Rajbir Ghumman: ਸੀਬੀਆਈ ਅੱਗੇ ਮੁੜ ਪੇਸ਼ ਹੋਏ ਰਾਜਬੀਰ ਘੁੰਮਣ, ਮੰਗਲਵਾਰ ਨੂੰ ਫਿਰ ਪੇਸ਼ ਹੋਣ ਦੇ ਆਦੇਸ਼
ਬਿਕਰਮ ਮਜੀਠੀਆ ’ਤੇ ਸ਼ਬਦੀ ਹਮਲਾ, ਇਹ ਨਵਾਂ ਨਵਾਂ ਪੱਤਰਕਾਰ ਬਣਿਐ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਬਹੁ-ਚਰਚਿਤ ਕਥਿਤ ਤਬਾਦਲਾ ਭ੍ਰਿਸ਼ਟਾਚਾਰ ਮਾਮਲੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਓਐੱਸਡੀ ਰਾਜਬੀਰ ਸਿੰਘ ਘੁੰਮਣ ਇੱਕ ਵਾਰ ਫਿਰ ਸੋਮਵਾਰ ਨੂੰ ਸੀਬੀਆਈ ਅੱਗੇ ਪੇਸ਼ ਹੋਏ ਅਤੇ ਲਗਭਗ 3 ਘੰਟਿਆਂ ਦੀ ਪੁੱਛ ਪੜਤਾਲ ਤੋਂ ਬਾਅਦ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਗਿਆ ਹੈ। ਸੀਬੀਆਈ ਵੱਲੋਂ ਰਾਜਬੀਰ ਘੁੰਮਣ ਤੋਂ ਲਗਭਗ 30-35 ਸੁਆਲ ਪੁੱਛੇ ਗਏ ਹਨ।
ਪਰ ਫਿਰ ਵੀ ਉਨ੍ਹਾਂ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਮੰਗਲਵਾਰ ਨੂੰ ਮੁੜ ਤੋਂ ਪੇਸ਼ ਹੋਣ ਲਈ ਆਖ ਦਿੱਤਾ ਗਿਆ ਹੈ। ਸੋਮਵਾਰ ਨੂੰ ਸੀਬੀਆਈ ਜਾਂਚ ’ਚ ਸ਼ਾਮਲ ਹੋਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰਾਜਬੀਰ ਸਿੰਘ ਘੁੰਮਣ ਨੇ ਕਿਹਾ ਕਿ ਉਨ੍ਹਾਂ ਨੂੰ ਬਿਕਰਮ ਮਜੀਠੀਆ ਆਖ ਰਿਹਾ ਹੈ ਕਿ ਰਾਜਬੀਰ ਘੁੰਮਣ ਭੱਜ ਜਾਏਗਾ ਘੁੰਮਣ ਨੇ ਕਿਹਾ ਕਿ ਮੇਰੇ ਕੋਲ ਪਹਿਲਾਂ ਤੋਂ ਹੀ ਕੈਨੇਡਾ ਦੀ ਪੀਆਰ ਹੈ ਤੇ ਮੈਂ ਫਿਰ ਵੀ ਕਿਤੇ ਵੀ ਨਹੀਂ ਜਾਣ ਵਾਲਾ, ਪਰ ਇਹ ਨਵਾਂ-ਨਵਾਂ ਪੱਤਰਕਾਰ ਬਣਿਆ ਬਿਕਰਮ ਮਜੀਠੀਆ ਨੂੰ ਕੋਈ ਪੁੱਛੇ ਕਿ ਜਦੋਂ ਉਸ ਦੇ ਖ਼ਿਲਾਫ਼ ਮਾਮਲਾ ਪੁਲਿਸ ਨੇ ਦਰਜ ਕੀਤਾ ਸੀ।
ਕਿ ਇਹ ਇੱਕ ਸਾਲ ਲਈ ਅਮਰੀਕਾ ਵਿੱਚ ਭੱਜ ਗਿਆ ਸੀ ਅਤੇ ਹੁਣ ਜਦੋਂ ਜੋਬਨ ਵਾਲਾ ਕੇਸ ਪਿਆ ਸੀ ਤਾਂ ਇਹ ਫਿਰ 15-20 ਦਿਨ ਭੱਜਦਾ ਫਿਰ ਰਿਹਾ ਸੀ। ਇਸ ’ਤੇ ਪੰਜਾਬ ਪੁਲਿਸ ਦਾ ਕੇਸ ਬਣਿਆ ਸੀ ਪਰ ਮੇਰੇ ’ਤੇ ਸੀਬੀਆਈ ਦਾ ਕੇਸ ਬਣਿਆ ਹੈ। ਰਾਜਬੀਰ ਘੁੰਮਣ ਨੇ ਕਿਹਾ ਕਿ ਸੀਬੀਆਈ ’ਤੇ ਕਾਫ਼ੀ ਜ਼ਿਆਦਾ ਦਬਾਅ ਹੈ, ਜਿਸ ਕਾਰਨ ਹੀ ਜਾਂਚ ਏਜੰਸੀ ਵਾਰ-ਵਾਰ ਉਨ੍ਹਾਂ ਨੂੰ ਸੱਦ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਕੇਸ ਵਿੱਚ ਕੁਝ ਵੀ ਸੱਚਾਈ ਨਹੀਂ ਹੈ ਅਤੇ ਸਿਰਫ਼ ਉਨ੍ਹਾਂ ਨੂੰ ਬਦਨਾਮ ਕਰਨ ਜਾਂ ਫਿਰ ਡਰਾਉਣ ਲਈ ਹੀ ਕੇਸ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ : Kotkapura News: ਕੋਟਕਪੂਰਾ ’ਚ ਏਕੇ-47 ਦੇ 82 ਕਾਰਤੂਸ ਮਿਲਣ ਨਾਲ ਹੜਕੰਪ! ਕੀ ਅੱਤਵਾਦ ਦੇ ਪੁਰਾਣੇ ਦੌਰ ਨਾਲ ਜੁੜੇ ਨੇ ਤਾਰ?
Comments