Sirsa News: ਪਹਿਲੀ ਵਾਰ ਜਾਗਦੇ ਮਰੀਜ਼ ਦੇ ਬ੍ਰੇਨ ਟਿਊਮਰ ਦੀ ਸਫਲ ਸਰਜਰੀ, ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਨਿਓਰੋਸਰਜਰੀ ਵਿਭਾਗ ਦੀ ਵੱਡੀ ਪ੍ਰਾਪਤੀ
ਆਪੇ੍ਰਸ਼ਨ ਦੌਰਾਨ ਮਰੀਜ਼ ਤੋਂ ਕਰਾਈ ਗਈ ਹੱਥਾਂ-ਪੈਰਾਂ ਦੀ ਮੂਵਮੈਂਟ
ਸਰਸਾ (ਸੱਚ ਕਹੂੰ ਨਿਊਜ਼)। ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ, ਸਰਸਾ ਦੇ ਨਿਓਰੋਸਰਜਰੀ ਵਿਭਾਗ ਨੇ ‘ਅਵੇਕ ਕ੍ਰੈਨਿਓਟਾਮੀ’ ਤਕਨੀਕ ਨਾਲ ਬਰੇਨ ਟਿਊਮਰ ਦੀ ਸਫਲ ਸਰਜਰੀ ਕੀਤੀ ਹੈ ਹਸਪਤਾਲ ਅਨੁਸਾਰ ਸਰਸਾ ਖੇਤਰ ’ਚ ਇਸ ਤਕਨੀਕ ਨਾਲ ਇਹ ਪਹਿਲੀ ਸਫਲ ਸਰਜਰੀ ਹੈ। ਇਸ ਪ੍ਰਾਪਤੀ ਨਾਲ ਹੁਣ ਖੇਤਰ ਦੇ ਮਰੀਜ਼ਾਂ ਨੂੰ ਬ੍ਰੇਨ ਸਰਜਰੀ ਦੀ ਅਤਿਆਧੁਨਿਕ ਸਹੂਲਤ ਸਥਾਨਕ ਪੱਧਰ ’ਤੇ ਮੁਹੱਈਆ ਹੋ ਸਕੇਗੀ।
Read Also : ਪੰਜਾਬ ਦੇ ਰਾਸ਼ਨ ਕਾਰਡ ਬਣਾਉਣ ਦੀ ਪ੍ਰਕਿਰਿਆ ਖਿਲਾਫ਼ ਰੋਸ ਪ੍ਰਦਰਸ਼ਨ
‘ਅਵੇਕ ਕ੍ਰੈਨਿਓਟਾਮੀ’ ’ਚ ਆਪ੍ਰੇ੍ਰਸ਼ਨ ਦੇ ਮਹੱਤਵਪੂਰਨ ਪੜਾਅ ਦੌਰਾਨ ਮਰੀਜ਼ ਨੂੰ ਜਾਗ੍ਰਿਤ ਰੱਖਿਆ ਜਾਂਦਾ ਹੈ ਅਨੇਸਥੀਸੀਆ ਮਾਹਿਰ ਕੰਟਰੋਲ ਸੈਡੇਸ਼ਨ ਅਤੇ ਸਕੈਲਪ ਬਲਾਕ ਜ਼ਰੀਏ ਮਰੀਜ਼ ਨੂੰ ਅਰਾਮਦਾਇਕ ਰੱਖਦੇ ਹਨ ਟਿਊਮਰ ਕੱਢਦੇ ਸਮੇਂ ਮਰੀਜ਼ ਨਾਲ ਗੱਲਬਾਤ ਕਰਾਈ ਜਾਂਦੀ ਹੈ ਅਤੇ ਹੱਥ-ਪੈਰ ਹਿਲਾਉਣ ਵਰਗੇ ਨਿਰਦੇਸ਼ ਦਿੱਤੇ ਜਾਂਦੇ ਹਨ ਇਸ ਨਾਲ ਸਰਜਨ ਦਿਮਾਗ ਦੇ ਮਹੱਤਵਪੂਰਨ ਹਿੱਸਿਆਂ ਦੀ ਕਾਰਜਸਮਰੱਥਾ ’ਤੇ ਲਗਾਤਾਰ ਨਜ਼ਰ ਰੱਖਦਿਆਂ ਟਿਊਮਰ ਨੂੰ ਸੁਰੱਖਿਅਤ ਤਰੀਕੇ ਨਾਲ ਕੱਢ ਸਕਦੇ ਹਾਂ।
ਚਾਰ ਸਾਲਾਂ ਤੋਂ ਮਿਰਗੀ ਦੇ ਦੌਰਿਆਂ ਤੋਂ ਪ੍ਰੇਸ਼ਾਨ ਸੀ ਵਿਅਕਤੀ: ਹਸਪਤਾਲ ਅਨੁਸਾਰ 26 ਸਾਲਾਂ ਦਾ ਨੌਜਵਾਨ ਪਿਛਲੇ ਚਾਰ ਸਾਲਾਂ ਤੋਂ ਦਵਾਈਆਂ ਲੈਣ ਦੇ ਬਾਵਜੂਦ ਵਾਰ-ਵਾਰ ਮਿਰਗੀ ਦੇ ਦੌਰਿਆਂ ਤੋਂ ਪੀੜਤ ਸੀ ਐੱਮਆਰਆਈ ’ਚ ਦਿਮਾਗ ਦੇ ਸੱਜੇ ਪੈਰਾਇਟਲ ਹਿੱਸੇ ’ਚ ਕਰੀਬ ਇੱਕ ਸੈਂਟੀਮੀਟਰ ਦਾ ਟਿਊਮਰ ਮਿਲਿਆ, ਜੋ ਸਰੀਰ ਦੀਆਂ ਗਤੀਵਿਧੀਆਂ ਨੂੰ ਕੰਟਰੋਲ ਕਰਨ ਵਾਲੇ ਮੋਟਰ ਕਾਰਟੈਕਸ ਦੇ ਬੇਹੱਦ ਕਰੀਬ ਸੀ ਇਸ ਤੋਂ ਬਾਅਦ ਅਵੇਕ ਕ੍ਰੈਨਿਓਟਾਮੀ ਦਾ ਫੈਸਲਾ ਲਿਆ ਗਿਆ।
ਲਗਾਤਾਰ ਹੁੰਦੀ ਰਹੀ ਨਿਓਰੋਲਾਜੀਕਲ ਜਾਂਚ
ਸਰਜਰੀ ਦੌਰਾਨ ਖੋਪੜੀ ਖੋਲ੍ਹ ਕੇ ਟਿਊਮਰ ਦੀ ਸਟੀਕ ਪਛਾਣ ਲਈ ਇੰਟਰਾ-ਆਪ੍ਰੇਟਿਵ ਅਲਟਰਾਸਾਊਂਡ ਦੀ ਵਰਤੋਂ ਕੀਤੀ ਗਈ ਮਹੱਤਵਪੂਰਨ ਪੜਾਅ ’ਚ ਮਰੀਜ਼ ਨੂੰ ਜਾਗ੍ਰਿਤ ਰੱਖਿਆ ਗਿਆ ਅਤੇ ਉਹ ਡਾਕਟਰਾਂ ਦੇ ਨਿਰਦੇਸ਼ ’ਤੇ ਹੱਥ-ਪੈਰ ਹਿਲਾਉਂਦਾ ਰਿਹਾ ਲਗਾਤਾਰ ਨਿਓਰੋਲਾਜੀਕਲ ਜਾਂਚ ਦੌਰਾਨ ਟਿਊਮਰ ਸਫਲਤਾਪੂਰਵਕ ਕੱਢ ਦਿੱਤਾ ਗਿਆ। ਹਸਪਤਾਲ ਦੇ ਮੁਤਾਬਿਕ ਮਰੀਜ਼ ਦੀਆਂ ਸਾਰੀਆਂ ਮਹੱਤਵਪੂਰਨ ਨਿਓਰੋਲਾਜੀਕਲ ਸਮਰੱਥਾਵਾਂ ਸੁਰੱਖਿਅਤ ਹਨ ਅਤੇ ਉਸ ਦੀ ਸਥਿਤੀ ਸੰਤੋਖਜਨਕ ਹੈ ਹਸਪਤਾਲ ਮੈਨੇਜ਼ਮੈਂਟ ਨੇ ਇਸ ਨੂੰ ਨਿਓਰੋਸਰਜਰੀ, ਅਨੇਸਥੀਸੀਆ, ਰੇਡੀਓਲਾਜੀ, ਆਪੇ੍ਰਸ਼ਨ ਥੀਏਟਰ ਅਤੇ ਨਰਸਿੰਗ ਟੀਮ ਦੇ ਤਾਲਮੇਲ ਦਾ ਸਿੱਟਾ ਦੱਸਿਆ।
ਉਨ੍ਹਾਂ ਦੱਸਿਆ ਕਿ ਹਸਪਤਾਲ ਖੇਤਰ ਦੇ ਮਰੀਜ਼ਾਂ ਨੂੰ ਆਧੁਨਿਕ ਅਤੇ ਗੁਣਵੱਤਾਪੂਰਨ ਸਿਹਤ ਸੇਵਾਵਾਂ ਮੁਹੱਈਆ ਕਰਾਉਣ ਲਈ ਲਗਾਤਾਰ ਯਤਨਸ਼ੀਲ ਹੈੈ ਹਸਪਤਾਲ ’ਚ ਅਤਿਆਧੁਨਿਕ ਨਿਓਰੋ ਸਰਜਰੀ ਸਹੂਲਤਾਂ ਦੇ ਨਾਲ-ਨਾਲ ਵੱਖ-ਵੱਖ ਮਾਹਿਰ ਡਾਕਟਰ ਸੇਵਾਵਾਂ ਮੁਹੱਈਆ ਹਨ ਇਸ ਤੋਂ ਇਲਾਵਾ ਆਯੂਸ਼ਮਾਨ ਭਾਰਤ ਯੋਜਨਾ ਅਤੇ ਵੱਖ-ਵੱਖ ਟੀਪੀਏ ਅਤੇ ਇੰਸ਼ੋੋਰੈਂਸ ਕੰਪਨੀਆਂ ਦੇ ਜ਼ਰੀਏ ਕੈਸ਼ਲੈੱਸ ਇਲਾਜ ਦੀ ਸਹੂਲਤ ਵੀ ਮੁਹੱਈਆ ਹੈ।