Australia Lacrosse Championship: ਅਸਟਰੇਲੀਆ ’ਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਪਰਤੀ GFB ਮਹਿਕਨੂਰ ਇੰਸਾਂ

ਹੁਣ ਓਲੰਪਿਕ ’ਚ ਸੋਨ ਤਗਮਾ ਜਿੱਤਣ ਦਾ ਸੁਫਨਾ, ਤਿੰਨ ਸਾਲਾਂ ਦੇ ਅਭਿਆਸ ਨਾਲ ਅੰਤਰਰਾਸ਼ਟਰੀ ਮੰਚ ਤੱਕ ਪਹੁੰਚੀ ਮਹਿਕਨੂਰ

Khushdeep Singh Picture
Published On

ਸਰਸਾ (ਸੁਨੀਲ ਵਰਮਾ)। Australia Lacrosse Championship: ਅਸਟਰੇਲੀਆ ’ਚ ਏਸ਼ੀਆ-ਪੈਸੇਫਿਕ ਸਿਕਸੈੱਸ ਲੈਕ੍ਰੋਸ ਚੈਂਪੀਅਨਸ਼ਿਪ ਅਤੇ ਓਲੰਪਿਕ ਕੁਆਲੀਫਾਇਰ ’ਚ ਹਿੱਸਾ ਲੈ ਕੇ ਪਰਤੀ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੀ 11ਵੀਂ ਜਮਾਤ ਦੀ ਜੀਐੱਫਬੀ ਮਹਿਕਨੂਰ ਇੰਸਾਂ ਦਾ ਟੀਚਾ ਹੁਣ ਓਲੰਪਿਕ ’ਚ ਤਿਰੰਗਾ ਲਹਿਰਾਉਣਾ ਅਤੇ ਦੇਸ਼ ਲਈ ਸੋਨ ਤਗਮਾ ਜਿੱਤਣਾ ਹੈ ਭਾਰਤੀ ਟੀਮ ਦੀ ਉਪ ਕਪਤਾਨ ਰਹੀ ਮਹਿਕਨੂਰ ਦਾ ਮੰਗਲਵਾਰ ਨੂੰ ਸਕੂਲ ਪੁੱਜਣ ’ਤੇ ਸ਼ਾਨਦਾਰ ਸਵਾਗਤ ਕੀਤਾ ਗਿਆ ਇਸ ਮੁਕਾਬਲੇ ’ਚ ਹਰਿਆਣਾ ਵੱਲੋਂ ਸਿਰਫ਼ ਦੋ ਖਿਡਾਰਨਾਂ ਨੇ ਹਿੱਸਾ ਲਿਆ Australia Lacrosse Championship

ਜਿਨ੍ਹਾਂ ’ਚ ਮਹਿਕਨੂਰ ਵੀ ਸ਼ਾਮਲ ਸੀ ਸਕੂਲ ਦੇ ਮੁੱਖ ਗੇਟ ’ਤੇ ਪ੍ਰਿੰਸੀਪਲ ਡਾ. ਸ਼ੀਲਾ ਪੂਨੀਆ ਇੰਸਾਂ, ਵਾਈਸ ਪ੍ਰਿੰਸੀਪਲ ਸੀਮਾ ਛਾਬੜਾ ਇੰਸਾਂ, ਕਾਲਜ ਪ੍ਰਿੰਸੀਪਲ ਡਾ. ਗੀਤਾ ਮੋਂਗਾ ਇੰਸਾਂ, ਡਾ. ਰਿਸ਼ੂ ਤੌਮਰ ਇੰਸਾਂ, ਕੋਚ ਮੰਜੂ ਟੋਹਾਣਾ ਇੰਸਾਂ ਅਤੇ ਹੋਰ ਸਟਾਫ ਮੈਂਬਰਾਂ ਨੇ ਫੁੱਲਮਲਾਵਾਂ ਪਹਿਨਾ ਕੇ ਭਰਵਾਂ ਸਵਾਗਤ ਕੀਤਾ ਇਸ ਤੋਂ ਬਾਅਦ ਬੈਂਡ ਦੀਆਂ ਧੁੰਨਾਂ ਅਤੇ ਵਿਦਿਆਰਥਣਾਂ ਦੀਆਂ ਤਾੜੀਆਂ ਦਰਮਮਿਆਨ ਉਨ੍ਹਾਂ ਨੂੰ ਸਕੂਲ ਕੈਂਪਸ ਤੱਕ ਲਿਆਂਦਾ ਗਿਆ, ਜਿੱਥੇ ਸੈਂਕੜੇ ਵਿਦਿਆਰਥਣਾਂ ਦੀ ਮੌਜ਼ੂਦਗੀ ’ਚ ਸਨਮਾਨਿਤ ਕੀਤਾ ਗਿਆ ਮਹਿਕਨੂਰ ਨੇ ਚੈਂਪੀਅਨਸ਼ਿਪ ’ਚ ਭਾਰਤੀ ਟੀਮ ਦੀ ਉਪ ਕਪਤਾਨ ਵਜੋਂ ਮਿਡਫੀਲਡਰ ਅਤੇ ਡਿਫੈਂਡਰ ਦੀ ਭੂਮਿਕਾ ਨਿਭਾਈ ਉਨ੍ਹਾਂ ਨੇ ਸਕੂਲ ’ਚ ਮੌਜ਼ੂਦ ਸੈਂਕੜੇ ਵਿਦਿਆਰਥਣਾਂ ਨੂੰ ਦੱਸਿਆ ਕਿ ਭਾਰਤ ’ਚ ਲੈਕ੍ਰੋਸ ਖੇਡ ਦੀ ਸ਼ੁਰੂਆਤ ਲਗਭਗ ਪੰਜ ਸਾਲ ਪਹਿਲਾਂ ਹੋਈ ਸੀ।

ਜਦੋਂ ਕਿ ਉਸ ਨੂੰ ਇਸ ਖੇਡ ਨਾਲ ਜੁੜੇ ਹਾਲੇ ਤਿੰਨ ਸਾਲ ਹੀ ਹੋਏ ਹਨ ਇਸ ਦੇ ਬਾਵਜੂਦ ਲਗਾਤਾਰ ਅਭਿਆਸ ਅਤੇ ਪੂਜਨੀਕ ਗੁਰੂ ਜੀ ਦੇ ਮਾਰਗਦਰਸ਼ਨ ਨਾਲ ਉਹ ਕੌਮਾਂਤਰੀ ਪੱਧਰ ਤੱਕ ਪਹੁੰਚਣ ’ਚ ਸਫਲ ਰਹੀ ਮੁਕਾਬਲੇ ’ਚ ਭਾਰਤੀ ਟੀਮ ਨੇ ਸਿੰਗਾਪੁਰ ਨੂੰ 15-4 ਨਾਲ ਹਰਾਇਆ ਮਹਿਕਨੂਰ ਨੇ ਦੱਸਿਆ ਕਿ ਚੈਂਪੀਅਨਸ਼ਿਪ ਦਾ ਤਜ਼ਰਬਾ ਕਾਫੀ ਚੰਗਾ ਰਿਹਾ ਦੂਜੇ ਦੇਸ਼ਾਂ ਦੇ ਖਿਡਾਰੀ ਲੰਮੇ ਸਮੇਂ ਤੋਂ ਇਹ ਖੇਡ ਖੇਡ ਰਹੇ ਹਨ ਅਤੇ ਉਨ੍ਹਾਂ ਕੋਲ ਕਾਫੀ ਤਜ਼ਰਬਾ ਹੈ।

ਉਥੋਂ ਦੇ ਖਿਡਾਰੀ ਉਮਰ ’ਚ ਵੀ ਉਨ੍ਹਾਂ ਤੋਂ ਵੱਡੇ ਸਨ, ਇਸ ਦੇ ਬਾਵਜੂਦ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਅਸ਼ੀਰਵਾਦ ਅਤੇ ਉਨ੍ਹਾਂ ਵੱਲੋਂ ਦੱਸੀਆਂ ਗਈਆਂ ਡਿਫੈਂਸਿੰਗ ਤਕਨੀਕਾਂ ਨੂੰ ਅਪਨਾ ਕੇ ਟੀਮ ਨੇ ਬਿਹਤਰ ਪ੍ਰਦਰਸ਼ਨ ਕੀਤਾ ਮਹਿਕਨੂਰ ਨੇ ਕਿਹਾ ਕਿ ਪੂਜਨੀਕ ਗੁਰੂ ਜੀ ਮੇਰੇ ਪਿਤਾ ਹਨ ਅਤੇ ਪਾਪਾ ਹੀ ਮੇਰੇ ਕੋਚ ਹਨ ਉਨ੍ਹਾਂ ਦੀ ਬਦੌਲਤ ਹੀ ਮੈਂ ਇਸ ਖੇਡ ’ਚ ਹਿੱਸਾ ਲੈ ਸਕੀ ਹਾਂ ਅਸਟਰੇਲੀਆ ’ਚ ਖੇਡਣਾ ਮੇਰਾ ਪਹਿਲਾ ਪੜਾਅ ਹੈ ਹੁਣ ਦੂਜਾ ਟੀਚਾ ਓਲੰਪਿਕ ’ਚ ਖੇਡ ਦੇਸ਼ ਲਈ ਸੋਨ ਤਗਮਾ ਜਿੱਤਣਾ ਹੈ, ਤਾਂ ਕਿ ਦੇਸ਼ ਅਤੇ ਪਾਪਾ ਕੋਚ ਦਾ ਨਾਂਅ ਰੌਸ਼ਨ ਕਰ ਸਕਾਂ।

ਇਹ ਵੀ ਪੜ੍ਹੋ : SIR Controversy: ਸੀਈਓ ਦਾ ਦਾਅਵਾ, ਕਾਂਗਰਸ ਨੇ ਕੀਤਾ ਸਮਰਥਨ, ਕਾਂਗਰਸ ਵੱਲੋਂ ਇਨਕਾਰ

ਕੌਣ ਹੁੰਦੀਆਂ ਹਨ ਜੀਐੱਫਬੀ? | Australia Lacrosse Championship

21 ਬੇਟੀਆਂ ਨੂੰ ਮਿਲਿਆ ਪਿਤਾ ਦਾ ਪਿਆਰ ਅਤੇ ਸਹਾਰਾਮਹਿਕਨੂਰ ਇੰਸਾਂ ਜੀਐੱਫਬੀ ਭਾਵ ਗੁਰੂ ਫਾਦਰ ਬੇਟੀ ਹੈ ਜਿਨ੍ਹਾਂ ਨੂੰੇ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਨੇ ਗੋਦ ਲੈ ਕੇ ਉਨ੍ਹਾਂ ਦਾ ਪਾਲਣ ਪੋਸ਼ਣ, ਸਿੱਖਿਆ ਅਤੇ ਖੇਡ ਸਬੰਧੀ ਖਰਚ ਦੀ ਜ਼ਿੰਮੇਵਾਰੀ ਚੁੱਕੀ ਅਤੇ ਮਾਤਾ-ਪਿਤਾ ਵਜੋਂ ਆਪਣਾ ਨਾਂਅ ਦਿੱਤਾ ਅਜਿੀਆਂ ਬੇਟੀਆਂ ਨੂੰ ਬਿਹਤਰ ਭਵਿੱਖ ਦੇਣ ਦੇ ਮਕਸਦ ਨਾਲ ਕੁੱਲ 21 ਬੇਟੀਆਂ ਨੂੰ ਗੋਦ ਲਿਆ ਗਿਆ ਸੀ ਇਨ੍ਹਾਂ ’ਚੋਂ 13 ਬੇਟੀਆਂ ਦੀ ਸਿੱਖਿਆ ਪੂਰੀ ਹੋਣ ਤੋਂ ਬਾਅਦ ਚੰਗੇ ਪਰਿਵਾਰਾਂ ’ਚ ਵਿਆਹ ਕੀਤੇ ਗਏ ਹਨ, ਜਦੋਂ ਕਿ ਅੱਠ ਬੇਟੀਆਂ ਹਾਲੇ ਸਿੱਖਿਆ ਪ੍ਰਾਪਤ ਕਰ ਰਹੀਆਂ ਹਨ ਕੌਮਾਂਤਰੀ ਖੇਡ ਮੰਚ ਤੱਕ ਪਹੁੰਚੀ ਜੀਐੱਫਬੀ ਮਹਿਕਨੂਰ ਇੰਸਾਂ ਦੀ ਪ੍ਰਾਪਤੀ ਹੋਰ ਖਿਡਾਰਨਾਂ ਲਈ ਵੀ ਪ੍ਰੇਰਣਾਦਾਇਕ ਹੈ ਸਮੂਹ ਸਕੂਲ ਪਰਿਵਾਰ ਨੇ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕਰਦਿਆਂ ਉਮੀਦ ਜਤਾਈ ਕਿ ਉਹ ਅੱਗੇ ਵੀ ਆਪਣੀ ਖੇਡ ਪ੍ਰਤਿਭਾ ਦੇ ਦਮ ’ਤੇ ਸਕੂਲ, ਹਰਿਆਣਾ ਅਤੇ ਦੇਸ਼ ਦਾ ਨਾਂਅ ਰੌਸ਼ਨ ਕਰੇਗੀ।

ਤਿੰਨ ਸਾਲਾਂ ਦੀ ਮਿਹਨਤ ਨਾਲ ਭਾਰਤੀ ਟੀਮ ’ਚ ਬਣਾਈ ਥਾਂ, ਜੀਐੱਫਬੀ ਮਹਿਕਨੂਰ ਬਣੀ ਪ੍ਰੇਰਨਾ

ਸਕੂਲ ਦੀ ਪ੍ਰਿੰਸੀਪਲ ਡਾ. ਸ਼ੀਲਾ ਪੂਨੀਆ ਇੰਸਾਂ ਨੇ ਮਹਿਕਨੂਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ’ਚ ਲੈਕ੍ਰੋਸ ਖੇਡ ਦੀ ਸ਼ੁਰੂਆਤ ਤਿੰਨ ਸਾਲ ਪਹਿਲਾਂ ਹੋਈ ਸੀ ਤਿੰਨ ਸਾਲ ਦੀ ਮਿਹਨਤ ਅਤੇ ਤਪੱਸਿਆ ਤੋਂ ਬਾਅਦ ਮਹਿਕਨੂਰ ਭਾਰਤੀ ਟੀਮ ’ਚ ਥਾਂ ਬਣਾਉਣ ’ਚ ਸਫਲ ਹੋਈ ਅਤੇ ਆਪਣਾ ਪਹਿਲਾ ਕੌਮਾਂਤਰੀ ਟੂਰਨਾਮੈਂਟ ਖੇਡ ਕੇ ਪਰਤੀ ਹੈ ਉਨ੍ਹਾਂ ਨੇ ਦੱਸਿਆ ਕਿ ਭਾਰਤੀ ਟੀਮ ’ਚ ਹਰਿਆਣਾ ਦੀਆਂ ਦੋ ਖਿਡਾਰਨਾਂ ਨੇ ਹਿੱਸਾ ਲਿਆ, ਜਿਨ੍ਹਾਂ ’ਚ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੀ ਜੀਐੱਫਬੀ ਮਹਿਕਨੂਰ ਇੰਸਾਂ ਵੀ ਸ਼ਾਮਲ ਹੈ ਇਹ ਸਕੂਲ ਲਈ ਮਾਣ ਦੀ ਗੱਲ ਹੈ ਉਨ੍ਹਾਂ ਨੇ ਕਿਹਾ ਕਿ ਮਹਿਕਨੂਰ ਨੇ ਜੋ ਮੁਕਾਮ ਹਾਸਲ ਕੀਤਾ ਹੈ, ਉਸ ਦਾ ਸਿਹਰਾ ਪੂਜਨੀਕ ਗੁਰੂ ਜੀ ਨੂੰ ਜਾਂਦਾ ਹੈ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਮਹਿਕਨੂਰ ਇੱਕ ਦਿਨ ਓਲੰਪਿਕ ’ ’ਚ ਹਿੱਸਾ ਲੈ ਕੇ ਤਗਮਾ ਜਿੱਤੇਗੀ ਅਤੇ ਦੇਸ਼ ਦਾ ਨਾਂਅ ਰੌਸ਼ਨ ਕਰੇਗੀ।

About The Author

Govt Ad Epaper Sach Kahoon Punjabi Preferred News Source
Sachi Shiksha Official

Related Posts