IND vs SL: ਭਾਰਤ ਨੇ ਜਿੱਤਿਆ ਸ਼੍ਰੀਲੰਕਾ ਖਿਲਾਫ ਅਭਿਆਸ ਮੈਚ, ਪਡਿੱਕਲ, ਜਡੇਜ਼ਾ ਤੇ ਜਾਇਸਵਾਲ ਚਮਕੇ
ਭਾਰਤ ਨੇ ਸ਼੍ਰੀਲੰਕਾ ਨੂੰ ਅਭਿਆਸ ਮੈਚ ’ਚ 6 ਵਿਕਟਾਂ ਨਾਲ ਹਰਾਇਆ
IND vs SLï ਸਪੋਰਟਸ ਡੈਸਕ। ਭਾਰਤ ਤੇ ਸ਼੍ਰੀਲੰਕਾ ਵਿਚਕਾਰ ਕੋਲੰਬੋ ’ਚ ਖੇਡਿਆ ਗਿਆ ਤਿੰਨ ਦਿਨਾਂ ਅਭਿਆਸ ਮੈਚ ਅੱਜ ਭਾਰਤੀ ਟੀਮ ਨੇ ਜਿੱਤ ਲਿਆ ਹੈ। ਭਾਰਤੀ ਟੀਮ ਨੇ ਮੈਚ ਛੇ ਵਿਕਟਾਂ ਨਾਲ ਜਿੱਤ ਹਾਸਲ ਕੀਤੀ। ਸ਼੍ਰੀਲੰਕਾ ਨੇ 200 ਦੌੜਾਂ ਬਣਾਉਣ ਤੋਂ ਬਾਅਦ ਆਪਣੀ ਪਾਰੀ ਐਲਾਨ ਦਿੱਤੀ ਸੀ, ਜਿਸ ਨਾਲ ਮਹਿਮਾਨ ਟੀਮ ਨੂੰ ਜਿੱਤ ਲਈ 207 ਦੌੜਾਂ ਦਾ ਟੀਚਾ ਮਿਲਿਆ ਸੀ। ਭਾਰਤ ਨੇ ਟੀਚਾ ਪ੍ਰਾਪਤ ਕੀਤਾ ਤੇ ਮੈਚ ਆਪਣੇ ਨਾਂਅ ਕਰ ਲਿਆ।
ਸ਼ੁਭਮਨ ਦੀ ਉਂਗਲੀ ’ਤੇ ਲੱਗੀ ਸੱਟ | IND vs SL
ਸ਼ੁਭਮਨ ਨੂੰ ਅਭਿਆਸ ਮੈਚ ਤੋਂ ਪਹਿਲਾਂ ਉਂਗਲੀ ’ਤੇ ਸੱਟ ਲੱਗ ਗਈ ਸੀ ਤੇ ਉਹ ਪਹਿਲੇ ਦੋ ਦਿਨ ਮੈਦਾਨ ’ਤੇ ਨਹੀਂ ਖੇਡੇ। ਇਸ ਅਭਿਆਸ ਮੈਚ ’ਚ, ਸ਼੍ਰੀਲੰਕਾ ਨੂੰ ਇੱਕ ਦਿਨ ਬੱਲੇਬਾਜ਼ੀ ਕਰਨੀ ਸੀ ਤੇ ਭਾਰਤ ਨੂੰ ਅਗਲੇ ਦਿਨ ਬੱਲੇਬਾਜ਼ੀ ਕਰਨੀ ਸੀ। ਤੀਜੇ ਦਿਨ, ਦੋਵਾਂ ਟੀਮਾਂ ਨੂੰ 45-45 ਓਵਰ ਬੱਲੇਬਾਜ਼ੀ ਕਰਨੀ ਸੀ। IND vs SL
ਪ੍ਰਸ਼ੰਸਕਾਂ ਨੇ ਲਈ ਰਾਹਤ ਦੀ ਸਾਹ
- ਸ਼੍ਰੀਲੰਕਾ ਇਲੈਵਨ ਨੇ ਆਪਣੀ ਪਹਿਲੀ ਪਾਰੀ ਅੱਠ ਵਿਕਟਾਂ ’ਤੇ 363 ਦੌੜਾਂ ’ਤੇ ਐਲਾਨ ਦਿੱਤੀ। ਜਵਾਬ ’ਚ, ਭਾਰਤ ਨੇ ਆਪਣੀ ਪਹਿਲੀ ਪਾਰੀ ’ਚ ਛੇ ਵਿਕਟਾਂ ’ਤੇ 357 ਦੌੜਾਂ ਬਣਾਈਆਂ ਤੇ ਆਪਣੀ ਪਾਰੀ ਦਾ ਐਲਾਨ ਕਰ ਦਿੱਤਾ।
- ਤੀਜੇ ਦਿਨ, ਸ਼੍ਰੀਲੰਕਾ ਇਲੈਵਨ ਨੇ 45 ਓਵਰਾਂ ’ਚ ਛੇ ਵਿਕਟਾਂ ’ਤੇ 200 ਦੌੜਾਂ ਬਣਾਈਆਂ। ਪਹਿਲੀ ਪਾਰੀ ’ਚ ਛੇ ਦੌੜਾਂ ਦੀ ਬੜ੍ਹਤ ਨਾਲ, ਉਨ੍ਹਾਂ ਦੀ ਕੁੱਲ ਬੜ੍ਹਤ 206 ਦੌੜਾਂ ਸੀ, ਤੇ ਭਾਰਤ ਨੂੰ 207 ਦੌੜਾਂ ਦਾ ਟੀਚਾ ਦਿੱਤਾ ਗਿਆ ਸੀ।
- ਗਿੱਲ ਦੀ ਭਾਗੀਦਾਰੀ ਬਾਰੇ ਸ਼ੱਕ ਸੀ, ਪਰ ਹੁਣ ਜਦੋਂ ਉਹ ਬੱਲੇਬਾਜ਼ੀ ਲਈ ਮੈਦਾਨ ’ਤੇ ਆਏ, ਤਾਂ ਟੀਮ ਪ੍ਰਬੰਧਨ ਤੇ ਪ੍ਰਸ਼ੰਸਕਾਂ ਦੋਵਾਂ ਨੇ ਜ਼ਰੂਰ ਰਾਹਤ ਦਾ ਸਾਹ ਲਿਆ ਹੋਵੇਗਾ। ਕੇਐਲ ਰਾਹੁਲ ਨੇ ਗਿੱਲ ਦੀ ਗੈਰਹਾਜ਼ਰੀ ’ਚ ਦੋ ਦਿਨਾਂ ਤੱਕ ਸਥਿਤੀ ਨੂੰ ਸ਼ਾਨਦਾਰ ਢੰਗ ਨਾਲ ਸੰਭਾਲਿਆ ਤੇ ਟੀਮ ਦੀ ਕਪਤਾਨੀ ਕੀਤੀ।
ਸ਼੍ਰੀਲੰਕਾ ਇਲੈਵਨ ਦੀ ਦੂਜੀ ਪਾਰੀ
ਸ਼੍ਰੀਲੰਕਾ ਇਲੈਵਨ ਲਈ ਦੂਜੀ ਪਾਰੀ ’ਚ ਨਿਸ਼ਾ ਮਦੁਸ਼ੰਕਾ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ। ਉਸਨੇ ਰਿਟਾਇਰਡ ਹਰਟ ਤੋਂ ਪਹਿਲਾਂ 73 ਗੇਂਦਾਂ ’ਚ 63 ਦੌੜਾਂ ਬਣਾਈਆਂ। ਅੰਜਲਾ ਬੰਦਰਾ ਨੇ 35 ਦੌੜਾਂ ਬਣਾਈਆਂ, ਤੇ ਨਿਪੁਨ ਧਨੰਜਯ ਨੇ 46 ਦੌੜਾਂ ਬਣਾਈਆਂ। ਭਾਰਤ ਲਈ, ਗੁਰਨੂਰ ਬਰਾੜ ਤੇ ਰਵਿੰਦਰ ਜਡੇਜਾ ਨੇ ਦੋ-ਦੋ ਵਿਕਟਾਂ ਲਈਆਂ। ਮੁਹੰਮਦ ਸਿਰਾਜ ਤੇ ਪ੍ਰਸਿਧ ਕ੍ਰਿਸ਼ਨਾ ਨੇ ਇੱਕ-ਇੱਕ ਵਿਕਟ ਲਈ।
ਇਹ ਵੀ ਪੜ੍ਹੋ : IET Teachers Protest: ਆਈਈਏਟੀ ਅਧਿਆਪਕ 12 ਅਗਸਤ ਤੋਂ ਮੋਹਾਲੀ ’ਚ ਲਾਉਣਗੇ ਪੱਕਾ ਧਰਨਾ
ਭਾਰਤ ਦੀ ਪਹਿਲੀ ਪਾਰੀ | IND vs SL
ਭਾਰਤ ਨੇ ਆਪਣੀ ਪਹਿਲੀ ਪਾਰੀ ’ਚ 357 ਦੌੜਾਂ ਬਣਾਈਆਂ। ਕੇਐਲ ਰਾਹੁਲ ਨੇ 40 ਦੌੜਾਂ ਤੇ ਰਵਿੰਦਰ ਜਡੇਜਾ ਨੇ 63 ਦੌੜਾਂ ਬਣਾਈਆਂ। ਮਾਨਵ ਸੁਥਾਰ ਨੇ 41 ਦੌੜਾਂ ਬਣਾਈਆਂ। ਇਸ ਤੋਂ ਇਲਾਵਾ, ਸਰਾਂਸ਼ ਜੈਨ ਨੇ 22 ਦੌੜਾਂ ਤੇ ਗੁਰਨੂਰ ਬਰਾੜ ਨੇ 18 ਗੇਂਦਾਂ ’ਚ ਦੋ ਚੌਕੇ ਤੇ ਚਾਰ ਛੱਕਿਆਂ ਦੀ ਮਦਦ ਨਾਲ 36 ਦੌੜਾਂ ਬਣਾਈਆਂ। ਤੀਜੇ ਨੰਬਰ ’ਤੇ ਬੱਲੇਬਾਜ਼ੀ ਕਰ ਰਹੇ ਦੇਵਦੱਤ ਪਡਿੱਕਲ ਨੇ ਭਾਰਤ ਲਈ ਸਭ ਤੋਂ ਜ਼ਿਆਦਾ ਦੌੜਾਂ ਬਣਾਈਆਂ। ਉਸਨੇ 164 ਗੇਂਦਾਂ ’ਚ 18 ਚੌਕਿਆਂ ਦੀ ਮਦਦ ਨਾਲ 142 ਦੌੜਾਂ ਦੀ ਨਾਬਾਦ ਪਾਰੀ ਖੇਡੀ। ਸ਼੍ਰੀਲੰਕਾ ਲਈ, ਰਮੇਸ਼ ਮੈਂਡਿਸ ਤੇ ਅਸੰਕਾ ਮਨੋਜ ਨੇ ਦੋ-ਦੋ ਵਿਕਟਾਂ ਲਈਆਂ। ਵਿਸ਼ਵਾ ਫਰਨਾਂਡੋ ਤੇ ਕੇਸ਼ਰਾ ਨੁਵੰਤਾ ਨੇ ਇੱਕ-ਇੱਕ ਵਿਕਟ ਲਈ।
ਸ਼੍ਰੀਲੰਕਾ ਇਲੈਵਨ ਦੀ ਪਹਿਲੀ ਪਾਰੀ
ਸ਼੍ਰੀਲੰਕਾ ਨੇ ਆਪਣੀ ਪਹਿਲੀ ਪਾਰੀ ’ਚ 363 ਦੌੜਾਂ ਬਣਾਈਆਂ। ਨਿਸ਼ਾਨ ਮਦੁਸ਼ੰਕਾ ਨੇ 66 ਦੌੜਾਂ ਤੇ ਰਵਿੰਦੂ ਰਸੰਥਾ ਨੇ 71 ਦੌੜਾਂ ਬਣਾਈਆਂ। ਪਾਸਿੰਡੂ ਨੇ 35 ਦੌੜਾਂ ਤੇ ਪਵਨ ਰਤਨਾਇਕੇ ਨੇ 39 ਦੌੜਾਂ ਬਣਾਈਆਂ। ਅਹਾਨ ਵਿਕਰਮਸਿੰਘੇ 31 ਦੌੜਾਂ ਬਣਾਉਣ ’ਚ ਕਾਮਯਾਬ ਰਹੇ। ਕਪਤਾਨ ਸੋਨਲ ਦਿਨੁਸ਼ਾ ਨੇ 52 ਦੌੜਾਂ ਬਣਾਈਆਂ। ਰਮੇਸ਼ ਮੈਂਡਿਸ ਨੇ 32 ਦੌੜਾਂ ਬਣਾਈਆਂ। ਭਾਰਤ ਲਈ, ਰਵਿੰਦਰ ਜਡੇਜਾ, ਕੁਲਦੀਪ ਯਾਦਵ ਤੇ ਮਾਨਵ ਸੁਥਾਰ ਨੇ ਦੋ-ਦੋ ਵਿਕਟਾਂ ਲਈਆਂ। ਗੁਰਨੂਰ ਬਰਾੜ ਨੂੰ 1 ਵਿਕਟ ਮਿਲੀ।