Punjab

Lehragaga News: ਅਤਿ ਗਰੀਬ ਪਰਿਵਾਰ ਦੇ ਨੌਜਵਾਨ ਸਾਕਾ ਨੇ ਭਾਰਤੀ ਫੌਜ ’ਚ ਭਰਤੀ ਹੋ ਕੇ ਲਹਿਰਾਗਾਗਾ ਦਾ ਕੀਤਾ ਨਾਂਅ ਰੌਸ਼ਨ
Jalandhar News: ਜਲੰਧਰ ’ਚ ਹੋਮਿਓਪੈਥਿਕ ਕਲੀਨਿਕ ’ਤੇ ਅਣਪਛਾਤੇ ਨਕਾਬਪੋਸ਼ਾਂ ਵੱਲੋਂ ਗੋਲੀਬਾਰੀ, ਪੁਲਿਸ ਜਾਂਚ ’ਚ ਜੁਟੀ
Bhagwant Mann: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਧ ਰਹੇ ਕੇਂਦਰੀਕਰਨ ਅਤੇ ਵਿਦਿਅਕ ਨਾਬਰਾਬਰੀ ਦੀਆਂ ਚਿੰਤਾਵਾਂ ਨੂੰ ਲੈ ਕੇ ਕੇਂਦਰ ਨੂੰ ਉੱਚ ਸਿੱਖਿਆ ਬਿੱਲ 'ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ 
AAP Punjab: ਆਪ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਵਿਰੁੱਧ ਫਰਜ਼ੀ ਵੀਡੀਓ ਮੁਹਿੰਮ ਪਿੱਛੇ ਮੌਜੂਦ ਲੋਕਾਂ ਦੀ ਜਾਂਚ ਕਰਨ ਦੀ ਕੀਤੀ ਅਪੀਲ
ਰਿਕਵਰੀ ਤੋਂ ਰੋਜ਼ਗਾਰ ਤੱਕ, ਭਗਵੰਤ ਮਾਨ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨਸ਼ਾ ਪੀੜਤਾਂ ਨੂੰ ਰੋਜ਼ਗਾਰ ਰਾਹੀਂ ਨਵੀਂ ਜ਼ਿੰਦਗੀ ਦੇ ਰਹੀ ਹੈ

ਸੱਚੇ ਦਿਲੋਂ ਯਾਦ ਕਰਨ ਨਾਲ ਜ਼ਰੂਰ ਹੁੰਦੇ ਹਨ ਰੱਬ ਦੇ ਦਰਸ਼ਨ : Saint Dr MSG

Sach Kahoon Punjabi Desk Picture
Published On

ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਸਤਿਗੁਰੂ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰਾਮ ਜਿਸ ਦੇ ਕਰੋੜਾਂ ਨਾਮ ਹਨ। ਜੋ ਵੀ ਕੋਈ ਉਸ ਨੂੰ ਸੱਚੇ ਦਿਲ ਨਾਲ ਯਾਦ ਕਰਦਾ ਹੈ, ਭਾਵੇਂ ਉਹ ਕਿਤੇ ਵੀ ਹੋਵੇ, ਉਹ ਸਤਿਗੁਰੂ ਮੌਲਾ ਦਰਸ਼-ਦੀਦਾਰ ਜ਼ਰੂਰ ਦਿੰਦਾ ਹੈ। ਇਨਸਾਨ ਦੀ ਭਾਵਨਾ ਸ਼ੁੱਧ ਹੋਵੇ, ਇਨਸਾਨ ਦੇ ਵਿਚਾਰ ਸ਼ੁੱਧ ਹੋਣ, ਕਿਤੇ ਜਾਣ ਦੀ ਲੋੜ ਨਹੀਂ ਪੈਂਦੀ, ਕਿਉਂਕਿ ਉਹ ਪਰਮ ਪਿਤਾ ਪਰਮਾਤਮਾ ਸਭ ਦੇ ਅੰਦਰ ਮੌਜ਼ੂਦ ਹੈ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਉਹ ਅੰਦਰੋਂ ਹੀ ਨਜ਼ਾਰੇ ਦਿਖਾ ਦਿੰਦਾ ਹੈ, ਅੰਦਰ ਹੀ ਦਰਸ਼-ਦੀਦਾਰ ਨਾਲ ਨਿਵਾਜ ਦਿੰਦਾ ਹੈ ਉਹ ਰਹਿਮੋ-ਕਰਮ ਦਾ ਮਾਲਕ ਹੈ, ਦਇਆ ਦਾ ਸਾਗਰ ਹੈ, ਕਿਸੇ ਚੀਜ਼ ਦੀ ਉਸ ਕੋਲ ਕੋਈ ਘਾਟ ਨਹੀਂ ਹੈ। (Saint Dr MSG)

ਸੋਨੇ ‘ਤੇ ਸੁਹਾਗਾ ਹੈ ਸੇਵਾ ਦੇ ਨਾਲ ਕੀਤਾ ਗਿਆ ਸਿਮਰਨ : Saint Dr MSG

ਆਪ ਜੀ ਫ਼ਰਮਾਉਂਦੇ ਹਨ ਕਿ ਬਹੁਤ ਹੀ ਭਾਗਾਂ ਵਾਲੇ ,ਨਸੀਬਾਂ ਵਾਲੇ ਜੀਵ ਹੁੰਦੇ ਹਨ ਜੋ ਇਸ ਕਲਿਯੁਗ ‘ਚ ਮਾਲਕ ਦੇ ਨੂਰੀ ਸਰੂਪ ਦੇ ਦਰਸ਼ਨ ਕਰਦੇ ਹਨ ਜਾਂ ਮਾਲਕ ਦੇ ਕਿਸੇ ਵੀ ਰੂਪ ‘ਚ ਦਰਸ਼-ਦੀਦਾਰ ਕਰ ਲਿਆ ਕਰਦੇ ਹਨ। ਪੂਜੀਨਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਜਿਵੇਂ-ਜਿਵੇਂ ਭਗਤੀ ਕਰਦਾ ਜਾਂਦਾ ਹੈ ਉਵੇਂ-ਉਵੇਂ ਮਾਲਕ ਦਾ ਰਹਿਮੋ-ਕਰਮ ਵਰਸਦਾ ਹੈ।  ਜੇਕਰ ਇਨਸਾਨ ਅੰਦਰ ਬਾਹਰ ਭਾਵਨਾ ਸ਼ੁੱਧ ਕਰ ਲੈਂਦਾ ਹੈ, ਬਚਨਾਂ ‘ਤੇ ਪੱਕਾ ਰਹਿੰਦਾ ਹੈ, ਘੱਟੋ-ਘੱਟ ਘੰਟਾ ਸਵੇਰੇ-ਸ਼ਾਮ ਸਿਮਰਨ ਕਰਦਾ ਹੈ, ਵਿਹਾਰ ਦਾ ਸੱਚਾ ਹੈ ਤਾਂ ਇੱਕ ਦਿਨ ਉਸ ਨੂੰ ਨੂਰੀ ਸਰੂਪ ਦੇ ਦਰਸ਼ਨ ਹੁੰਦੇ ਹਨ, ਜ਼ਰੂਰ ਉਸ ਦਾ ਦਸਵਾਂ ਦੁਆਰ ਖੁੱਲ੍ਹ ਜਾਂਦਾ ਹੈ। (Saint Dr MSG)

ਇਨਸਾਨ ਬਚਨਾਂ ਦਾ ਪੱਕਾ ਹੈ, ਥੋੜ੍ਹਾ ਸਿਮਰਨ ਕਰਦਾ ਹੈ, ਸੇਵਾ ਕਰਦਾ ਹੈ, ਵਿਹਾਰ ਦਾ ਵੀ ਠੀਕ-ਠਾਕ ਹੈ ਤਾਂ ਕਦੇ ਨਾ ਕਦੇ ਜ਼ਰੂਰ ਦਰਸ਼-ਦੀਦਾਰ ਹੁੰਦੇ ਹਨ, ਭਾਵੇਂ ਉਹ ਨੂਰੀ ਨਾ ਹੋਵੇ ਪਰ ਦਰਸ਼ਨ ਹੁੰਦੇ ਹਨ।  ਜਿਨ੍ਹਾਂ ਨੂੰ ਦ੍ਰਿੜ ਯਕੀਨ ਹੈ, ਬਹੁਤ ਹੀ ਵਿਸ਼ਵਾਸ ਪੱਕਾ ਹੈ, ਬਚਨਾਂ ‘ਤੇ ਪੱਕੇ ਹਨ ਉਨ੍ਹਾਂ ਨੂੰ ਮਾਲਕ ਦੇ ਨਜ਼ਾਰੇ ਨਜ਼ਰ ਆ ਜਾਇਆ ਕਰਦੇ ਹਨ । ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਸ ਕਲਿਯੁਗ ‘ਚ ਜੇਕਰ ਨੂਰੀ ਸਵਰੂਪ ਦੇਖਣਾ ਹੋਵੇ, ਦ੍ਰਿੜ ਯਕੀਨ ਹੋਵੇ, ਬਚਨਾਂ ਦੇ ਪੱਕੇ ਹੋ, ਸਿਮਰਨ ਦੇ ਪੱਕੇ ਹੋ, ਸੇਵਾ ਕਰਦੇ ਹੋ, ਵਿਹਾਰ ਦੇ ਸੱਚੇ ਹੋ, ਅੰਦਰ ਸ਼ੁੱਧ ਬਾਹਰ ਵੀ ਸ਼ੁੱਧ ਭਾਵਨਾ ਦੇ ਤੁਸੀਂ ਮਾਲਕ ਹੋ ਤਾਂ ਯਕੀਨ ਮੰਨੋ ਨੂਰੀ ਸਰੂਪ ਹੀ ਨਹੀਂ, ਪਹਿਲਾਂ ਦਸਵਾਂ ਦੁਆਰ ਖੁੱਲ੍ਹੇਗਾ, ਫਿਰ ਨੂਰੀ ਸਰੂਪ ਨਜ਼ਰ ਆਵੇਗਾ ਤੇ ਮਾਲਕ ਦੀ ਅਨਹਦ ਨਾਦ ਤੁਹਾਨੂੰ ਮਾਲਕ ਤੱਕ ਜ਼ਰੂਰ ਲੈ ਜਾਵੇਗੀ। (Saint Dr MSG)

ਕਿੰਨਾ ਸਮਾਂ ਲੱਗਦਾ ਹੈ, ਸਮਾਂ ਸੀਮਾ ਕੋਈ ਨਹੀਂ ਹੈ, ਕੁਝ ਕਿਹਾ ਨਹੀਂ ਜਾ ਸਕਦਾ, ਕਿੰਨੇ ਸਮੇਂ ਤੱਕ ਤੁਸੀਂ ਮਾਲਕ ਦੇ ਨੂਰੀ ਸਰੂਪ  ਦੇ ਦਰਸ਼-ਦੀਦਾਰ ਕਰ ਸਕਦੇ ਹੋ, ਪਰ ਇਹ ਸੱਚ ਹੈ ਕਿ ਇੱਕ ਦਿਨ ਉਹ ਨਜ਼ਰ ਜ਼ਰੂਰ ਆਉਂਦਾ ਹੈ ਇਸ ਲਈ ਸਿਮਰਨ ਕਰੋ, ਭਗਤੀ-ਇਬਾਦਤ ਕਰੋ, ਬਚਨਾਂ ਦੇ ਪੱਕੇ, ਵਿਹਾਰ ਦੇ ਸੱਚੇ ਬਣੋ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਹਮੇਸ਼ਾਂ ਇਹ ਧਿਆਨ ਰੱਖੇ ਕਿ ਉਸਦੇ ਵਿਹਾਰ ਨਾਲ ਕਦੇ ਕੋਈ ਦੁਖੀ ਨਾ ਹੋਵੇ, ਕਦੇ ਕੋਈ ਪਰੇਸ਼ਾਨ ਨਾ ਹੋਵੇ ਵਿਹਾਰ ਦਾ ਸੱਚਾ ਬਣ ਕੇ ਜੋ ਬਚਨਾਂ ‘ਤੇ ਚੱਲਿਆ ਕਰਦੇ ਹਨ, ਉਹ ਮਾਲਕ ਦੀ ਦਇਆ-ਦ੍ਰਿਸ਼ਟੀ ਦੇ ਕਾਬਲ ਇੱਕ ਦਿਨ ਜ਼ਰੂਰ ਬਣ ਜਾਂਦੇ ਹਨ। (Saint Dr MSG)

ਫੌਜ ਦੇ 78ਵੇਂ ਸਥਾਵਨਾ ਦਿਵਸ ਦੀ ਦਿੱਤੀ ਵਧਾਈ | Saint Dr MSG

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸੀਆਰਪੀਐੱਫ ਦੇ ਜਵਾਨਾਂ ਨੂੰ 78ਵੇਂ ਸਥਾਪਨਾ ਦਿਵਸ ‘ਤੇ ਵਧਾਈ ਦਿੱਤੀ।  ਪੂਜਨੀਕ ਗੁਰੂ ਜੀ ਨੇ ਟਵੀਟ ਕੀਤਾ ਕਿ ਦੇਸ਼ ਲਈ ਅਣਥੱਕ ਕੋਸ਼ਿਸਾਂ ਤੇ ਸ਼ਲਾਘਾਯੋਗ ਸੇਵਾਵਾਂ ਲਈ ਤੁਹਾਨੂੰ ਸੈਲੂਟ ਤੇ ਸ਼ੁੱਭਕਾਮਨਾਵਾਂ। (Saint Dr MSG)

About The Author

Related Posts