Indian Railways News: ਤਿਉਹਾਰਾਂ ਦੇ ਸੀਜ਼ਨ ’ਚ ਦਿੱਲੀ ਤੋਂ ਮਾਤਾ ਵੈਸ਼ਨੋ ਦੇਵੀ ਕਟੜਾ ਲਈ ਚੱਲਣਗੀਆਂ ਦੋ ਨਵੀਆਂ ਵਿਸ਼ੇਸ਼ ਰੇਲ ਗੱਡੀਆਂ

10 ਤੇ 11 ਅਕਤੂਬਰ ਤੋਂ ਹੋਵੇਗੀ ਸ਼ੁਰੂਆਤ, ਅੰਬਾਲਾ, ਜਲੰਧਰ ਕੈਂਟ, ਪਠਾਨਕੋਟ ਕੈਂਟ ਤੇ ਜੰਮੂ ਤਵੀ ਸਣੇ ਕਈ ਸਟੇਸ਼ਨਾਂ ’ਤੇ ਹੋਵੇਗਾ ਠਹਿਰਾਅ

Khushdeep Singh Picture
Published On

ਚੰਡੀਗੜ੍ਹ (ਸੱਚ ਕਹੂੰ ਨਿਊਜ਼/ਹਿੰ.ਸ.)। ਤਿਉਹਾਰਾਂ ਦੇ ਸੀਜ਼ਨ ਦੌਰਾਨ ਯਾਤਰੀਆਂ ਤੇ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਦੀ ਵਧਦੀ ਭੀੜ ਨੂੰ ਦੇਖਦਿਆਂ ਰੇਲਵੇ ਦੇ ਜੰਮੂ ਮੰਡਲ ਨੇ ਨਵੀਂ ਦਿੱਲੀ ਤੋਂ ਸ੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਵਿਚਕਾਰ ਦੋ ਹੋਰ ਜੋੜੀਆਂ ਰਾਖਵੀਆਂ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦਾ ਫ਼ੈਸਲਾ ਕੀਤਾ ਹੈ। ਪਹਿਲਾਂ ਤੋਂ ਚੱਲ ਰਹੀਆਂ ਵਿਸ਼ੇਸ਼ ਰੇਲ ਗੱਡੀਆਂ ਤੋਂ ਇਲਾਵਾ ਹੁਣ ਰੇਲ ਗੱਡੀ ਨੰਬਰ 04085/04086 ਅਤੇ 04485/04486 ਵੀ ਇਸ ਰੂਟ ’ਤੇ ਚੱਲਣਗੀਆਂ। ਇਨ੍ਹਾਂ ਰੇਲ ਗੱਡੀਆਂ ਦੇ ਚੱਲਣ ਨਾਲ ਤਿਉਹਾਰਾਂ ਦੌਰਾਨ ਯਾਤਰੀਆਂ ਨੂੰ ਸਫ਼ਰ ਕਰਨ ’ਚ ਸਹੂਲਤ ਮਿਲਣ ਦੀ ਉਮੀਦ ਹੈ। ਜੰਮੂ ਮੰਡਲ ਵੱਲੋਂ ਜਾਰੀ ਸਮਾਂ-ਸਾਰਣੀ ਅਨੁਸਾਰ, ਰੇਲ ਗੱਡੀ ਨੰਬਰ 04085/04086 ਦੀ ਸ਼ੁਰੂਆਤ 10 ਅਕਤੂਬਰ ਤੋਂ ਹੋਵੇਗੀ, ਜਦਕਿ ਰੇਲ ਗੱਡੀ ਨੰਬਰ 04485/04486 11 ਅਕਤੂਬਰ ਤੋਂ ਚੱਲੇਗੀ। ਦੋਵੇਂ ਜੋੜੀਆਂ ਨਵੀਂ ਦਿੱਲੀ ਤੋਂ ਕਟੜਾ ਤੱਕ ਦਾ ਸਫ਼ਰ ਲਗਭਗ 13 ਘੰਟਿਆਂ ’ਚ ਪੂਰਾ ਕਰਨਗੀਆਂ। Indian Railways News

ਇਹ ਵਿਸ਼ੇਸ਼ ਰੇਲ ਗੱਡੀਆਂ ਦੋਵੇਂ ਪਾਸਿਆਂ ਤੋਂ ਸੋਨੀਪਤ, ਪਾਣੀਪਤ, ਕੁਰੂਕਸ਼ੇਤਰ, ਅੰਬਾਲਾ ਕੈਂਟ, ਜਲੰਧਰ ਕੈਂਟ, ਪਠਾਨਕੋਟ ਕੈਂਟ, ਕਠੂਆ, ਜੰਮੂ ਤਵੀ ਤੇ ਸ਼ਹੀਦ ਕੈਪਟਨ ਤੁਸ਼ਾਰ ਮਹਾਜਨ (ਊਧਮਪੁਰ) ਰੇਲਵੇ ਸਟੇਸ਼ਨਾਂ ’ਤੇ ਰੁਕਣਗੀਆਂ। ਇਸ ਨਾਲ ਪੰਜਾਬ ਤੇ ਹਰਿਆਣਾ ਦੇ ਯਾਤਰੀਆਂ ਨੂੰ ਵੀ ਕਟੜਾ ਜਾਣ ਲਈ ਵਾਧੂ ਰੇਲ ਸੇਵਾ ਦਾ ਲਾਭ ਮਿਲੇਗਾ। ਰੇਲ ਗੱਡੀ ਨੰਬਰ 04085 ਨਵੀਂ ਦਿੱਲੀ ਤੋਂ 10 ਅਕਤੂਬਰ ਨੂੰ ਦੁਪਹਿਰ 2 ਵਜੇ ਰਵਾਨਾ ਹੋਵੇਗੀ ਤੇ ਅਗਲੇ ਦਿਨ 11 ਅਕਤੂਬਰ ਨੂੰ ਸਵੇਰੇ 3 ਵਜੇ ਕਟੜਾ ਪਹੁੰਚੇਗੀ। ਵਾਪਸੀ ’ਚ ਰੇਲ ਗੱਡੀ ਨੰਬਰ 04086, 11 ਅਕਤੂਬਰ ਨੂੰ ਸਵੇਰੇ 10 ਵਜੇ ਕਟੜਾ ਤੋਂ ਚੱਲੇਗੀ ਤੇ ਉਸੇ ਦਿਨ ਰਾਤ 11:30 ਵਜੇ ਨਵੀਂ ਦਿੱਲੀ ਪਹੁੰਚੇਗੀ। ਇਸੇ ਤਰ੍ਹਾਂ ਰੇਲ ਗੱਡੀ ਨੰਬਰ 04485, 11 ਅਕਤੂਬਰ ਨੂੰ ਦੁਪਹਿਰ 2 ਵਜੇ ਨਵੀਂ ਦਿੱਲੀ ਤੋਂ ਰਵਾਨਾ ਹੋਵੇਗੀ। Indian Railways News

ਇਹ ਵੀ ਪੜ੍ਹੋ : Batala News: ਬਟਾਲਾ ’ਚ ਗੈਸ ਪਾਈਪਲਾਈਨ ਨੂੰ ਅੱਗ ਲੱਗਣ ਦੀ ਸਥਿਤੀ ਨਾਲ ਨਜਿੱਠਣ ਲਈ ਮੌਕ ਡ੍ਰਿੱਲ ਕਰਵਾਈ

12 ਅਕਤੂਬਰ ਨੂੰ ਸਵੇਰੇ 3 ਵਜੇ ਕਟੜਾ ਪਹੁੰਚੇਗੀ। ਵਾਪਸੀ ’ਚ ਰੇਲ ਗੱਡੀ ਨੰਬਰ 04486, 12 ਅਕਤੂਬਰ ਨੂੰ ਸਵੇਰੇ 10 ਵਜੇ ਕਟੜਾ ਤੋਂ ਚੱਲ ਕੇ ਉਸੇ ਦਿਨ ਰਾਤ 11:30 ਵਜੇ ਨਵੀਂ ਦਿੱਲੀ ਪਹੁੰਚੇਗੀ। ਜੰਮੂ ਮੰਡਲ ਦੇ ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਉਚਿਤ ਸਿੰਘਲ ਨੇ ਦੱਸਿਆ ਕਿ ਇਨ੍ਹਾਂ ਵਿਸ਼ੇਸ਼ ਰੇਲ ਗੱਡੀਆਂ ਦੇ ਚੱਲਣ ਨਾਲ ਤਿਉਹਾਰਾਂ ਮੌਕੇ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਪੁਸ਼ਟੀਸ਼ੁਦਾ ਟਿਕਟਾਂ ਮਿਲਣ ’ਚ ਸਹੂਲਤ ਮਿਲੇਗੀ ਤੇ ਨਿਯਮਤ ਰੇਲ ਗੱਡੀਆਂ ’ਤੇ ਭੀੜ ਦਾ ਦਬਾਅ ਵੀ ਘਟੇਗਾ। ਉਨ੍ਹਾਂ ਕਿਹਾ ਕਿ ਯਾਤਰੀਆਂ ਦੀ ਮੰਗ ਨੂੰ ਧਿਆਨ ’ਚ ਰੱਖਦਿਆਂ ਨਿਯਮਤ ਰੇਲ ਗੱਡੀਆਂ ’ਚ ਵੀ ਲੋੜ ਅਨੁਸਾਰ ਅਸਥਾਈ ਤੌਰ ’ਤੇ ਵਾਧੂ ਕੋਚ ਲਾਏ ਜਾ ਰਹੇ ਹਨ। ਤਿਉਹਾਰਾਂ ਦੌਰਾਨ ਰੇਲ ਸੇਵਾਵਾਂ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਮੁਤਾਬਕ, ਯਾਤਰੀਆਂ ਦੀ ਸਹੂਲਤ ਰੇਲਵੇ ਦੀ ਪਹਿਲੀ ਤਰਜੀਹ ਹੈ ਤੇ ਭੀੜ ਵਾਲੇ ਰੂਟਾਂ ’ਤੇ ਲੋੜ ਅਨੁਸਾਰ ਹੋਰ ਪ੍ਰਬੰਧ ਵੀ ਕੀਤੇ ਜਾਣਗੇ। Indian Railways News

About The Author

Related Posts