ਡਾਂਸ ’ਚ ਕਰੀਅਰ : ਮਨੋਰੰਜਨ ਦੇ ਨਾਲ-ਨਾਲ ਕਰੋ ਖੂਬ ਕਮਾਈ

dacnce

ਡਾਂਸ ’ਚ ਕਰੀਅਰ: ਮਨੋਰੰਜਨ ਦੇ ਨਾਲ-ਨਾਲ ਕਰੋ ਖੂਬ ਕਮਾਈ

ਜੇਕਰ ਡਾਂਸ ਕਰਨਾ ਤੁਹਾਡਾ ਸ਼ੌਂਕ ਹੈ ਤਾਂ ਤੁਸੀਂ ਇਸ ਨੂੰ ਕਰੀਅਰ ਵਜੋਂ ਵੀ ਲੈ ਸਕਦੇ ਹੋ। ਟੀ.ਵੀ. ’ਤੇ ਰਿਐਲਿਟੀ ਸ਼ੋਅ, ਗਾਉਣ ਅਤੇ ਡਾਂਸ ਵਰਗੇ ਖੇਤਰਾਂ ਵਿੱਚ ਵੀ ਕਰੀਅਰ ਦੇ ਨਵੇਂ ਰਸਤੇ ਦਿਖਾਈ ਦੇ ਰਹੇ ਹਨ।
ਹੁਣ ਛੋਟੇ-ਛੋਟੇ ਸ਼ਹਿਰਾਂ, ਕਸਬਿਆਂ, ਪਿੰਡਾਂ ਦੇ ਨੌਜਵਾਨ ਵੀ ਟੀਵੀ ਚੈਨਲਾਂ ’ਤੇ ਰਿਐਲਿਟੀ ਸ਼ੋਅਜ਼ ’ਚ ਆਪਣੀ ਪ੍ਰਤਿਭਾ ਦਿਖਾ ਕੇ ਪੈਸਾ, ਪ੍ਰਸਿੱਧੀ ਦੋਵੇਂ ਹਾਸਲ ਕਰ ਸਕਦੇ ਹਨ। ਰੁਝਾਨ ਬਦਲ ਗਿਆ ਹੈ ਅਤੇ ਹੁਣ ਟੀ.ਵੀ. ਚੈਨਲ ਵਾਲੇ ਵੱਡੇ ਸ਼ਹਿਰਾਂ ਦੇ ਨਾਲ-ਨਾਲ ਛੋਟੇ ਕਸਬਿਆਂ ਵਿੱਚ ਵੀ ਹੁਨਰ ਦੀ ਭਾਲ ਵਿੱਚ ਆਉਣ ਲੱਗੇ ਹਨ।

ਡਾਂਸ ਇੱਕ ਕਲਾ ਹੈ ਜਿਸ ਵਿੱਚ ਤੁਸੀਂ ਆਪਣੀ ਪ੍ਰਤਿਭਾ ਅਤੇ ਹੁਨਰ ਨੂੰ ਚੰਗੀ ਤਰ੍ਹਾਂ ਵਿਕਸਿਤ ਕਰ ਸਕਦੇ ਹੋ ਜੋ ਹਾਈ ਸਕੂਲ ਜਾਂ ਕਾਲਜ ਤੋਂ ਪਹਿਲਾਂ ਅਤੇ ਬਾਅਦ ਵਿੱਚ ਕਿਸੇ ਵੀ ਸਮੇਂ ਕੀਤਾ ਜਾ ਸਕਦਾ ਹੈ। ਆਮ ਤੌਰ ’ਤੇ ਵਿਦਿਆਰਥੀ ਆਪਣੀ ਪਸੰਦ ਦੇ ਖੇਤਰ ਵਿੱਚ ਗਿਆਨ ਅਤੇ ਕੰਮ ਦਾ ਤਜ਼ਰਬਾ ਹਾਸਲ ਕਰਨ ਲਈ ਕੋਰਸਾਂ ਵਿੱਚ ਦਾਖਲਾ ਲੈਂਦੇ ਹਨ। ਪਰ ਜਿਨ੍ਹਾਂ ਨੂੰ ਡਾਂਸ ਦਾ ਸ਼ੌਂਕ ਹੈ, ਉਨ੍ਹਾਂ ਲਈ ਇਸ ਤੋਂ ਵਧੀਆ ਕਰੀਅਰ ਹੋਰ ਕੋਈ ਨਹੀਂ ਹੋ ਸਕਦਾ। ਅੱਜ ਅਸੀਂ ਤੁਹਾਨੂੰ ਵਿਸਥਾਰ ਵਿੱਚ ਦੱਸਦੇ ਹਾਂ ਕਿ ਡਾਂਸ ਵਿੱਚ ਕਰੀਅਰ ਦੇ ਮੌਕੇ ਕਿਵੇਂ ਛੁਪੇ ਹੋਏ ਹਨ ਅਤੇ ਨਾਲ ਹੀ ਡਾਂਸ ਕੋਰਸ ਕੀ ਹੈ ਅਤੇ ਇਸ ਨਾਲ ਸਬੰਧਤ ਸੰਸਥਾਵਾਂ, ਯੋਗਤਾਵਾਂ ਆਦਿ।

ਵੱਖ-ਵੱਖ ਤਰ੍ਹਾਂ ਦੇ ਡਾਂਸ:

ਹਾਲਾਂਕਿ ਡਾਂਸ ਭਾਰਤੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਰਹੇ ਹਨ। ਵਿਆਹ ਤੋਂ ਲੈ ਕੇ ਖੇਡਾਂ, ਫਿਲਮਾਂ ਆਦਿ ਨਾਲ ਜੁੜੇ ਸਾਰੇ ਸਮਾਰੋਹ ਡਾਂਸ ਤੋਂ ਬਿਨਾਂ ਅਧੂਰੇ ਲੱਗਦੇ ਹਨ। ਭਾਰਤ ਦੇ ਕਿਸੇ ਵੀ ਕੋਨੇ ਵਿੱਚ ਝਾਤ ਮਾਰੋ, ਹਰ ਖੇਤਰ ਜਾਂ ਸੂਬੇ ਦਾ ਆਪਣਾ ਲੋਕ-ਨਾਚ ਹੈ। ਇਸ ਤੋਂ ਇਲਾਵਾ, ਕਲਾਸੀਕਲ ਡਾਂਸ ਦੀ ਆਪਣੀ ਅਹਿਮੀਅਤ, ਸਥਾਨ ਅਤੇ ਕਈ ਸਦੀਆਂ ਦਾ ਇਤਿਹਾਸ ਹੈ। ਇਸ ਦੇ ਨਾਲ ਹੀ, ਅੱਜ ਭਾਰਤ ਵਿੱਚ ਆਧੁਨਿਕ ਅਤੇ ਪੱਛਮੀ ਡਾਂਸ ਫਾਰਮਜ਼ ਦਾ ਬਹੁਤ ਕ੍ਰੇਜ ਹੈ। ਚਾ ਚਾ ਚਾ, ਹਿਪ ਹੌਪ, ਸਾਲਸਾ, ਟੈਂਗੋ ਤੋਂ ਲੈ ਕੇ ਬਾਲ ਰੂਮ ਡਾਂਸਿੰਗ ਨੌਜਵਾਨਾਂ ਨੂੰ ਆਕਰਸ਼ਿਤ ਕਰ ਰਹੇ ਹਨ। ਹੁਣ ਇਹ ਤੁਹਾਡੇ ’ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿਸ ਡਾਂਸ ਫਾਰਮ ਵਿੱਚ ਆਪਣੇ-ਆਪ ਨੂੰ ਨਿਪੁੰਨ ਬਣਾਉਣਾ ਚਾਹੁੰਦੇ ਹੋ।

dacne

ਡਾਂਸਿੰਗ ਕਰੀਅਰ ਲਈ ਕੁਝ ਜਰੂਰੀ ਗੱਲਾਂ:

  • ਸਹੀ ਸਿਖਲਾਈ ਅਤੇ ਸਖਤ ਮਿਹਨਤ ਤੋਂ ਬਿਨਾਂ ਡਾਂਸ ਵਿੱਚ ਕਰੀਅਰ ਨਹੀਂ ਬਣਾਇਆ ਜਾ ਸਕਦਾ।
  • ਡਾਂਸ ਐਕਸਪ੍ਰੈਸ਼ਨ, ਸਿਰਫ ਡਾਂਸ ਹੀ ਕਾਫੀ ਨਹੀਂ ਹੈ, ਸਗੋਂ ਚਿਹਰੇ ’ਤੇ ਐਕਸਪ੍ਰੈਸ਼ਨ ਹੋਣਾ ਵੀ ਜ਼ਰੂਰੀ ਹੈ।
  • ਜੈਜ ਤਕਨੀਕ, ਬੈਲੇਟ ਐਕਸਰਸਾਈਜ ਅਤੇ ਯੋਗਾਸਨ ਆਉਣਾ ਵੀ ਜਰੂਰੀ ਹੈ।
  • ਡਾਂਸ ਦੇ ਨਾਲ-ਨਾਲ ਥੀਏਟਰ ਦਾ ਗਿਆਨ ਹੋਣਾ ਚਾਹੀਦਾ ਹੈ।
  • ਡਾਂਸ ਦੇ ਤਕਨੀਕੀ ਗਿਆਨ ਦੇ ਨਾਲ-ਨਾਲ ਰਚਨਾਤਮਕਤਾ ਵੀ ਜਰੂਰੀ ਹੈ।
  • ਸਟੇਜ ਪਰਫਾਰਮੈਂਸ ਦੇ ਨਾਲ-ਨਾਲ ਤੁਹਾਨੂੰ ਸੰਗੀਤਕ ਸੂਝ ਵੀ ਹੋਣੀ ਚਾਹੀਦੀ ਹੈ।
  • ਇਸ ਦੇ ਨਾਲ ਹੀ ਸਭ ਤੋਂ ਜ਼ਰੂਰੀ ਹੈ ਤੁਹਾਡਾ ਆਤਮ-ਵਿਸ਼ਵਾਸ, ਇਸ ਤੋਂ ਬਿਨਾਂ ਤੁਸੀਂ ਡਾਂਸ ਦੇ ਕਰੀਅਰ ’ਚ ਸਫਲਤਾ ਹਾਸਲ ਨਹੀਂ ਕਰ ਸਕਦੇ।

    ਮੁੱਖ ਕੋਰਸ:

    ਡਾਂਸਿੰਗ ਵਿੱਚ ਕੋਰਸ ਕਰਨ ਲਈ, ਤੁਹਾਨੂੰ ਕਿਸੇ ਵੀ ਸਟਰੀਮ ਵਿੱਚ 12ਵੀਂ ਪਾਸ ਹੋਣਾ ਜ਼ਰੂਰੀ ਹੈ। ਡਾਂਸ ਵਿੱਚ ਕਈ ਤਰ੍ਹਾਂ ਦੇ ਕੋਰਸ ਕਰਵਾਏ ਜਾਂਦੇ ਹਨ ਜਿਨ੍ਹਾਂ ’ਚ ਸਰਟੀਫਿਕੇਟ ਕੋਰਸਾਂ ਤੋਂ ਲੈ ਕੇ ਡਿਪਲੋਮਾ, ਡਿਗਰੀ ਤੇ ਪੀਐਚਡੀ ਵੀ ਸ਼ਾਮਿਲ ਹਨ। ਡਾਂਸ ਨੂੰ ਦੋ ਮੁੱਖ ਭਾਗਾਂ ਵਿੱਚ ਵੰਡਿਆ ਗਿਆ ਹੈ। ਜਿਸ ਵਿੱਚ ਪਹਿਲਾ ਹੈ, ਸ਼ਾਸਤਰੀ ਜਾਂ ਕਲਾਸੀਕਲ ਡਾਂਸ ਅਤੇ ਦੂਜਾ ਲੋਕ-ਨਾਚ ਜਾਂ ਫਾਕ ਡਾਂਸ ਹੈ।

  • ਕੋਰਸ ਦੀ ਫੀਸ:

  • ਜੇਕਰ ਤੁਸੀਂ ਕਿਸੇ ਸਰਕਾਰੀ ਸੰਸਥਾ ਤੋਂ ਡਾਂਸ ਦੀ ਸਿਖਲਾਈ ਲੈ ਰਹੇ ਹੋ, ਤਾਂ ਤੁਸੀਂ ਬਹੁਤ ਘੱਟ ਫੀਸ ਵਿੱਚ ਡਿਗਰੀ ਜਾਂ ਡਿਪਲੋਮਾ ਕੋਰਸ ਕਰ ਸਕਦੇ ਹੋ। ਇਸ ਤੋਂ ਇਲਾਵਾ ਜੇਕਰ ਤੁਸੀਂ ਕਿਸੇ ਪ੍ਰਾਈਵੇਟ ਸੰਸਥਾ ਤੋਂ ਡਾਂਸ ਦੀ ਟ੍ਰੇਨਿੰਗ ਲੈ ਰਹੇ ਹੋ ਤਾਂ ਇਸ ਦੀ ਫੀਸ 25 ਹਜਾਰ ਤੋਂ 1 ਲੱਖ ਰੁਪਏ ਤੱਕ ਹੋ ਸਕਦੀ ਹੈ। ਇਸ ਤੋਂ ਇਲਾਵਾ ਭਾਰਤੀ ਕਲਾਸੀਕਲ ਡਾਂਸ ਦੀ ਫੀਸ 5 ਹਜ਼ਾਰ ਤੋਂ 20 ਹਜਾਰ ਦੇ ਕਰੀਬ ਹੋ ਸਕਦੀ ਹੈ। ਦੂਜੇ ਪਾਸੇ, ਤੁਸੀਂ ਸਮਰ ਕੋਰਸ ਜਾਂ ਹੌਬੀ ਕੋਰਸ ਦੀਆਂ ਕਲਾਸਾਂ ਵਿੱਚ ਹਜਾਰ ਰੁਪਏ ਤੱਕ ਦੀ ਫੀਸ ਵਿੱਚ ਡਾਂਸ ਸਿੱਖ ਸਕਦੇ ਹੋ, ਪਰ ਇਨ੍ਹਾਂ ਥਾਵਾਂ ’ਤੇ ਤੁਹਾਨੂੰ ਡਾਂਸ ਦੀਆਂ ਬਰੀਕੀਆਂ ਨਹੀਂ ਸਿਖਾਈਆਂ ਜਾਣਗੀਆਂ।

ਡਾਂਸਿੰਗ ਖੇਤਰ ’ਚ ਮੌਕੇ:

  • ਡਾਂਸਿੰਗ ਵਿੱਚ ਪੇਸ਼ੇਵਰ ਕੋਰਸ ਕਰਨ ਤੋਂ ਬਾਅਦ, ਤੁਹਾਡੇ ਕੋਲ ਬਹੁਤ ਸਾਰੇ ਮੌਕੇ ਹਨ, ਜਿਵੇਂ ਕਿ-
  • ਸਟੇਜ ਪਰਫਾਰਮੈਂਸ ਦੇ ਸਕਦੇ ਹੋ
  • ਲਾਈਵ ਸ਼ੋਅ ਅਤੇ ਫਿਲਮਾਂ ਵਿੱਚ ਡਾਂਸ
  • ਵਿਆਹ ਵਿੱਚ ਸੰਗੀਤ ਤੇ ਡਾਂਸ
  • ਸੈਲੇਬਿ੍ਰਟੀ ਡਾਂਸ ਟ੍ਰੇਨਰ
  • ਐਨਜੀਓ ਵਿੱਚ ਡਾਂਸ ਟ੍ਰੇਨਰ
  • ਤੁਸੀਂ ਆਪਣਾ ਡਾਂਸ ਸਕੂਲ ਖੋਲ੍ਹ ਕੇ ਵੀ ਚੰਗੀ ਕਮਾਈ ਕਰ ਸਕਦੇ ਹੋ।
    ਇੱਥੋਂ ਕਰ ਸਕਦੇ ਹੋ ਕੋਰਸ
  • ਸੰਗੀਤ ਨਾਟਕ ਅਕਾਦਮੀ, ਨਵੀਂ ਦਿੱਲੀ
  • ਨਾਟਿਆ ਇੰਸਟੀਚਿਊਟ ਆਫ ਕੱਥਕ ਐਂਡ ਕੋਰੀਓਗ੍ਰਾਫੀ, ਬੰਗਲੌਰ
  • ਫੈਕਲਟੀ ਆਫ ਆਰਟਸ ਅਤੇ ਯੂਨੀਵਰਸਿਟੀ, ਮੈਸੂਰ
  • ਸਕੂਲ ਆਫ ਫਾਈਨ ਆਰਟਸ ਐਂਡ ਮਿਊਜ਼ਿਕ, ਇੰਦੌਰ
  • ਕੁੁਰੂਕਸ਼ੇਤਰ ਯੂਨੀਵਰਸਿਟੀ
  • ਮਹਾਤਮਾ ਗਾਂਧੀ ਮਿਸ਼ਨ ਸੰਗੀਤ ਅਕੈਡਮੀ, ਔਰੰਗਾਬਾਦ
  • ਸ਼ਿਵਾਜੀ ਯੂਨੀਵਰਸਿਟੀ, ਕੋਲਹਾਪੁਰ
  • ਗਰਲਜ਼ ਕਾਲਜ, ਇੰਦੌਰ
  •  ਫਲੇਮ ਸਕੂਲ ਆਫ ਆਰਟਸ, ਪੁਣੇ
  • ਬਨਾਰਸ ਹਿੰਦੂ ਯੂਨੀਵਰਸਿਟੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ