ਸੇਵਾ ਤੇ ਸਿਮਰਨ ਅਨਮੋਲ ਗਹਿਣੇ : ਪੂਜਨੀਕ ਗੁਰੂ ਜੀ

God Sent Saints, Revered Guru Ji

ਸੇਵਾ ਤੇ ਸਿਮਰਨ ਅਨਮੋਲ ਗਹਿਣੇ : ਪੂਜਨੀਕ ਗੁਰੂ ਜੀ

(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਦੇ ਹਨ ਕਿ ਸੇਵਾ ਤੇ ਸਿਮਰਨ ਦੋ ਅਜਿਹੇ ਗਹਿਣੇ ਹਨ ਜੋ ਵੀ ਮਨੁੱਖ ਇਨ੍ਹਾਂ ਨੂੰ ਪਹਿਨ ਲੈਂਦਾ ਹੈ, ਜਿਉਦੇ-ਜੀ ਉਸ ਦੇ ਸਾਰੇ ਗ਼ਮ, ਚਿੰਤਾ, ਪ੍ਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ ਤੇ ਦੇਹਾਂਤ ਉਪਰੰਤ ਆਵਾਗਮਨ ਦਾ ਚੱਕਰ ਜੜ੍ਹੋਂ ਖ਼ਤਮ ਹੋ ਜਾਂਦਾ ਹੈ।

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਸੇਵਾ ’ਚ ਸਭ ਤੋਂ ਜ਼ਰੂਰੀ ਗੱਲ ਇਹ ਹੁੰਦੀ ਹੈ ਕਿ ਜੇਕਰ ਇਨਸਾਨ ਪੂਰੀ ਤਰ੍ਹਾਂ ਤੰਦਰੁਸਤ ਹੈ ਤਾਂ ਉਹ ਆਪਣੀ ਸੇਵਾ ਘੱਟ ਕਰਵਾਏ ਸਗੋਂ ਦੂਜਿਆਂ ਦੀ ਸੇਵਾ ਬਾਰੇ ਸੋਚੇ ਦੂਜੀ ਗੱਲ, ਉਹ ਸੇਵਾ ਦੀ ਸ਼ੁਰੂਆਤ ਆਪਣੇ ਘਰ ਤੋਂ ਕਰੇ ਆਪਣੀ ਮਾਂ, ਆਪਣੇ ਬਜ਼ੁਰਗ ਬਾਪ, ਦਾਦਾ, ਪੜਦਾਦਾ, ਕੋਈ ਵੀ ਹੈ ਜੇਕਰ ਉਹ ਅਸਮਰੱਥ ਹਨ ਤਾਂ ਉਨ੍ਹਾਂ ਦੀ ਮੱਦਦ ਕਰੋ ਜੇਕਰ ਤੁਹਾਡਾ ਤਾਲਮੇਲ ਨਹੀਂ ਬੈਠਦਾ, ਆਪਸ ’ਚ ਲੜਾਈ-ਝਗੜਾ ਰਹਿੰਦਾ ਹੈ ਤੇ ਉਹ ਵੱਖ ਹੋ ਜਾਂਦੇ ਹਨ ਤਾਂ ਵੀ ਉਨ੍ਹਾਂ ਦੀ ਕਦੇ ਨਿੰਦਿਆ ਨਹੀਂ ਕਰਨੀ ਚਾਹੀਦੀ।

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਜੇਕਰ ਇਨਸਾਨ ਆਪਣੇ ਪਰਿਵਾਰ ਤੋਂ ਵੱਖ ਹੋ ਜਾਵੇ ਤੇ ਉਨ੍ਹਾਂ ਦੇ ਆਪਸ ’ਚ ਵਿਚਾਰ ਨਹੀਂ ਮਿਲਦੇ ਤਾਂ ਤੁਸੀਂ ਸਿਮਰਨ ਕਰਦੇ ਰਹੋ, ਕਿਉਕਿ ਉਹ ਤੁਹਾਡੇ ਜਨਮਦਾਤਾ ਹਨ, ਉਨ੍ਹਾਂ ਦਾ ਕਰਜ਼ਾ ਇਨਸਾਨ ਕਦੇ ਨਹੀਂ ਉਤਾਰ ਸਕਦਾ ਇਸ ਲਈ ਇਨਸਾਨ ਨੂੰ ਉਨ੍ਹਾਂ ਦੀਆਂ ਬੁਰਾਈਆਂ ਨੂੰ ਨਹੀਂ ਦੇਖਣਾ ਚਾਹੀਦਾ ਜੇਕਰ ਤੁਸੀਂ ਆਪਣੇ ਮਾਂ-ਬਾਪ ਦੀਆਂ ਬੁਰਾਈਆਂ ਨੂੰ ਗਾਉਦੇ ਹੋ ਤਾਂ ਤੁਸੀਂ ਕਿਵੇਂ ਭਲੇ ਮਾਨਸ ਬਣ ਜਾਵੋਗੇ ਤੇ ਜੋ ਮਾਂ-ਬਾਪ ਹਨ ਉਹ ਵੀ ਆਪਣੀ ਸੰਤਾਨ ਦੀਆਂ ਬੁਰਾਈਆਂ ਨੂੰ ਨਾ ਗਾਉਣ, ਕਿਉਕਿ ਉਹ ਵੀ ਤੁਹਾਡਾ ਹੀ ਖੂਨ ਹੈ ਅਜਿਹਾ ਕਰਨ ਨਾਲ ਤੁਸੀਂ ਵੀ ਤਾਂ ਬੁਰੇ ਬਣ ਜਾਵੋਗੇ ,ਕਿਉਕਿ ਉਹ ਵੀ ਤਾਂ ਤੁਹਾਡਾ ਹੀ ਖੂਨ ਹੈ ਇਸ ਲਈ ਸਾਰਿਆਂ ਦਾ ਸਤਿਕਾਰ ਕਰਨਾ ਸਿੱਖੋ।

ਇਨਸਾਨ ਨੂੰ ਕਦੇ ਵੀ ਵੱਡੀਆਂ-ਵੱਡੀਆਂ ਗੱਲਾਂ ਕਰਕੇ ਬੜਬੋਲਾ ਨਹੀਂ ਬਣਨਾ ਚਾਹੀਦਾ ਉਸ ਨੂੰ ਕਈ ਵਾਰ ਇਸ ਦੇ ਲੈਣ ਦੇ ਦੇਣੇ ਵੀ ਪੈ ਜਾਂਦੇ ਹਨ ਇਸ ਲਈ ਇਨਸਾਨ ਨੂੰ ਨੇਕ ਕਰਮ ਕਰਦੇ ਰਹਿਣਾ ਚਾਹੀਦਾ ਹੈ ਪਰ ਉਸ ਨੂੰ ਇਸ ਬਾਰੇ ਕੁਝ ਦੱਸਣ ਦੀ ਲੋੜ ਨਹੀਂ, ਕਿਉਕਿ ਜੇਕਰ ਇਨਸਾਨ ਕਰਮ ਚੰਗੇ ਕਰੇਗਾ ਤਾਂ ਉਹ ਉੱਪਰ ਬੈਠਾ ਰਾਮ ਸਾਰਾ ਕੁਝ ਦੇਖ ਰਿਹਾ ਹੈ, ਉਸ ਨੂੰ ਇਸ ਦਾ ਫ਼ਲ ਜ਼ਰੂਰ ਮਿਲੇਗਾ ਪੂਰੀ ਦੁਨੀਆ ’ਚ ਚੰਗੇ ਕਰਮ ਵਾਲੇ ਇਨਸਾਨ ਨੂੰ ਸਾਰੇ ਨਮਸਕਾਰ ਜ਼ਰੂਰ ਕਰਦੇ ਹਨ ਇਸ ਲਈ ਜੀਵ ਨੂੰ ਜਿੰਨਾ ਸੰਭਵ ਹੋ ਸਕੇ ਓਨੀ ਸੇਵਾ ਕਰਨੀ ਚਾਹੀਦੀ ਹੈ।

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਜੇਕਰ ਕੋਈ ਜੀਵ ਬਿਮਾਰ ਹੈ, ਜੇਕਰ ਇਨਸਾਨ ਸਮਾਂ ਕੱਢ ਕੇ ਪਰਹਿੱਤ ਕਰੇ ਤਾਂ ਇਹ ਪੁੰਨ ਹੈ ਹਫ਼ਤੇ ’ਚ ਇੱਕ ਦਿਨ, ਦੋ ਦਿਨ ਤੇ ਮਹੀਨੇ ’ਚ ਦੋ-ਤਿੰਨ ਹਫ਼ਤੇ ਤੁਸੀਂ ਪਰਹਿੱਤ ’ਚ ਜਿੰਨਾ ਵੀ ਸਮਾਂ ਦੇ ਸਕਦੇ ਹੋ ਜ਼ਰੂਰ ਦਿਓ ਦੀਨ-ਦੁਖੀਆਂ ਦੀ ਤਨ, ਮਨ ਤੇ ਧਨ ਨਾਲ ਮੱਦਦ ਕਰੋ ਸੱਚੇ ਮਨ ਨਾਲ ਸਤਿਸੰਗ ਸੁਣੋ ਮਾਲਕ ਦੇ ਨਾਮ ਦੀ ਚਰਚਾ ਕਰੋ ਧਨ ਨਾਲ ਦੀਨ: ਦੁਖੀਆਂ ਤੇ ਬਿਮਾਰਾਂ ਦੀ ਸਹਾਇਤਾ ਕਰੋ ਤੇ ਤਨ ਦੀ ਸੇਵਾ ਜੋ ਇੱਥੇ ਆਸ਼ਰਮ ’ਚ ਕਈ ਤਰ੍ਹਾਂ ਨਾਲ ਕੀਤੀ ਜਾਂਦੀ ਹੈ, ਜਿਸ ਪ੍ਰਕਾਰ ਸਫ਼ਾਈ ਅਭਿਆਨ ਦੀ ਵੀ ਤਨ ਦੀ ਮਹਾਨ ਸੇਵਾ ਹੈ ਇਸ ’ਚ ਜਿਸ ਜਗ੍ਹਾ ’ਤੇ ਤੁਸੀਂ ਸਫ਼ਾਈ ਕਰਦੇ ਹੋ, ੳੱੁਥੇ ਲੋਕਾਂ ਦੀਆਂ ਦੁਆਵਾਂ ਤਾਂ ਤੁਹਾਨੂੰ ਲੱਗਣਗੀਆਂ ਹੀ, ਨਾਲ ਹੀ ਤੁਹਾਨੂੰ ਮਾਲਕ ਵੀ ਖੁਸ਼ੀਆਂ ਬਖਸ਼ੇਗਾ ਤਨ ਸੇਵਾ ਦੇ ਨਾਲ-ਨਾਲ ਇਨਸਾਨ ਨੂੰ ਸਿਮਰਨ ਵੀ ਜ਼ਰੂਰ ਕਰਨਾ ਚਾਹੀਦਾ ਹੈ ਕਿਉਕਿ ਭਜਨ ਸਿਮਰਨ ਦੇ ਬਿਨਾਂ ਮਨ ਕਿਸੇ ਦੇ ਕਾਬੂ ਨਹੀਂ ਆਉਦਾ।

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਉਸ ਮਾਲਕ ਦੀ ਭਗਤੀ-ਇਬਾਦਤ ਨਾਲ ਇਨਸਾਨ ਦੀ ਕਿਸਮਤ ਤੇ ਸੋਚ ਬਦਲ ਜਾਵੇਗੀ ਤੇ ਉਸ ਦੀ ਜ਼ਿੰਦਗੀ ’ਚ ਬੇਇੰਤਹਾ ਖੁਸ਼ੀਆਂ ਆਉਣ ਲੱਗ ਜਾਣਗੀਆਂ ਉਸ ਨੂੰ ਜੋ ਜ਼ਿੰਦਗੀ ਨੀਰਸ ਲੱਗਦੀ ਸੀ, ਪੀਰ-ਫ਼ਕੀਰ ਦੀ ਗੱਲ ਸੁਣ ਕੇ ਉਸ ’ਤੇ ਅਮਲ ਕਰਨ ਨਾਲ, ਨਾਮ ਜਪਣ ਤੇ ਸੇਵਾ ਕਰਨ ਨਾਲ ਉਸੇ ਜ਼ਿੰਦਗੀ ’ਚ ਬਹਾਰਾਂ ਆ ਜਾਂਦੀਆਂ ਹਨ ਤੇ ਇਨਸਾਨ ਤਾਂ ਕੀ ਉਸ ਦੇ ਪਰਿਵਾਰਕ ਮੈਂਬਰ ਵੀ ਖੁਸ਼ੀਆਂ ਨਾਲ ਮਾਲਾਮਾਲ ਰਹਿਣ ਲੱਗਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ