Punjab
ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਗਰਵ ਦਿਵਸ ਨੂੰ ਸਮਰਪਿਤ ਰਾਸ਼ਟਰੀ ਖੇਡ ਮੁਕਾਬਲੇ ਸ਼ੁਰੂ
ਦੇਸ਼ ਭਰ ਤੋਂ ਆਏ ਖਿਡਾਰੀਆਂ ’ਚ ਭਾਰੀ ਉਤਸ਼ਾਹ
MSG Bhartiya Khel Gaon: ਸਰਸਾ (ਸੱਚ ਕਹੂੰ ਨਿਊਜ਼)। ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ (Shah Satnam Ji Green S Welfare Committee Games) ਦੇ ‘ਗਰਵ ਦਿਵਸ’ ਨੂੰ ਸਮਰਪਿਤ ਦੋ ਰੋਜ਼ਾ ਰਾਸ਼ਟਰੀ ਖੇਡ ਮੁਕਾਬਲਿਆਂ ਦਾ ਅੱਜ ਸਵੇਰੇ ਐਮਐਸਜੀ ਭਾਰਤੀ ਖੇਲ ਗਾਂਵ ’ਚ ਆਗਾਜ਼ ਹੋਇਆ। ਇਸ ਮੌਕੇ ’ਤੇ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਵਾਂ ਦੇ ਪ੍ਰਸ਼ਾਸਕ ਚਰਨਜੀਤ ਸਿੰਘ, ਖੇਡ ਕੋਚਾਂ ਤੇ ਵੱਖ-ਵੱਖ ਸੂਬਿਆਂ ਤੋਂ ਪਹੁੰਚੇ ਸੈਂਕੜੇ ਖਿਡਾਰੀਆਂ ਨੇ ‘ਅਰਦਾਸ ਬੇਨਤੀ ਦਾ ਭਜਨ’ ਬੋਲ ਕੇ ਖੇਡਾਂ ਦੀ ਸ਼ੁਰੂਆਤ ਕੀਤੀ।
ਜ਼ਿਕਰਯੋਗ ਹੈ ਕਿ ਇਨ੍ਹਾਂ ਖੇਡ ਮੁਕਾਬਲਿਆਂ ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਤੇ ਸਿਹਤਮੰਦ ਜੀਵਨਸ਼ੈਲੀ ਨਾਲ ਜੋੜਨ ਦੇ ਉਦੇਸ਼ ਨਾਲ ਪੁਰਾਤਣ ਪੇਂਡੂ ਖੇਡਾਂ ਨੂੰ ਮੌਡੀਫਾਈ ਕਰ ਕੇ ਨਵਾਂ ਰੂਪ ਦਿੱਤਾ ਹੈ। ਮੁਕਾਬਲਿਆਂ ਦੇ ਤਹਿਤ ‘ਕਿਡਸ ਏਜ਼ ਵਾਰੀਅਰ’ ਵਰਗ ’ਚ (ਭਾਈ-ਭੈਣਾਂ) ਲਈ ਰਿਲੇਅ ਰੇਲ ਤੇ ਵਨ ਲੈਗ ਰੇਸ ਸਮੇਤ ਕੲਂ ਰੌਚਕ ਮੁਕਾਬਲੇ ਕਰਵਾਏ ਜਾ ਰਹੇ ਹਨ। ਮੁਕਾਬਲਿਆਂ ਨੂੰ ਲੈ ਕੇ ਦੇਸ਼ ਭਰ ਤੋਂ ਆਏ ਖਿਡਾਰੀਆਂ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
🏆 ਕਿਡਸ ਏਜ ਵਾਰੀਅਰ
ਬੱਚਿਆਂ ਦੀ ਉਮਰ ਵਰਗ ਦੇ ਖੇਡ ਮੁਕਾਬਲੇ
1. ਰਿਲੇਅ ਰੇਸ 4x50 - (ਭਾਈ)
2. ਵਨ ਲੈਗ ਰੇਸ (ਇੱਕ ਲੱਤ ’ਤੇ ਦੌੜਨਾ) - ਭਾਈ ਤੇ ਭੈਣਾਂ
🏆 ਟੀਨ ਏਜ਼ ਵਾਰੀਅਰ ਦੇ ਖੇਡ ਮੁਕਾਬਲੇ
1. 4x100 ਮੀਟਰ ਰਿਲੇਅ ਰੇਸ - (ਭਾਈ ਤੇ ਭੈਣਾਂ)
2. ਵਨ ਲੈਗ ਰੇਸ (ਇੱਕ ਲੱਤ ’ਤੇ ਦੌੜਨਾ) - (ਭਾਈ ਤੇ ਭੈਣਾਂ)
3. 800 ਮੀਟਰ ਦੌੜ - (ਭਾਈ ਦੇ ਭੈਣਾਂ)
🏆 ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਮੈਂਬਰ ਖੇਡ ਮੁਕਾਬਲੇ
1. ਗੁੱਲ ਸਟਿੱਕ (ਭਾਈ)
2. ਬਾਸਕੀਟ ਬਾਲ (ਭਾਈ)
3. 800 ਮੀਟਰ ਦੌੜ (ਭਾਈ ਤੇ ਭੈਣਾਂ)
4. ਭਾਲਾ ਸੁੱਟਣਾ (ਭਾਈ ਤੇ ਭੈਣਾਂ)
5. ਇੱਕ ਪੈਰ ’ਤੇ ਦੌੜਨਾ (ਭਾਈ ਤੇ ਭੈਣਾਂ)
6. 4x100 ਮੀਟਰ ਰਿਲੇਅ ਰੇਸ (ਭਾਈ ਤੇ ਭੈਣਾਂ)
7. ਅੰਨ੍ਹਾ ਝੋਨਾ (ਸਿਰਫ਼ ਭੈਣਾਂ)


Read Also : ਮਹਾਂ ਸ਼ਹੀਦ ਗੁਰਜੀਤ ਸਿੰਘ ਇੰਸਾਂ ਤੇ ਸ਼ਹੀਦ ਹਰੀ ਸਿੰਘ ਇੰਸਾਂ ਦੇ ਪਰਿਵਾਰਾਂ ਨੇ ਵਾਤਾਵਰਨ ਦੀ ਸ਼ੁੱਧਤਾ ਲਈ ਲਾਏ ਬੂਟੇ