Punjab Government Schools: ਪੰਜਾਬ ਦੇ 3602 ਸਰਕਾਰੀ ਸਕੂਲ ਹੁਣ ਹੋਣਗੇ ਨੀਲੇ-ਪੀਲੇ
ਰੰਗ ਬਾਰੇ ਪਹਿਲਾਂ ਵੀ ਹੁੰਦਾ ਰਿਹਾ ਐ ਵਿਵਾਦ, ਹੁਣ ਸਕੂਲਾਂ ਨੂੰ ਹੋਰ ਰੰਗਣ ਦੀ ਤਿਆਰੀ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਇੱਕ ਵਾਰ ਫਿਰ ਪੰਜਾਬ ਦੇ ਸਰਕਾਰੀ ਸਕੂਲ ਨੂੰ ਨੀਲਾ-ਪੀਲਾ ਕਰਨ ਦੀ ਤਿਆਰੀ ਕਰਨ ਲਈ ਗਈ ਹੈ। ਪੰਜਾਬ ਦੇ 3602 ਸਰਕਾਰੀ ਸਕੂਲਾਂ ਨੂੰ ਜਿੱਥੇ ਨੀਲਾ ਪੀਲਾ ਕਰਨ ਦੇ ਜਿੱਥੇ ਆਦੇਸ਼ ਜਾਰੀ ਕਰ ਦਿੱਤੇ ਹਨ, ਉੱਥੇ ਇਸ ਲਈ 85 ਕਰੋੜ 45 ਲੱਖ ਰੁਪਏ ਦਾ ਫੰਡ ਵੀ ਜਾਰੀ ਕਰ ਦਿੱਤਾ ਗਿਆ ਹੈ। ਪੰਜਾਬ ਦੇ ਸਰਕਾਰੀ ਸਕੂਲਾਂ ਦੀ ਚਾਰਦੀਵਾਰੀ ਨੂੰ ਨੀਲਾ ਪੀਲਾ ਕਰਨ ਦੇ ਨਾਲ ਅੰਦਰ ਦੀਆਂ ਦੀਵਾਰਾਂ ਨੂੰ ਵੀ ਰੰਗ ਕਰਨ ਦੇ ਆਦੇਸ਼ ਜਾਰੀ ਹੋਏ ਹਨ। ਇਸ ਲਈ ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹਿਆਂ ਦਾ ਮੁਆਇਨਾ ਕਰਨ ਦੇ ਨਾਲ ਹੀ ਉਹਨਾਂ ਦੀ ਸੂਚੀ ਵੀ ਸਿੱਖਿਆ ਵਿਭਾਗ ਵੱਲੋਂ ਤਿਆਰ ਕੀਤੀ ਗਈ ਹੈ। ਸਿੱਖਿਆ ਵਿਭਾਗ ਵੱਲੋਂ ਜਾਰੀ ਪੱਤਰ ਦੇ ਅਨੁਸਾਰ ਪੰਜਾਬ ਦੇ ਸਰਕਾਰੀ ਸਕੂਲਾਂ ਵੱਲੋਂ ਦੇਸ਼ ਪੱਧਰ ’ਤੇ ਸਿੱਖਿਆ ਦੇ ਮਾਮਲੇ ਵਿੱਚ ਪੰਜਾਬ ਦਾ ਨਾਂਅ ਰੋਸ਼ਨ ਕੀਤਾ ਗਿਆ ਹੈ। ਇਸ ਕਾਰਨ ਪੰਜਾਬ ਦੇ ਇਹਨਾਂ ਸਰਕਾਰੀ ਸਕੂਲਾਂ ਨੂੰ ਰੰਗ ਰੋਗਨ ਕਰਾਉਣ ਦਾ ਫੈਸਲਾ ਲਿਆ ਗਿਆ ਹੈ।
ਇਹ ਵੀ ਪੜ੍ਹੋ : Education News: ਬੀਟੈਕ ਤੇ ਬੀਈ ਵਿੱਚ ਫਰਕ ਜਾਣਦੇ ਹੋਏ ਬਣਾਓ ਸੁਨਹਿਰੀ ਭਵਿੱਖ
ਪੰਜਾਬ ਸਰਕਾਰ ਨੂੰ ਜਾਰੀ ਇਸ ਪੱਤਰ ਵਿੱਚ ਜਿੱਥੇ ਅੰਦਰੂਨੀ ਕਮਰਿਆਂ ਦੇ ਰੰਗ ਰੋਗਨ ਕਰਵਾਉਣ ਸਬੰਧੀ ਰੰਗ ਬਾਰੇ ਜਾਣਕਾਰੀ ਦਿੱਤੀ ਗਈ ਹੈ, ਉੱਥੇ ਸਕੂਲ ਦੀਆਂ ਬਾਹਰ ਹੀ ਦੁਬਾਰਾ ਕਿਹੜਾ ਰੰਗ ਹੋਏਗਾ ਉਸ ਬਾਰੇ ਵੀ ਦੱਸਿਆ ਗਿਆ ਹੈ, ਸਗੋਂ ਸਕੂਲ ਦੀ ਚਾਰਦੀਵਾਰੀ ਦਾ ਡਿਜ਼ਾਇਨ ਤਿਆਰ ਕਰਦੇ ਹੋਏ ਫੋਟੋ ਵੀ ਇਸ ਪੱਤਰ ਦੇ ਨਾਲ ਜਾਰੀ ਕਰ ਦਿੱਤੀ ਗਈ ਹੈ। ਪੰਜਾਬ ਦੇ ਸਰਕਾਰੀ ਸਕੂਲਾਂ ਤੋਂ ਪਹਿਲਾਂ ਦਸੰਬਰ 2025 ਨੂੰ 800 ਦੇ ਲਗਭਗ ਸਰਕਾਰੀ ਸਕੂਲਾਂ ਤੇ ਇਹ ਨੀਲਾ-ਪੀਲਾ ਰੰਗ ਕਰਨ ਦਾ ਵਿਵਾਦ ਉੱਠਿਆ ਸੀ ਤੇ ਸਿਆਸੀ ਵਿਰੋਧੀ ਧਿਰਾਂ ਨੇ ਇਸ ਰੰਗ ਦਾ ਵਿਰੋਧ ਕੀਤਾ ਸੀ। ਸਿਆਸੀ ਵਿਰੋਧੀ ਧਿਰਾਂ ਦਾ ਦੋਸ਼ ਹੈ ਕਿ ਇਹ ਨੀਲਾ ਅਤੇ ਪੀਲਾ ਰੰਗ ਆਮ ਆਦਮੀ ਪਾਰਟੀ ਦਾ ਰੰਗ ਹੈ। ਉਸ ਰੰਗ ਦੇ ਨਾਲ ਆਮ ਆਦਮੀ ਪਾਰਟੀ ਆਪਣੇ ਦੇ ਰੰਗ ਸਰਕਾਰੀ ਸਕੂਲਾਂ ਨੂੰ ਰੰਗਣਾ ਚਾਹੁਦੀ ਹੈ।