Sirsa Mansa Highway Protest: ਪਿੰਡ ਭੰਮੇ ਕਲਾਂ ’ਚ ਨਸ਼ੇ ਦੇ ਸ਼ੱਕੀ ਹਾਲਾਤਾਂ ’ਚ ਨੌਜਵਾਨ ਦੀ ਮੌਤ, ਪਿੰਡ ਵਾਸੀਆਂ ਨੇ ਸਰਸਾ-ਮਾਨਸਾ ਮੁੱਖ ਮਾਰਗ ਕੀਤਾ ਜਾਮ

ਦਲਜੀਤ ਸਿੰਘ ਉਰਫ਼ ਜੀਤਾ ਦੀ ਲਾਸ਼ ਰਾਮਾਨੰਦੀ ਲਿੰਕ ਸੜਕ ਕਿਨਾਰੇ ਮੰਜੇ ਤੋਂ ਮਿਲੀ, ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

Satinder Mathur  Picture
Published On

Sirsa Mansa Highway Protest: ਝੁਨੀਰ, (ਗੁਰਜੀਤ ਸ਼ੀਂਹ)। ਵਿਧਾਨ ਸਭਾ ਹਲਕਾ ਸਰਦੂਲਗੜ੍ਹ ਦੇ ਪਿੰਡ ਭੰਮੇ ਕਲਾਂ ਵਿੱਚ ਨਸ਼ੇ ਨਾਲ ਮੌਤ ਹੋਣ ਦਾ ਸ਼ੱਕ ਜਤਾਏ ਜਾ ਰਹੇ ਇੱਕ ਹੋਰ ਦੁਖਦਾਈ ਮਾਮਲੇ ਵਿੱਚ 34 ਸਾਲਾ ਵਿਆਹੁਤਾ ਨੌਜਵਾਨ ਦੀ ਲਾਸ਼ ਮਿਲਣ ਕਾਰਨ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ। ਮ੍ਰਿਤਕ ਦੀ ਪਛਾਣ ਦਲਜੀਤ ਸਿੰਘ ਉਰਫ਼ ਜੀਤਾ ਵਜੋਂ ਹੋਈ ਹੈ, ਜੋ ਪਸ਼ੂਆਂ ਦੇ ਪ੍ਰਾਈਵੇਟ ਡਾਕਟਰ ਜਰਨੈਲ ਸਿੰਘ ਦਾ ਇਕਲੌਤਾ ਪੁੱਤਰ ਸੀ।

ਇਹ ਵੀ ਪੜ੍ਹੋ: Syria Airstrike News: ਜਾਰਡਨ ਦਾ ਸੀਰੀਆ ’ਚ ਹਮਲਾ, ਘੱਟੋ-ਘੱਟ ਨੌਂ ਮੌਤਾਂ

ਪ੍ਰਾਪਤ ਜਾਣਕਾਰੀ ਅਨੁਸਾਰ ਦਲਜੀਤ ਸਿੰਘ ਕਾਫ਼ੀ ਸਮੇਂ ਤੋਂ ਨਸ਼ੇ ਦਾ ਆਦੀ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਅੱਜ ਸਵੇਰੇ ਕਰੀਬ 7 ਵਜੇ ਆਪਣੇ ਕੁਝ ਜਾਣਕਾਰਾਂ ਨਾਲ ਘਰੋਂ ਗਿਆ ਸੀ। ਬਾਅਦ ਵਿੱਚ ਉਸ ਦੀ ਲਾਸ਼ ਪਿੰਡ ਰਾਮਾਨੰਦੀ ਨੂੰ ਜਾਂਦੀ ਲਿੰਕ ਸੜਕ ਦੇ ਕਿਨਾਰੇ ਇੱਕ ਮੰਜੇ ਤੋਂ ਮਿਲੀ। ਨੌਜਵਾਨ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਪਿੰਡ ਵਿੱਚ ਸੋਗ ਦਾ ਮਾਹੌਲ ਬਣ ਗਿਆ।

ਪਿੰਡ ਵਾਸੀਆਂ ਨੇ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

ਨੌਜਵਾਨ ਦੀ ਮੌਤ ਤੋਂ ਬਾਅਦ ਰੋਸ ਵਿੱਚ ਆਏ ਪਿੰਡ ਵਾਸੀਆਂ ਨੇ ਸਰਸਾ-ਮਾਨਸਾ ਮੁੱਖ ਮਾਰਗ ਜਾਮ ਕਰਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪਿੰਡ ਵਾਸੀਆਂ ਵਿੱਚ ਨਸ਼ਿਆਂ ਦੀ ਸਮੱਸਿਆ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਵੱਲੋਂ ਨਸ਼ਿਆਂ ਦੇ ਖ਼ਾਤਮੇ ਲਈ ਠੋਸ ਕਦਮ ਚੁੱਕਣ ਦੀ ਮੰਗ ਕੀਤੀ ਗਈ।

ਪੁਲਿਸ ਵੱਲੋਂ ਕਾਰਵਾਈ ਦੀ ਗੱਲ

ਇਸ ਸਬੰਧੀ ਥਾਣਾ ਝੁਨੀਰ ਦੀ ਪੁਲਿਸ ਨੇ ਦੱਸਿਆ ਕਿ ਦਲਜੀਤ ਸਿੰਘ ਪਿਛਲੇ ਕਾਫ਼ੀ ਸਮੇਂ ਤੋਂ ਨਸ਼ੇ ਦਾ ਆਦੀ ਸੀ। ਪੁਲਿਸ ਅਨੁਸਾਰ ਨੌਜਵਾਨ ਦੀ ਲਾਸ਼ ਪਿੰਡ ਰਾਮਾਨੰਦੀ ਦੀ ਸੜਕ ਕਿਨਾਰੇ ਮੰਜੇ ਤੋਂ ਮਿਲੀ ਹੈ। ਪੁਲਿਸ ਨੇ ਕਿਹਾ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਨੌਜਵਾਨ ਦੀ ਮੌਤ ਦੇ ਅਸਲ ਕਾਰਨਾਂ ਸਬੰਧੀ ਅਧਿਕਾਰਤ ਪੁਸ਼ਟੀ ਅਤੇ ਜਾਂਚ ਦੇ ਵੇਰਵੇ ਸਾਹਮਣੇ ਆਉਣੇ ਅਜੇ ਬਾਕੀ ਹਨ।

Comments

Post Your Comment

About The Author

Related Posts