Punjab
Abohar News: ਲੁਟੇਰਿਆਂ ਨੇ ਟਰੱਕ ਡਰਾਇਵਰ ਨੂੰ ਕੁੱਟ ਕੇ ਕੀਤਾ ਜ਼ਖ਼ਮੀ
ਲੁਟੇਰੇ ਟਰੱਕ ਵਿੱਚ ਵੜ ਗਏ ਤੇ ਟਰੱਕ ’ਚੋਂ ਛੇ ਹਜ਼ਾਰ ਰੁਪਏ ਚੋਰੀ ਕਰ ਲਏ
ਅਬੋਹਰ (ਮੇਵਾ ਸਿੰਘ)। ਦਿਨ-ਦਿਹਾੜੇ, ਅਬੋਹਰ ਦੇ ਸੰਤ ਨਗਰ ’ਚ ਕੁਝ ਲੁਟੇਰਿਆਂ ਨੇ ਨਾ ਸਿਰਫ਼ ਬਠਿੰਡਾ ਤੋਂ ਕੀਟਨਾਸ਼ਕ ਲਿਆ ਰਹੇ ਇੱਕ ਟਰੱਕ ਡਰਾਇਵਰ ਨੂੰ ਬੁਰੀ ਤਰ੍ਹਾਂ ਕੁੱਟਿਆ, ਸਗੋਂ ਹਜ਼ਾਰਾਂ ਰੁਪਏ ਦੀ ਨਕਦੀ ਵੀ ਚੋਰੀ ਕਰਕੇ ਲੈ ਗਏ।
ਜਾਣਕਾਰੀ ਦਿੰਦਿਆਂ ਬਠਿੰਡਾ ਦੇ ਰਹਿਣ ਵਾਲੇ ਪਤਰਾਮ ਨੇ ਕਿਹਾ ਕਿ ਉਹ ਆਪਣੇ ਟਰੱਕ ’ਚ ਕੀਟਨਾਸ਼ਕ ਲੈ ਕੇ ਬਠਿੰਡਾ ਤੋਂ ਅਬੋਹਰ ਆਇਆ ਸੀ। ਜਦੋਂ ਉਹ ਪੁਰਾਣੀ ਫਾਜ਼ਿਲਕਾ ਰੋਡ ’ਤੇ ਪਹੁੰਚਿਆ, ਤਾਂ ਉਸਨੇ ਸੜਕ ਕਿਨਾਰੇ ਆਪਣਾ ਟਰੱਕ ਰੋਕਿਆ ਤੇ ਪਾਣੀ ਪੀਣ ਲਈ ਉਤਰਿਆ।
ਇਸ ਦੌਰਾਨ ਦੋ ਲੁਟੇਰੇ ਉਸਦੇ ਟਰੱਕ ਵਿੱਚ ਵੜ ਗਏ ਤੇ ਟਰੱਕ ’ਚੋਂ ਛੇ ਹਜ਼ਾਰ ਰੁਪਏ ਚੋਰੀ ਕਰ ਲਏ। ਜਦੋਂ ਉਸਨੇ ਲੁਟੇਰਿਆਂ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਉਸਦੇ ਸਿਰ ’ਤੇ ਭਾਰੀ ਚੀਜ਼ ਨਾਲ ਵਾਰ ਕੀਤਾ, ਜਿਸ ਨਾਲ ਉਹ ਜ਼ਖਮੀ ਹੋ ਗਿਆ। ਸੂਚਨਾ ਮਿਲਦੇ ਹੀ 112 ਪੁਲਿਸ ਟੀਮ ਮੌਕੇ ’ਤੇ ਪਹੁੰਚੀ ਤੇ ਜਾਂਚ ਸ਼ੁਰੂ ਕਰ ਦਿੱਤੀ।
ਘਟਨਾ ’ਤੇ ਡੂੰਘਾ ਗੁੱਸਾ ਜ਼ਾਹਰ ਕਰਦਿਆਂ ਸ਼ਹਿਰ ਵਾਸੀਆਂ ਨੇ ਕਿਹਾ ਕਿ ਸ਼ਹਿਰ ਵਿੱਚ ਦਿਨ-ਦਿਹਾੜੇ ਲੁੱਟ-ਖੋਹ ਦੀਆਂ ਘਟਨਾਵਾਂ ਕਾਰਨ ਲੋਕਾਂ ਵਿੱਚ ਦਹਿਸ਼ਤ ਫੈਲ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਲੁਟੇਰਿਆਂ ਨੂੰ ਫੜਿਆ ਜਾਵੇ ਤੇ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇ।