Haryana News: ਮੀਂਹ ਤੇ ਗੜੇਮਾਰੀ ਤੋਂ ਪੀੜਤ ਕਿਸਾਨ ਧਿਆਨ ਦੇਣ, 15 ਅਪਰੈਲ ਤੱਕ ਕਰੋ ਇਹ ਕੰਮ
ਸਾਰੇ ਵੇਰਵੇ ਜਮ੍ਹਾ ਕਰਕੇ ਮੁਆਵਜ਼ੇ ਦੇ ਬਣੋ ਹੱਕਦਾਰ
ਸਰਸਾ (ਸੱਚ ਕਹੂੰ ਨਿਊਜ਼)। ਜ਼ਿਲ੍ਹਾ ਸਰਸਾ ਹਰਿਆਣਾ ਦੇ ਗੜੇਮਾਰੀ ਪ੍ਰਭਾਵਿਤ ਪਿੰਡਾਂ ਦੇ ਕਿਸਾਨਾਂ ਲਈ ਇੱਕ ਰਾਹਤ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹਾ ਸਰਸਾ ’ਚ ਹਾਲ ਹੀ ’ਚ ਹੋਈ ਗੜੇਮਾਰੀ ਅਤੇ ਮੀਂਹ ਕਾਰਨ ਹਾੜ੍ਹੀ ਦੀ ਫ਼ਸਲ ਨੂੰ ਹੋਏ ਨੁਕਸਾਨ ਦੇ ਵੇਰਵੇ ਜਮ੍ਹਾਂ ਕਰਾਉਣ ਲਈ ਇੱਕ ਈ-ਮੁਆਵਜ਼ਾ ਪੋਰਟਲ https://ekshatipurti.haryana.gov.in/ ਖੋਲ੍ਹਿਆ ਗਿਆ ਹੈ। ਪ੍ਰਭਾਵਿਤ ਪਿੰਡਾਂ ਦੇ ਕਿਸਾਨ ਹੁਣ 15 ਅਪ੍ਰੈਲ ਤੱਕ ਫ਼ਸਲਾਂ ਦੇ ਨੁਕਸਾਨ ਦੇ ਵੇਰਵੇ ਜਮ੍ਹਾਂ ਕਰਵਾ ਸਕਦੇ ਹਨ।

ਜ਼ਿਲ੍ਹਾ ਮਾਲ ਅਧਿਕਾਰੀ ਸੰਜੇ ਕੁਮਾਰ ਨੇ ਦੱਸਿਆ ਕਿ ਸਰਸਾ, ਡੱਬਵਾਲੀ ਅਤੇ ਕਾਲਾਂਵਾਲੀ ਦੇ ਤਹਿਸੀਲਦਾਰਾਂ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਸਰਸਾ ਦੇ ਡਿਪਟੀ ਡਾਇਰੈਕਟਰ ਦੀਆਂ ਰਿਪੋਰਟਾਂ ਅਨੁਸਾਰ, ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ ਫ਼ਸਲਾਂ ਨੂੰ ਗੜੇਮਾਰੀ ਅਤੇ ਮੀਂਹ ਕਾਰਨ ਨੁਕਸਾਨ ਪਹੁੰਚਿਆ ਹੈ। ਇਨ੍ਹਾਂ ਵਿੱਚ ਤਹਿਸੀਲ ਕਾਲਾਂਵਾਲੀ ਦੇ ਪਿੰਡ ਗਦਰਾਨਾ ਅਤੇ ਤਰੌਆਣਾ, ਤਹਿਸੀਲ ਡੱਬਵਾਲੀ ਦੇ ਜੋਗੇਵਾਲਾ, ਫੁੱਲੋ ਅਤੇ ਹੇਬੂਆਣਾ ਅਤੇ ਤਹਿਸੀਲ ਸਰਸਾ ਦੇ ਪਿੰਡ ਭਰੋਖਾਨ ਅਤੇ ਬਰੂਵਾਲੀ-1 ਸ਼ਾਮਲ ਹਨ। ਇਨ੍ਹਾਂ ਪਿੰਡਾਂ ਦੇ ਕਿਸਾਨ 15 ਅਪ੍ਰੈਲ ਤੱਕ ਪੋਰਟਲ ’ਤੇ ਆਪਣੀਆਂ ਫਸਲਾਂ ਦੇ ਨੁਕਸਾਨ ਦੇ ਵੇਰਵੇ ਜਮ੍ਹਾਂ ਕਰਵਾ ਸਕਦੇ ਹਨ।
Read Also : ਸਿਰਫ਼ ਛੇ ਸਾਲਾਂ ਤੱਕ ਦੇ ਬੱਚਿਆਂ ਦਾ ਬਣੇ ਅਧਾਰ!, ਕਿਉਂ ਉਠੀ ਇਹ ਮੰਗ?, ਜਾਣੋ ਪੂਰਾ ਮਾਮਲਾ
About The Author