Kedarnath Yatra: ਸੋਨਪ੍ਰਯਾਗ-ਗੌਰੀਕੁੰਡ ਸੜਕ ’ਤੇ ਜ਼ਮੀਨ ਖਿਸਕੀ, ਰਾਤ ਭਰ ਚੱਲਿਆ ਬਚਾਅ ਕਾਰਜ਼
ਫਸੇ ਹੋਏ ਹਜ਼ਾਰਾਂ ਸ਼ਰਧਾਲੂਆਂ ਨੂੰ ਕੱਢਿਆ ਬਾਹਰ
Sonprayag Landslide: ਰੁਦਰਪ੍ਰਯਾਗ (ਏਜੰਸੀ)। ਕੇਦਾਰਨਾਥ ਯਾਤਰਾ ਦੌਰਾਨ ਬੀਤੀ ਰਾਤ ਭਾਰੀ ਬਾਰਿਸ਼ ਕਾਰਨ ਸੋਨਪ੍ਰਯਾਗ-ਗੌਰੀਕੁੰਡ ਰਸਤੇ ’ਤੇ ਤਿੰਨ ਥਾਵਾਂ ’ਤੇ ਜ਼ਮੀਨ ਖਿਸਕ ਗਈ, ਜਿਸ ਨਾਲ ਯਾਤਰਾ ਰਸਤਾ ਬੰਦ ਹੋ ਗਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਜ਼ਿਲ੍ਹਾ ਪ੍ਰਸ਼ਾਸਨ, ਐਨਡੀਆਰਐਫ, ਐਸਡੀਆਰਐਫ, ਪੁਲਿਸ ਤੇ ਹੋਰ ਰਾਹਤ ਟੀਮਾਂ ਤੁਰੰਤ ਘਟਨਾ ਸਥਾਨ ’ਤੇ ਪਹੁੰਚ ਗਈਆਂ ਤੇ ਬਚਾਅ ਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਘਟਨਾ ਦੀ ਜਾਣਕਾਰੀ ਮਿਲਦੇ ਹੀ ਜ਼ਿਲ੍ਹਾ ਮੈਜਿਸਟ੍ਰੇਟ ਤੇ ਪੁਲਿਸ ਸੁਪਰਡੈਂਟ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਘਟਨਾ ਸਥਾਨ ਦਾ ਨਿਰੀਖਣ ਕੀਤਾ। Sonprayag Landslide
ਉਨ੍ਹਾਂ ਨੇ ਸਥਿਤੀ ਦੀ ਲਗਾਤਾਰ ਨਿਗਰਾਨੀ ਕੀਤੀ ਤੇ ਮੌਕੇ ’ਤੇ ਮੌਜੂਦ ਅਧਿਕਾਰੀਆਂ ਤੋਂ ਅਪਡੇਟ ਹਾਸਲ ਕੀਤੇ। ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਤੀਰਥ ਮਾਰਗ ਨੂੰ ਜਲਦੀ ਤੋਂ ਜਲਦੀ ਬਹਾਲ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਸ਼ਰਧਾਲੂਆਂ ਨੂੰ ਕੋਈ ਅਸੁਵਿਧਾ ਨਾ ਹੋਵੇ। ਮੁਸ਼ਕਲ ਹਾਲਾਤਾਂ ਬਾਵਜੂਦ, ਪ੍ਰਸ਼ਾਸਨਿਕ ਟੀਮਾਂ ਨੇ 30 ਮਿੰਟਾਂ ਦੇ ਅੰਦਰ-ਅੰਦਰ ਰਸਤਾ ਪੈਦਲ ਯਾਤਰੀਆਂ ਲਈ ਦੁਬਾਰਾ ਖੋਲ੍ਹ ਦਿੱਤਾ ਤੇ ਸ਼ਰਧਾਲੂਆਂ ਨੂੰ ਸੁਰੱਖਿਅਤ ਸਥਾਨ ’ਤੇ ਪਹੁੰਚਾਇਆ। ਰਾਤ ਭਰ ਚੱਲੇ ਇਸ ਕਾਰਜ ਦੌਰਾਨ, ਸ਼ਰਧਾਲੂਆਂ ਦੀ ਸੁਰੱਖਿਆ ਨੂੰ ਤਰਜੀਹ ਦਿੰਦੇ ਹੋਏ ਨਿਰੰਤਰ ਨਿਗਰਾਨੀ ਤੇ ਰਾਹਤ ਕਾਰਜ ਕੀਤੇ ਗਏ। 19 ਮਈ ਤੱਕ, ਕੇਦਾਰਨਾਥ ਯਾਤਰਾ ਦੌਰਾਨ 694,000 ਤੋਂ ਵੱਧ ਸ਼ਰਧਾਲੂ ਕੇਦਾਰਨਾਥ ਆਏ ਹਨ।
Read Also : Punjab Government ਨੇ ਮੁੜ ਲਿਆ 2500 ਕਰੋੜ ਦਾ ਕਰਜ਼ਾ, ਬੀਤੇ ਮਹੀਨੇ ਹੀ ਲਿਆ ਸੀ 2800 ਕਰੋੜ ਦਾ ਕਰਜ਼ਾ