Women's Hockey World Cup 2026: ਮਹਿਲਾ ਹਾਕੀ ਵਿਸ਼ਵ ਕੱਪ 2026 ਲਈ ਭਾਰਤੀ ਟੀਮ ਦਾ ਐਲਾਨ, ਸਲੀਮਾ ਟੇਟੇ ਨੂੰ ਸੌਂਪੀ ਗਈ ਕਪਤਾਨੀ
ਇਸ ਸਾਲ ਹੀ ਖੇਡਿਆ ਜਾਵੇਗਾ ਮਹਿਲਾ ਹਾਕੀ ਵਿਸ਼ਵ ਕੱਪ
Women's Hockey World Cup 2026: ਨਵੀਂ ਦਿੱਲੀ (ਸੱਚ ਕਹੂੰ ਨਿਊਜ਼/ਹਿੰ.ਸ.)। ਹਾਕੀ ਇੰਡੀਆ ਨੇ ਸ਼ੁੱਕਰਵਾਰ ਨੂੰ ਬੈਲਜੀਅਮ ਤੇ ਨੀਦਰਲੈਂਡ ’ਚ ਆਯੋਜਿਤ ਹੋਣ ਵਾਲੇ ਐਫਆਈਐਚ ਮਹਿਲਾ ਹਾਕੀ ਵਿਸ਼ਵ ਕੱਪ 2026 ਲਈ 20 ਮੈਂਬਰੀ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ। ਤਜਰਬੇਕਾਰ ਮਿਡਫੀਲਡਰ ਸਲੀਮਾ ਟੇਟੇ ਨੂੰ ਟੀਮ ਦੀ ਕਪਤਾਨ ਨਿਯੁਕਤ ਕੀਤਾ ਗਿਆ ਹੈ। ਮੁੱਖ ਕੋਚ ਸਜੋਰਡ ਮਾਰਿਨ ਨੇ ਚੁਣੀ ਗਈ ਟੀਮ ਨੂੰ ਤਜਰਬੇਕਾਰ ਤੇ ਨੌਜਵਾਨਾਂ ਦਾ ਸੰਤੁਲਿਤ ਮਿਸ਼ਰਣ ਦੱਸਿਆ ਹੈ। ਮਹਿਲਾ ਹਾਕੀ ਵਿਸ਼ਵ ਕੱਪ 15 ਤੋਂ 30 ਅਗਸਤ, 2026 ਤੱਕ ਬੈਲਜੀਅਮ ਤੇ ਨੀਦਰਲੈਂਡ ਸਾਂਝੇ ਤੌਰ ’ਤੇ ਆਯੋਜਿਤ ਕਰਨਗੇ। ਭਾਰਤੀ ਟੀਮ ਇਸ ਸਮੇਂ ਬੰਗਲੁਰੂ ’ਚ ਰਾਸ਼ਟਰੀ ਕੈਂਪ ’ਚ ਟੂਰਨਾਮੈਂਟ ਦੀ ਤਿਅਰੀ ਕਰ ਰਹੀ ਹੈ।
ਨੇਸ਼ਨਜ਼ ਕੱਪ ਜਿੱਤਣ ਵਾਲੀ ਟੀਮ ’ਚ ਵਿਸ਼ਵਾਸ
ਭਾਰਤੀ ਟੀਮ ਨੇ ਪਿਛਲੇ ਮਹੀਨੇ ਨਿਊਜ਼ੀਲੈਂਡ ’ਚ ਹੋਏ ਐਫਆਈਐਚ ਨੇਸ਼ਨਜ਼ ਕੱਪ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ, ਬਿਨਾਂ ਹਾਰੇ ਸਮਾਪਤ ਕੀਤਾ ਤੇ ਖਿਤਾਬ ਵੀ ਆਪਣੇ ਨਾਂਅ ਕੀਤਾ। ਉਸ ਪ੍ਰਦਰਸ਼ਨ ਤੋਂ ਪ੍ਰਭਾਵਿਤ ਹੋਏ ਕਈ ਖਿਡਾਰੀਆਂ ਨੂੰ ਵਿਸ਼ਵ ਕੱਪ ਲਈ ਚੁਣੀ ਗਈ ਟੀਮ ’ਚ ਸ਼ਾਮਲ ਕੀਤਾ ਗਿਆ ਹੈ। Women's Hockey World Cup 2026
Read Also : Panchkula News: ਪੰਚਕੂਲਾ ’ਚ ਸਮਝੌਤੇ ਦੀ ਮੀਟਿੰਗ ਬਣੀ ਖੂਨੀ ਝਗੜਾ, ਜੂਸ ਵਿਕਰੇਤਾ ਦਾ ਕਤਲ
ਪੂਲ ਡੀ ’ਚ ਭਾਰਤ ਦੀ ਚੁਣੌਤੀ | Women's Hockey World Cup 2026
ਭਾਰਤ ਨੂੰ ਵਿਸ਼ਵ ਕੱਪ ’ਚ ਪੂਲ ਡੀ ’ਚ ਚੀਨ, ਇੰਗਲੈਂਡ ਤੇ ਦੱਖਣੀ ਅਫਰੀਕਾ ਦੇ ਨਾਲ ਰੱਖਿਆ ਗਿਆ ਹੈ। ਭਾਰਤੀ ਟੀਮ ਆਪਣੇ ਸਾਰੇ ਗਰੁੱਪ ਮੈਚ ਨੀਦਰਲੈਂਡ ਦੇ ਐਮਸਟਲਵੀਨ ਦੇ ਵੈਗਨਾਰ ਹਾਕੀ ਸਟੇਡੀਅਮ ’ਚ ਖੇਡੇਗੀ। ਭਾਰਤ ਆਪਣੀ ਮੁਹਿੰਮ 16 ਅਗਸਤ ਨੂੰ ਚੀਨ ਵਿਰੁੱਧ ਸ਼ੁਰੂ ਕਰੇਗਾ। ਇਸ ਤੋਂ ਬਾਅਦ 18 ਅਗਸਤ ਨੂੰ ਦੱਖਣੀ ਅਫਰੀਕਾ ਤੇ 20 ਅਗਸਤ ਨੂੰ ਇੰਗਲੈਂਡ ਵਿਰੁੱਧ ਮੈਚ ਹੋਣਗੇ। ਮੁੱਖ ਕੋਚ ਸੋਰਡ ਮਾਰਿਜਨੇ ਨੇ ਕਿਹਾ, ‘ਅਸੀਂ ਸੰਤੁਲਿਤ ਟੀਮ ਚੁਣੀ ਹੈ ਜੋ ਇਸ ਗਰਮੀਆਂ ’ਚ ਆਉਣ ਵਾਲੀਆਂ ਵੱਡੀਆਂ ਚੁਣੌਤੀਆਂ ਲਈ ਪੂਰੀ ਤਰ੍ਹਾਂ ਤਿਆਰ ਹੈ। ਖਿਡਾਰੀਆਂ ਨੇ ਟੂਰਨਾਮੈਂਟ ਤੋਂ ਪਹਿਲਾਂ ਸਖ਼ਤ ਮਿਹਨਤ ਕੀਤੀ ਹੈ ਤੇ ਸਾਨੂੰ ਉਨ੍ਹਾਂ ਦੀਆਂ ਯੋਗਤਾਵਾਂ ’ਤੇ ਪੂਰਾ ਭਰੋਸਾ ਹੈ। ਅਸੀਂ ਦੁਨੀਆ ਦੀਆਂ ਸਭ ਤੋਂ ਵਧੀਆ ਟੀਮਾਂ ਵਿਰੁੱਧ ਖੇਡਦੇ ਹੋਏ ਸਭ ਤੋਂ ਵੱਡੇ ਮੰਚ ’ਤੇ ਆਪਣਾ ਸਰਵੋਤਮ ਪ੍ਰਦਰਸ਼ਨ ਕਰਨਾ ਚਾਹੁੰਦੇ ਹਾਂ।’
ਭਾਰਤੀ ਟੀਮ
- ਗੋਲਕੀਪਰ : ਸਵਿਤਾ, ਬਿਚੂ ਦੇਵੀ ਖਰੀਬਾਮ।
- ਡਿਫੈਂਡਰ : ਇਸ਼ਿਕਾ ਚੌਧਰੀ, ਸੁਸ਼ੀਲਾ ਚਾਨੂ ਪੁਖਰਾਮਬਮ, ਲਾਲਥਨਥਲੁਆਂਗੀ, ਜੋਤੀ, ਸ਼ਿਲਪੀ ਡੱਬਾਸ।
ਮਿਡਫੀਲਡਰ : ਸਲੀਮਾ ਟੇਟੇ (ਕਪਤਾਨ), ਨਿੱਕੀ ਪ੍ਰਧਾਨ, ਸਾਕਸ਼ੀ ਰਾਣਾ, ਸੁਨੇਲਿਤਾ ਟੋਪੋ, ਨੇਹਾ, ਦੀਪਿਕਾ ਸੋਰੇਂਗ। - ਫਾਰਵਰਡ : ਲਾਲਰੇਮਸਿਆਮੀ, ਰੁਤੁਜਾ ਦਾਦਾਸ਼ੋ ਪਿਸਾਲ, ਨਵਨੀਤ ਕੌਰ, ਦੀਪਿਕਾ, ਇਸ਼ਿਕਾ, ਬਲਜੀਤ ਕੌਰ, ਬਿਊਟੀ ਡੁੰਗਡੁੰਗ।