Body Donation: ਸਰੀਰਦਾਨ ਕਰਕੇ ਪ੍ਰੇਮੀ ਰਮੇਸ਼ ਕੁਮਾਰ ਟੁਟੇਜਾ ਇੰਸਾਂ ਬਣੇ ਮਨੁੱਖਤਾ ਲਈ ਪ੍ਰੇਰਨਾ

ਮ੍ਰਿਤਕ ਦੇਹ ਕੀਤੀ ਮੈਡੀਕਲ ਖੋਜਾਂ ਲਈ ਦਾਨ, ਬਲਾਕ ਸੰਗਰੂਰ ’ਚ ਹੋਇਆ 37ਵਾਂ ਸਰੀਰਦਾਨ 

Ravinder Sharma Picture
Published On

ਸੰਗਰੂਰ (ਨਰੇਸ਼ ਕੁਮਾਰ)। ਸੰਗਰੂਰ ਦੇ ਅਗਰਵਾਲ ਸਟਰੀਟ ਨਿਵਾਸੀ ਪ੍ਰੇਮੀ ਰਮੇਸ਼ ਕੁਮਾਰ ਟੁਟੇਜਾ ਇੰਸਾਂ (70) ਦੇ ਦਿਹਾਂਤ ਉਪਰੰਤ ਉਨ੍ਹਾਂ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ।  ਇਹ ਬਲਾਕ ਸੰਗਰੂਰ ਦਾ 37ਵਾਂ ਸਰੀਰਦਾਨ ਹੈ। ਜਾਣਕਾਰੀ ਅਨੁਸਾਰ ਡੇਰਾ ਸ਼ਰਧਾਲੂ ਰਮੇਸ਼ ਕੁਮਾਰ ਟੁਟੇਜਾ ਇੰਸਾਂ ਨੇ ਜਿਉਂਦੇ ਜੀਅ ਪ੍ਰਣ ਕੀਤਾ ਸੀ ਕਿ ਦੇਹਾਂਤ ਉਪਰੰਤ ਉਨ੍ਹਾਂ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ ਜਾਵੇ।

ਪਰਿਵਾਰ ਵੱਲੋਂ ਉਨ੍ਹਾਂ ਦੀ ਅੰਤਿਮ ਇੱਛਾ ਨੂੰ ਪੂਰਾ ਕਰਦਿਆਂ ਡੇਰਾ ਸੱਚਾ ਸੌਦਾ ਦੀ ਪਵਿੱਤਰ ਪ੍ਰੇਰਨਾ ’ਤੇ ਚਲਦਿਆਂ ਉਨ੍ਹਾਂ ਦੀ ਮਿ੍ਰਤਕ ਦੇਹ ਨੂੰ ਸ੍ਰੀ ਗੁਰੂ ਰਾਮ ਰਾਏ ਇੰਸਟੀਚਿਊਟ ਆਫ ਮੈਡੀਕਲ ਐਂਡ ਹੈਲਥ ਸਾਇੰਸਿਜ, ਪਟੇਲ ਨਗਰ, ਦੇਹਰਾਦੂਨ ਵਿਖੇ ਮੈਡੀਕਲ ਖੋਜਾਂ ਲਈ ਭੇਜਿਆ ਗਿਆ। ਇਸ ਮੌਕੇ ਰਮੇਸ਼ ਕੁਮਾਰ ਇੰਸਾਂ ਦੀ ਮਿ੍ਰਤਕ ਦੇਹ ਨੂੰ ਫੁੱਲਾਂ ਨਾਲ ਸਜਾਈ ਐਂਬੂਲੈਸ ’ਚ ਅਗਰਵਾਲ ਸਟਰੀਟ ਸਥਿਤ ਰਿਹਾਇਸ਼ ਤੋਂ ਦੁਰਗਾ ਸੇਵਾ ਦਲ ਸੰਗੂਰਰ ਦੇ ਪ੍ਰਧਾਨ ਅਰੂਪ ਸਿੰਗਲਾ ਅਤੇ ਬੀਜੇਪੀ ਆਗੂ ਰਣਦੀਪ ਦਿਓਲ ਨੇ ਮਿ੍ਰਤਕ ਦੇਹ ਵਾਲੀ ਐੈਂਬੂਲੈਂਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਸੰਗਰੂਰ ਦੇ ਐੱਮਸੀ ਰਿਤੂ ਕੰਡਾ ਵੀ ਹਾਜ਼ਰ ਸਨ।

ਇਸ ਮੌਕੇ ਬਲਾਕ ਸੰਗਰੂਰ ਦੇ ਜ਼ਿੰਮੇਵਾਰ ਕਿ੍ਰਸ਼ਨ ਥਾਰੇਜਾ ਇੰਸਾਂ ਨੇ ਕਿਹਾ ਕਿ ਦਿਹਾਂਤ ਤੋਂ ਬਾਅਦ ਸਰੀਰ ਦਾਨ ਦੀ ਮੁਹਿੰਮ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਸਮਾਜ ਦੇ ਭਲੇ ਲਈ ਚਲਾਈ ਗਈ ਹੈ। ਇਸ ਨਾਲ ਆਉਣ ਵਾਲੀਆਂ ਬਿਮਾਰੀਆਂ ਦਾ ਪਤਾ ਲਾਇਆ ਜਾ ਸਕੇਗਾ, ਜੋ ਕਿ ਮਾਨਵਤਾ ਲਈ ਬਹੁਤ ਹੀ ਵੱਡਾ ਉਪਕਾਰ ਹੈ। ਇਸ ਮੌਕੇ ਪਰਿਵਾਰਕ ਮੈਂਬਰ, ਸੱਚੇ ਨਿਮਰ ਸੇਵਾਦਾਰ, ਸੱਚੀ ਪੇ੍ਰਮੀ ਸੰਮਤੀ, ਸਾਕ-ਸਬੰਧੀ, ਸਮਾਜ ਸੇਵੀ ਜਥੇਬੰਦੀਆਂ ਦੇ ਨੁਮਾਇੰਦੇ ਰਿਸ਼ਤੇਦਾਰਾਂ ਤੋਂ ਇਲਾਵਾ ਵੱਡੀ ਗਿਣਤੀ ’ਚ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਮੈਂਬਰ ਤੇ ਸਾਧ-ਸੰਗਤ ਹਾਜ਼ਰ ਸੀ।  

ਬਹੁਤ ਹੀ ਮਹਾਨ ਕਾਰਜ: ਅਰੂਪ ਸਿੰਗਲਾ

ਦੁਰਗਾ ਸੇਵਾ ਦਲ ਦੇ ਪ੍ਰਧਾਨ ਅਰੂਪ ਸਿੰਗਲਾ ਨੇ ਇਸ ਮੌਕੇ ਕਿਹਾ ਕਿ ਇਹ ਬਹੁਤ ਹੀ ਮਹਾਨ ਕਾਰਜ ਹੈ। ਸਮਾਜ ਨੂੰ ਇਸ ਪ੍ਰਤੀ ਹੋਰ ਜਾਗਰੂਕ ਕਰਨ ਦੀ ਲੋੜ ਹੈ। ਡੇਰਾ ਸੱਚਾ ਸੌਦਾ ਵੱਲੋਂ ਚਲਾਈ ਗਈ ਇਹ ਰੀਤ ਸਮਾਜ ’ਚ ਚੰਗਾ ਸੁਨੇਹਾ ਦੇ ਰਹੀ ਹੈ। ਡੇਰਾ ਸੱਚਾ ਸੌਦਾ ਦੇ ਜਿੰਨੇ ਵੀ ਮਾਨਵਤਾ ਭਲਾਈ ਦੇ ਕਾਰਜ ਚਲਾਏ ਜਾ ਰਹੇ ਹਨ, ਉਹ ਸਾਰੇ ਹੀ ਮਾਨਵਤਾ ਨੂੰ ਸਮਰਪਿਤ ਹਨ। 

ਜਿੰਨੀ ਸ਼ਲਾਘਾ ਕੀਤੀ ਜਾਵੇ, ਓਨੀ ਘੱਟ: ਦਿਓਲ

ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਰਣਦੀਪ ਦਿਓਲ ਨੇ ਕਿਹਾ ਕਿ ਸਰੀਰਦਾਨੀ ਰਮੇਸ਼ ਕੁਮਾਰ ਟੁਟੇਜਾ ਇੰਸਾਂ ਜੋ ਕਿ ਲੰਮੇ ਸਮੇਂ ਤੋਂ ਡੇਰਾ ਸੱਚਾ ਸੌਦਾ ਨਾਲ ਜੁੜੇ ਹੋਏ ਸਨ। ਉਨ੍ਹਾਂ ਦੇ ਪਰਿਵਾਰਿਕ ਮੈਂਬਰ ਵੀ ਡੇਰਾ ਦੇ ਪੁਰਾਣੇ ਸੇਵਾਦਾਰ ਹਨ ਅਤੇ ਅੱਜ ਵੀ ਮਾਨਵਤਾ ਦੀ ਸੇਵਾ ਵਿੱਚ ਲਗਾਤਾਰ ਲੱਗੇ ਹੋਏ ਹਨ। ਅੱਜ ਡੇਰਾ ਸੱਚਾ ਸੌਦਾ ਦੀ ਪਾਵਨ ਪ੍ਰੇਰਨਾ ’ਤੇ ਚਲਦਿਆਂ ਰਮੇਸ਼ ਕੁਮਾਰ ਇੰਸਾਂ ਦਾ ਸਰੀਰਦਾਨ ਕੀਤਾ ਗਿਆ ਹੈ। ਰਮੇਸ਼ ਕੁਮਾਰ ਟੁਟੇਜਾ ਨੇ ਮਾਨਵਤਾ ਭਲਾਈ ਦੀ ਇੱਕ ਨਵੀਂ ਮਿਸਾਲ ਕਾਇਮ ਕੀਤੀ ਹੈ।  ਇਸ ਦੀ ਜਿਨੀ ਸ਼ਲਾਘਾ ਕੀਤੀ ਜਾਵੇ, ਓਨੀ ਘੱਟ ਹੈ। 

ਡੇਰਾ ਸੱਚਾ ਸੌਦਾ ਦੀ ਸੋਚ ਤੋਂ ਪ੍ਰੇਰਨਾ ਲੈਣ ਦੀ ਲੋੜ: ਕੌਂਸਲਰ 

ਰੀਤੂ ਕੰਡਾ ਨਗਰ ਕੌਂਸਲਰ (ਐੱਮਸੀ) ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਡੇਰਾ ਸੱਚਾ ਸੌਦਾ ਦੀ ਸੋਚ ਤੋਂ ਪ੍ਰੇਰਨਾ ਲੈਣ ਦੀ ਲੋੜ ਹੈ। ਪੂਜਨੀਕ ਗੁਰੂ ਜੀ ਵੱਲੋਂ ਗਰੀਬਾਂ ਦੇ ਮਕਾਨ ਬਣਾਉਣਾ, ਬਿਮਾਰਾਂ ਦਾ ਇਲਾਜ ਕਰਵਾਉਣਾ, ਗਰੀਬ ਲੜਕੀਆਂ ਦਾ ਵਿਆਹ ਕਰਵਾਉਣਾ, ਥੈਲੀਸੀਮੀਆਂ ਪੀੜਤ ਮਰੀਜ਼ਾਂ ਲਈ ਖੂਨਦਾਨ ਕਰਨਾ ਅਤੇ ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਲਾਉਣਾ ਅਤੇ ਜਿਉਂਦੇ ਜੀਅ ਨੇਤਰਦਾਨ ਅਤੇ ਮਰਨੋਂ ਉਪਰੰਤ ਸਰੀਰਦਾਨ ਵਰਗੇ ਕਾਰਜ ਚਲਾਉਣਾ ਬਹੁਤ ਹੀ ਸ਼ਲਾਘਾਯੋਗ ਸੇਵਾ ਕਾਰਜ ਹਨ। 

ਡੇਰਾ ਸ਼ਰਧਾਲੂ ਵਰਗੀ ਮਿਸਾਲ ਹੋਰ ਕਿਤੇ ਦੇਖਣ ਨੂੰ ਨਹੀਂ ਮਿਲਦੀ: ਕੌਂਸਲਰ ਮਨੀ ਕਥੂਰੀਆ

ਮਨੀ ਕਥੂਰੀਆ ਨਗਰ ਕੌਂਸਲਰ (ਐੱਮਸੀ) ਨੇ ਕਿਹਾ ਕਿ ਉਹ ਬਹੁਤ ਲੰਮੇ ਸਮੇਂ ਤੋਂ ਡੇਰਾ ਸੱਚਾ ਸੌਦਾ ਨਾਲ ਜੁੜੇ ਹੋਏ ਹਨ। ਇਨਸਾਨੀਅਤ ਲਈ ਜਿੱਥੇ ਜਿਉਂਦੇ ਜੀਅ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਮਾਨਵਤਾ ਭਲਾਈ ਦੇ ਕਾਰਜ ਕਰ ਰਹੇ ਹਨ, ਉਥੇ ਦਿਹਾਂਤ ਉਪਰੰਤ ਵੀ ਸਰੀਰ ਨੂੰ ਦਾਨ ਕਰ ਦੇਣਾ ਅੱਜ ਦੇ  ਸਮੇਂ ’ਚ ਬਹੁਤ ਵੱਡੀ ਮਿਸਾਲ ਹੈ। ਡੇਰਾ ਸ਼ਰਧਾਲੂ ਵਰਗੀਆਂ ਮਿਸਾਲ ਹੋਰ ਕਿਤੇ ਵੇਖਣ ਨੂੰ ਨਹੀਂ ਮਿਲਦੀ। 

About The Author

Related Posts