Syria Airstrike News: ਜਾਰਡਨ ਦਾ ਸੀਰੀਆ ’ਚ ਹਮਲਾ, ਘੱਟੋ-ਘੱਟ ਨੌਂ ਮੌਤਾਂ

ਜਾਰਡਨ ਦਾ ਸੀਰੀਆ ’ਚ ਹਮਲਾ, ਘੱਟੋ-ਘੱਟ ਨੌਂ ਮੌਤਾਂ

Khushdeep Singh Picture
Published On

ਅੰਮਾਨ (ਸੱਚ ਕਹੂੰ ਨਿਊਜ਼/ਏਜੰਸੀ)। ਦੇਸ਼ ਦੀਆਂ ਹਥਿਆਰਬੰਦ ਫੌਜਾਂ ਨੇ ਕਿਹਾ ਕਿ ਉਨ੍ਹਾਂ ਨੇ ਸ਼ੁੱਕਰਵਾਰ ਨੂੰ ਆਪਣੇ ਕਰਾਕ ਸੂਬੇ ਵਿੱਚ ਇੱਕ ਚਰਚ ’ਤੇ ਗੋਲੀਬਾਰੀ ਹਮਲੇ ਦੇ ਜਵਾਬ ’ਚ ਦੱਖਣ-ਪੂਰਬੀ ਸੀਰੀਆ ’ਚ ਹਥਿਆਰਬੰਦ ਸਮੂਹਾਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਇਸ ਗੋਲੀਬਾਰੀ ’ਚ ਘੱਟੋ-ਘੱਟ ਨੌਂ ਲੋਕ ਮਾਰੇ ਗਏ ਤੇ ਦਰਜਨਾਂ ਜ਼ਖਮੀ ਹੋ ਗਏ। ਜਾਰਡਨ ਦੀ ਫੌਜ ਨੇ ਕਿਹਾ ਕਿ ਸੀਰੀਆ ’ਚ ਇਹ ਹਮਲੇ ‘ਸੀਰੀਆਈ ਸਰਕਾਰ ਨਾਲ ਤਾਲਮੇਲ ਵਿੱਚ’ ਕੀਤੇ ਗਏ।

ਅਲ ਜਜ਼ੀਰਾ ਨੇ ਰਿਪੋਰਟ ਦਿੱਤੀ ਕਿ ਫੌਜ ਨੇ ਦੱਸਿਆ ਕਿ ਇਨ੍ਹਾਂ ਹਮਲਿਆਂ ’ਚ ਅੱਤਵਾਦੀ ਸਮੂਹਾਂ ਦੇ ਕਈ ਮੈਂਬਰ ਮਾਰੇ ਗਏ ਜਾਂ ਜ਼ਖਮੀ ਹੋਏ ਤੇ ਉਨ੍ਹਾਂ ਦੇ ਕਈ ਵਾਹਨ ਵੀ ਤਬਾਹ ਹੋ ਗਏ। ਹਾਲਾਂਕਿ, ਸੀਰੀਆ ਨੇ ਜਾਰਡਨ ਨਾਲ ਕਿਸੇ ਵੀ ਤਾਲਮੇਲ ਤੋਂ ਇਨਕਾਰ ਕੀਤਾ ਹੈ। ਸੀਰੀਆਈ ਸਰਕਾਰ ਨੇ ਇੱਕ ਬਿਆਨ ’ਚ ਕਿਹਾ ਕਿ ‘ਇਹ ਫੌਜੀ ਕਾਰਵਾਈ ਬਿਨਾਂ ਕਿਸੇ ਪੂਰਵ ਤਾਲਮੇਲ ਜਾਂ ਸੂਚਨਾ ਦੇ ਕੀਤੀ ਗਈ।’ ਉਨ੍ਹਾਂ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀਰੀਆਈ ਸਿਵਲ ਡਿਫੈਂਸ ਸਰਵਿਸ ਨੇ ਦੱਸਿਆ ਕਿ ਸੋਮਵਾਰ ਸ਼ਾਮ ਨੂੰ ਦਾਰਾ ਤੇ ਸੁਵੈਦਾ ਪ੍ਰਾਂਤਾਂ ਦੇ ਪੇਂਡੂ ਖੇਤਰਾਂ ’ਚ ਘੱਟੋ-ਘੱਟ ਚਾਰ ਥਾਵਾਂ ’ਤੇ ਹਮਲੇ ਹੋਏ।

ਉਨ੍ਹਾਂ ਦੀ ਟੀਮ ਨੇ ਸੱਤ ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ, ਜਿਨ੍ਹਾਂ ’ਚ ਤਿੰਨ ਪੁਰਸ਼, ਇੱਕ ਔਰਤ ਤੇ  ਤਿੰਨ ਬੱਚੇ ਸ਼ਾਮਲ ਹਨ। ਸਿਵਲ ਡਿਫੈਂਸ ਸਰਵਿਸ ਅਨੁਸਾਰ, ਮਾਰੇ ਗਏ ਲੋਕਾਂ ’ਚੋਂ ਪੰਜ ਇੱਕੋ ਪਰਿਵਾਰ ਦੇ ਹਨ। ਉਹ ਦਾਰਾ ਪ੍ਰਾਂਤ ਦੇ ਅਲ-ਤਾਈ ਪਿੰਡ ਵਿੱਚ ਇੱਕ ਟੈਂਟ ’ਤੇ ਹੋਏ ਹਮਲੇ ਵਿੱਚ ਮਾਰੇ ਗਏ। ਇੱਕ ਬੱਚੇ ਸਮੇਤ ਪਰਿਵਾਰ ਦੇ ਤਿੰਨ ਹੋਰ ਮੈਂਬਰ ਜ਼ਖਮੀ ਹੋ ਗਏ। ਦੂਜਾ ਹਮਲਾ ਦਾਰਾ ਦੇ ਹੀ ਅਲ-ਸ਼ੈਯਾਹ ਖੇਤਰ ’ਚ ਹੋਇਆ, ਜਿਸ ਵਿੱਚ ਇੱਕ 80 ਸਾਲਾ ਵਿਅਕਤੀ ਦੀ ਮੌਤ ਹੋ ਗਈ। ਤੀਜਾ ਹਮਲਾ ਦਾਰਾ ਦੇ ਐਨ ਅਲ-ਬਸਲ ਖੇਤਰ ’ਚ ਮੁਜ਼ੈਰਿਬ ’ਚ ਇੱਕ ਰਿਹਾਇਸ਼ੀ ਇਮਾਰਤ ’ਤੇ ਹੋਇਆ, ਜਿਸ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਇਹ ਵੀ ਪੜ੍ਹੋ : Cyclone Arnab: ਚੱਕਰਵਾਤ ਅਰਨਬ ਹੋਇਆ ਹੋਰ ਵੀ ਖਤਰਨਾਕ, ਕਈ ਸੂਬਿਆਂ ’ਚ ਅਲਰਟ ਜਾਰੀ, 60 ਤੋਂ ਵੱਧ ਟ੍ਰੇਨਾਂ ਰੱਦ

Comments

Post Your Comment

About The Author

Related Posts