Sunam News: ਪੁਲਿਸ ਵੱਲੋਂ 6 ਘੰਟਿਆਂ ’ਚ ਕਤਲ ਦਾ ਮੁਲਜ਼ਮ ਤੇਜਧਾਰ ਹਥਿਆਰ ਸਮੇਤ ਕਾਬੂ

ਵਾਰਦਾਤ ਸਮੇਂ ਵਰਤਿਆ ਗਿਆ ਤੇਜਧਾਰ ਚੌਰਸਾ ਅਤੇ ਖੂਨ ਨਾਲ ਲੱਥਪੱਤ ਕੱਪੜੇ ਬਰਾਮਦ ਕਰਵਾਏ ਗਏ ਹਨ

Ravinder Sharma Picture
Published On

Sunam News: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਪੀਰ ਬੰਨਾ ਬਣੋਈ ਰੋਡ ਤੇ ਹੋਏ ਕਤਲ ਨੂੰ ਲੈ ਕੇ ਸੁਨਾਮ ਪੁਲਿਸ ਵੱਲੋਂ ਮੁਲਜ਼ਮ ਨੂੰ ਛੇ ਘੰਟਿਆਂ ਦੇ ਅੰਦਰ ਗ੍ਰਿਫਤਾਰ ਕਰਨ ਅਤੇ ਵਾਰਦਾਤ ਸਮੇਂ ਵਰਤਿਆ ਗਿਆ ਤੇਜਧਾਰ ਹਥਿਆਰ ਵੀ ਬਰਾਮਦ ਕਰਵਾ ਲੈਣ ਦਾ ਦਾਅਵਾ ਕੀਤਾ ਗਿਆ ਹੈ।

ਇਸ ਸਬੰਧੀ ਡੀਐੱਸਪੀ ਹਰਵਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਪੀਰ ਬੰਨਾ ਬਨੋਵੀ ਰੋਡ ਤੇ ਰਾਹੁਲ ਕੁਮਾਰ ਪੁੱਤਰ ਵਜੀਰ ਸਿੰਘ ਵਾਸੀ ਸੁਨਾਮ ਦੀ ਲਾਸ ਮਿਲੀ ਸੀ ਜਿਸ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ ਸੀ। ਥਾਣਾ ਮੁਖੀ ਪ੍ਰਤੀਕ ਜਿੰਦਲ, ਅਨਾਜ ਮੰਡੀ ਚੌਂਕੀ ਇੰਚਾਰਜ ਇੰਚਾਰਜ ਹਰਪ੍ਰੀਤ ਸਿੰਘ ਅਤੇ ਪੁਲਿਸ ਟੀਮ ਵੱਲੋਂ ਕੀਤੀ ਜਾਂਚ ਉਪਰੰਤ ਜਤਿੰਦਰ ਕੁਮਾਰ ਉਰਫ ਨਿੱਕਾ ਦਾ ਨਾਂਅ ਸਾਹਮਣੇ ਆਇਆ ਜਿਸ ਦਾ ਰਾਹੁਲ ਕੁਮਾਰ ਨਾਲ ਪਹਿਲਾਂ ਵੀ ਲੜਾਈ ਝਗੜਾ ਰਹਿੰਦਾ ਸੀ ਅੱਧੀ ਰਾਤ ਨੂੰ ਦੋਵਾਂ ਦੀ ਹੱਥੋਂਪਾਈ ਹੋਈ ਸੀ, ਲੱਕੜ ਦਾ ਕੰਮ ਕਰਨ ਵਾਲੇ ਮੁਲਜ਼ਮ ਜਤਿੰਦਰ ਕੁਮਾਰ ਨੇ ਆਪਣੇ ਕੰਮ ਕਰਨ ਵਾਲਾ ਚੋਰਸਾ ਰਾਹੁਲ ਦੇ ਸਿਰ ਦੇ ਪਿਛਲੇ ਹਿੱਸੇ ’ਚ ਮਾਰਿਆ ਜਿਸ ਨਾਲ ਉਸ ਦੀ ਮੌਤ ਹੋ ਗਈ।

Read Also : ਸੋਨੀਆ ਗਾਂਧੀ ਨੇ Dr. Manmohan Singh ਵਿਰੁੱਧ ਦੋਸ਼ਾਂ ਨੂੰ ਦੱਸਿਆ ਰਾਜਨੀਤੀ ਤੋਂ ਪ੍ਰੇਰਿਤ

ਤਫਤੀਸ ਦੌਰਾਨ ਮੁਲਜ਼ਮ ਪਾਸੋਂ ਵਾਰਦਾਤ ਸਮੇਂ ਵਰਤਿਆ ਗਿਆ ਤੇਜਧਾਰ ਚੌਰਸਾ ਅਤੇ ਖੂਨ ਨਾਲ ਲੱਥਪੱਤ ਕੱਪੜੇ ਬਰਾਮਦ ਕਰਵਾਏ ਗਏ ਹਨ ਪੁਲਿਸ ਨੇ ਉਸ ਦਾ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਐੱਸਐੱਚਓ ਪ੍ਰਤੀਕ ਜਿੰਦਲ, ਚੌਕੀ ਇੰਚਾਰਜ ਹਰਪ੍ਰੀਤ ਸਿੰਘ ਅਤੇ ਹੋਰ ਪੁਲਿਸ ਮੁਲਾਜ਼ਮ ਮੌਜ਼ੂਦ ਸਨ।

About The Author

Related Posts