Welfare Work: ਵਾਤਾਵਰਨ ਨੂੰ ਸਾਫ-ਸੁਥਰਾ ਰੱਖਣ ਦਾ ਸੰਕਲਪ ਲੜੀ ’ਚ ਪਰਥ ’ਚ ਸਾਧ-ਸੰਗਤ ਨੇ ਲਾਏ 3000 ਬੂਟੇ

ਪਰਥ ਦੀ ਸਾਧ-ਸੰਗਤ ਵੱਲੋਂ ਹੁਣ ਹਰ ਵੀਕੈਂਡ ’ਤੇ ਲਗਾਤਾਰ ਬੂਟੇ ਲਾਏ ਜਾ ਰਹੇ ਹਨ

Ravinder Sharma Picture
Published On

ਪਰਥ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਡੇਰਾ ਸੱਚਾ ਸੌਦਾ ਦੀ ਦੇਸ਼-ਵਿਦੇਸ਼ ਦੀ ਸਾਧ-ਸੰਗਤ ਮਾਨਵਤਾ ਦੀ ਭਲਾਈ ’ਚ ਹਮੇਸ਼ਾ ਅੱਗੇ ਰਹਿੰਦੀ ਹੈ। ਇਸੇ ਲੜੀ ’ਚ ਬੀਤੇ ਦਿਨੀਂ 11 ਜੁਲਾਈ ਨੂੰ 2026 ਪਰਥ, ਅਸਟਰੇਲੀਆ ਦੀ ਸਾਧ-ਸੰਗਤ ਨੇ ਵਾਤਾਵਰਨ ਨੂੰ ਹਰਿਆ-ਭਰਿਆ ਅਤੇ ਸਾਫ-ਸੁਥਰਾ ਬਣਾਉਣ ਦੇ ਉਦੇਸ਼ ਨਾਲ ਵਿਸ਼ਾਲ ਪੌਦਾ ਲਾਓ ਅਭਿਆਨ ਚਲਾਇਆ ਗਿਆ।

Trees 2

ਇਸ ਦੌਰਾਨ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਕਮੇਟੀ ਦੇ ਵਲੰਟੀਅਰਾਂ ਨੇ 3000 ਬੂਟੇ ਲਾਏ। ਇਸ ਅਭਿਆਨ ’ਚ ‘ਕਿਡਸ ਏਜ਼ ਵਾਰੀਅਰ’ ਅਤੇ ‘ਟੀਨ ਏਜ਼ ਵਾਰੀਅਰਸ’ ਦਾ ਵੀ ਪੂਰਾ ਸਹਿਯੋਗ ਰਿਹਾ। ਇਹ ਪੌਦਾ ਲਾਓ ਅਭਿਆਨ ‘ਪਰਥ ਐੱਨਆਰਐੱਸ’ ਨਾ ਮਿਲ ਕੇ Gidgeganup ਸਬਅਰਬ ’ਚ ਕੀਤਾ ਗਿਆ। ਇਸ ਸੇਵਾ ਦੇ ਕੰਮ ’ਚ 120 ਤੋਂ ਵੱਧ ਸੇਵਾਦਾਰਾਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ।

Read Also : 85 ਸਕੂਲਾਂ ਦੀਆਂ 900 ਖਿਡਾਰਨਾਂ ਨੂੰ ਪਛਾੜ ਕੇ Shah Satnam Ji Girls School Sirsa ਬਣਿਆ ਓਵਰ ਆਲ ਚੈਂਪੀਅਨ

ਵਾਤਾਵਰਨ ਨੂੰ ਹਰਿਆ-ਭਰਿਆ ਬਣਾਉਣ ਦੀ ਇਸ ਲੜੀ ਨੂੰ ਅੱਗੇ ਵਧਾਉਂਦਿਆਂ ਪਰਥ ਦੀ ਸਾਧ-ਸੰਗਤ ਵੱਲੋਂ ਹੁਣ ਹਰ ਵੀਕੈਂਡ ’ਤੇ ਲਗਾਤਾਰ ਬੂਟੇ ਲਾਏ ਜਾ ਰਹੇ ਹਨ। ਸੇਵਾਦਾਰਾਂ ਦੇ ਇਸ ਸ਼ਲਾਘਾਯੋਗ ਯਤਨ ਦੀ ਸਥਾਨਕ ਪ੍ਰਸ਼ਾਸਨ ਅਤੇ ਲੋਕਾਂ ਵੱਲੋਂ ਖੂਬ ਪ੍ਰਸ਼ੰਸਾ ਕੀਤੀ ਜਾ ਰਹੀ ਹੈ।

Trees 6

Trees 3

Trees 5

Trees 6

About The Author

Related Posts