Covishield Side Effects: ਕੋਰੋਨਾ ਦੀ ਇਸ ਵੈਕਸੀਨ ਸਬੰਧੀ ਵੱਡਾ ਖੁਲਾਸਾ, ਕੀ ਭਾਰਤ ’ਚ ਲੱਗੀ ਵੈਕਸੀਨ ਨਾਲ ਆ ਸਕਦਾ ਐ ਹਾਰਟ ਅਟੈਕ?

Covishield Side Effects

ਨਵੀਂ ਦਿੱਲੀ। ਕੋਰੋਨਾ ਦੀ ਵੈਕਸੀਨ ਸਬੰਧੀ ਵੱਡਾ ਖੁਲਾਸਾ ਹੋਇਆ ਹੈ। ਮੀਡੀਆ ਰਿਪੋਰਟ ਦੇ ਅਨੁਸਾਰ, ਅਰਬਾਂ ਲੋਕਾਂ ਨੂੰ ਕੋਵਿਡ ਵੈਕਸੀਨ ਲੱਗ ਵੀ ਚੁੱਕੀ ਹੈ। ਇਸ ਦਰਮਿਆਨ ਵੈਕਸੀਨ ਦੇ ਬੁਰੇ ਪ੍ਰਭਾਵ ਦੀ ਗੱਲ ਵੀ ਹੁਣ ਸਾਹਮਣੇ ਆ ਗਈ ਹੈ। ਫਾਰਮਾ ਕੰਪਨੀ ਏਸਟਾਜੇਨੇਕਾ ਨੇ ਇਹ ਮੰਨਿਆ ਹੈ ਕਿ ਉਸ ਦੀ ਕੋਵਿਡ-19 ਵੈਕਸੀਨ ਇੱਕ ਦੁਰਲੱਭ ਬੁਰਾ ਪ੍ਰਭਾਵ ਪੈਦਾ ਕਰ ਸਕਦੀ ਹੈ, ਜਿਸ ਨੂੰ ਥ੍ਰੋਂਬੋਸਿਸ ਵਿਦ ਥ੍ਰੋਂਬੋਸਾਈਟੋਪੋਨੀਆ ਸਿੰਡਰੋਮ (ਟੀਟੀਐੱਸ) ਦੇ ਰੂਪ ’ਚ ਜਾਣਿਆ ਜਾਂਦਾ ਹੈ। ਟੀਟੀਐੱਸ ਕਾਰਨ ਸਰੀਰ ’ਚ ਖੂਨ ਦੇ ਥੱਕੇ ਬਣ ਜਾਂਦੇ ਹਨ। ਯੂਕੇ ਅਦਾਲਤ ’ਚ ਚੱਲੇ ਇੱਕ ਮਾਮਲੇ ’ਚ ਕੋਰਟ ’ਚ ਕੰਪਨੀ ਨੇ ਆਪਣੇ ਦਸਤਾਵੇਜਾਂ ’ਚ ਇਹ ਮੰਨਿਆ ਹੈ। ਲੰਦਨ ਦੇ ਅਖਬਾਰ ਦ ਟੈਲੀਗਾ੍ਰਫ਼ ਦੀ ਇੱਕ ਰਿਪੋਰਟ ’ਚ ਇਹ ਖੁਲਾਸਾ ਕੀਤਾ ਗਿਆ ਹੈ। (Covishield Side Effects)

ਕੀ ਹੈ ਟੀਟੀਐੱਸ | Covishield Side Effects

ਡਾ. ਅਜਿਤ ਜੈਨ ਦੱਸਦੇ ਹਨ ਕਿ ਟੀਟੀਐੱਸ ਦੇ ਕਾਰਨ ਸਰੀਰ ’ਚ ਖੂਨ ਦੇ ਥੱਕੇ ਬਨਣ ਲੱਗ ਜਾਂਦੇ ਹਨ। ਇਹ ਬਲੱਡ ਕਲਾਟ ਜੇਕਰ ਹਾਰਟ ’ਚ ਹੁੰਦਾ ਹੈ ਤਾਂ ਹਾਰਟ ਅਟੈਕ ਆ ਸਕਦਾ ਹੇ। ਜੇਕਰ ਕਲਾਟ ਬ੍ਰੇਨ ’ਚ ਹੁੰਦਾ ਹੈ ਤਾਂ ਬ੍ਰੇਨ ਸਟ੍ਰੋਕ ਆਉਣ ਦਾ ਖਤਰਾ ਰਹਿੰਦਾ ਹੈ।

ਵੈਕਸੀਨ ਕੰਪਨੀ ਨੇ ਬੁਰੇ ਪ੍ਰਭਾਵ ਦੀ ਗੱਲ ਮੰਨੀ

ਕੰਪਨੀ ਨੇ ਮਈ 2023 ’ਚ ਸਟਾਕ ਦੇ ਵਕੀਲਾਂ ਨੂੰ ਕਿਹਾ ਸੀ ਕਿ ਉਹ ਮਨਜ਼ੂਰ ਨਹੀਂ ਕਰਦੇ ਹਨ ਕਿ ਟੀਟੀਐੱਸ ਆਮ ਤੌਰ ’ਤੇ ਵੈਕਸੀਨ ਦੇ ਕਾਰਨ ਹੁੰਦਾ ਹੈ। ਹਾਲਾਂਕਿ, ਫਰਵਰੀ ’ਚ ਹਾਈ ਕੋਰਟ ਨੂੰ ਸੌਂਪੇ ਗਏ ਕਾਨੂੂੰਨੀ ਦਸਤਾਵੇਜ ’ਚ ਏਸਟਾਜੇਨੇਕਾ ਨੇ ਕਿਹਾ ਕਿ ਉਨ੍ਹਾਂ ਦੀ ਵੈਕਸੀਨ ਕੁਝ ਮਾਮਲਿਆਂ ’ਚ ਟੀਟੀਐੱਸ ਦਾ ਕਾਰਨ ਬਣ ਸਕਦੀ ਹੈ। ਕੋਵੀਸ਼ੀਲਡ ਵੈਕਸੀਨ ਏਸਟਰਾਜੇਨੇਕਾ ਦਾ ਹਿੱਸਾ ਹੈ।

Also Read : ਮੁੱਖ ਚੋਣ ਅਧਿਕਾਰੀ ਨੇ ਵਟਸਐਪ ਚੈਨਲ ਕੀਤਾ ਜਾਰੀ, ਇਸ ਤਰ੍ਹਾਂ ਪ੍ਰਾਪਤ ਹੋਣਗੇ ਅਪਡੇਟ

LEAVE A REPLY

Please enter your comment!
Please enter your name here