Teej Festival: ਹੋਲੀ ਸਿਟੀ ’ਚ ਉਤਸ਼ਾਹ ਨਾਲ ਮਨਾਇਆ ਤੀਆਂ ਦਾ ਤਿਉਹਾਰ
ਪੰਜਾਬੀ ਸਭਿਆਚਾਰ ਹੀ ਪੰਜਾਬੀਆਂ ਦੀ ਪਹਿਚਾਣ : ਡਾ.ਜੱਸਲ
Teej Festival: ਅੰਮ੍ਰਿਤਸਰ (ਰਾਜਨ ਮਾਨ)। ਪੰਜਾਬ ਦੇ ਅਮੀਰ ਸੱਭਿਆਚਾਰ ਤੇ ਵਿਰਸੇ ਨੂੰ ਸਮਰਪਿਤ ਤੀਆਂ ਦਾ ਮੇਲਾ ਹੋਲੀ ਸਿਟੀ ’ਚ ਬੜੇ ਹੀ ਉਤਸ਼ਾਹ ਤੇ ਸਭਿਆਚਾਰਕ ਢੰਗ ਨਾਲ ਮਨਾਇਆ ਗਿਆ। ਇਹ ਮੇਲਾ ਹੋਲੀ ਸਿਟੀ ਦੀ ਵਸਨੀਕ ਸ੍ਰੀਮਤੀ ਰਬਿੰਦਰ ਕੌਰ ਵੱਲੋਂ ‘ਅੰਮੜੀ ਦਾ ਵੇਹੜਾ’ ਦੇ ਨਾਂਅ ਹੇਠ ਕਰਵਾਇਆ ਗਿਆ। ਇਸ ਮੌਕੇ ਰਬਿੰਦਰ ਕੌਰ ਤੇ ਉਨ੍ਹਾਂ ਦੀਆਂ ਸਹੇਲੀਆਂ ਵੱਲੋਂ ਪੰਜਾਬੀ ਲੋਕ ਨਾਚ ਗਿੱਧੇ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ, ਜਿਸ ਨੇ ਸਮਾਗਮ ’ਚ ਮੌਜ਼ੂਦ ਔਰਤਾਂ ਤੇ ਮਹਿਮਾਨਾਂ ਦਾ ਮਨ ਮੋਹ ਲਿਆ। ਸਮਾਗਮ ਦੌਰਾਨ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਸਵਾਲ-ਜਵਾਬ ਮੁਕਾਬਲੇ ਵੀ ਕਰਵਾਏ ਗਏ ਤੇ ਵਧੀਆ ਬੋਲੀ, ਸੋਹਣੀ ਪੰਜਾਬਣ ਆਦਿ ਵਰਗੇ ਖਿਤਾਬਾਂ ਨਾਲ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ’ਤੇ ਬੋਲਦਿਆਂ ਡਾਕਟਰ ਕੰਵਲਜੀਤ ਕੌਰ ਜੱਸਲ ਨੇ ਕਿਹਾ ਕਿ ਅਜਿਹੇ ਸਭਿਆਚਾਰ ਮੇਲੇ ਸਾਨੂੰ ਆਪਣੇ ਸਭਿਆਚਾਰ ਬਾਰੇ ਯਾਦ ਦਿਵਾਉਂਦੇ ਰਹਿੰਦੇ ਹਨ ਤੇ ਅਜੋਕੀ ਪੀੜ੍ਹੀ ਵੀ ਆਪਣੇ ਅਮੀਰ ਵਿਰਸੇ ਤੋਂ ਜਾਣੂ ਹੁੰਦੀ ਹੈ। Teej Festival
ਉਨ੍ਹਾਂ ਕਿਹਾ ਕਿ ਕਿਸੇ ਵੀ ਸੁਸਾਇਟੀ ਦੀ ਹੋਂਦ ਉਸਦਾ ਸਭਿਆਚਾਰ ਹੁੰਦਾ ਹੈ ਤੇ ਜਿਹੜੇ ਲੋਕ ਆਪਣੇ ਅਮੀਰ ਸੱਭਿਆਚਾਰ ਨੂੰ ਜਿਊਂਦਾ ਰੱਖਦੇ ਹਨ। ਉਨ੍ਹਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਉਸਤੋਂ ਬਹੁਤ ਕੁਝ ਸਿੱਖਦੀਆਂ ਹਨ। ਉਨ੍ਹਾਂ ਸਾਰੇ ਪੰਜਾਬੀਆਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਸਭਿਆਚਾਰ ਨਾਲ ਵੱਧ ਤੋਂ ਵੱਧ ਜੁੜਕੇ ਇਸਦੇ ਅਮੀਰ ਵਿਰਸੇ ਦਾ ਆਨੰਦ ਲੈਣ। ਉਹਨਾਂ ਕਿਹਾ ਜਿਹੜੇ ਲੋਕ ਆਪਣੇ ਸਭਿਆਚਾਰ ਤੇ ਵਿਰਸੇ ਨੂੰ ਸੰਭਾਲ ਕੇ ਰੱਖਦੇ ਹਨ ਉਹ ਦੁਨੀਆਂ ਦੇ ਸਭ ਤੋਂ ਅਮੀਰ ਹੁੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦੀ ਪਹਿਚਾਣ ਉਨ੍ਹਾਂ ਦਾ ਅਮੀਰ ਵਿਰਸਾ ਹੈ ਤੇ ਇਸਨੂੰ ਸੰਭਾਲ ਕੇ ਰੱਖਣਾ ਸਾਡਾ ਸਾਰਿਆਂ ਦਾ ਫਰਜ਼ ਹੈ। ਮੇਲੇ ਦੌਰਾਨ ਪਹੁੰਚੇ ਮਹਿਮਾਨਾਂ ਨੂੰ ਸੁੰਦਰ ਤੋਹਫੇ ਵੀ ਭੇਟ ਕੀਤੇ ਗਏ। ਸਮੁੱਚੇ ਤੌਰ ’ਤੇ ਤੀਆਂ ਦਾ ਇਹ ਮੇਲਾ ਖੁਸ਼ੀਆਂ, ਉਤਸ਼ਾਹ ਤੇ ਪੰਜਾਬੀ ਸੱਭਿਆਚਾਰ ਦੀ ਝਲਕ ਨਾਲ ਭਰਪੂਰ ਰਿਹਾ। ਇਸ ਮੌਕੇ ਹਾਜ਼ਰ ਔਰਤਾਂ ਨੇ ਪੰਜਾਬ ਦੇ ਪੁਰਾਤਨ ਸੱਭਿਆਚਾਰ ਤੇ ਵਿਰਸੇ ਨੂੰ ਜੀਵਤ ਰੱਖਣ ਲਈ ਹਰ ਸਾਲ ਤੀਆਂ ਦਾ ਤਿਉਹਾਰ ਮਨਾਉਣ ਦਾ ਫੈਸਲਾ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਨਵੀਂ ਪੀੜ੍ਹੀ ਨੂੰ ਪੰਜਾਬੀ ਸੱਭਿਆਚਾਰ, ਰੀਤੀ-ਰਿਵਾਜਾਂ ਤੇ ਵਿਰਸੇ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। Teej Festival
ਇਹ ਵੀ ਪੜ੍ਹੋ : Punjab Bomb Threat: 15 ਅਗਸਤ ਤੋਂ ਪਹਿਲਾਂ ਪੰਜਾਬ ਨੂੰ ਬੰਬ ਧਮਾਕਿਆਂ ਨਾਲ ਦਹਿਲਾਉਣ ਦੀ ਈ-ਮੇਲ ਧਮਕੀ, ਸੁਰੱਖਿਆ ਏਜੰਸੀਆਂ ਅਲਰਟ