Sunam News: ਬਿਜਲੀ ਮੁਲਾਜ਼ਮਾਂ ਕੀਤੀ ਰੋਸ ਰੈਲੀ, ਸਮੂਹਿਕ ਛੁੱਟੀ ਦਾ ਐਲਾਨ
ਹੋਈਆਂ ਸਹਿਮਤੀਆਂ ਨੂੰ ਮੈਨੇਜਮੈਂਟ ਲਾਗੂ ਨਹੀਂ ਕਰ ਰਹੀ : ਆਗੂ
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਪੀਐਸਈਬੀ ਇੰਮਪਲਾਈਜ ਜੁਆਇੰਟ ਫੋਰਮ ਅਤੇ ਬਿੱਜਲੀ ਮੁਲਾਜਮ ਏਕਤਾ ਮੰਚ, ਐਸੋਸੀਏਸ਼ਨ ਆਫ਼ ਜੇ ਈ, ਪੈਨਸ਼ਨਰਜ਼ ਐਸੋਸੀਏਸ਼ਨ ਦੇ ਸੱਦੇ ਤੇ ਸੁਨਾਮ ਵਿਖੇ ਰੋਸ ਰੈਲੀ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦੇ ਜਥੇਬੰਦੀਆਂ ਦੇ ਆਗੂ ਕ੍ਰਿਸ਼ਨ ਕਾ਼ਤ, ਲਖਵਿੰਦਰ ਸਿੰਘ, ਅਜੇ ਕੁਮਾਰ, ਜਬਲਾ ਸਿੰਘ, ਜਗਦੇਵ ਬਾਹੀਆਂ, ਰਜਿੰਦਰ ਕੁਮਾਰ, ਰਵਿੰਦਰ ਭੱਟ, ਨਰਿੰਦਰ ਪ੍ਸ਼ਾਦ, ਬਲਕਾਰ ਸਿੰਘ, ਸੁਖਵਿੰਦਰ ਸਿੰਘ ਨੇ ਕਿਹਾ ਕਿ ਪਾਵਰਕਾਮ ਦੀ ਮੈਨੇਜਮੈਂਟ ਦੇ ਖਿਲਾਫ਼ ਆਪਣੀਆਂ ਜਾਇਜ ਮੰਗਾ ਮਨਵਾਉਣ ਦੇ ਲਈ ਲੰਬੇ ਸਮੇਂ ਤੇ ਸਘੰਰਸ਼ ਕਰਦੇ ਆ ਰਹੇ ਹਨ।
Read Also : ਸੁੱਤੇ ਪਏ ਪਰਿਵਾਰ ’ਤੇ ਡਿੱਗੀ ਛੱਤ, ਦੋ ਜਣਿਆਂ ਦੀ ਮੌਤ, ਦੋ ਗੰਭੀਰ ਜ਼ਖਮੀ
ਕਈ ਬਾਰ ਮੈਨੇਜਮੈਂਟ ਅਤੇ ਬਿੱਜਲੀ ਮੰਤਰੀ ਪੰਜਾਬ ਅਤੇ ਵਿੱਤ ਮੰਤਰੀ ਪੰਜਾਬ ਨਾਲ ਮੀਟਿੰਗਾਂ ਵੀ ਹੋਇਆ ਪਰੰਤੂ ਮੀਟਿੰਗਾਂ ਦੇ ਵਿੱਚ ਹੋਈਆਂ ਸਹਿਮਤਿਆਂ ਮੈਨੇਜਮੈਂਟ ਲਾਗੂ ਨਹੀਂ ਕਰ ਰਹੀ ਜਿਸ ਕਰਕੇ ਬਿੱਜਲੀ ਮੁਲਾਜਮ ਸਮੁੱਚੇ ਪੰਜਾਬ ਅੰਦਰ ਮਜ਼ਬੂਰ ਹੋ ਕੇ 21, 22 ਜੁਲਾਈ ਸਮੂਹਿਕ ਛੁੱਟੀ ਤੇ ਜਾਣਗੇ।
ਆਗੂਆਂ ਨੇ ਕਿਹਾ ਕਿ ਜੇਕਰ ਪਾਵਰਕਾਮ ਦੀ ਮੈਨੇਜਮੈਂਟ ਮੀਟਿੰਗ ਦੇ ਕੇ ਮੱਸਲੇ ਹੱਲ ਨਹੀਂ ਕਰਦੀ ਤਾ ਸਘੰਰਸ਼ ਹੋਰ ਵੀ ਤਿੱਖਾ ਕੀੱਤਾ ਜਾਵੇਗਾ। ਜਿੱਸ ਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਦੀ ਹੋਵੇਗੀ। ਰੈਲੀ ਵਿੱਚ ਡਵੀਜ਼ਨ ਸੁਨਾਮ ਦੇ ਵੱਡੀ ਗਿਣਤੀ ਵਿੱਚ ਸਾਥੀ ਸ਼ਾਮਲ ਹੋਏ।