Punjab

Bhagwant Mann: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਧ ਰਹੇ ਕੇਂਦਰੀਕਰਨ ਅਤੇ ਵਿਦਿਅਕ ਨਾਬਰਾਬਰੀ ਦੀਆਂ ਚਿੰਤਾਵਾਂ ਨੂੰ ਲੈ ਕੇ ਕੇਂਦਰ ਨੂੰ ਉੱਚ ਸਿੱਖਿਆ ਬਿੱਲ 'ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ 
AAP Punjab: ਆਪ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਵਿਰੁੱਧ ਫਰਜ਼ੀ ਵੀਡੀਓ ਮੁਹਿੰਮ ਪਿੱਛੇ ਮੌਜੂਦ ਲੋਕਾਂ ਦੀ ਜਾਂਚ ਕਰਨ ਦੀ ਕੀਤੀ ਅਪੀਲ
ਰਿਕਵਰੀ ਤੋਂ ਰੋਜ਼ਗਾਰ ਤੱਕ, ਭਗਵੰਤ ਮਾਨ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨਸ਼ਾ ਪੀੜਤਾਂ ਨੂੰ ਰੋਜ਼ਗਾਰ ਰਾਹੀਂ ਨਵੀਂ ਜ਼ਿੰਦਗੀ ਦੇ ਰਹੀ ਹੈ
ਦਸਮੇਸ਼ ਡੈਂਟਲ ਕਾਲਜ ’ਚ ਅੰਤਰਰਾਸ਼ਟਰੀ ਯੋਗ ਦਿਵਸ ਉਤਸ਼ਾਹ ਨਾਲ ਮਨਾਇਆ
International Yoga Day: ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਖੇ ਮਨਾਇਆ ਗਿਆ ਅੰਤਰਰਾਸ਼ਟਰੀ ਯੋਗ ਦਿਵਸ

ਰੂਹਾਨੀਅਤ: ਅਸੂਲਾਂ ’ਤੇ ਚੱਲਣਾ ਜ਼ਰੂਰੀ : ਪੂਜਨੀਕ ਗੁਰੂ ਜੀ

Sach Kahoon Punjabi Desk Picture
Published On

ਰੂਹਾਨੀਅਤ: ਅਸੂਲਾਂ ’ਤੇ ਚੱਲਣਾ ਜ਼ਰੂਰੀ  (MSG)

(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (MSG) ਫਰਮਾਉਂਦੇ ਹਨ ਕਿ ਪਰਮਾਤਮਾ ਦਾ ਜੋ ਧਿਆਨ ਲਾਉਦੇ ਹਨ, ਉਹ ਸਾਰੇ ਛਲ ਕਪਟ, ਬੁਰਾਈਆਂ ਤੋਂ ਦੂਰ ਹੋ ਜਾਂਦੇ ਹਨ ਜੇਕਰ ਇਨਸਾਨ ਪਰਮਾਤਮਾ ਦਾ ਧਿਆਨ ਕਰਦਾ ਹੈ ਤਾਂ ਉਹ ਤੁਹਾਡਾ ਧਿਆਨ ਰੱਖਦਾ ਹੈ ਪਰ ਇਹ ਘੋਰ ਕਲਿਯੁਗ ਹੈ, ਇੱਥੇ ਲੋਕ ਬਹੁਤ ਚਲਾਕ ਹਨ, ਜੋ ਪਰਮਾਤਮਾ ਨੂੰ ਖਿਡੌਣਾ ਸਮਝਦੇ ਹਨ ਜੋ ਪਰਮਾਤਮਾ ਨੂੰ ਖਿਡੌਣਾ ਸਮਝਦੇ ਹਨ ਇੱਕ ਦਿਨ ਉਹ ਖੁਦ ਖਿਡੌਣਾ ਬਣ ਜਾਂਦੇ ਹਨ।

ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਅਸੂਲਾਂ ’ਤੇ ਚੱਲਣਾ ਅਤੀ ਜ਼ਰੂਰੀ ਹੈ, ਜਦੋਂ ਤਕ ਇਨਸਾਨ ਅਸੂਲਾਂ ’ਤੇ ਨਹੀਂ ਚਲਦਾ, ਪਰਮਾਤਮਾ ਨੂੰ ਹਾਸਲ ਨਹੀਂ ਕਰ ਸਕਦਾ ਦਿਖਾਵਾ ਕਰਨਾ ਅੱਜ ਦੇ ਇਨਸਾਨ ਦੀ ਫਿਤਰਤ (ਆਦਤ) ਬਣ ਗਈ ਹੈ ਅੱਜ ਦੇ ਘੋਰ ਕਲਿਯੁਗ ’ਚ ਲੋਕ ਦਿਖਾਵਾ ਜ਼ਿਆਦਾ ਕਰਦੇ ਹਨ, ਹਕੀਕਤ ’ਚ ਮਾਲਕ ਦੇ ਨਾਮ ’ਤੇ ਚਲਦੇ ਬਹੁਤ ਘੱਟ ਹਨ ਜਦੋਂ ਤੱਕ ਉਹ ਦਿਖਾਵਾ ਖ਼ਤਮ ਨਹੀਂ ਹੋਵੇਗਾ, ਮਾਲਕ ਦੀਆਂ ਅੰਦਰੂਨੀ ਤੇ ਬਾਹਰੀ ਖੁਸ਼ੀਆਂ ਹਾਸਲ ਨਹੀਂ ਹੁੰਦੀਆਂ।

ਘੋਰ ਕਲਿਯੁਗ ’ਚ ਲੋਕ ਦਿਖਾਵਾ ਜ਼ਿਆਦਾ ਕਰਦੇ ਹਨ

ਹਰ ਇਨਸਾਨ ਚਾਹੁੰਦਾ ਹੈ ਕਿ ਉਸ ਨੂੰ ਸੁਖ ਸ਼ਾਂਤੀ ਮਿਲੇ ਖਾਣ ਪੀਣ ’ਚ ਲੋਕ ਇੰਨੇ ਮਸਤ ਹਨ ਕਿ ਉਹ ਅੱਲ੍ਹਾ ਵਾਹਿਗੁਰੂ ਦੀ ਮਸਤੀ ਨੂੰ ਹਾਸਲ ਨਹੀਂ ਕਰ ਸਕਦੇ ਜੋ ਲੋਕ ਵਿਸ਼ੇ ਵਿਕਾਰ, ਕਾਮ-ਵਾਸਨਾ, ਕ੍ਰੋਧ, ਮੋਹ, ਲੋਭ, ਹੰਕਾਰ , ਮਨ ਤੇ ਮਾਇਆ ’ਚ ਮਸਤ ਹਨ, ਉਨ੍ਹਾਂ ਦੇ ਅੰਦਰ ਪਰਮਾਤਮਾ ਦੇ ਪਿਆਰ ਮੁਹੱਬਤ ਦਾ ਅੰਮਿ੍ਰਤ ਨਹੀਂ ਆਉਦਾ ਕੁਝ ਲੋਕ ਗੰਦਗੀ ਦੇ ਕੀੜੇ ਵਾਂਗ ਗੰਦਗੀ ’ਚ ਹੀ ਇੰਨਾ ਮਸਤ ਹੋ ਜਾਂਦੇ ਹਨ ਕਿ ਉਨ੍ਹਾਂ ਨੂੰ ਪੀਰ-ਫ਼ਕੀਰ ਦੇ ਬਚਨਾਂ ਦਾ ਕੋਈ ਅਸਰ ਨਹੀਂ ਹੁੰਦਾ ਸੰਤ ਸਮਝਾਉਦੇ ਰਹਿੰਦੇ ਹਨ ਪਰ ਉਨ੍ਹਾਂ ਨੂੰ ਲਗਦਾ ਹੈ ਕਿ ਉਹ ਹੀ ਸਹੀ ਹਨ।

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਅਜਿਹਾ ਨਹੀਂ ਕਰਨਾ ਚਾਹੀਦਾ ਜਦੋਂ ਆਦਮੀ ਇਨਸਾਨੀਅਤ ਤੋਂ ਗਿਰ ਜਾਂਦਾ ਹੈ ਤਾਂ ਸਾਰੀਆਂ ਖੁਸ਼ੀਆਂ ਚਲੀਆਂ ਜਾਂਦੀਆਂ ਹਨ, ਇੱਕ ਦਿਨ ਉਹ ਆਪਣੇ ਲਈ ਦੁੱਖਾਂ ਦਾ ਕਾਰਨ ਬਣ ਜਾਦਾ ਹੈ ਆਪ ਜੀ ਨੇ ਫ਼ਰਮਾਇਆ ਕਿ ਮਾਲਕ ਇਸ਼ਾਰਾ ਦਿੰਦਾ ਹੈ ਕਿ ਇਨਸਾਨ ਸੁਧਰ ਜਾਵੇ ਹੁਣ ਤਾਂ ਅਜਿਹਾ ਘੋਰ ਕਲਿਯੁਗ ਆਇਆ ਹੈ ਕਿ ਜਦੋਂ ਬੇਪਰਵਾਹ ਸ਼ਾਹ ਸਤਿਨਾਮ ਜੀ ਮਹਾਰਾਜ ਸਭ ਕੁਝ ਸਿੱਧਾ ਕਹਿ ਦਿੰਦੇ ਹਨ, ਤਦ ਵੀ ਇਨਸਾਨ ਸੁਧਰਨ ਦਾ ਨਾਂਅ ਨਹੀਂ ਲੈਂਦਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

About The Author

Related Posts