Canada Murder Case: ਕੈਨੇਡਾ ’ਚ ਹਿਮਾਂਸ਼ੀ ਖੁਰਾਨਾ ਕਤਲ ਮਾਮਲੇ ’ਚ ਵੱਡਾ ਅਪਡੇਟ, 8 ਮਹੀਨੇ ਬਾਅਦ ਮੁਲਜ਼ਮ ਗ੍ਰਿਫ਼ਤਾਰ

ਟੋਰਾਂਟੋ ਪੁਲਿਸ ਵੱਲੋਂ 32 ਸਾਲਾ ਅਬਦੁਲ ਗਫੂਰੀ ਗ੍ਰਿਫਤਾਰ

Khushdeep Singh Picture
Published On

ਚੰਡੀਗੜ੍ਹ (ਸੱਚ ਕਹੂੰ ਨਿਊਜ਼/ਹਿੰ.ਸ.)। ਕੈਨੇਡਾ ਦੇ ਟੋਰਾਂਟੋ ’ਚ ਦਸੰਬਰ 2025 ਦੌਰਾਨ 30 ਸਾਲਾ ਹਿਮਾਂਸ਼ੀ ਖੁਰਾਨਾ ਦੇ ਕਤਲ ਮਾਮਲੇ ’ਚ ਕਰੀਬ ਅੱਠ ਮਹੀਨੇ ਬਾਅਦ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਟੋਰਾਂਟੋ ਪੁਲਿਸ ਨੇ 32 ਸਾਲਾ ਅਬਦੁਲ ਗਫੂਰੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਖਿਲਾਫ਼ ਫਰਸਟ-ਡਿਗਰੀ ਮਰਡਰ ਦਾ ਦੋਸ਼ ਲਾਇਆ ਗਿਆ ਹੈ। ਹਾਲਾਂਕਿ, ਮੁਲਜ਼ਮ ’ਤੇ ਲੱਗੇ ਦੋਸ਼ ਅਜੇ ਅਦਾਲਤ ’ਚ ਸਾਬਤ ਨਹੀਂ ਹੋਏ ਹਨ। ਪੁਲਿਸ ਮੁਤਾਬਕ ਹਿਮਾਂਸ਼ੀ ਖੁਰਾਨਾ ਦੇ ਲਾਪਤਾ ਹੋਣ ਦੀ ਰਿਪੋਰਟ 19 ਦਸੰਬਰ 2025 ਨੂੰ ਦਰਜ ਕਰਵਾਈ ਗਈ ਸੀ। ਇਸ ਤੋਂ ਅਗਲੇ ਦਿਨ ਜਾਂਚਕਰਤਾਵਾਂ ਨੂੰ ਸਟ੍ਰੈਚਨ ਐਵੇਨਿਊ ਤੇ ਵੈਲਿੰਗਟਨ ਸਟ੍ਰੀਟ ਵੈਸਟ ਨੇੜੇ ਸਥਿਤ ਇੱਕ ਘਰ ’ਚ ਹਿਮਾਂਸ਼ੀ ਦੀ ਲਾਸ਼ ਮਿਲੀ ਸੀ। ਮੁੱਢਲੀ ਜਾਂਚ ਤੋਂ ਬਾਅਦ ਪੁਲਿਸ ਨੇ ਉਸ ਦੀ ਮੌਤ ਨੂੰ ਕਤਲ ਕਰਾਰ ਦੇ ਦਿੱਤਾ ਸੀ। Canada Murder Case

ਇਹ ਵੀ ਪੜ੍ਹੋ : Welfare Work: ਵਾਤਾਵਰਨ ਨੂੰ ਸਾਫ-ਸੁਥਰਾ ਰੱਖਣ ਦਾ ਸੰਕਲਪ ਲੜੀ ’ਚ ਪਰਥ ’ਚ ਸਾਧ-ਸੰਗਤ ਨੇ ਲਾਏ 3000 ਬੂਟੇ

ਮਾਮਲੇ ਦੀ ਜਾਂਚ ਅੱਗੇ ਵਧਣ ’ਤੇ ਪੁਲਿਸ ਨੇ ਅਬਦੁਲ ਗਫੂਰੀ ਖਿਲਾਫ਼ ਕੈਨੇਡਾ-ਵਿਆਪੀ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਸੀ। ਕਰੀਬ ਅੱਠ ਮਹੀਨਿਆਂ ਬਾਅਦ ਹੁਣ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਟੋਰਾਂਟੋ ਪੁਲਿਸ ਦੇ ਹੌਮਿਸਾਈਡ ਅਧਿਕਾਰੀਆਂ ਅਨੁਸਾਰ ਮੁਲਜ਼ਮ ਨੂੰ ਕੈਨੇਡਾ ਵਾਪਸ ਲਿਆਉਣ ਲਈ ਫਿਊਜਿਟਿਵ ਸਕੁਐਡ ਤੇ ਹੌਮਿਸਾਈਡ ਐਂਡ ਮਿਸਿੰਗ ਪਰਸਨਜ਼ ਯੂਨਿਟ ਨੇ ਕੌਮੀ ਤੇ ਕੌਮਾਂਤਰੀ ਪੁਲਿਸ ਏਜੰਸੀਆਂ ਨਾਲ ਤਾਲਮੇਲ ਕੀਤਾ। ਹਾਲਾਂਕਿ ਪੁਲਿਸ ਨੇ ਇਹ ਜਾਣਕਾਰੀ ਜਾਰੀ ਨਹੀਂ ਕੀਤੀ ਕਿ ਅਬਦੁਲ ਗਫੂਰੀ ਨੂੰ ਕਿਸ ਸਥਾਨ ਤੋਂ ਗ੍ਰਿਫ਼ਤਾਰ ਕੀਤਾ ਗਿਆ। ਗ੍ਰਿਫ਼ਤਾਰੀ ਤੋਂ ਬਾਅਦ ਮੁਲਜ਼ਮ ਨੂੰ ਟੋਰਾਂਟੋ ਦੀ ਬੇਲ ਕੋਰਟ ’ਚ ਪੇਸ਼ ਕੀਤਾ ਜਾਣਾ ਸੀ। ਪੁਲਿਸ ਦੀ ਇਸ ਕਾਰਵਾਈ ਨਾਲ ਹਿਮਾਂਸ਼ੀ ਖੁਰਾਨਾ ਕਤਲ ਮਾਮਲੇ ਦੀ ਲੰਬੇ ਸਮੇਂ ਤੋਂ ਚੱਲ ਰਹੀ ਜਾਂਚ ’ਚ ਇੱਕ ਅਹਿਮ ਮੋੜ ਆਇਆ ਹੈ। ਪੁਲਿਸ ਵੱਲੋਂ ਮਾਮਲੇ ਨਾਲ ਸਬੰਧਤ ਹੋਰ ਸਬੂਤਾਂ ਤੇ ਘਟਨਾ ਦੇ ਪੂਰੇ ਕਾਰਨਾਂ ਦੀ ਜਾਂਚ ਜਾਰੀ ਹੈ।

About The Author

Related Posts