PM Modi Punjab Visit: ...ਜਦੋਂ ਪ੍ਰੋਟੋਕੋਲ ਤੋੜ ਕੇ ਬੱਚਿਆਂ ਨਾਲ ਰੂਬਰੂ ਹੋਏ ਪੀਐਮ ਮੋਦੀ, ਵਿਦਿਆਰਥਣ ਦੀ ਕੈਪ ’ਤੇ ਦਿੱਤਾ ਆਟੋਗ੍ਰਾਫ਼

ਪੀਐਮ ਮੋਦੀ ਨੇ ਸ਼ੁੱਕਰਵਾਰ ਨੂੰ ਜਲੰਧਰ ’ਚ ਸਕੂਲੀ ਬੱਚਿਆਂ ਨਾਲ ਬਿਤਾਇਆ ਸਮਾਂ

Khushdeep Singh Picture
Published On

PM Modi Punjab Visit: ਜਲੰਧਰ (ਸੱਚ ਕਹੂੰ ਨਿਊਜ਼/ਹਿੰ.ਸ.)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਜਲੰਧਰ ਵਿੱਚ ਸਕੂਲੀ ਵਿਦਿਆਰਥੀਆਂ ਨਾਲ ਕੁਝ ਸਮਾਂ ਬਿਤਾਇਆ। ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਦੇਸ਼ ਭਰ ਦੇ 75 ਰੇਲਵੇ ਸਟੇਸ਼ਨਾਂ ਦੇ ਨਵੀਨੀਕਰਨ ਦਾ ਉਦਘਾਟਨ ਕਰਨ ਤੋਂ ਪਹਿਲਾਂ, ਪ੍ਰਧਾਨ ਮੰਤਰੀ ਨੇ ਅੰਮ੍ਰਿਤਸਰ ਦੇ ਛੇਹਰਟਾ ਤੋਂ ਵਾਰਾਣਸੀ ਤੱਕ ਜਾਣ ਵਾਲੀ ਟ੍ਰੇਨ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਰੇਲਗੱਡੀ ਨੂੰ ਸ਼ੁਰੂ ਕਰਨ ਦੀ ਪੰਜਾਬ ਦਾ ਦਲਿਤ ਭਾਈਚਾਰਾ ਸਾਲਾਂ ਤੋਂ ਮੰਗ ਕਰ ਰਿਹਾ ਸੀ। ਪ੍ਰਧਾਨ ਮੰਤਰੀ ਮੋਦੀ ਨੇ ਫਰਵਰੀ ਦੌਰਾਨ ਜਲੰਧਰ ਦੇ ਡੇਰਾ ਸੱਚਖੰਡ ਬੱਲਾਂ ਵਿਖੇ ਦਲਿਤਾਂ ਨੂੰ ਇਹ ਰੇਲਗੱਡੀ ਸ਼ੁਰੂ ਕਰਨ ਦਾ ਭਰੋਸਾ ਦਿੱਤਾ ਸੀ।

ਸ਼ੁੱਕਰਵਾਰ ਨੂੰ ਜਦੋਂ ਪ੍ਰਧਾਨ ਮੰਤਰੀ ਇਸ ਨੂੰ ਅੰਦਰੋਂ ਦੇਖਣ ਲਈ ਰੇਲਗੱਡੀ ’ਚ ਚੜ੍ਹੇ ਤਾਂ ਉਸ ’ਚ ਸਵਾਰ ਯਾਤਰੀ ਉਤਸ਼ਾਹਿਤ ਹੋ ਗਏ। ਉਨ੍ਹਾਂ ਦੇ ਉਤਸ਼ਾਹ ਤੇ ਪਿਆਰ ਨੂੰ ਸਵੀਕਾਰ ਕਰਦੇ ਹੋਏ, ਪੀਐਮ ਮੋਦੀ ਨੇ ਯਾਤਰੀਆਂ ਨਾਲ ਰੇਲਗੱਡੀ ਬਾਰੇ ਗੱਲ ਕੀਤੀ। ਪ੍ਰਧਾਨ ਮੰਤਰੀ ਨੇ ਰੇਲਗੱਡੀ ’ਚ ਯਾਤਰਾ ਕਰਨ ਵਾਲੀਆਂ ਸਕੂਲੀ ਵਿਦਿਆਰਥਣਾਂ ਦੇ ਤਜ਼ਰਬਿਆਂ ਬਾਰੇ ਵੀ ਪੁੱਛਿਆ। ਮਾਹੌਲ ਉਦੋਂ ਭਾਵੁਕ ਹੋ ਗਿਆ ਜਦੋਂ ਇੱਕ ਕੁੜੀ ਨੇ ਪ੍ਰਧਾਨ ਮੰਤਰੀ ਤੋਂ ਆਟੋਗ੍ਰਾਫ ਮੰਗਿਆ, ਪਰ ਉਨ੍ਹਾਂ ਕੋਲ ਨਾ ਤਾਂ ਪੈੱਨ ਸੀ ਤੇ ਨਾ ਹੀ ਪੇਪਰ। ਅਜਿਹੀ ਸਥਿਤੀ ’ਚ, ਪ੍ਰਧਾਨ ਮੰਤਰੀ ਮੋਦੀ ਨੇ ਵਿਦਿਆਰਥਣ ਦੀ ਕੈਪ ਲੈ ਕੇ ਆਪਣੇ ਪੈੱਨ ਨਾਲ ਉਸ ’ਤੇ ਆਟੋਗ੍ਰਾਫ ਦਿੱਤਾ।

Read Also : Women's Hockey World Cup 2026: ਮਹਿਲਾ ਹਾਕੀ ਵਿਸ਼ਵ ਕੱਪ 2026 ਲਈ ਭਾਰਤੀ ਟੀਮ ਦਾ ਐਲਾਨ, ਸਲੀਮਾ ਟੇਟੇ ਨੂੰ ਸੌਂਪੀ ਗਈ ਕਪਤਾਨੀ

About The Author

Related Posts