਸ਼ ਪ੍ਰੈਸ ਕਾਨਫਰੰਸ ਕਰ ਫਰੀਦਕੋਟ ਹਰਜੀਤ ਸਿੰਘ ਨੇ ਦੱਸਿਆ ਕਿ ਗਿਰੋਹ ਦਾ ਮਾਸਟਰ ਮਾਈਂਡ ਜਗਪਾਲ ਸਿੰਘ ਨਾਂਅ ਦਾ ਸ਼ਖਸ ਹੈ ਜੋ ਜ਼ਿਲ੍ਹੇ ਦੇ ਪਿੰਡ ਪੰਜਗਰਾਈਂ ਦਾ ਰਹਿਣ ਵਾਲਾ ਹੈ ਇਹ ਆਪਣੇ ਹੋਰ ਤਿੰਨ ਸਾਥੀਆਂ ਜਿਨ੍ਹਾਂ ਵਿਚ ਇਕ ਔਰਤ ਵੀ ਸ਼ਾਮਲ ਹੈ ਨਾਲ ਮਿਲ ਕੇ ਫਰੀਦਕੋਟ, ਮੁਕਤਸਰ ਮਾਨਸਾ ਆਦਿ ਜ਼ਿਲ੍ਹਿਆ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਪੁਲਿਸ ਅਤੇ ਜੁਡੀਸ਼ੀਅਲ ਵਿਭਾਗ ਵਿਚ ਸਰਕਾਰੀ ਨੌਕਰੀ ਦਵਾਉਣ ਦੇ ਨਾਂਅ ਤੇ ਹੁਣ ਤੱਕ ਲੱਖਾਂ ਰੁਪਏ ਡਕਾਰ ਚੁੱਕਿਆ ਹੈ। Fraud

Fraud

ਇਹ ਵੀ ਪੜ੍ਹੋ: ਇਹ ਸਿਖਲਾਈ ਲੈ ਕੇ ਕਮਾ ਸਕਦੇ ਹੋ ਲੱਖਾਂ ਰੁਪਏ, ਸਰਕਾਰ ਦੇ ਰਹੀ ਨਾਲੇ ਸਬਸਿਡੀ

ਉਹਨਾਂ ਦੱਸਿਆ ਕਿ ਪੁਲਿਸ ਨੂੰ ਇਹਨਾਂ ਖਿਲਾਫ ਇਕ ਸ਼ਿਕਾਇਤ ਮਿਲੀ ਸੀ ਜਿਸ ਦੀ ਪੜਤਾਲ ਦੌਰਾਨ ਕਾਫੀ ਖੁਲਾਸੇ ਹੋਏ ਅਤੇ ਜਗਪਾਲ ਸਿੰਘ ਅਤੇ ਊਸ ਦੇ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਕੋਲੋਂ ਪੁਲਿਸ, ਸਿਵਲ ਅਤੇ ਜੁਡੀਸ਼ੀਅਲ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਖਾਲੀ ਫਰਜ਼ੀ ਲੈਟਰ ਪੈਡ ਬਰਾਮਦ ਹੋਏ, ਇਹਨਾਂ ਕੋਲੋਂ ਅਫਸਰਾਂ ਦੀਆਂ ਫਰਜ਼ੀ ਮੋਹਰਾਂ ਅਤੇ ਇਹਨਾਂ ਦੀ ਠੱਗੀ ਦਾ ਸ਼ਿਕਾਰ ਹੋਏ ਲੋਕਾਂ ਦੇ ਦਸਤਾਵੇਜ਼ ਜਿਨ੍ਹਾਂ ਵਿਚ ਅਸਲ ਸਰਟੀਫਿਕੇਟ ਅਤੇ ਅਸ਼ਟਾਮ ਹਨ। ਉਹਨਾਂ ਕਿਹਾ ਕਿ ਇਹਨਾਂ ਨੂੰ ਪੇਸ਼ ਅਦਾਲਤ ਕਰ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾ ਰਿਹਾ। ਉਹਨਾਂ ਕਿਹਾ ਕਿ ਇਹਨਾਂ ਪਾਸੋਂ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।