Rajasthan News: ਕੋਟੜਾ (ਰਾਜਸਥਾਨ) ਵਿਖੇ ਵਿਸ਼ਾਲ ਭੰਡਾਰੇ ਦੀ ਨਾਮਚਰਚਾ ਮੌਕੇ ਵੱਡੀ ਗਿਣਤੀ ਪੁੱਜੀ ਸਾਧ-ਸੰਗਤ

Rajasthan News

ਕੋਟੜਾ (ਸੱਚ ਕਹੂੰ ਨਿਊਜ਼)। Rajasthan News : MSG ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਅਨਾਮੀ ਸੁੱਖ ਆਸ਼ਰਮ, ਕੋਟੜਾ (ਰਾਜਸਥਾਨ) ’ਚ ਇੱਕ ਵਿਸ਼ਾਲ ਭੰਡਾਰੇ ਦੀ ਨਾਮ ਚਰਚਾ ਕਰਵਾਈ ਗਈ। ਇਸ ਮੌਕੇ ਸ਼ਰਧਾਲੂਆਂ ਨੇ ਆਪਣੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਪਵਿੱਤਰ ਅਵਤਾਰ ਮਹੀਨਾ ਅਤਿ ਸ਼ਰਧਾ ਤੇ ਉਤਸ਼ਾਹ ਨਾਲ ਪੌਧਾਰੋਪਣ ਕਰਕੇ ਮਨਾਇਆ। ਪ੍ਰੋਗਰਾਮ ਦੀ ਸ਼ੁਰੂਆਤ ਕਵੀਰਾਜ਼ਾਂ ਦੇ ਸੁਰੀਲੇ ਭਜਨਾਂ ਨਾਲ ਹੋਈ, ਜਿਨ੍ਹਾਂ ਨੇ ਸਮੁੱਚੇ ਮਾਹੌਲ ਨੂੰ ਪਵਿੱਤਰ ਤੇ ਭਗਤੀ ਵਾਲਾ ਬਣਾ ਦਿੱਤਾ ਤੇ ਸਾਰਿਆਂ ਦੇ ਦਿਲਾਂ ਨੂੰ ਸ਼ਰਧਾ ਨਾਲ ਭਰ ਦਿੱਤਾ। Rajasthan News

Read This : Vancouver News: ਵੈਨਕੂਵਰ ਦੀ ਸਾਧ-ਸੰਗਤ ਨੇ ਕੀਤਾ 27 ਯੂਨਿਟ ਖੂਨਦਾਨ

ਪੂਜਨੀਕ ਗੁਰੂ ਜੀ ਨੇ ਸਮਾਜ ਦੀ ਮੁੱਖ ਧਾਰਾ ’ਚ ਲਿਆਉਣ ਦਾ ਕੰਮ ਕੀਤਾ | Rajasthan News

Rajasthan News

ਜ਼ਿਕਰਯੋਗ ਹੈ ਕਿ ਇਹ ਖੇਤਰ ’ਚ ਆਦਿਵਾਸੀ ਲੋਕ ਰਹਿੰਦੇ ਹਨ, ਜਿਨ੍ਹਾਂ ਵਿਚਕਾਰ ਪੂਜਨੀਕ ਗੁਰੂ ਜੀ ਨੇ ਕਾਫੀ ਸਮਾਂ ਬਿਤਾਇਆ ਹੈ ਤੇ ਉਨ੍ਹਾਂ ਨੂੰ ਸਮਾਜ ਦੀ ਮੁੱਖ ਧਾਰਾ ’ਚ ਲਿਆਉਣ ਦਾ ਕੰਮ ਕੀਤਾ ਹੈ। ਐੱਮਐੱਸਜੀ-2 ਫਿਲਮ, ਜਿਹੜੀ ਇਨ੍ਹਾਂ ਲੋਕਾਂ ’ਤੇ ਆਧਾਰਿਤ ਹੈ, ਇਸ ਸੱਚ ਨੂੰ ਉਜਾਗਰ ਕਰਦੀ ਹੈ। ਪੂਜਨੀਕ ਗੁਰੂ ਜੀ ਦੇ ਅਨੇਕ ਰਹਿਮੋਕਰਮ ਨਾਲ ਇਹ ਖੇਤਰ ’ਚ ਬਦਲਾਅ ਆਇਆ, ਜਿਸ ਨਾਲ ਇਹ ਲੋਕ ਸੱਭਿਅਕ ਸਮਾਜ ਦਾ ਹਿੱਸਾ ਬਣਨ ਲੱਗੇ ਹਨ। ਇਸ ਮੌਕੇ ’ਤੇ ਹਾਜ਼ਰ ਸਾਧ-ਸੰਗਤ ਨੇ ਪੂਜਨੀਕ ਗੁਰੂ ਜੀ ਦੀਆਂ ਸਿੱਖਿਆਵਾਂ ’ਤੇ ਚੱਲਣ ਤੇ ਪੌਧਾਰੋਪਣ ਕਰਕੇ ਸਮਾਜ ’ਚ ਸ਼ਾਂਤੀ ਤੇ ਸੇਵਾ ਭਲਾਈ ਕਾਰਜ਼ਾਂ ਦਾ ਸੰਦੇਸ਼ ਫੈਲਾਉਣ ਦਾ ਸੰਕਲਪ ਲਿਆ। ਇਸ ਤਰ੍ਹਾਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਆਪਣੇ ਗੁਰੂ ਪ੍ਰਤੀ ਅਟੁੱਟ ਵਿਸ਼ਵਾਸ਼ ਤੇ ਸਮਰਪਣ ਨੂੰ ਇਸ ਭੰਡਾਰੇ ਰਾਹੀਂ ਪੌਧਾਰੋਪਣ ਕਰਕੇ ਕੀਤਾ ਹੈ, ਜਿਸ ਨਾਲ ਸਮਾਜ ’ਚ ਸ਼ੁੱਧ ਵਾਤਾਵਰਨ, ਸਕਾਰਾਤਮਕ ਉਰਜਾ ਤੇ ਸਦਭਾਵਨਾ ਪੈਦਾ ਹੁੰਦੀ ਹੈ। Rajasthan News