Talwandi Sabo News: ਇੱਕ ਹੋਰ ਨੌਜਵਾਨ ਨੂੰ ਨਿਗਲ ਗਿਆ ਨਸ਼ਾ, ਮਾਪਿਆਂ ਵੱਲੋਂ ਕਾਰਵਾਈ ਦੀ ਮੰਗ

24 ਸਾਲਾ ਨੌਜਵਾਨ ਨੇ ਲਾਇਆ ਆਪਣੇ ਨਸ਼ੇ ਦਾ ਟੀਕਾ ਤੇ ਤੁਰੰਤ ਹੋਈ ਉਸ ਦੀ ਮੌਤ

Ravinder Sharma Picture
Published On

ਤਲਵੰਡੀ ਸਾਬੋ (ਕਮਲ) ਬਠਿੰਡਾ ਜ਼ਿਲ੍ਹੇ ਦੇ ਤਲਵੰਡੀ ਸਾਬੋ ਵਿੱਚ 24 ਸਾਲਾਂ ਨੌਜਵਾਨ ਚਿੱਟੇ ਦੀ ਭੇਂਟ ਚੜ੍ਹ ਗਿਆ। ਜਿਸ ਨੇ ਚਿੱਟੇ ਦੀ ਓਵਰਡੋਜ ਦਾ ਟੀਕਾ ਲਾ ਲਿਆ ਤੇ ਨਾਲ ਦੀ ਨਾਲ ਹੀ ਉਸ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੇ ਮਾਤਾ-ਪਿਤਾ ਨੇ ਰੋਂਦਿਆਂ ਕੁਰਲਾਉਂਦਿਆਂ ਅਤੇ ਸ਼ਹਿਰ ਦੇ ਸਾਬਕਾ ਐਮਸੀ ਨੇ ਦੱਸਿਆ ਕਿ ਤਲਵੰਡੀ ਸਾਬੋ ਵਿੱਚ ਚਿੱਟਾ ਧੜੱਲੇ ਨਾਲ ਵਿਕ ਰਿਹਾ ਹੈ ਜਿਸ ਨਾਲ ਮੇਰੇ ਬੱਚੇ ਆਕਾਸ਼ ਦੀਪ 24 ਸਾਲਾਂ ਦੀ ਚਿੱਟੇ ਦੀ ਓਵਰਡੋਜ ਨਾਲ ਮੌਤ ਹੋ ਗਈ।

ਉਨ੍ਹਾਂ ਦੱਸਿਆ ਕਿ ਇੱਥੇ ਨਸ਼ਾ ਧੜੱਲੇ ਨਾਲ ਵਿਕ ਰਿਹਾ ਹੈ ਤੇ ਕੋਈ ਵੀ ਪੁਲਿਸ ਪ੍ਰਸ਼ਾਸਨ ਕਾਰਵਾਈ ਨਹੀਂ ਕਰਦਾ ਜਿਸ ਨਾਲ ਲਗਾਤਾਰ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ ਉਹਨਾਂ ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਇਤਿਹਾਸਿਕ ਸ਼ਹਿਰ ਤਲਵੰਡੀ ਸਾਬੋ ਵਿੱਚੋਂ ਨਸ਼ਾ ਖਤਮ ਕਰਨ ਦੀ ਮੰਗ ਕੀਤੀ ਤਾਂ ਜੋ ਕਿਸੇ ਹੋਰ ਮਾਪਿਆਂ ਦਾ ਬੱਚੇ ਦੀ ਚਿੱਟੇ ਦੀ ਓਵਰਡੋਜ ਨਾਲ ਮੌਤ ਨਾ ਹੋਵੇ। ਖਬਰ ਲਿਖੇ ਜਾਣ ਤੱਕ ਨੌਜਵਾਨ ਮ੍ਰਿਤਕ ਦੀ ਲਾਸ਼ ਤਲਵੰਡੀ ਸਾਬੋ ਦੇ ਹਸਪਤਾਲ ਵਿੱਚ ਪਹੁੰਚਾਈ ਜਾ ਰਹੀ ਸੀ ਤੇ ਉਸ ਦਾ ਪੋਸਟਮਾਰਟਮ ਕਰਵਾਉਣ ਲਈ ਕਾਰਵਾਈ ਕਰਵਾਈ ਜਾ ਰਹੀ ਸੀ। 

ਇਸ ਸੰਬੰਧੀ ਜਦੋਂ ਤਲਵੰਡੀ ਸਾਹਿਬ ਦੇ ਥਾਣਾ ਮੁਖੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕੈਮਰੇ ਅੱਗੇ ਬੋਲਣ ਤੋਂ ਇਨਕਾਰ ਕਰ ਦਿੱਤਾ ਪਰ ਫੋਨ ਤੇ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਨਸ਼ੀਲੀਆਂ ਗੋਲੀਆਂ ਨੂੰ ਘੋਲ ਕੇ ਉਸ ਦਾ ਟੀਕਾ ਬਣਾ ਕੇ ਆਪਣੇ ਲਾ ਲਿਆ ਸੀ ਜਿਸ ਨਾਲ ਉਸਦੀ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਅਜੇ ਤੱਕ ਉਨ੍ਹਾਂ ਕੋਲ ਕੋਈ ਵੀ ਰੁੱਕਾ ਨਹੀਂ ਪੁੱਜਾ। ਹੁਣ ਦੇਖਣਾ ਹੋਵੇਗਾ ਕਿ ਕੀ ਸਰਕਾਰ ਸ਼ਹਿਰ ਵਿੱਚ ਨਸ਼ੇ ਨਾਲ ਲਗਾਤਾਰ ਹੋ ਰਹੀਆਂ ਮੌਤਾਂ ਨੂੰ ਰੋਕਣ ਲਈ ਕੋਈ ਕਦਮ ਚੁੱਕਦੀ ਹੈ ਜਾਂ ਇਸੇ ਤਰ੍ਹਾਂ ਹੀ ਨੌਜਵਾਨ ਇਸ ਜਹਾਨੋਂ ਤੁਰੇ ਜਾਣਗੇ। 

About The Author

Related Posts